ਕਾਕਾ ਮੱਖਣ ਸਿੰਘ ਵਾਸੀ ਬਖਸੀਵਾਲਾ (ਸੰਗਰੂਰ) ਦੀ ਸਾਈਪ੍ਰਸ ਵਿਚ ਮੌਤ ਹੋਣ ਉਪਰੰਤ ਪਾਰਟੀ ਨੇ ਉਸਦੀ ਲਾਸ ਇਥੇ ਮੰਗਵਾਕੇ ਆਪਣੇ ਇਨਸਾਨੀ ਫਰਜਾਂ ਦੀ ਪੂਰਤੀ ਕੀਤੀ : ਮਾਨ

ਫ਼ਤਹਿਗੜ੍ਹ ਸਾਹਿਬ, 05 ਨਵੰਬਰ ( ) “ਕਾਕਾ ਮੱਖਣ ਸਿੰਘ ਸਪੁੱਤਰ ਸ. ਭੋਲਾ ਸਿੰਘ ਵਾਸੀ ਬਖਸੀਵਾਲਾ, ਜਿ਼ਲ੍ਹਾ ਸੰਗਰੂਰ ਜੋ ਕਿ ਬੀਤੇ ਕੁਝ ਸਮੇਂ ਤੋਂ ਸਾਈਪ੍ਰਸ ਵਿਚ ਕੰਮ ਕਰ ਰਿਹਾ ਸੀ । ਉਥੇ ਕਿਸੇ ਕਾਰਨ ਉਸਦੀ ਮੌਤ ਹੋ ਜਾਣ ਕਾਰਨ ਪਰਿਵਾਰ ਉਸਦੇ ਭੌਤਿਕ ਸਰੀਰ ਨੂੰ ਪੰਜਾਬ ਮੰਗਵਾਕੇ ਸੰਸਕਾਰ ਕਰਨ ਦਾ ਇੱਛੁਕ ਸੀ ਲੇਕਿਨ ਵਪਾਰਿਕ ਸੋਚ ਵਾਲੇ ਕੁਝ ਬੰਦੇ ਉਸਦੀ ਲਾਸ ਨੂੰ ਇਥੇ ਮੰਗਵਾਉਣ ਲਈ ਪੈਸੇ ਦੀ ਵੱਡੀ ਮੰਗ ਕਰ ਰਹੇ ਸਨ । ਜਦੋ ਇਹ ਦਰਦਨਾਕ ਕਿੱਸਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਧਿਆਨ ਵਿਚ ਆਇਆ ਤਾਂ ਮੇਰੇ ਵੱਲੋਂ ਦਿੱਤੇ ਗਏ ਹੁਕਮ ਅਨੁਸਾਰ ਪਾਰਟੀ ਦਫਤਰ ਨੇ ਸਾਈਪ੍ਰਸ ਦੀ ਸਰਕਾਰ ਨੂੰ ਉਪਰੋਕਤ ਪਰਿਵਾਰ ਦੀ ਅਤਿ ਮੰਦੀ ਮਾਲੀ ਹਾਲਤ ਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਸਰੀਰ ਨੂੰ ਸਾਈਪ੍ਰਸ ਦੇ ਹਕੂਮਤੀ ਖਰਚੇ ਉਤੇ ਇੰਡੀਆਂ ਮੰਗਵਾਉਣ ਦੀ ਬੇਨਤੀ ਕੀਤੀ ਸੀ । ਜਿਸਨੂੰ ਸਾਈਪ੍ਰਸ ਵਿਚ ਇੰਡੀਅਨ ਅੰਬੈਸੀ ਦੇ ਰਾਜਦੂਤ ਨੇ ਗੰਭੀਰਤਾ ਨਾਲ ਲੈਦੇ ਹੋਏ ਇਸ ਮ੍ਰਿਤਕ ਸਰੀਰ ਨੂੰ ਇੰਡੀਆ ਭੇਜਣ ਦਾ ਪ੍ਰਬੰਧ ਕਰ ਦਿੱਤਾ । ਜਿਸ ਲਈ ਅਸੀਂ ਸਤਿਕਾਰਯੋਗ ਹਾਈਕਮਿਸਨਰ ਬੀਬੀ ਮਧੁਮਿਤਾ ਹਜ਼ਾਰਿਕਾ ਭਗਤ ਦਾ ਅਤੇ ਇੰਡੀਆ ਸਰਕਾਰ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਕ ਗਰੀਬ ਮਜਬੂਰ ਪਰਿਵਾਰ ਦੇ ਬੱਚੇ ਦੇ ਮ੍ਰਿਤਕ ਸਰੀਰ ਨੂੰ ਆਪਣੇ ਖਰਚੇ ਉਤੇ ਪੰਜਾਬ ਭੇਜਣ ਦਾ ਪ੍ਰਬੰਧ ਕੀਤਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮ੍ਰਿਤਕ ਨੌਜ਼ਵਾਨ ਦੀ ਸਾਈਪ੍ਰਸ ਤੋਂ ਬਿਨ੍ਹਾਂ ਕਿਸੇ ਖਰਚੇ ਦੇ ਲਾਸ ਮੰਗਵਾਉਣ ਦੇ ਪੂਰਨ ਕੀਤੇ ਗਏ ਫਰਜਾਂ ਨੂੰ ਆਪਣੇ ਇਨਸਾਨੀ ਤੇ ਕੌਮੀ ਜਿ਼ੰਮੇਵਾਰੀਆ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿਉਂਕਿ ਸਾਨੂੰ ਗੁਰੂ ਸਾਹਿਬਾਨ ਨੇ ਇਹ ਆਦੇਸ਼ ਦਿੱਤੇ ਹੋਏ ਹਨ ਕਿ ਸਭ ਮਨੁੱਖਤਾ ਪੱਖੀ ਕੰਮਾਂ ਨੂੰ ਮੁੱਖ ਰੱਖਕੇ ਆਪਣੇ ਮਿਲੇ ਸਵਾਸਾਂ ਨੂੰ ਨੇਕ ਉਦਮਾਂ ਵਿਚ ਲਗਾਉਣਾ ਹੈ । ਜੇਕਰ ਅਸੀ ਬਤੌਰ ਪਾਰਟੀ ਦੇ ਇਹ ਉਦਮ ਕੀਤਾ ਹੈ ਇਹ ਸਾਡੇ ਇਨਸਾਨੀ ਤੇ ਕੌਮੀ ਫਰਜ ਹਨ ਅਤੇ ਅਸੀ ਹਰ ਕੌਮ, ਧਰਮ, ਇਨਸਾਨ ਦੇ ਦੁੱਖ-ਸੁੱਖ ਵਿਚ ਭਾਗੀਦਾਰ ਬਣਕੇ ਕੇਵਲ ਆਪਣੇ ਗੁਰੂ ਸਾਹਿਬਾਨ ਜੀ ਦੀ ਸੋਚ ਉਤੇ ਹੀ ਪਹਿਰਾ ਨਹੀ ਦੇ ਰਹੇ ਬਲਕਿ ਅਜਿਹੇ ਉਦਮ ਸਾਡੀ ਇਨਸਾਨੀਅਤ ਪੱਖੀ ਸ਼ਕਤੀ ਅਤੇ ਸੋਚ ਨੂੰ ਵੀ ਮਜਬੂਤ ਕਰਦੇ ਹਨ ਜਿਸਨੂੰ ਅਸੀ ਹਮੇਸ਼ਾਂ ਪੂਰਨ ਕਰਦੇ ਰਹਾਂਗੇ ।

Leave a Reply

Your email address will not be published. Required fields are marked *