ਨੇਪਾਲ ਦੇ ਨਵੇ ਬਣੇ ਵਜ਼ੀਰ-ਏ-ਆਜਮ ਸ੍ਰੀ ਸ਼ੇਰ ਬਹਾਦਰ ਦਿਊਬਾ ਤੇ ਉਨ੍ਹਾਂ ਦੇ ਗੱਠਜੋੜ ਨੂੰ ਮੁਬਾਰਕਬਾਦ : ਮਾਨ

ਫ਼ਤਹਿਗੜ੍ਹ ਸਾਹਿਬ, 26 ਨਵੰਬਰ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਤੇ ਸਿੱਖ ਕੌਮ ਵੱਲੋਂ ਹੁਣੇ ਹੀ ਨੇਪਾਲ ਦੀਆਂ ਚੋਣਾਂ ਵਿਚ ਉਥੇ ਨਿਯੁਕਤ ਹੋਏ ਨਵੇ ਵਜ਼ੀਰ-ਏ-ਆਜਮ ਸ੍ਰੀ ਸ਼ੇਰ ਬਹਾਦਰ ਦਿਊਬਾ ਤੇ ਉਨ੍ਹਾਂ ਦੀ ਸਿਆਸੀ ਗੱਠਜੋੜ ਨੂੰ ਜੋ ਪੂਰਨ ਬਹੁਮੱਤ ਮਿਲਿਆ ਹੈ ਉਸ ਲਈ ਨੇਪਾਲ ਦੇ ਨਿਵਾਸੀਆ ਨੂੰ ਇਸ ਹੋਈ ਨਵੀ ਨਿਯੁਕਤੀ ਉਤੇ ਜਿਥੇ ਅਸੀ ਆਪਣੀ ਦਿਲੀ ਮੁਬਾਰਕਬਾਦ ਭੇਜਦੇ ਹਾਂ, ਉਥੇ ਇਹ ਉਮੀਦ ਕਰਦੇ ਹਾਂ ਕਿ ਸ੍ਰੀ ਦਿਊਬਾ ਆਪਣੇ ਮੁਲਕ ਦੇ ਨਿਵਾਸੀਆ ਨੂੰ ਦਰਪੇਸ਼ ਆ ਰਹੀਆ ਮੁਸਕਿਲਾਂ ਨੂੰ ਉਹ ਪਹਿਲ ਦੇ ਆਧਾਰ ਤੇ ਹੱਲ ਕਰਨ ਦੇ ਨਾਲ-ਨਾਲ ਉਥੋ ਦੇ ਚਹੁਪੱਖੀ ਵਿਕਾਸ ਦੀਆਂ ਜਿ਼ੰਮੇਵਾਰੀਆ ਨਿਭਾਉਣਗੇ । ਅਜਿਹੇ ਅਮਲ ਕਰਦੇ ਹੋਏ ਨੇਪਾਲ ਵਿਚ ਵੱਸਣ ਵਾਲੇ ਸਿੱਖਾਂ ਅਤੇ ਸਿੱਖ ਕੌਮ ਨਾਲ ਕੌਮਾਂਤਰੀ ਕਾਨੂੰਨਾਂ ਦੀ ਦੇਖਰੇਖ ਹੇਠ ਅੱਛੇ ਸਦਭਾਵਨਾ ਭਰੇ ਸੰਬੰਧਾਂ ਨੂੰ ਕਾਇਮ ਰੱਖਣ ਵਿਚ ਵੀ ਆਪਣੀ ਭੂਮਿਕਾ ਨਿਭਾਉਣਗੇ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਉਨ੍ਹਾਂ ਦੀ ਇਸ ਨਿਯੁਕਤੀ ਦੇ ਮਿਸਨ ਦੀ ਸਫਲਤਾ ਲਈ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਅਰਜੋਈ ਕਰਦਾ ਹੈ ਕਿ ਸ੍ਰੀ ਦਿਊਬਾ, ਉਨ੍ਹਾਂ ਦੀ ਪਾਰਟੀ, ਉਨ੍ਹਾਂ ਦੇ ਸਾਥੀਆ ਨੂੰ ਪਹਿਲੇ ਨਾਲੋ ਵੀ ਵਧੇਰੇ ਬਲ-ਬੁੱਧੀ, ਦ੍ਰਿੜਤਾਂ ਅਤੇ ਦੂਰਅੰਦੇਸ਼ੀ ਦੀ ਬਖਸਿ਼ਸ਼ ਕਰਨ ਤਾਂ ਜੋ ਉਹ ਆਪਣੀਆ ਵਜ਼ੀਰ-ਏ-ਆਜਮ ਦੀਆਂ ਮੁਲਕ ਸੰਬੰਧੀ ਜਿ਼ੰਮੇਵਾਰੀਆ ਨੂੰ ਬਾਖੂਬੀ ਢੰਗ ਨਾਲ ਪੂਰਨ ਕਰਦੇ ਹੋਏ ਆਪਣੇ ਨੇਪਾਲ ਨਿਵਾਸੀਆ ਦੀ ਚਹੁਪੱਖੀ ਬਿਹਤਰੀ ਲਈ ਕੰਮ ਕਰ ਸਕਣ, ਨੇਪਾਲ ਵਿਚ ਵੱਸਣ ਵਾਲੀਆ ਦੂਸਰੇ ਮੁਲਕਾਂ ਦੀਆਂ ਕੌਮਾਂ ਨਾਲ ਅੱਛੇ ਸੰਬੰਧ ਕਾਇਮ ਰੱਖ ਸਕਣ ।”

ਇਹ ਕਾਮਨਾ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਸ਼ੇਰ ਬਹਾਦਰ ਦਿਊਬਾ ਦੀ ਬਤੌਰ ਨੇਪਾਲ ਦੇ ਵਜ਼ੀਰ-ਏ-ਆਜਮ ਦੇ ਅਹੁਦੇ ਤੇ ਹੋਈ ਨਿਯੁਕਤੀ ਦੀ ਮੁਬਾਰਕਬਾਦ ਦਿੰਦੇ ਹੋਏ ਅਤੇ ਨੇਪਾਲ ਦੇ ਚਹੁਪੱਖੀ ਵਿਕਾਸ ਅਤੇ ਉਥੋ ਦੇ ਨਿਵਾਸੀਆ ਦੀ ਬਿਹਤਰੀ ਦੀ ਕਾਮਨਾ ਕਰਦੇ ਹੋਏ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਉਨ੍ਹਾਂ ਨੂੰ ਇਹ ਜਿ਼ੰਮੇਵਾਰੀਆ ਪੂਰਨ ਕਰਨ ਲਈ ਹਰ ਤਰ੍ਹਾਂ ਦੀ ਸ਼ਕਤੀ, ਦ੍ਰਿੜਤਾਂ ਦੀ ਬਖਸਿ਼ਸ਼ ਕਰਨ ਦੀ ਅਰਜੋਈ ਕਰਦੇ ਹੋਏ ਪ੍ਰਗਟ ਕੀਤੇ ।

Leave a Reply

Your email address will not be published. Required fields are marked *