ਮੌਜੂਦਾ ਐਸ.ਜੀ.ਪੀ.ਸੀ ਪ੍ਰਧਾਨਗੀ ਦੇ ਉਮੀਦਵਾਰ ਅਤੇ ਸਮੁੱਚੇ ਮੈਬਰ ਜਰਨਲ ਚੋਣਾਂ ਕਰਵਾਉਣ ਦੀ ਕੌਮੀ ਜਿ਼ੰਮੇਵਾਰੀ ਪੂਰੀ ਕਰਨ : ਮਾਨ

ਸਮੁੱਚਾ ਖ਼ਾਲਸਾ ਪੰਥ ਅਤੇ ਪਾਰਟੀ ਅਹੁਦੇਦਾਰ 09 ਨਵੰਬਰ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚਣ 

ਫ਼ਤਹਿਗੜ੍ਹ ਸਾਹਿਬ, 08 ਨਵੰਬਰ ( ) “ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਲਾਨਾ ਪ੍ਰਧਾਨਗੀ ਦੀ ਚੋਣ ਵਿਚ ਸਮੂਲੀਅਤ ਕਰ ਰਹੇ ਦੋਵੇ ਧੜਿਆ ਦੇ ਉਮੀਦਵਾਰ ਪੁਰਾਤਨ ਦੋਸ਼ਪੂਰਨ ਮਹੰਤ ਅਤੇ ਮਸੰਦ ਦੀ ਰਵਾਇਤ ਨੂੰ ਹੀ ਮਜਬੂਤ ਕਰ ਰਹੇ ਹਨ, ਨਾ ਕਿ ਜਮਹੂਰੀਅਤ ਕਦਰਾਂ-ਕੀਮਤਾਂ ਨੂੰ । ਇਸ ਲਈ ਭਾਵੇ ਪ੍ਰਧਾਨਗੀ ਦੀ ਉਮੀਦਵਾਰ ਵਾਲੇ ਮੈਬਰ ਹੋਣ ਭਾਵੇ ਦੂਸਰੇ ਸਮੁੱਚੇ ਐਸ.ਜੀ.ਪੀ.ਸੀ. ਮੈਬਰ, ਉਨ੍ਹਾਂ ਨੂੰ ਇਸ ਦੋਸ਼ਪੂਰਨ ਰਵਾਇਤ ਨੂੰ ਮਜਬੂਤ ਕਰਨ ਦੀ ਬਜਾਇ ਮਹੰਤਾਂ ਤੇ ਮਸੰਦਾਂ ਜਿਨ੍ਹਾਂ ਨੂੰ ਸਿੱਖ ਕੌਮ ਨੇ ਗੁਰਦੁਆਰਾ ਸੁਧਾਰ ਲਹਿਰ ਰਾਹੀ ਗੁਰਦੁਆਰਾ ਪ੍ਰਬੰਧ ਵਿਚੋ ਬਾਹਰ ਕੱਢਿਆ ਸੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਨ੍ਹਾਂ ਮਸੰਦਾਂ ਨੂੰ ਕੜਾਹਿਆ ਵਿਚ ਪਾ ਕੇ ਫੂਕਿਆ ਸੀ, ਉਸ ਰਵਾਇਤ ਨੂੰ ਪ੍ਰਫੁੱਲਿਤ ਕਰਨ ਲਈ ਯੋਗਦਾਨ ਪਾਉਣ ਤਦ ਹੀ ਖ਼ਾਲਸਾ ਪੰਥ ਦੀ ਨਿਰਾਲੀ, ਨਿਵੇਕਲੀ ਪਹਿਚਾਣ ਸਮੁੱਚੇ ਸੰਸਾਰ ਵਿਚ ਫਿਰ ਕਾਇਮ ਹੋ ਸਕੇਗੀ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਉਣ ਵਾਲੇ ਕੱਲ੍ਹ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਐਸ.ਜੀ.ਪੀ.ਸੀ. ਦੀ ਪ੍ਰਧਾਨਗੀ ਦੀ ਗੈਰ ਕਾਨੂੰਨੀ ਅਤੇ ਗੈਰ ਇਖਲਾਕੀ ਢੰਗ ਨਾਲ ਹੋ ਰਹੀ ਚੋਣ ਨੂੰ ਮੁੱਢੋ ਰੱਦ ਕਰਦੇ ਹੋਏ, ਇਸ ਦੋਸ਼ਪੂਰਨ ਪ੍ਰਣਾਲੀ ਵਿਚ ਸਾਮਿਲ ਹੋਣ ਵਾਲੇ ਪ੍ਰਧਾਨਗੀ ਦੀ ਚੋਣ ਲੜਨ ਵਾਲੇ ਦੋਵੇ ਉਮੀਦਵਾਰਾਂ ਅਤੇ ਐਸ.ਜੀ.ਪੀ.ਸੀ. ਦੇ ਸਮੁੱਚੇ ਮੈਬਰਾਂ ਨੂੰ ਇਸ ਪ੍ਰਣਾਲੀ ਨੂੰ ਖਤਮ ਕਰਕੇ ਐਸ.ਜੀ.ਪੀ.ਸੀ. ਦੀਆਂ ਕਾਨੂੰਨ ਅਨੁਸਾਰ ਜੋ 11 ਸਾਲਾਂ ਤੋ ਜਰਨਲ ਚੋਣਾਂ ਨਹੀ ਹੋਈਆ, ਉਸ ਸੰਜੀਦਾ ਮੁੱਦੇ ਉਤੇ ਅਮਲ ਕਰਨ ਤੇ ਕਰਵਾਉਣ ਦੀ ਅਪੀਲ ਕਰਦੇ ਹੋਏ ਤੇ ਬੀਤੇ ਕੱਲ੍ਹ ਇਸ ਕੌਮ ਵਿਰੋਧੀ ਵਰਤਾਰੇ ਨੂੰ ਪੂਰਨ ਰੂਪ ਵਿਚ ਰੱਦ ਕਰਨ ਦੀ ਗੁਜਾਰਿਸ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਸਮੁੱਚੇ ਐਸ.ਜੀ.ਪੀ.ਸੀ ਮੈਬਰਾਂ ਜੋ ਕੱਲ੍ਹ ਸ੍ਰੀ ਦਰਬਾਰ ਸਾਹਿਬ ਵਿਖੇ ਇਕੱਤਰ ਹੋ ਰਹੇ ਹਨ ਉਨ੍ਹਾਂ ਨੂੰ ਇਖਲਾਕੀ ਅਤੇ ਕੌਮੀ ਤੌਰ ਤੇ ਅਪੀਲ ਕਰਦੇ ਹੋਏ ਕਿਹਾ ਕਿ ਉਹ ਕਿਸੇ ਵੀ ਧਿਰ ਦੇ ਪੱਖ ਵਿਚ ਨਾ ਜਾ ਕੇ ਅਜਿਹਾ ਮਾਹੌਲ ਤਿਆਰ ਕਰਨ ਜਿਸ ਨਾਲ ਮੌਜੂਦਾ ਕਾਬਜ ਸੈਟਰ ਦੇ ਹੁਕਮਰਾਨਾਂ ਦੇ ਭਾਈਵਾਲ ਅਤੇ ਵਿਰੋਧੀ ਗਰੁੱਪ ਇਸ ਚੋਣ ਪ੍ਰਣਾਲੀ ਨੂੰ ਖਤਮ ਕਰਨ ਵਿਚ ਭੂਮਿਕਾ ਨਿਭਾਅ ਸਕੇ ਅਤੇ ਸਹੀ ਢੰਗ ਨਾਲ ਸਿੱਖ ਕੌਮ ਦੀਆਂ ਭਾਵਨਾਵਾ ਅਨੁਸਾਰ ਜਰਨਲ ਚੋਣਾਂ ਕਰਵਾਉਣ ਦਾ ਜਲਦੀ ਐਲਾਨ ਹੋ ਸਕੇ । ਅਜਿਹਾ ਉਦਮ ਕਰਕੇ ਅਤੇ ਜਿ਼ੰਮੇਵਾਰੀ ਨਿਭਾਕੇ ਹੀ ਐਸ.ਜੀ.ਪੀ.ਸੀ. ਦੇ ਇਹ ਮੈਬਰ ਕੌਮ ਤੇ ਇਨਸਾਨੀਅਤ ਪੱਖੀ ਚੰਗੇ ਨਤੀਜੇ ਕੱਢ ਸਕਦੇ ਹਨ । ਜੇਕਰ ਇਨ੍ਹਾਂ ਨੇ ਆਪੋ ਆਪਣੇ ਧੜਿਆ ਵਿਚ ਗਲਤਾਨ ਹੋ ਕੇ ਚੱਲਦੀ ਆ ਰਹੀ ਦੋਸ਼ਪੂਰਨ ਰਵਾਇਤ ਨੂੰ ਮਜਬੂਤ ਕੀਤਾ ਤਾਂ ਇਸਦੇ ਨਤੀਜੇ ਸਿੱਖ ਕੌਮ ਅਤੇ ਪੰਜਾਬ ਸੂਬੇ ਲਈ ਕਤਈ ਵੀ ਬਿਹਤਰ ਨਹੀ ਹੋ ਸਕਣਗੇ । ਇਸ ਲਈ ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਭ ਮੈਬਰਾਨ ਸਾਡੇ ਵੱਲੋ ਕੀਤੀ ਅਪੀਲ ਨੂੰ ਪ੍ਰਵਾਨ ਕਰਦੇ ਹੋਏ 9 ਨਵੰਬਰ ਦੇ ਪ੍ਰਧਾਨਗੀ ਦੀ ਚੋਣ ਦੀ ਦੋਸ਼ਪੂਰਨ ਪ੍ਰਣਾਲੀ ਤੋ ਦੂਰ ਰਹਿਕੇ ਕੌਮੀ ਭਾਵਨਾਵਾ ਅਨੁਸਾਰ ਉਦਮ ਕਰਕੇ ਇਨ੍ਹਾਂ ਸਭਨਾਂ ਨੂੰ ਅਤੇ ਸਰਕਾਰ ਨੂੰ ਜਰਨਲ ਚੋਣਾਂ ਕਰਵਾਉਣ ਲਈ ਮਜਬੂਤ ਕਰਨ ਦੀ ਜਿ਼ੰਮੇਵਾਰੀ ਨਿਭਾਉਣਗੇ।

ਸ. ਮਾਨ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਮੁੱਚੇ ਜਿ਼ਲ੍ਹਾ ਪ੍ਰਧਾਨਾਂ, ਅਗਜੈਕਟਿਵ ਮੈਬਰ, ਜਰਨਲ ਸਕੱਤਰ ਸਾਹਿਬਾਨ, ਸਮਰੱਥਕਾਂ ਤੇ ਹਮਦਰਦਾਂ ਅਤੇ ਸਿੱਖ ਕੌਮ ਨੂੰ ਸਮੂਹਿਕ ਤੌਰ ਤੇ ਆਉਣ ਵਾਲੇ ਕੱਲ੍ਹ ਦਰਬਾਰ ਸਾਹਿਬ ਦੇ ਸਾਹਮਣੇ ਪਲਾਜਾ ਵਿਖੇ ਸਵੇਰੇ 11 ਵਜੇ ਪਹੁੰਚਣ ਦੀ ਅਤੇ ਇਕਤਾਕਤ ਹੋ ਕੇ ਕੌਮ ਦੀ ਆਵਾਜ ਨੂੰ ਮੁੱਖ ਰੱਖਕੇ ਜਰਨਲ ਚੋਣਾਂ ਕਰਵਾਉਣ ਦੀ ਆਵਾਜ ਨੂੰ ਬੁਲੰਦ ਕਰਨ ਦੀ ਅਪੀਲ ਵੀ ਕੀਤੀ ।

Leave a Reply

Your email address will not be published. Required fields are marked *