ਸਿੱਖ ਕੌਮ ਦੀਆਂ ਉੱਚ ਰੁਤਬੇ ਤੇ ਬਿਰਾਜਮਾਨ ਸਖਸ਼ੀਅਤਾਂ ਦੇ ਨਾਮ ਅਖ਼ਬਾਰਾਂ ਵਿਚ ਪ੍ਰਕਾਸਿਤ ਕਰਦੇ ਸਮੇਂ ‘ਸਿੰਘ’ ਅਤੇ ‘ਕੌਰ’ ਨਾ ਲਿਖਣਾ, ਅਪਮਾਨਿਤ ਕਰਨ ਦੀ ਗੁਸਤਾਖੀ : ਮਾਨ
ਸਿੱਖ ਸਖਸ਼ੀਅਤਾਂ ਦਾ ਅਪਮਾਨ ਕਰਨ ਦੇ ਅਮਲ ਸਹਿਣ ਨਹੀ ਕੀਤੇ ਜਾਣਗੇ
ਫ਼ਤਹਿਗੜ੍ਹ ਸਾਹਿਬ, 13 ਮਾਰਚ ( ) “ਲੰਮੇ ਸਮੇਂ ਤੋਂ ਜੋ ਇਸ ਮੁਲਕ ਦੇ ਮੁਤੱਸਵੀ ਸੋਚ ਵਾਲੇ ਅਖ਼ਬਾਰ ਤੇ ਪ੍ਰੈਸ ਹੈ, ਉਹ ਅਕਸਰ ਹੀ ਸਾਡੀਆ ਸਿੱਖ ਕੌਮ ਨਾਲ ਸੰਬੰਧਤ ਉੱਚ ਰੁਤਬੇ ਤੇ ਬਿਰਾਜਮਾਨ ਸਖਸ਼ੀਅਤਾਂ ਨਾਲ ਸੰਬੰਧਤ ਖ਼ਬਰਾਂ ਪ੍ਰਕਾਸਿਤ ਕਰਦੇ ਸਮੇ ਉਨ੍ਹਾਂ ਦੇ ਨਾਮ ਨਾਲ ਜੋ ਸਤਿਕਾਰਿਤ ਨਾਮ ਸਿੰਘ ਨਾਲ ਜਾਂ ਕੌਰ ਨਾਲ ਬਣਦੇ ਹਨ, ਉਹ ਅਕਸਰ ਨਾ ਪ੍ਰਕਾਸਿਤ ਕਰਕੇ ਸਾਡੀਆ ਉੱਚ ਸਖਸ਼ੀਅਤਾਂ ਅਤੇ ਖਾਲਸਾਈ ਸਤਿਕਾਰਿਤ ਪਹਿਚਾਣ ਅਤੇ ਮਾਣ ਨੂੰ ਮੰਦਭਾਵਨਾ ਅਧੀਨ ਸਿੱਖ ਕੌਮ ਦੇ ਮਨਾਂ ਤੇ ਆਤਮਾਵਾ ਨੂੰ ਡੂੰਘੀ ਠੇਸ ਪਹੁੰਚਾਉਦੇ ਆ ਰਹੇ ਹਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਆਪਣੇ ਕੌਮੀ ਫਰਜ ਨੂੰ ਪਹਿਚਾਣਦੇ ਹੋਏ ਅਜਿਹੀ ਗੁਸਤਾਖੀ ਕਰਨ ਵਾਲੇ ਅਖ਼ਬਾਰਾਂ ਦੇ ਮੁੱਖ ਸੰਪਾਦਕਾਂ ਨੂੰ ਉਚੇਚੇ ਤੌਰ ਤੇ ਪੱਤਰ ਲਿਖੇ ਜਾਂਦੇ ਰਹੇ ਹਨ । ਤਾਂ ਕਿ ਇਹ ਅਖਬਾਰ ਤੇ ਪ੍ਰੈਸ ਆਪਣੇ ਵੱਲੋ ਕੀਤੀ ਜਾ ਰਹੀ ਵੱਡੀ ਗੁਸਤਾਖੀ ਨੂੰ ਸੁਧਾਰ ਸਕਣ । ਪਰ ਦੁੱਖ ਅਤੇ ਅਫਸੋਸ ਹੈ ਕਿ ਇਨ੍ਹਾਂ ਅੰਗਰੇਜ਼ੀ ਅਖਬਾਰਾਂ ਜਿਨ੍ਹਾਂ ਵਿਚ ਦਾ ਟ੍ਰਿਬਿਊਨ, ਹਿੰਦੂਸਤਾਨ ਟਾਈਮਜ, ਇੰਡੀਅਨ ਐਕਸਪ੍ਰੈਸ, ਟਾਈਮਜ ਆਫ ਇੰਡੀਆ ਵਿਸੇਸ ਤੌਰ ਤੇ ਆਉਦੇ ਹਨ, ਉਨ੍ਹਾਂ ਨੂੰ ਇਸ ਵਿਸੇ ਤੇ ਗੰਭੀਰਤਾ ਨਾਲ ਲਿਖਣ ਤੇ ਗਲਤੀ ਸੁਧਾਰਨ ਦੇ ਬਾਵਜੂਦ ਵੀ ਬੀਤੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮੀਰੀ ਪੀਰੀ ਦੀ ਮਹਾਨ ਸੰਸਥਾਂ ਤੇ ਰਹਿ ਚੁੱਕੇ ਜਥੇਦਾਰ ਅਤੇ ਮੌਜੂਦਾ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਸੰਬੰਧੀ ਖਬਰ ਪ੍ਰਕਾਸਿਤ ਕਰਦੇ ਸਮੇ ਉਪਰੋਕਤ ਚਾਰੇ ਅਖਬਾਰਾਂ ਨੇ ‘ਗਿਆਨੀ ਰਘਬੀਰ’ ਲਿਖਕੇ ਕੇਵਲ ਸਿੱਖ ਕੌਮ ਦੇ ਮਨ-ਆਤਮਾਵਾ ਨੂੰ ਹੀ ਡੂੰਘੀ ਠੇਸ ਨਹੀ ਪਹੁੰਚਾਈ ਬਲਕਿ ਜਿਸ ਸਿੱਖ ਕੌਮ ਦੀ ਮਹਾਨ ਪਦਵੀ ਉਤੇ ਬੀਤੇ ਇਤਿਹਾਸ ਦੇ ਅਤਿ ਸਤਿਕਾਰਿਤ ਇਸ ਪਦਵੀ ਤੇ ਪਹਿਲੇ ਮੁੱਖ ਗ੍ਰੰਥੀ ਬਾਬਾ ਬੁੱਢਾ ਜੀ ਸੇਵਾ ਕਰਦੇ ਰਹੇ ਹਨ, ਉਸ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਂਨ ਅਤੇ ਗਿਆਨੀ ਰਘਬੀਰ ਸਿੰਘ ਜੀ ਨੂੰ ਅਪਮਾਨਿਤ ਕਰਨ ਦੀ ਬਜਰ ਗੁਸਤਾਖੀ ਕੀਤੀ ਹੈ ਜੋ ਕਿ ਬਿਲਕੁਲ ਵੀ ਸਹਿਣ ਕਰਨ ਯੋਗ ਨਹੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਪਰੋਕਤ ਅੰਗਰੇਜ਼ੀ ਦੇ ਮੁਤੱਸਵੀ ਚਾਰੇ ਅਖਬਾਰਾਂ ਵੱਲੋ ਸਾਡੇ ਰਹਿ ਚੁੱਕੇ ਸ੍ਰੀ ਅਕਾਲ ਤਖਤ ਸਾਹਿਬ ਅਤੇ ਮੌਜੂਦਾ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਦੇ ਨਾਮ ਨਾਲੋ ਸਿੰਘ ਸ਼ਬਦ ਕੱਟਕੇ ਅਪਮਾਨਿਤ ਕਰਨ ਦੇ ਦੁੱਖਦਾਇਕ ਅਮਲਾਂ ਦੀ ਜੋਰਦਾਰ ਨਿੰਦਾ ਕਰਦੇ ਹੋਏ ਉਪਰੋਕਤ ਚਾਰੇ ਅਖਬਾਰਾਂ ਦੇ ਮੁੱਖ ਸੰਪਾਦਕਾਂ ਨੂੰ ਸਿੱਖੀ ਰਵਾਇਤਾ ਅਨੁਸਾਰ ਬਣਦੀਆ ਸਜਾਵਾਂ ਦੇਣ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਿਸ ਇੰਡੀਆ ਨੂੰ ਆਜਾਦ ਕਰਵਾਉਣ ਦੀ ਹੋਈ ਜੰਗ ਵਿਚ 85-90% ਰਿਹਾ ਹੈ ਅਤੇ ਇਸ ਮੁਲਕ ਦੀ ਆਨ ਸਾਨ ਨੂੰ ਕਾਇਮ ਰੱਖਣ ਲਈ ਸਿੱਖ ਕੌਮ ਮੋਹਰਲੀਆ ਕਤਾਰਾਂ ਵਿਚ ਰਹੀ ਹੈ । ਫਿਰ ਸਿੱਖ ਕੌਮ ਦਾ ਇਤਿਹਾਸ ਸਮੁੱਚੀ ਮਨੁੱਖਤਾ ਲਈ ਅਤਿ ਫਖਰ ਵਾਲਾ ਤੇ ਇਨਸਾਨੀ ਕਦਰਾਂ ਕੀਮਤਾਂ ਦੀ ਰਾਖੀ ਕਰਨ ਵਾਲਾ ਰਿਹਾ ਹੈ । ਫਿਰ ਸਾਡੇ ਮੀਰੀ ਪੀਰੀ ਦੇ ਸਿਧਾਂਤ ਹੇਠ ਸਦੀਆ ਪਹਿਲੇ ਹੋਦ ਵਿਚ ਆਏ ਸ੍ਰੀ ਅਕਾਲ ਤਖਤ ਸਾਹਿਬ ਦੇ ਮਾਣ ਸਨਮਾਨ ਅਤੇ ਉਨ੍ਹਾਂ ਦੇ ਜਥੇਦਾਰ ਸਾਹਿਬਾਨ ਦੇ ਸਤਿਕਾਰ ਨੂੰ ਕਾਇਮ ਰੱਖਣ ਦੀਆਂ ਪ੍ਰਚੱਲਿਤ ਮਰਿਯਾਦਾਵਾ ਤੇ ਨਿਯਮਾਂ ਦੀ ਭਰਪੂਰ ਜਾਣਕਾਰੀ ਹੈ, ਇਸਦੇ ਬਾਵਜੂਦ ਵੀ ਅਜਿਹੀ ਗੁਸਤਾਖੀ ਹੋਣ ਨੂੰ ਸਿੱਖ ਕੌਮ ਕਤਈ ਵੀ ਹਲਕੇ ਵਿਚ ਨਹੀ ਲੈ ਸਕਦੀ । ਸਾਡੇ ਵੱਲੋ ਕਈ ਵਾਰ ਇਨ੍ਹਾਂ ਅਖਬਾਰਾਂ ਦੇ ਮੁੱਖ ਸੰਪਾਦਕਾਂ ਨੂੰ ਇਸ ਹੋ ਰਹੀ ਗਲਤੀ ਲਈ ਲਿਖਤੀ ਰੂਪ ਵਿਚ ਨੋਟਿਸ ਲਿਆਉਣ ਦੇ ਬਾਵਜੂਦ ਵੀ ਜੇਕਰ ਫਿਰ ਵੀ ਇਹ ਸਿੱਖ ਕੌਮ ਤੇ ਸਿੱਖ ਉੱਚ ਪਦਵੀਆ ਤੇ ਬਿਰਾਜਮਾਨ ਸਿੱਖਾਂ ਨੂੰ ਅਪਮਾਨ ਕਰਨ ਦੇ ਅਮਲ ਹੋ ਰਹੇ ਹਨ, ਤਾਂ ਜਰੂਰ ਇਸ ਪਿੱਛੇ ਵੱਡੀ ਸਾਜਿਸ ਅਤੇ ਸਿੱਖ ਵਿਰੋਧੀ ਸ਼ਕਤੀਆ ਦੇ ਕੰਮ ਕਰਨ ਤੋ ਇਨਕਾਰ ਨਹੀ ਕੀਤਾ ਜਾ ਸਕਦਾ । ਇਸ ਲਈ ਸਿੱਖ ਕੌਮ ਦੀ ਮਹਾਨ ਸੰਸਥਾਂ ਸ੍ਰੀ ਅਕਾਲ ਤਖਤ ਸਾਹਿਬ ਵੱਲੋ ਅਜਿਹੇ ਦੁੱਖਦਾਇਕ ਅਮਲਾਂ ਵਿਰੁੱਧ ਸਖਤ ਨੋਟਿਸ ਲੈਣਾ ਅਤਿ ਜਰੂਰੀ ਹੈ । ਅਸੀ ਇਸ ਪ੍ਰੈਸ ਰੀਲੀਜ ਰਾਹੀ ਉਪਰੋਕਤ ਚਾਰੇ ਅਖਬਾਰਾਂ ਦਾ ਟ੍ਰਿਬਿਊਨ, ਹਿੰਦੂਸਤਾਨ ਟਾਈਮਜ, ਇੰਡੀਅਨ ਐਕਸਪ੍ਰੈਸ, ਟਾਈਮਜ ਆਫ ਇੰਡੀਆ ਦੇ ਮੁੱਖ ਸੰਪਾਦਕ ਸਾਹਿਬਾਨ ਨੂੰ ਜਨਤਕ ਤੌਰ ਤੇ ਜਿਥੇ ਸੰਜੀਦਗੀ ਭਰੀ ਅਪੀਲ ਕਰਦੇ ਹੋਏ ਇਸ ਗੁਸਤਾਖੀ ਨੂੰ ਠੀਕ ਕਰਨ ਦੀ ਗੱਲ ਕਰਦੇ ਹਾਂ, ਉਥੇ ਇਹ ਗਲਤੀ ਨਾ ਸੁਧਾਰਨ ਉਤੇ ਨਿਕਲਣ ਵਾਲੇ ਭਿਆਨਕ ਨਤੀਜਿਆ ਲਈ ਉਨ੍ਹਾਂ ਦੀ ਖੁਦ ਦੀ ਜਿੰਮੇਵਾਰੀ ਹੋਣ ਲਈ ਵੀ ਸੁਚੇਤ ਕਰਦੇ ਹਾਂ । ਤਾਂ ਕਿ ਆਉਣ ਵਾਲੇ ਸਮੇ ਵਿਚ ਕੋਈ ਵੀ ਹਕੂਮਤੀ ਤਾਕਤ, ਕਾਨੂੰਨ ਜਾਂ ਹੁਕਮਰਾਨਾਂ ਦੀ ਸੰਸਥਾਂ ਸਿੱਖ ਕੌਮ ਨੂੰ ਅਪਮਾਨਿਤ ਹੋਣ ਤੇ ਹੋਣ ਵਾਲੇ ਕਿਸੇ ਅਮਲ ਲਈ ਦੋਸ਼ੀ ਠਹਿਰਾਏ । ਬਿਹਤਰ ਇਹੀ ਹੋਵੇਗਾ ਕਿ ਹੁਕਮਰਾਨ ਅਤੇ ਇਨ੍ਹਾਂ ਮੁਤੱਸਵੀ ਅਖਬਾਰਾਂ ਦੇ ਮੁੱਖ ਸੰਪਾਦਕ ਤੇ ਪ੍ਰਬੰਧਕ ਫੌਰੀ ਇਸ ਕੀਤੀ ਜਾ ਰਹੀ ਬਜਰ ਗੁਸਤਾਖੀ ਨੂੰ ਸੁਧਾਰਕੇ ਸਿੱਖ ਮਨਾਂ ਵਿਚ ਉੱਠ ਰਹੇ ਵੱਡੇ ਰੋਹ ਨੂੰ ਸਾਤ ਕਰਨ ਅਤੇ ਆਪਣੇ ਤੌਰ ਤੇ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਕੜਾਹ ਪ੍ਰਸਾਦ ਦੀ ਦੇਗ ਕਰਵਾਉਦੇ ਹੋਏ ਆਪਣੇ ਤੋ ਹੁਣ ਤੱਕ ਹੋਈਆ ਭੁੱਲਾ ਦੀ ਬਖਸਿਸ ਕਰਵਾਉਣ । ਸਿੱਖ ਕੌਮ ਵਰਗੀ ਸਰਬੱਤ ਦਾ ਭਲਾ ਚਾਹੁੰਣ ਵਾਲੀ ਕੌਮ ਵਿਰੁੱਧ ਨਫਰਤ ਪੈਦਾ ਕਰਨ ਦੇ ਅਮਲਾਂ ਤੋ ਤੋਬਾ ਕਰਨ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਇਸ ਪ੍ਰੈਸ ਰੀਲੀਜ ਦੇ ਪ੍ਰਕਾਸਿਤ ਹੋਣ ਉਪਰੰਤ ਸੰਬੰਧਤ ਅਖਬਾਰਾਂ ਦੇ ਪ੍ਰਬੰਧਕ ਤੇ ਸੰਪਾਦਕ ਇਸ ਕੀਤੀ ਜਾ ਰਹੀ ਗਲਤੀ ਨੂੰ ਫੌਰੀ ਸੁਧਾਰਕੇ ਮਾਹੌਲ ਨੂੰ ਸਾਜਗਰ ਰੱਖਣ ਵਿਚ ਯੋਗਦਾਨ ਪਾਉਣਗੇ ।