ਸੈਟਰ ਵਿਚ ਹਿੰਦੂਤਵ ਸਰਕਾਰ ਹੈ, ਬੀ.ਐਸ.ਐਫ. ਨੂੰ 50 ਕਿਲੋਮੀਟਰ ਅੰਦਰ ਅਧਿਕਾਰ ਹਨ, ਸਿੱਖ ਕੌਮ ਹਿੰਦੂ ਕੌਮ ਵਿਚ ਕੋਈ ਵੈਰ-ਵਿਰੋਧ ਨਹੀ, ਫਿਰ ਹਿੰਦੂ ਅਸੁਰੱਖਿਅਤ ਮਹਿਸੂਸ ਕਿਉਂ ਕਰ ਰਹੇ ਹਨ ? : ਮਾਨ

ਫ਼ਤਹਿਗੜ੍ਹ ਸਾਹਿਬ, 08 ਨਵੰਬਰ ( ) “ਜੋ ਬੀਤੇ ਦਿਨੀਂ ਅੰਮ੍ਰਿਤਸਰ ਵਿਖੇ ਹਿੰਦੂ ਆਗੂ ਸੁਧੀਰ ਸੂਰੀ ਦਾ ਗੋਲੀ ਨਾਲ ਕਤਲ ਹੋਇਆ ਹੈ, ਇਸ ਹੋਏ ਵਰਤਾਰੇ ਨੂੰ ਮੁੱਖ ਰੱਖਕੇ ਇਸੇ ਜਥੇਬੰਦੀ ਦਾ ਇਕ ਆਗੂ ਅਮਿਤ ਅਰੋੜਾ ਇਹ ਬਿਆਨਬਾਜੀ ਕਰ ਰਹੇ ਹਨ ਕਿ ਪੰਜਾਬ ਵਿਚ ਹਿੰਦੂ ਸੁਰੱਖਅਤ ਨਹੀਂ ਹਨ । ਜਦੋਕਿ ਸੈਂਟਰ ਵਿਚ ਇਨ੍ਹਾਂ ਦੀ ਬਹੁਗਿਣਤੀ ਦੀ ਹਿੰਦੂਤਵ ਬੀਜੇਪੀ-ਆਰ.ਐਸ.ਐਸ. ਦੀ ਸਰਕਾਰ ਹੈ, ਇੰਡੀਆ ਦੀਆਂ ਤਿੰਨੇ ਫ਼ੌਜਾਂ ਆਰਮੀ, ਨੇਵੀ, ਏਅਰਫੋਰਸ ਦੇ ਮੁੱਖੀ ਜਰਨੈਲ ਸਭ ਹਿੰਦੂ ਹਨ, ਫਿਰ ਬੀ.ਐਸ.ਐਫ. ਜਿਸਦੀ ਜਿ਼ੰਮੇਵਾਰੀ ਸਰਹੱਦਾਂ ਦੀ ਰਾਖੀ ਕਰਨਾ ਹੈ, ਉਨ੍ਹਾਂ ਨੂੰ ਪੰਜਾਬ ਦੇ ਅੰਦਰ 50 ਕਿਲੋਮੀਟਰ ਦੇ ਅਧਿਕਾਰ ਦਿੱਤੇ ਹੋਏ ਹਨ, ਸੁਪਰੀਮ ਕੋਰਟ ਦੇ ਮੁੱਖ ਜੱਜ ਤੇ ਦੂਸਰੇ ਜੱਜ ਸਭ ਹਿੰਦੂ ਹਨ, ਕੈਬਨਿਟ ਦੇ ਮੁੱਖ ਵਿਭਾਗ ਵਿਦੇਸ਼, ਰੱਖਿਆ, ਗ੍ਰਹਿ, ਕਾਨੂੰਨ ਅਤੇ ਵਿੱਤ ਆਦਿ ਸਭ ਹਿੰਦੂ ਵਜ਼ੀਰਾਂ ਕੋਲ ਹਨ, ਪੰਜਾਬ ਸਮੇਤ ਸਭ ਸਰਹੱਦੀ ਸੂਬਿਆਂ ਦੇ ਗਵਰਨਰ ਹਿੰਦੂ ਹਨ, ਅਰਧ ਸੈਨਿਕ ਬਲਾਂ ਦੇ ਸਭ ਮੁੱਖੀ ਹਿੰਦੂ ਹਨ, ਫਿਰ ਪੰਜਾਬ ਵਿਚ ਸਿੱਖ ਕੌਮ-ਹਿੰਦੂ ਕੌਮ ਵਿਚ ਕਿਸੇ ਤਰ੍ਹਾਂ ਦਾ ਕੋਈ ਵੈਰ ਵਿਰੋਧ ਨਹੀ ਫਿਰ ਪੰਜਾਬ ਵਿਚ ਹਿੰਦ ਦੀ ਚਾਂਦਰ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਵੱਡਮੁੱਲੀ ਸੋਚ ਉਤੇ ਪਹਿਰਾ ਦੇਣ ਵਾਲੀ ਸਿੱਖ ਕੌਮ ਹੈ, ਫਿਰ ਪੰਜਾਬ ਵਿਚ ਰਹਿਣ ਵਾਲੇ ਹਿੰਦੂ ਆਪਣੇ ਆਪ ਨੂੰ ਅਸੁਰੱਖਿਅਤ ਕਿਉਂ ਮਹਿਸੂਸ ਕਰ ਰਹੇ ਹਨ ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਵਿਚ ਕਿਸੇ ਡੂੰਘੀ ਸਾਜਿਸ ਤਹਿਤ ਹਿੰਦੂ-ਸਿੱਖਾਂ ਵਿਚਕਾਰ ਨਫ਼ਰਤ ਭਰੀ ਦੀਵਾਰ ਖੜ੍ਹੀ ਕਰਨ ਵਾਲੇ ਕੁਝ ਕੱਟੜਵਾਦੀ ਲੋਕਾਂ ਤੇ ਸੰਗਠਨਾਂ ਵੱਲੋਂ ਹਿੰਦੂ ਕੌਮ ਦੀ ਸੁਰੱਖਿਆ ਨੂੰ ਲੈਕੇ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਅਤੇ ਬੀਤੇ ਦਿਨੀਂ ਅੰਮ੍ਰਿਤਸਰ ਵਿਖੇ ਹੋਈ ਘਟਨਾ ਨੂੰ ਭਾਈ ਅੰਮ੍ਰਿਤਪਾਲ ਸਿੰਘ ਮੁੱਖ ਸੇਵਾਦਾਰ ਵਾਰਿਸ ਪੰਜਾਬ ਦੇ ਨਾਲ ਜਾਣਬੁੱਝ ਕੇ ਜੋੜਕੇ ਸਮੁੱਚੀ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਉਣ, ਸੂਰੀ ਦੇ ਪਰਿਵਾਰਿਕ ਮੈਬਰਾਂ ਵੱਲੋ ਸਿੱਖਾਂ ਨੂੰ ਘਰਾਂ ਵਿਚੋ ਕੱਢਕੇ ਮਾਰਨ ਦੀ ਦਿੱਤੀ ਗਈ ਭੜਕਾਊ ਬਿਆਨਬਾਜੀ ਪ੍ਰਤੀ ਸਖਤ ਨੋਟਿਸ ਲੈਦੇ ਹੋਏ ਅਤੇ ਪੰਜਾਬ ਦੇ ਹਾਲਾਤਾਂ ਨੂੰ ਵਿਸਫੋਟਕ ਬਣਾਉਣ ਵਾਲੇ ਕੁਝ ਸਰਾਰਤੀ ਅਨਸਰਾਂ ਤੋ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਸੁਚੇਤ ਰਹਿਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ 1947 ਵਿਚ ਜਦੋਂ ਅੰਗਰੇਜ਼ਾਂ ਸਮੇਂ ਮੁਲਕ ਦੀ ਵੰਡ ਹੋਈ ਤਾਂ ਉਸ ਸਮੇਂ ਅੰਗਰੇਜ਼ ਆਗੂ ਮਿਸਟਰ ਮਾਊਟਬੈਟਨ, ਜਵਾਹਰ ਲਾਲ ਨਹਿਰੂ, ਗਾਂਧੀ ਅਤੇ ਜਿਨਾਹ ਵਰਗੇ ਆਗੂਆ ਨੇ ਕ੍ਰਮਵਾਰ ਆਪਣੇ ਲਈ ਇੰਡੀਆ ਅਤੇ ਪਾਕਿਸਤਾਨ ਦੇ ਆਜਾਦ ਮੁਲਕ ਕਾਇਮ ਕਰਵਾ ਲਏ । ਜਦੋਕਿ ਤੀਜੀ ਮੁੱਖ ਧਿਰ ਸਿੱਖ ਕੌਮ ਨਾਲ ਇਨ੍ਹਾਂ ਸਭਨਾਂ ਨੇ ਧੋਖੇ-ਫਰੇਬ ਕੀਤੇ । ਹਿੰਦੂ ਆਗੂਆਂ ਨੇ ਸਿੱਖ ਕੌਮ ਨਾਲ ਉਤਰੀ ਭਾਰਤ ਵਿਚ ਆਜਾਦ ਖਿੱਤਾ ਦੇਣ ਦਾ ਬਚਨ ਕਰਕੇ ਵੱਡਾ ਧੋਖਾ ਕੀਤਾ । ਫਿਰ 1966 ਵਿਚ ਜਦੋ ਮਹਰੂਮ ਨੇ ਸਿੱਖ ਕੌਮ ਦੇ ਵੱਡੇ ਸੰਘਰਸ਼ ਉਪਰੰਤ ਪੰਜਾਬੀ ਸੂਬਾ ਬਣਾਇਆ ਤਦ ਵੀ ਮੰਦਭਾਵਨਾ ਅਧੀਨ ਪੰਜਾਬੀ ਬੋਲਦੇ ਇਲਾਕਿਆ, ਪੰਜਾਬ ਦੇ ਬਿਜਲੀ ਪੈਦਾ ਕਰਨ ਵਾਲੇ ਹੈੱਡਵਰਕਸਾਂ, ਪੰਜਾਬ ਦੇ ਦਰਿਆਵਾ ਅਤੇ ਨਹਿਰਾਂ ਦੇ ਕੀਮਤੀ ਪਾਣੀ ਨੂੰ ਰੀਪੇਰੀਅਨ ਕਾਨੂੰਨ ਦੀ ਉਲੰਘਣਾ ਕਰਕੇ ਪੰਜਾਬ ਸੂਬੇ ਤੋਂ ਬਾਹਰ ਰੱਖੇ ਗਏ । ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਸਾਂਝੀ ਰਾਜਧਾਨੀ ਬਣਾਉਣ ਦੀ ਸਾਜਿਸ ਰਚਕੇ ਪੰਜਾਬੀਆਂ ਨਾਲ ਧੋਖਾ ਕੀਤਾ ਗਿਆ । ਬੇਇਨਸਾਫ਼ੀਆਂ ਅਤੇ ਜ਼ਬਰ ਜੁਲਮ ਤਾਂ ਨਿਰੰਤਰ ਪੰਜਾਬੀਆਂ ਤੇ ਸਿੱਖ ਕੌਮ ਨਾਲ ਹੁੰਦਾ ਆ ਰਿਹਾ ਹੈ । ਅਜਿਹੇ ਹਾਲਾਤਾਂ ਵਿਚ ਉਹ ਤਾਂ ਆਪਣੇ ਭਵਿੱਖ ਨੂੰ ਲੈਕੇ ਅਸੁਰੱਖਿਅਤ ਮਹਿਸੂਸ ਕਰਨ ਲੇਕਿਨ ਹਿੰਦੂ ਕਿਉਂ ? 

ਸ. ਮਾਨ ਨੇ ਪੰਜਾਬੀਆਂ ਤੇ ਸਿੱਖ ਕੌਮ ਨਾਲ ਹੁੰਦੀਆ ਆ ਰਹੀਆ ਬੇਇਨਸਾਫ਼ੀਆਂ ਦੀ ਲੜੀ ਨੂੰ ਹੋਰ ਲੰਮਾਂ ਕਰਦੇ ਹੋਏ ਕਿਹਾ ਕਿ ਸ਼ਹੀਦ ਭਾਈ ਦੀਪ ਸਿੰਘ ਸਿੱਧੂ ਅਤੇ ਭਾਈ ਸੁਭਦੀਪ ਸਿੰਘ ਮੂਸੇਵਾਲਾ ਦੇ ਹੋਏ ਸਾਜ਼ਸੀ ਕਤਲਾਂ ਦੇ ਦੋਸ਼ੀਆਂ ਨੂੰ ਤਾਂ ਫੜਿਆ ਨਹੀ ਜਾ ਰਿਹਾ ਅਤੇ ਨਾ ਹੀ ਇਨ੍ਹਾਂ ਕਤਲਾਂ ਦੀ ਸਹੀ ਢੰਗ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਨਾ ਹੀ ਸਾਡੇ ਸਜਾਵਾਂ ਪੂਰੀਆ ਕਰ ਚੁੱਕੀ ਸਿੱਖ ਨੌਜ਼ਵਾਨੀ ਨੂੰ ਹੁਕਮਰਾਨ ਰਿਹਾਅ ਕਰਕੇ ਇਨਸਾਫ਼ ਨਹੀ ਦੇ ਰਹੇ। ਫਿਰ ਹਰ ਰੋਜ ਪੰਜਾਬੀਆਂ ਤੇ ਸਿੱਖ ਕੌਮ ਵਿਰੁੱਧ ਸਾਜਿਸਾਂ ਰਚੀਆ ਜਾ ਰਹੀਆ ਹਨ । ਫਿਰ ਐਨੇ ਵੱਡੇ ਹਕੂਮਤੀ ਅਤੇ ਇਨਸਾਫ਼ ਦੇਣ ਵਾਲੀਆ ਸੰਸਥਾਵਾਂ ਉਤੇ ਤੇ ਨਿਜਾਮੀ ਪ੍ਰਬੰਧ ਉਤੇ ਹਿੰਦੂਤਵ ਸੋਚ ਵਾਲੇ ਆਗੂਆ ਤੇ ਅਫਸਰਾਨ ਦੇ ਹੋਣ ‘ਤੇ ਹਿੰਦੂ ਵੀਰ ਪੰਜਾਬ ਵਿਚ ਆਪਣੇ ਆਪ ਨੂੰ ਅਸੁਰੱਖਿਅਤ ਕਿਵੇ ਮਹਿਸੂਸ ਕਰ ਸਕਦੇ ਹਨ ? ਉਨ੍ਹਾਂ ਸੁਧੀਰ ਸੂਰੀ ਦੇ .32 ਰਿਵਾਲਵਰ ਨਾਲ ਹੋਏ ਕਤਲ ਦੀ ਗੱਲ ਨੂੰ ਤਕਨੀਕੀ ਅਤੇ ਕਾਨੂੰਨੀ ਨੁਕਤੇ ਤੋ ਬਾਦਲੀਲ ਢੰਗ ਨਾਲ ਉਠਾਉਦੇ ਹੋਏ ਕਿਹਾ ਕਿ .32 ਰਿਵਾਲਵਰ ਕਿਸੇ ਇਨਸਾਨ ਨੂੰ ਜਖ਼ਮੀ ਤਾਂ ਕਰ ਸਕਦਾ ਹੈ ਲੇਕਿਨ ਮੌਤ ਨਹੀ ਦੇ ਸਕਦਾ । ਜਦੋਕਿ .38 ਰਿਵਾਲਵਰ ਜਾਂ 9ਐਮ.ਐਮ. ਪਿਸਟਲ ਰਾਹੀ ਹੀ ਕਿਸੇ ਇਨਸਾਨ ਨੂੰ ਮੌਤ ਦੇ ਮੂੰਹ ਵਿਚ ਧਕੇਲਿਆ ਜਾ ਸਕਦਾ ਹੈ । ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋ ਸੰਦੀਪ ਸਿੰਘ ਸੰਨੀ ਨੇ ਆਪਣੇ ਲਾਈਸੈਸੀ .32 ਰਿਵਾਲਵਰ ਦੀ ਵਰਤੋ ਕੀਤੀ ਹੈ ਜਿਸ ਨਾਲ ਸੂਰੀ ਦੀ ਮੌਤ ਨਹੀ ਸੀ ਹੋ ਸਕਦੀ, ਤਾਂ ਫਿਰ ਕਿਸ ਤਾਕਤ, ਏਜੰਸੀ ਨੇ .38 ਰਿਵਾਲਵਰ ਜਾਂ 9 ਐਮ.ਐਮ. ਦੇ ਪਿਸਟਲ ਦੀ ਗੁਪਤ ਰੂਪ ਵਿਚ ਦੁਰਵਰਤੋ ਕਰਕੇ ਇਸ ਕਤਲ ਨੂੰ ਅੰਜਾਮ ਦਿੱਤਾ ਹੈ, ਉਸਨੂੰ ਮਿਲੀ ਵਾਈ ਸਕਿਊਰਟੀ ਕੀ ਕਰ ਰਹੀ ਸੀ, ਇਸਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਅਤੇ ਸੱਚ ਨੂੰ ਸਾਹਮਣੇ ਲਿਆਉਣਾ ਚਾਹੀਦਾ ਹੈ । ਜੋ ਏਜੰਸੀਆ ਜਾਂ ਮੁਤੱਸਵੀ ਸਿਆਸਤਦਾਨ ਜਾਂ ਆਗੂ ਪੰਜਾਬ ਵਿਚ ਅਜਿਹੀ ਘਿਣੋਨੀ ਖੇਡ ਖੇਡਕੇ ਸਿੱਖਾਂ ਤੇ ਹਿੰਦੂਆਂ ਵਿਚ ਨਫਰਤ ਪੈਦਾ ਕਰਕੇ ਹਾਲਾਤਾਂ ਨੂੰ ਵਿਸਫੋਟਕ ਬਣਾਉਣ ਦੇ ਅਮਲ ਕਰ ਰਹੇ ਹਨ, ਉਨ੍ਹਾਂ ਦੀਆਂ ਅਜਿਹੀਆ ਸਾਜਿ਼ਸਾਂ ਕੇਵਲ ਇੰਡੀਆ ਵਿਚ ਹੀ ਨਹੀ ਕੌਮਾਂਤਰੀ ਪੱਧਰ ਤੇ ਬੇਨਕਾਬ ਹੋਣੀਆ ਚਾਹੀਦੀਆ ਹਨ । ਜਿਸ ਲਈ ਪੰਜਾਬ ਵਿਚ ਵੱਸਣ ਵਾਲੇ ਸਭ ਬਸਿੰਦਿਆ ਭਾਵੇ ਉਹ ਹਿੰਦੂ ਕੌਮ, ਭਾਵੇ ਮੁਸਲਿਮ, ਭਾਵੇ ਇਸਾਈ, ਭਾਵੇ ਸਿੱਖ ਜਾਂ ਦਲਿਤ ਕਿਸੇ ਵੀ ਵਰਗ ਨਾਲ ਸੰਬੰਧਤ ਹੋਣ ਸਭ ਦੀ ਸਮੂਹਿਕ ਜਿ਼ੰਮੇਵਾਰੀ ਬਣ ਜਾਂਦੀ ਹੈ ਕਿ ਉਹ ਪੰਜਾਬ ਸੂਬੇ ਨੂੰ ਲਾਬੂ ਲਗਾਉਣ ਵਾਲੀਆ ਤਾਕਤਾਂ ਨੂੰ ਅਜਿਹਾ ਕਰਨ ਦੀ ਬਿਲਕੁਲ ਇਜਾਜਤ ਨਾ ਦੇਣ ।

Leave a Reply

Your email address will not be published. Required fields are marked *