ਮਲੇਸੀਆ ਦੇ ਨਵੇ ਬਣੇ ਵਜ਼ੀਰ-ਏ-ਆਜਮ ਸ੍ਰੀ ਅਨਵਰ ਇਬਰਾਹਿਮ ਤੇ ਮਲੇਸੀਆ ਨਿਵਾਸੀਆ ਨੂੰ ਮੁਬਾਰਕਬਾਦ : ਮਾਨ

ਫ਼ਤਹਿਗੜ੍ਹ ਸਾਹਿਬ, 26 ਨਵੰਬਰ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਤੇ ਸਿੱਖ ਕੌਮ ਵੱਲੋਂ ਹੁਣੇ ਹੀ ਮਲੇਸੀਆ ਦੀਆਂ ਚੋਣਾਂ ਵਿਚ ਉਥੇ ਨਿਯੁਕਤ ਹੋਏ ਨਵੇ ਵਜ਼ੀਰ-ਏ-ਆਜਮ ਸ੍ਰੀ ਅਨਵਰ ਇਬਰਾਹਿਮ ਤੇ ਉਨ੍ਹਾਂ ਦੀ ਸਿਆਸੀ ਪਾਰਟੀ ਅਤੇ ਮਲੇਸੀਆ ਦੇ ਨਿਵਾਸੀਆ ਨੂੰ ਇਸ ਹੋਈ ਨਵੀ ਨਿਯੁਕਤੀ ਉਤੇ ਜਿਥੇ ਅਸੀ ਆਪਣੀ ਦਿਲੀ ਮੁਬਾਰਕਬਾਦ ਭੇਜਦੇ ਹਾਂ, ਉਥੇ ਇਹ ਉਮੀਦ ਕਰਦੇ ਹਾਂ ਕਿ ਸ੍ਰੀ ਅਨਵਰ ਇਬਰਾਹਿਮ ਆਪਣੇ ਮੁਲਕ ਦੇ ਨਿਵਾਸੀਆ ਨੂੰ ਦਰਪੇਸ਼ ਆ ਰਹੀਆ ਮੁਸਕਿਲਾਂ ਨੂੰ ਉਹ ਪਹਿਲ ਦੇ ਆਧਾਰ ਤੇ ਹੱਲ ਕਰਨ ਦੇ ਨਾਲ-ਨਾਲ ਉਥੋ ਦੇ ਚਹੁਪੱਖੀ ਵਿਕਾਸ ਦੀਆਂ ਜਿ਼ੰਮੇਵਾਰੀਆ ਨਿਭਾਉਣਗੇ । ਅਜਿਹੇ ਅਮਲ ਕਰਦੇ ਹੋਏ ਮਲੇਸੀਆ ਵਿਚ ਵੱਸਣ ਵਾਲੇ ਸਿੱਖਾਂ ਅਤੇ ਸਿੱਖ ਕੌਮ ਨਾਲ ਕੌਮਾਂਤਰੀ ਕਾਨੂੰਨਾਂ ਦੀ ਦੇਖਰੇਖ ਹੇਠ ਅੱਛੇ ਸਦਭਾਵਨਾ ਭਰੇ ਸੰਬੰਧਾਂ ਨੂੰ ਕਾਇਮ ਰੱਖਣ ਵਿਚ ਵੀ ਆਪਣੀ ਭੂਮਿਕਾ ਨਿਭਾਉਣਗੇ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਉਨ੍ਹਾਂ ਦੀ ਇਸ ਨਿਯੁਕਤੀ ਦੇ ਮਿਸਨ ਦੀ ਸਫਲਤਾ ਲਈ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਅਰਜੋਈ ਕਰਦਾ ਹੈ ਕਿ ਸ੍ਰੀ ਇਬਰਾਹਿਮ, ਉਨ੍ਹਾਂ ਦੀ ਪਾਰਟੀ ਅਤੇ ਉਨ੍ਹਾਂ ਦੇ ਸਾਥੀਆ ਨੂੰ ਪਹਿਲੇ ਨਾਲੋ ਵੀ ਵਧੇਰੇ ਬਲ-ਬੁੱਧੀ, ਦ੍ਰਿੜਤਾਂ ਅਤੇ ਦੂਰਅੰਦੇਸ਼ੀ ਦੀ ਬਖਸਿ਼ਸ਼ ਕਰਨ ਤਾਂ ਜੋ ਉਹ ਆਪਣੀਆ ਵਜ਼ੀਰ-ਏ-ਆਜਮ ਦੀਆਂ ਮੁਲਕ ਸੰਬੰਧੀ ਜਿ਼ੰਮੇਵਾਰੀਆ ਨੂੰ ਬਾਖੂਬੀ ਢੰਗ ਨਾਲ ਪੂਰਨ ਕਰਦੇ ਹੋਏ ਆਪਣੇ ਮਲੇਸੀਆ ਨਿਵਾਸੀਆ ਦੀ ਚਹੁਪੱਖੀ ਬਿਹਤਰੀ ਲਈ ਕੰਮ ਕਰ ਸਕਣ ਅਤੇ ਮਲੇਸੀਆ ਵਿਚ ਵੱਸਣ ਵਾਲੀਆ ਦੂਸਰੇ ਮੁਲਕਾਂ ਦੀਆਂ ਕੌਮਾਂ ਨਾਲ ਅੱਛੇ ਸੰਬੰਧ ਕਾਇਮ ਰੱਖ ਸਕਣ ।”

ਇਹ ਕਾਮਨਾ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਅਨਵਰ ਇਬਰਾਹਿਮ ਦੀ ਬਤੌਰ ਮਲੇਸੀਆ ਦੇ ਵਜ਼ੀਰ-ਏ-ਆਜਮ ਦੇ ਅਹੁਦੇ ਤੇ ਹੋਈ ਨਿਯੁਕਤੀ ਦੀ ਮੁਬਾਰਕਬਾਦ ਦਿੰਦੇ ਹੋਏ ਅਤੇ ਮਲੇਸੀਆ ਦੇ ਚਹੁਪੱਖੀ ਵਿਕਾਸ ਅਤੇ ਉਥੋ ਦੇ ਨਿਵਾਸੀਆ ਦੀ ਬਿਹਤਰੀ ਦੀ ਕਾਮਨਾ ਕਰਦੇ ਹੋਏ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਉਨ੍ਹਾਂ ਨੂੰ ਇਹ ਜਿ਼ੰਮੇਵਾਰੀਆ ਪੂਰਨ ਕਰਨ ਲਈ ਹਰ ਤਰ੍ਹਾਂ ਦੀ ਸ਼ਕਤੀ, ਦ੍ਰਿੜਤਾਂ ਦੀ ਬਖਸਿ਼ਸ਼ ਕਰਨ ਦੀ ਅਰਜੋਈ ਕਰਦੇ ਹੋਏ ਪ੍ਰਗਟ ਕੀਤੇ ।

Leave a Reply

Your email address will not be published. Required fields are marked *