ਜਥੇ: ਹਰਦੇਵ ਸਿੰਘ ਗੱਗੜਪੁਰ (ਸੰਗਰੂਰ) ਦੇ ਹੋਏ ਅਕਾਲ ਚਲਾਣੇ ਤੇ ਸ. ਮਾਨ ਅਤੇ ਪਾਰਟੀ ਵੱਲੋਂ ਦੁੱਖ ਦਾ ਪ੍ਰਗਟਾਵਾਂ, ਭੋਗ ਰਸਮ 10 ਨਵੰਬਰ ਨੂੰ ਪਿੰਡ ਦੇ ਗੁਰੂਘਰ ਵਿਚ ਹੋਵੇਗੀ

ਫ਼ਤਹਿਗੜ੍ਹ ਸਾਹਿਬ, 05 ਨਵੰਬਰ ( ) “ਜਥੇਦਾਰ ਹਰਦੇਵ ਸਿੰਘ ਗੱਗੜਪੁਰ ਜੋ ਸੰਗਰੂਰ ਜਿ਼ਲ੍ਹੇ ਦੇ ਸਾਡੀ ਪਾਰਟੀ ਦੇ ਕਿਸਾਨ ਵਿੰਗ ਦੇ ਪ੍ਰਧਾਨ ਸਨ ਜਿਨ੍ਹਾਂ ਨੇ ਬੀਤੇ ਲੰਮੇ ਸਮੇ ਤੋਂ ਖ਼ਾਲਸਾ ਪੰਥ, ਜਿ਼ੰਮੀਦਾਰਾਂ, ਮਜਦੂਰਾਂ, ਮਿਹਨਤਕਸਾਂ ਦੀ ਆਪਣੇ ਮਿਲੇ ਸਵਾਸਾਂ ਦੌਰਾਨ ਵੱਡੀ ਸੇਵਾ ਕੀਤੀ ਹੈ । ਖ਼ਾਲਸਾ ਪੰਥ ਦੀ ਚੜ੍ਹਦੀ ਕਲਾਂ ਕਰਨ ਵਿਚ ਨਿੱਘਾ ਯੋਗਦਾਨ ਪਾਉਦੇ ਰਹੇ ਹਨ । ਉਹ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਬੀਤੇ ਦਿਨੀਂ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ ਜਿਨ੍ਹਾਂ ਦੇ ਚਲੇ ਜਾਣ ਨਾਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਮੁੱਚੀ ਜਥੇਬੰਦੀ, ਇਲਾਕਾ ਨਿਵਾਸੀਆ, ਕਿਸਾਨਾਂ, ਮਜਦੂਰਾਂ ਨੂੰ ਇਕ ਕਦੀ ਵੀ ਨਾ ਪੂਰਾ ਹੋਣ ਵਾਲਾ ਅਸਹਿ ਤੇ ਅਕਹਿ ਘਾਟਾ ਪਿਆ ਹੈ । ਉਨ੍ਹਾਂ ਦੇ ਇਸ ਫਾਨੀ ਦੁਨੀਆ ਤੋ ਅਲਵਿਦਾ ਹੋਣ ਤੇ ਅਸੀ ਜਿਥੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਸਮੂਹਿਕ ਤੌਰ ਤੇ ਅਰਦਾਸ ਕਰਦੇ ਹਾਂ, ਉਥੇ ਸਮੁੱਚੇ ਪਾਰਟੀ ਅਹੁਦੇਦਾਰਾਂ, ਮੈਬਰਾਂ, ਪਰਿਵਾਰਿਕ ਮੈਬਰਾਂ, ਇਲਾਕਾ ਨਿਵਾਸੀਆ ਨੂੰ ਗੁਰੂ ਦੇ ਭਾਣੇ ਵਿਚ ਵਿਚਰਣ ਦੀ ਸ਼ਕਤੀ ਦੀ ਬਖਸਿ਼ਸ਼ ਕਰਨ ਦੀ ਅਰਜੋਈ ਵੀ ਕਰਦੇ ਹਾਂ ।”

ਇਸ ਦੁੱਖ ਦਾ ਪ੍ਰਗਟਾਵਾ ਸ .ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਇਮਾਨ ਸਿੰਘ ਮਾਨ ਸਰਪ੍ਰਸਤ, ਜਸਕਰਨ ਸਿੰਘ ਕਾਹਨਸਿੰਘਵਾਲਾ, ਪ੍ਰੌ. ਮਹਿੰਦਰਪਾਲ ਸਿੰਘ, ਮਾਸਟਰ ਕਰਨੈਲ ਸਿੰਘ ਨਾਰੀਕੇ, ਕੁਸਲਪਾਲ ਸਿੰਘ ਮਾਨ, ਗੁਰਸੇਵਕ ਸਿੰਘ ਜਵਾਹਰਕੇ, ਹਰਪਾਲ ਸਿੰਘ ਬਲੇਰ, ਕੁਲਦੀਪ ਸਿੰਘ ਭਾਗੋਵਾਲ, ਅਵਤਾਰ ਸਿੰਘ ਖੱਖ (ਸਾਰੇ ਜਰਨਲ ਸਕੱਤਰ), ਗੁਰਜੰਟ ਸਿੰਘ ਕੱਟੂ ਵਿਸੇਸ ਸਕੱਤਰ, ਲਖਵੀਰ ਸਿੰਘ ਮਹੇਸ਼ਪੁਰੀਆ ਦਫਤਰ ਸਕੱਤਰ, ਰਣਦੀਪ ਸਿੰਘ ਨਿੱਜੀ ਸਕੱਤਰ, ਲਲਿਤ ਮੋਹਨ ਸਿੰਘ ਸਕੱਤਰ ਵੱਲੋਂ ਸਾਂਝੇ ਤੌਰ ਤੇ ਪੀੜ੍ਹਤ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਅਤੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹੋਏ ਕੀਤਾ । ਇਥੇ ਇਹ ਵਰਣਨ ਕਰਨਾ ਅਤੇ ਜਾਣਕਾਰੀ ਦੇਣਾ ਜਰੂਰੀ ਹੈ ਕਿ ਸ. ਹਰਦੇਵ ਸਿੰਘ ਗੱਗੜਪੁਰ ਦੀ ਆਤਮਾ ਦੀ ਸ਼ਾਂਤੀ ਲਈ ਗੱਗੜਪੁਰ ਪਰਿਵਾਰ ਵੱਲੋ ਰਖਾਏ ਗਏ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਉਨ੍ਹਾਂ ਦੇ ਪਿੰਡ ਗੱਗੜਪੁਰ ਦੇ ਗੁਰੂਘਰ ਵਿਚ ਮਿਤੀ 10 ਨਵੰਬਰ ਨੂੰ 12 ਤੋ 1 ਵਜੇ ਤੱਕ ਪੈਣਗੇ । ਸਭ ਮੈਬਰਾਨ ਇਸ ਅਰਦਾਸ ਵਿਚ ਸਮੂਲੀਅਤ ਕਰਨ ।

Leave a Reply

Your email address will not be published. Required fields are marked *