ਸ. ਸਿਮਰਨਜੀਤ ਸਿੰਘ ਮਾਨ ਅਤੇ ਪਾਰਟੀ ਹਮੇਸ਼ਾਂ ਕੁਰਬਾਨੀ ਵਾਲੀ ਮਹਾਨ ਸੰਸਥਾਂ ਦਮਦਮੀ ਟਕਸਾਲ ਦਾ ਸਤਿਕਾਰ ਕਰਦੀ ਆਈ ਹੈ, ਪਰ ਪੰ੍ਰਪਰਾਵਾ ਤੇ ਮਰਿਯਾਦਾਵਾ ਦੇ ਹੋਣ ਵਾਲੇ ਉਲੰਘਣ ਦਾ ਦੁੱਖ ਹੈ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 05 ਜੂਨ ( ) “ਇਸ ਵਿਚ ਕੋਈ ਸੱਕ-ਸੁਬ੍ਹਾ ਨਹੀ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜੁਝਾਰੂ ਸਿਆਸੀ ਜਥੇਬੰਦੀ ਦਾ ਜਨਮ ਦਮਦਮੀ ਟਕਸਾਲ ਦੀ ਵੱਡੀ ਕੁਰਬਾਨੀ ਵਾਲੀ ਸੰਸਥਾਂ ਰਾਹੀ ਹੋਇਆ ਹੈ ਅਤੇ ਇਹ ਵੀ ਪ੍ਰਵਾਨ ਕਰਦੇ ਹਾਂ ਕਿ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਬਤੌਰ ਐਮ.ਪੀ ਦੇ ਅਹੁਦੇ ਦੀ ਦੇਣ ਵੀ ਦਮਦਮੀ ਟਕਸਾਲ ਦੀਆਂ ਬਲਿਊ ਸਟਾਰ ਸਮੇ ਹੋਈਆ ਮਹਾਨ ਸ਼ਹਾਦਤਾਂ ਉਪਰੰਤ ਸਿੱਖ ਕੌਮ ਦੀਆਂ ਸਮੂਹਿਕ ਸੁੱਭ ਇਛਾਵਾ ਤੇ ਭਾਵਨਾਵਾ ਵਿਚੋ ਹੋਈ ਹੈ । ਅਸੀ ਕਦੀ ਵੀ ਇਸ ਗੱਲ ਨੂੰ ਪ੍ਰਵਾਨ ਕਰਨ ਤੋ ਇਨਕਾਰ ਨਹੀ ਕੀਤਾ । ਪਰ ਇਹ ਵੀ ਪ੍ਰਤੱਖ ਅਤੇ ਸੱਚ ਹੈ ਕਿ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਅਤੇ ਹੋਰਨਾਂ ਸਿੰਘਾਂ ਦੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈਆ ਮਹਾਨ ਸ਼ਹਾਦਤਾਂ ਤੋ ਪਹਿਲੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦੇ ਇਹ ਕਥਨ ਸਨ ਕਿ ‘ਜਿਸ ਦਿਨ ਇੰਡੀਆ ਦੀ ਫ਼ੌਜ ਸ੍ਰੀ ਦਰਬਾਰ ਸਾਹਿਬ ਦਾਖਲ ਹੋਵੇਗੀ, ਉਸ ਦਿਨ ‘ਖ਼ਾਲਿਸਤਾਨ’ ਦੀ ਨੀਂਹ ਰੱਖੀ ਜਾਵੇਗੀ ।’ ਇਹ ਸੰਤ ਭਿੰਡਰਾਂਵਾਲਿਆ ਦੀ ਡਾਇੰਗ ਡੈਕਲੇਰੇਸ਼ਨ (dying declaration) ਸੀ, ਜਿਸ ਨੂੰ ਕਾਨੂੰਨ ਤੇ ਅਦਾਲਤਾਂ ਪੂਰਨ ਰੂਪ ਵਿਚ ਪ੍ਰਵਾਨ ਕਰਦੀਆ ਹਨ । ਪਰ ਦੁੱਖ ਅਤੇ ਅਫਸੋਸ ਹੈ ਕਿ ਬਾਬਾ ਜੀ ਵੱਲੋ ਸੰਤਾਂ ਦੀ ਡਾਇੰਗ ਡੈਕਲੇਰੇਸ਼ਨ ਸੰਬੰਧੀ ਕਦੀ ਕੁਝ ਨਹੀ ਕਿਹਾ ਗਿਆ । ਜਦੋ ਤੋ ਸਾਡੀ ਪਾਰਟੀ ਹੋਦ ਵਿਚ ਆਈ ਹੈ, ਉਸ ਸਮੇ ਤੋ ਹੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆ ਦੀ ਮਹਾਨ ਸੋਚ ਉਤੇ ਨਿਰੰਤਰ ਦ੍ਰਿੜਤਾ ਅਤੇ ਸੰਜੀਦਗੀ ਨਾਲ ਸ. ਸਿਮਰਨਜੀਤ ਸਿੰਘ ਮਾਨ ਅਤੇ ਪਾਰਟੀ ਪਹਿਰਾ ਵੀ ਦਿੰਦੀ ਆਈ ਹੈ ਅਤੇ ਉਸ ਸੋਚ ਨੂੰ ਸੰਸਾਰ ਪੱਧਰ ਦੇ ਹਰ ਜਮਹੂਰੀਅਤ ਪਸੰਦ ਢੰਗ ਨਾਲ ਅੱਗੇ ਵੀ ਲਿਜਾਦੀ ਆ ਰਹੀ ਹੈ । ਇਥੋ ਤੱਕ ਜਦੋ ਬਾਬਾ ਹਰਨਾਮ ਸਿੰਘ ਧੂੰਮਾ ਦੀ ਬਤੌਰ ਮੁੱਖੀ ਦਮਦਮੀ ਟਕਸਾਲ ਦੀ ਦਸਤਾਰਬੰਦੀ ਹੋਣੀ ਸੀ, ਤਾਂ ਸ. ਸਿਮਰਨਜੀਤ ਸਿੰਘ ਮਾਨ ਨੇ ਆਪਣਾ ਆਸਟ੍ਰੇਲੀਆ ਦਾ ਦੌਰਾ ਰੱਦ ਕਰਕੇ ਇਸ ਮਹਾਨ ਪ੍ਰੰਪਰਾ ਵਿਚ ਸਾਮਿਲ ਹੋਣ ਨੂੰ ਆਪਣਾ ਇਖਲਾਕੀ ਫਰਜ ਸਮਝਿਆ ਅਤੇ ਬਾਬਾ ਧੂੰਮਾ ਦੀ ਬਤੌਰ ਟਕਸਾਲ ਮੁੱਖੀ ਦੀ ਪ੍ਰਵਾਨਗੀ ਦੇਣ ਵਿਚ ਯੋਗਦਾਨ ਪਾਇਆ । ਪਰ ਜੋ 06 ਜੂਨ ਦੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਮੁੱਚੀ ਕੌਮ ਵੱਲੋ ਆਪਣੇ ਮਹਾਨ ਸ਼ਹੀਦਾਂ ਦੀਆਂ ਸ਼ਹਾਦਤਾਂ ਨੂੰ ਸਮਰਪਿਤ ਹੁੰਦੇ ਹੋਏ ਅਰਦਾਸ ਕੀਤੀ ਜਾਂਦੀ ਹੈ, ਸਮੁੱਚੀ ਕੌਮ ਨੂੰ ਮੀਰੀ-ਪੀਰੀ ਦੇ ਇਸ ਮਹਾਨ ਤਖਤ ਦੀ ਅਗਵਾਈ ਹੇਠ ਸੰਜੀਦਗੀ ਨਾਲ ਇਕੱਤਰ ਕਰਨ ਦੀ ਭਾਵਨਾ ਹੇਠ ਹੀ ਸ. ਸਿਮਰਨਜੀਤ ਸਿੰਘ ਮਾਨ ਵੱਲੋ ਸਮੁੱਚੀ ਸਿੱਖ ਕੌਮ ਨੂੰ ਇਸ ਦਿਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਵਿਚ ਸਾਮਿਲ ਹੋਣ ਦੀ ਬੇਨਤੀ ਕਰਨ ਦੇ ਨਾਲ-ਨਾਲ, ਦਮਦਮੀ ਟਕਸਾਲ ਦੇ ਮੌਜੂਦਾ ਮੁੱਖੀ ਬਾਬਾ ਹਰਨਾਮ ਸਿੰਘ ਧੂੰਮਾ ਨੂੰ ਵੀ ਬਤੌਰ ਅਪੀਲ ਦੇ ਇਹੀ ਬੇਨਤੀ ਕੀਤੀ ਗਈ ਸੀ ਕਿ ਸਮੁੱਚੀ ਸਿੱਖ ਕੌਮ ਨੂੰ 06 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚਣ ਦੀ ਉਹ ਵੀ ਅਪੀਲ ਕਰਨ ਨਾ ਕਿ ਦਮਦਮੀ ਟਕਸਾਲ ਚੌਕ ਮਹਿਤਾ ਵਿਖੇ ਕੌਮ ਦੇ 2 ਇਕੱਠ ਕਰਕੇ ਕੌਮ ਦੀ ਅਸੀਮਤ ਸ਼ਕਤੀ ਦੀ ਵੰਡ ਨਾ ਕਰਨ । ਜੇਕਰ ਉਹ ਟਕਸਾਲ ਵਿਖੇ ਵੀ ਇਹ ਅਰਦਾਸ ਕਰਨਾ ਚਾਹੁੰਦੇ ਹਨ ਤਾਂ ਉਹ 07 ਜੂਨ ਨੂੰ ਵੀ ਕਰ ਸਕਦੇ ਹਨ । ਪਰ ਇਸ ਬੇਨਤੀ ਨੂੰ ਬਾਬਾ ਹਰਨਾਮ ਸਿੰਘ ਧੂੰਮਾ ਵੱਲੋ ਜੋ ਕੌਮ ਦੀ ਏਕਤਾ ਦੀ ਲੋੜ ਸਮੇ ਕਿਸੇ ਤਰ੍ਹਾਂ ਦੀ ਬਿਆਨਬਾਜੀ ਕੀਤੀ ਜਾ ਰਹੀ ਹੈ, ਉਸਨੂੰ ਕਤਈ ਵੀ ਭਰਾਮਾਰੂ ਜੰਗ ਵੱਲ ਧਕੇਲਣ ਦੀ ਗੁਸਤਾਖੀ ਨਹੀ ਕਰਨੀ ਚਾਹੀਦੀ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੌਜੂਦਾ ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਧੂੰਮਾ ਵੱਲੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਦੀ ਸਖਸ਼ੀਅਤ ਨੂੰ ਨਿਸ਼ਾਨਾਂ ਬਣਾਉਦੇ ਹੋਏ ਕੀਤੀ ਬਿਆਨਬਾਜੀ ਉਤੇ ਗਹਿਰਾ ਦੁੱਖ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਹ ਵੀ ਕਿਹਾ ਕਿ ਸਿੱਖ ਧਰਮ ਵਿਚ ਹਿੰਦੂ ਮਥਿਹਾਸ ਦੀਆਂ ਰਵਾਇਤਾ ਨੂੰ ਪ੍ਰਵਾਨ ਕਰਕੇ ਕਿਸੇ ਤਰ੍ਹਾਂ ਦੀ ਸਿਵਲਿੰਗ ਦੀ ਪੂਜਾ ਕਰਨ ਜਾਂ ਗੰਗਾ ਇਸਨਾਨ ਕਰਨ ਦੀ ਗੈਰ ਸਿਧਾਤਿਕ ਅਤੇ ਗੈਰ ਧਾਰਮਿਕ ਅਮਲ ਕਰਨ ਦੇ ਸਿੱਖਾਂ ਨੂੰ ਇਜਾਜਤ ਨਹੀ ਦਿੰਦਾ । ਜੋ ਕਿ ਬੀਤੇ ਸਮੇ ਵਿਚ ਬਾਬਾ ਹਰਨਾਮ ਸਿੰਘ ਧੂੰਮਾ ਜੀ ਬਤੌਰ ਟਕਸਾਲ ਦੇ ਮੁੱਖੀ ਹੁੰਦੇ ਹੋਏ ਅਮਲ ਕਰਦੇ ਆਏ ਹਨ ਜਿਸ ਨਾਲ ਸਿੱਖ ਕੌਮ ਦੀਆਂ ਭਾਵਨਾਵਾ ਤੇ ਆਤਮਾਵਾ ਨੂੰ ਡੂੰਘੀ ਠੇਸ ਪਹੁੰਚੀ ਹੈ । ਸ. ਮਾਨ ਨੇ ਤਾਂ ਸਿੱਖ ਸੰਗਤਾਂ ਦੀਆਂ ਭਾਵਨਾਵਾ ਨੂੰ ਉਜਾਗਰ ਕਰਦੇ ਹੋਏ ਹੀ ਬਾਬਾ ਹਰਨਾਮ ਸਿੰਘ ਧੂੰਮਾ ਨੂੰ ਮਹਾਨ ਦਮਦਮੀ ਟਕਸਾਲ ਦੀਆਂ ਮਹਾਨ ਰਵਾਇਤਾ ਨੂੰ ਕਾਇਮ ਰੱਖਣ ਦੀ ਹੀ ਗੱਲ ਕੀਤੀ ਹੈ ਨਾ ਕਿ ਕਿਸੇ ਤਰ੍ਹਾਂ ਦੀ ਕੋਈ ਈਰਖਾਵਾਦੀ ਸੋਚ ਅਧੀਨ ਕਿਸੇ ਤਰ੍ਹਾਂ ਦੀ ਭਰਾਮਾਰੂ ਜੰਗ ਨੂੰ ਉਕਸਾਉਣ ਵਾਲੀ ਗੱਲ ਕੀਤੀ ਹੈ । ਜਦੋਕਿ ਪੰਜਾਬ ਵਿਚ ਟਕਸਾਲ ਉਤੇ ਬਣੇ ਕਹਿਰ ਅਤੇ ਜ਼ਬਰ ਸਮੇ ਸ. ਸਿਮਰਨਜੀਤ ਸਿੰਘ ਮਾਨ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹੀ ਦ੍ਰਿੜਤਾ ਨਾਲ ਜੂਝਦਾ ਰਿਹਾ ਹੈ ਅਤੇ ਆਪਣੇ ਫਰਜਾਂ ਨੂੰ ਪੂਰਾ ਕਰਦਾ ਰਿਹਾ ਹੈ, ਪਰ ਉਸ ਸਮੇ ਬਾਬਾ ਹਰਨਾਮ ਸਿੰਘ ਧੂੰਮਾ ਤਾਂ ਭੋਪਾਲ ਹੁੰਦੇ ਹੋਏ ਅਮਰੀਕਾ ਚਲੇ ਗਏ ਸਨ । ਉਨ੍ਹਾਂ ਇਹ ਵੀ ਯਾਦ ਦਿਵਾਇਆ ਕਿ ਬਾਬਾ ਦੀਪ ਸਿੰਘ ਜੀ ਦੀ ਅਗਵਾਈ ਵਿਚ ਹੋਦ ਵਿਚ ਆਈ ਦਮਦਮੀ ਟਕਸਾਲ, ਜਿਸ ਨੂੰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆ ਤੇ ਉਨ੍ਹਾਂ ਦੇ ਸਾਥੀਆ ਨੇ ਮਹਾਨ ਸ਼ਹਾਦਤਾਂ ਦੇ ਕੇ ਆਪਣੇ ਵਿਰਸੇ ਅਤੇ ਵਿਰਾਸਤ ਨੂੰ ਅੱਗੇ ਤੋਰਿਆ ਹੈ, ਉਸ ਦਮਦਮੀ ਟਕਸਾਲ ਵਿਚ ਸਿੱਖ ਕੌਮ ਦੇ ਕਾਤਲ ਮਰਹੂਮ ਕੇ.ਪੀ.ਐਸ. ਗਿੱਲ ਵਰਗੇ ਦਾਗੀ ਬੰਦੇ ਦਖਲ ਦਿੰਦੇ ਰਹਿਣ ।
ਜਿਸ ਸਮੇ 2000 ਵਿਚ ਆਰ.ਐਸ.ਐਸ ਮੁੱਖੀ ਸੁਦਰਸ਼ਨ ਸਿੱਖ ਕੌਮ ਦੀ ਇਸ ਮਹਾਨ ਟਕਸਾਲ ਦੇ ਹੈੱਡਕੁਆਰਟਰ ਚੌਕ ਮਹਿਤਾ ਵਿਖੇ ਆਇਆ, ਤਾਂ ਉਸ ਸਮੇ ਪ੍ਰਸਿੱਧ ਲੇਖਕ ਸ. ਖੁਸਵੰਤ ਸਿੰਘ ਅਤੇ ਕੇ.ਪੀ.ਐਸ ਗਿੱਲ ਵੀ ਉਥੇ ਮੌਜੂਦ ਸਨ । ਤਾਂ ਕੇ.ਪੀ.ਐਸ ਗਿੱਲ ਨੇ ਸ. ਖੁਸਵੰਤ ਸਿੰਘ ਨੂੰ ਕਿਹਾ ਸੀ ਕਿ ਇਥੋ ਹੀ ਖਾਲਿਸਤਾਨ ਦੀ ਗੱਲ ਸੁਰੂ ਹੋਈ ਸੀ, ਇਥੇ ਹੀ ਅੱਜ ਇਸਦਾ ਅੰਤ ਹੋ ਰਿਹਾ ਹੈ । ਫਿਰ ਅਜਿਹੇ ਪੁਲਿਸ ਅਫਸਰਾਂ ਅਤੇ ਡੀਪ ਸਟੇਟ ਦੇ ਬੰਦਿਆ ਤੇ ਮਹਾਨ ਦਮਦਮੀ ਟਕਸਾਲ ਵਿਚ ਕਿਸੇ ਤਰ੍ਹਾਂ ਦੇ ਹੋਣ ਵਾਲੇ ਸੰਬੰਧਾਂ ਨੂੰ ਸਿੱਖ ਕੌਮ ਕਿਵੇ ਪ੍ਰਵਾਨ ਕਰ ਸਕਦੀ ਹੈ ?