ਜਰਨਲ ਕਮਰ ਜਾਵੇਦ ਬਾਜਵਾ ਇਕ ਕਾਮਯਾਬ ਜਰਨੈਲ ਸਨ : ਮਾਨ

ਫ਼ਤਹਿਗੜ੍ਹ ਸਾਹਿਬ, 26 ਨਵੰਬਰ ( ) “ਪਾਕਿਸਤਾਨ ਆਰਮੀ ਦੇ ਚੀਫ਼ ਜਰਨੈਲ ਕਮਰ ਜਾਵੇਦ ਬਾਜਵਾ ਨੇ ਆਪਣੀ ਜਰਨੈਲੀ ਦੀਆਂ ਜਿ਼ੰਮੇਵਾਰੀਆਂ ਨੂੰ ਬਾਖੂਬੀ ਨਿਭਾਇਆ ਅਤੇ ਪਾਕਿਸਤਾਨ ਨੂੰ ਕੌਮਾਂਤਰੀ ਪੱਧਰ ਤੇ ਕਈ ਖੇਤਰਾਂ ਵਿਚ ਮਾਣ-ਸਨਮਾਨ ਦਿਵਾਉਣ ਵਿਚ ਭੂਮਿਕਾ ਨਿਭਾਈ ਜੋ ਕਿ ਇਕ ਕਾਮਯਾਬ ਜਰਨੈਲ ਸਾਬਤ ਹੋਏ ਹਨ । ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਟ੍ਰਿਬਿਊਨ ਅਖ਼ਬਾਰ ਦੇ ਸੰਪਾਦਕ ਸ੍ਰੀ ਰਾਜੇਸ ਰਾਮਾਚੰਦਰਨ ਜੋ ਅਕਸਰ ਹੀ ਹਿੰਦੂਤਵ ਹੁਕਮਰਾਨਾਂ ਦੇ ਪੱਖ ਵਿਚ ਭੁਗਤਦੇ ਆ ਰਹੇ ਹਨ ਅਤੇ ਘੱਟ ਗਿਣਤੀ ਕੌਮਾਂ ਦੇ ਵਿਰੁੱਧ ਗੈਰ-ਦਲੀਲ ਢੰਗ ਨਾਲ ਆਪਣੇ ਲੇਖ ਲਿਖਦੇ ਆ ਰਹੇ ਹਨ । ਉਨ੍ਹਾਂ ਵੱਲੋਂ 25 ਨਵੰਬਰ 2022 ਦੇ ਦਾ ਟ੍ਰਿਬਿਊਨ ਅਖਬਾਰ ਵਿਚ ਪਾਕਿਸਤਾਨ ਆਰਮੀ ਦੇ ਨਵੇ ਮੁੱਖੀ ਦੇ ਸਿਰਲੇਖ ਹੇਠ ਲਿਖੇ ਗਏ ਆਰਟੀਕਲ ਵਿਚ ਜੋ ਉਨ੍ਹਾਂ ਨੇ ਜਰਨਲ ਬਾਜਵਾ ਦੀ ਸਖਸ਼ੀਅਤ ਨੂੰ ਨਾਂਹਵਾਚਕ ਬਣਾਉਣ ਦੀ ਕੋਸਿ਼ਸ਼ ਕੀਤੀ ਹੈ ਉਨ੍ਹਾਂ ਨੂੰ ਇਹ ਨਹੀ ਭੁੱਲਣਾ ਚਾਹੀਦਾ ਕਿ ਅਮਰੀਕਾ ਵਰਗੇ ਵੱਡੇ ਮੁਲਕ ਨਾਲ ਪਾਕਿਸਤਾਨ ਦੇ ਚੰਗੇ ਦੋਸਤਾਨਾ ਸੰਬੰਧ ਕਾਇਮ ਕਰਨ ਵਿਚ ਅਤੇ ਐਫ-16 ਫਾਈਟਰਜੈਟ ਪ੍ਰਾਪਤ ਕਰਨ ਵਿਚ ਉਨ੍ਹਾਂ ਦੀ ਅਹਿਮ ਭੂਮਿਕਾ ਰਹੀ ਹੈ । ਜਰਨਲ ਬਾਜਵਾ ਨੇ ਆਪਣੇ ਮੁਲਕ ਪਾਕਿਸਤਾਨ ਨੂੰ ਵਿੱਤੀ ਸੰਕਟ ਵਿਚੋਂ ਕੱਢਣ ਲਈ ਵੀ ਵੱਡੀ ਜਿ਼ੰਮੇਵਾਰੀ ਨਿਭਾਈ । ਜਰਨਲ ਜਾਵੇਦ ਬਾਜਵਾ ਉਹ ਸਖਸ਼ੀਅਤ ਹਨ ਜਿਨ੍ਹਾਂ ਨੇ ਹਿੰਦੂਤਵ ਇੰਡੀਅਨ ਸਟੇਟ ਨਾਲ ਗੱਲਬਾਤ ਕਰਕੇ ਸਿੱਖ ਕੌਮ ਦੇ ਮਹਾਨ ਧਾਰਮਿਕ ਸਥਾਂਨ ਸ੍ਰੀ ਕਰਤਾਰਪੁਰ ਸਾਹਿਬ ਲਈ ਲਾਂਘੇ ਨੂੰ ਖੁੱਲ੍ਹਵਾਉਣ ਤੇ ਯਾਤਰਾ ਸੁਰੂ ਕਰਵਾਉਣ ਵਿਚ ਵੀ ਵੱਡਾ ਯੋਗਦਾਨ ਪਾਇਆ । ਇਹ ਸਾਡਾ ਧਾਰਮਿਕ ਸਥਾਂਨ ਰੈਡ ਕਲਿਫ ਲਾਇਨ ਤੋ ਕੁਝ ਮੀਟਰਾਂ ਦੀ ਹੀ ਦੂਰੀ ਤੇ ਸਥਿਤ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਕਿਸਤਾਨ ਦੇ ਰਹਿ ਚੁੱਕੇ ਆਰਮੀ ਚੀਫ਼ ਜਰਨਲ ਜਾਵੇਦ ਬਾਜਵਾ ਸੰਬੰਧੀ ਦਾ ਟ੍ਰਿਬਿਊਨ ਦੇ ਸੰਪਾਦਕ ਵੱਲੋਂ ਆਪਣੇ ਨਿਊ ਚੀਫ਼ ਫਾਰ ਪਾਕਿ ਆਰਮੀ ਦੇ ਸਿਰਲੇਖ ਹੇਠ ਲਿਖੇ ਲੇਖ ਵਿਚ ਉਨ੍ਹਾਂ ਦੀ ਸਖਸ਼ੀਅਤ ਸੰਬੰਧੀ ਨਾਂਹਵਾਚਕ ਗੱਲਾਂ ਨੂੰ ਮੰਦਭਾਵਨਾ ਅਧੀਨ ਉਭਾਰਨ ਅਤੇ ਉਨ੍ਹਾਂ ਦੀ ਪਾਕਿਸਤਾਨ ਦੇ ਅਵਾਮ ਅਤੇ ਸਿੱਖ ਕੌਮ ਵਿਚ ਉਨ੍ਹਾਂ ਦੇ ਉੱਦਮਾਂ ਸਦਕਾ ਕਾਇਮ ਹੋਏ ਵੱਡੇ ਸਤਿਕਾਰ ਨੂੰ ਨਜ਼ਰ ਅੰਦਾਜ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਸ. ਮਾਨ ਨੇ ਜਰਨਲ ਬਾਜਵਾ ਦੇ ਉਸ ਵੱਡੇ ਉਦਮ ਦਾ ਜਿਕਰ ਕਰਦੇ ਹੋਏ ਕਿਹਾ ਕਿ ਜੋ ਅਫਗਾਨੀਸਤਾਨ ਵਿਚ ਅਮਰੀਕਾ ਤੇ ਨਾਟੋ ਫੌ਼ਜਾਂ ਬੀਤੇ 20 ਸਾਲਾਂ ਤੋਂ ਫਸੀਆ ਹੋਈਆ ਸਨ ਅਤੇ ਜੋ ਅਫਗਾਨੀਸਤਾਨ ਵਿਚ ਅਮਨ-ਚੈਨ ਕਾਇਮ ਕਰਨ ਵਿਚ ਅਸਫਲ ਰਹੀਆ ਹਨ, ਉਨ੍ਹਾਂ ਨੂੰ ਆਪਣੀ ਲਿਆਕਤ ਤੇ ਸੂਝਬੂਝ ਨਾਲ ਅਫਗਾਨੀਸਤਾਨ ਵਿਚੋਂ ਜਾਣ ਲਈ ਜਮੀਨ ਤਿਆਰ ਕਰਕੇ ਇਹ ਕੌਮਾਂਤਰੀ ਪੱਧਰ ਦੀ ਵੱਡੀ ਜਿ਼ੰਮੇਵਾਰੀ ਵੀ ਨਿਭਾਈ ਹੈ । ਉਨ੍ਹਾਂ ਦੇ ਕਾਰਜਕਾਲ ਸਮੇਂ ਦੌਰਾਨ ਜੋ ਹਿੰਦ ਉਪ ਮਹਾਦੀਪ ਵਿਚ ਆਪਣੀ ਵੱਡੀ ਸੋਚ ਰਾਹੀ ਅਮਨ-ਚੈਨ ਨੂੰ ਕਾਇਮ ਰੱਖਿਆ ਹੈ, ਉਸਨੂੰ ਸਟੇਟਲੈਸ ਸਿੱਖ ਕੌਮ ਕਦੀ ਨਹੀ ਭੁਲਾ ਸਕਦੀ । ਜਦੋਕਿ ਇਹ ਸਾਡੇ ਸਿੱਖ ਵਸੋਂ ਵਾਲੇ ਇਲਾਕੇ ਤਿੰਨ ਪ੍ਰਮਾਣੂ ਤਾਕਤਾਂ ਵਾਲੇ ਮੁਲਕਾਂ ਕਾਮਰੇਡ-ਚੀਨ, ਹਿੰਦੂ-ਇੰਡੀਆ ਅਤੇ ਮੁਸਲਿਮ-ਪਾਕਿਸਤਾਨ ਵਿਚ ਘਿਰੇ ਹੋਏ ਹਨ ਉਸਨੂੰ ਇੰਡੀਅਨ ਹੁਕਮਰਾਨਾਂ ਦੀ ਮੰਦਭਾਵਨਾ ਨੂੰ ਸਮਝਦਿਆ ਸਾਡੇ ਸਿੱਖ ਵਸੋ ਵਾਲੇ ਇਲਾਕੇ ਨੂੰ ਲੰਮੇ ਸਮੇ ਤੱਕ ਜੰਗ ਤੋ ਦੂਰ ਰੱਖਣ ਅਤੇ ਇਥੇ ਅਮਨ ਚੈਨ ਨੂੰ ਕਾਇਮ ਰੱਖਣ ਵਿਚ ਕੀਤੇ ਉੱਦਮਾਂ ਨੂੰ ਕੋਈ ਨਹੀ ਭੁਲਾ ਸਕਦਾ । 

Leave a Reply

Your email address will not be published. Required fields are marked *