ਟਰੈਵਲ ਏਜੰਟਾਂ ਦੀ ਸਮਾਜਿਕ ਬੁਰਾਈ ਠੀਕ ਕਰਨ ਦੀ ਬਜਾਇ, ਉਨ੍ਹਾਂ ਤੋਂ ਵੱਡੀਆਂ ਰਕਮਾਂ ਬਟੋਰਨ ਦੇ ਅਮਲ ਹੋਰ ਵੀ ਦੁੱਖਦਾਇਕ : ਮਾਨ
ਫ਼ਤਹਿਗੜ੍ਹ ਸਾਹਿਬ, 13 ਮਾਰਚ ( ) “ਬੀਤੇ ਲੰਮੇ ਸਮੇ ਤੋ ਪੰਜਾਬ ਸੂਬੇ ਵਿਚ ਟਰੈਵਲ ਏਜੰਟਾਂ ਵੱਲੋਂ ਜਿਨ੍ਹਾਂ ਨੌਜਵਾਨਾਂ ਨੂੰ ਰਕਮਾਂ ਲੈਕੇ ਬਾਹਰਲੇ ਮੁਲਕਾਂ ਵਿਚ ਭੇਜਿਆ ਜਾ ਰਿਹਾ ਹੈ, ਉਹ ਮੁਤੱਸਵੀ ਹੁਕਮਰਾਨਾਂ ਦੀਆਂ ਹਦਾਇਤਾਂ ਭੇਜਣ ਵਾਲੇ ਪੰਜਾਬੀ ਤੇ ਸਿੱਖ ਨੌਜਵਾਨਾਂ ਨੂੰ ਦਾੜੀ ਅਤੇ ਕੇਸ ਕੱਟਣ ਦੀ ਸਲਾਹ ਦੇ ਕੇ ਹੀ ਅਗਲੇਰੇ ਅਮਲ ਪੂਰੇ ਕਰਦੇ ਹਨ । ਜੋ ਕਿ ਹੁਕਮਰਾਨਾਂ ਅਤੇ ਟਰੈਵਲ ਏਜੰਟਾਂ ਦੀ ਮਿਲੀਭੁਗਤ ਦਾ ਸਮਾਜ ਵਿਰੋਧੀ ਵਰਤਾਰਾ ਹੈ । ਹੁਣ ਜਦੋ ਹਾਹਾਕਾਰ ਮੱਚਣ ਉਪਰੰਤ ਸਰਕਾਰ ਤੇ ਪੁਲਿਸ ਵੱਲੋ ਅਜਿਹੇ ਟਰੈਵਲ ਏਜੰਟਾਂ ਉਤੇ ਸਖਤੀ ਕੀਤੀ ਗਈ ਹੈ ਤਾਂ ਪੁਲਿਸ ਤੇ ਹੁਕਮਰਾਨਾਂ ਵੱਲੋ ਇਨ੍ਹਾਂ ਟਰੈਵਲ ਏਜੰਟਾਂ ਦੇ ਸਮਾਜ ਵਿਰੋਧੀ ਅਮਲ ਨੂੰ ਬੰਦ ਕਰਨ ਦੀ ਬਜਾਇ ਉਨ੍ਹਾਂ ਤੋ ਵੱਡੀਆ ਰਕਮਾਂ ਰਿਸਵਤ ਵੱਜੋ ਲਈਆ ਜਾ ਰਹੀਆ ਹਨ । ਦੂਸਰੇ ਪਾਸੇ ਸਮਗਲਿੰਗ ਕਰਨ ਵਾਲੇ ਅਪਰਾਧੀਆ ਦੇ ਘਰ ਅਤੇ ਕਾਰੋਬਾਰਾਂ ਉਤੇ ਹਮਲੇ ਕਰਕੇ ਉਨ੍ਹਾਂ ਦੀਆਂ ਇਮਾਰਤਾਂ ਢਾਹੀਆ ਜਾ ਰਹੀਆ ਹਨ । ਜੋ ਕਿ ਬਜਰ ਗੈਰ ਕਾਨੂੰਨੀ ਤੇ ਗੈਰ ਸਮਾਜਿਕ ਅਮਲ ਹਕੂਮਤੀ ਪੱਧਰ ਤੇ ਹੋ ਰਹੇ ਹਨ । ਜਦੋਕਿ ਕਾਨੂੰਨ ਤੇ ਅਦਾਲਤਾਂ ਕਿਸੇ ਵੀ ਅਪਰਾਧੀ ਦੇ ਘਰ ਜਾਂ ਕਾਰੋਬਾਰ ਨੂੰ ਢਾਹੁਣ ਦੀ ਇਜਾਜਤ ਨਹੀ ਦੇ ਸਕਦੀਆ । ਜਦੋ ਇਨ੍ਹਾਂ ਕੋਲ ਕੋਈ ਕਾਨੂੰਨੀ ਅਧਿਕਾਰ ਹੀ ਨਹੀ ਫਿਰ ਉਨ੍ਹਾਂ ਦੇ ਘਰ ਜਾਂ ਕਾਰੋਬਾਰਾਂ ਨੂੰ ਕਿਉਂ ਤਬਾਹ ਕੀਤਾ ਜਾ ਰਿਹਾ ਹੈ ? ਇਸ ਅਮਲ ਨਾਲ ਤਾਂ ਕੁਝ ਠੀਕ ਹੋਣ ਦੀ ਬਜਾਇ ਉਪੱਦਰ ਹੋਰ ਵੱਧ ਜਾਵੇਗਾ । ਜਿਸ ਨਾਲ ਕਾਬੂ ਕਰਨਾ ਹੋਰ ਵੀ ਮੁਸਕਿਲ ਹੋ ਜਾਵੇਗਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਵਿਚ ਅਤੇ ਗੁਆਢੀ ਸੂਬਿਆਂ ਵਿਚ ਟਰੈਵਲ ਏਜੰਟਾਂ ਵਿਰੁੱਧ ਬਣਦਾ ਕਾਨੂੰਨੀ ਅਮਲ ਕਰਨ ਦੀ ਬਜਾਇ ਉਨ੍ਹਾਂ ਕੋਲੋ ਵੱਡੀਆ ਰਿਸਵਤਾਂ ਦੇ ਰੂਪ ਵਿਚ ਰਕਮਾਂ ਲੈਣ ਜਾਂ ਸਮੱਗਲਰਾਂ ਦੇ ਘਰਾਂ, ਕਾਰੋਬਾਰਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਢਾਹੁਣ ਵਿਰੁੱਧ ਜੋਰਦਾਰ ਆਵਾਜ ਬੁਲੰਦ ਕਰਦੇ ਹੋਏ ਅਤੇ ਹੁਕਮਰਾਨਾਂ ਨੂੰ ਅਜਿਹਾ ਕੋਈ ਵੀ ਕਾਨੂੰਨੀ ਅਧਿਕਾਰ ਨਾ ਹੋਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਏ.ਆਈ.ਜੀ ਰਾਜ ਜੀਤ ਸਿੰਘ, ਇੰਸਪੈਕਟਰ ਇੰਦਰਜੀਤ ਸਿੰਘ ਅਤੇ ਸਰਪੰਚ ਗੁਰਦੀਪ ਰਾਣੋ ਜੋ ਇਨ੍ਹਾਂ ਅਪਰਾਧਾਂ ਵਿਚ ਸਿੱਧੇ ਤੌਰ ਤੇ ਸਾਮਿਲ ਰਹੇ ਹਨ ਤਾਂ ਈ.ਡੀ, ਐਨ.ਆਈ.ਏ ਅਤੇ ਪੁਲਿਸ ਤੇ ਸਰਕਾਰ ਵੱਲੋ ਇਨ੍ਹਾਂ ਵਿਰੁੱਧ ਅਜਿਹੇ ਘਰ ਕਾਰੋਬਾਰ ਢਾਹੁਣ ਵਾਲੇ ਅਮਲ ਕਿਉਂ ਨਹੀ ਕੀਤੇ ਗਏ ? ਕੀ ਇਥੇ ਦੋਹਰੇ ਮਾਪਦੰਡ ਤੇ ਕਾਨੂੰਨ ਅਪਣਾਏ ਜਾ ਰਹੇ ਹਨ ? ਜਿਸ ਨੂੰ ਸਰਕਾਰ ਤੇ ਹਕੂਮਤ ਦੀ ਸਰਪ੍ਰਸਤੀ ਹੋਵੇ, ਉਸ ਨੂੰ ਅਜਿਹੇ ਜ਼ਬਰ ਤੋ ਫਾਰਗ ਕਰ ਦਿੱਤਾ ਜਾਵੇ ਅਤੇ ਜਿਨ੍ਹਾਂ ਦੀ ਕੋਈ ਸਿਆਸੀ ਪਹੁੰਚ ਨਾ ਹੋਵੇ, ਉਨ੍ਹਾਂ ਉਤੇ ਗੈਰ ਕਾਨੂੰਨੀ ਜ਼ਬਰ ਢਾਹ ਦਿੱਤਾ ਜਾਵੇ । ਸੁਪਰੀਮ ਕੋਰਟ ਜਾਂ ਕਿਸੇ ਸੂਬੇ ਦੀ ਹਾਈਕੋਰਟ ਜਾਂ ਕਾਨੂੰਨ ਦੀ ਇਜਾਜਤ ਤੋ ਬਿਨ੍ਹਾਂ ਕੋਈ ਵੀ ਹੁਕਮਰਾਨ ਜਾਂ ਅਫਸਰਾਨ ਕਿਸੇ ਦੇ ਘਰ, ਕਾਰੋਬਾਰ ਜਾਂ ਜਾਇਦਾਦ ਨੂੰ ਕਤਈ ਨੁਕਸਾਨ ਨਹੀ ਪਹੁੰਚਾ ਸਕਦਾ । ਜੇਕਰ ਅਮਲੀ ਰੂਪ ਵਿਚ ਅਜਿਹਾ ਹੋ ਰਿਹਾ ਹੈ ਤਾਂ ਅਜਿਹੀ ਰਿਸਵਤਖੋਰ ਅਤੇ ਅਪਰਾਧੀਆ ਨਾਲ ਸਾਂਠ-ਗਾਂਠ ਕਰਨ ਵਾਲੀ ਪੁਲਿਸ ਤੇ ਅਫਸਰਸਾਹੀ ਵਿਰੁੱਧ ਵੀ ਉਸੇ ਪੱਧਰ ਦੀ ਜਾਂਚ ਤੇ ਅਮਲ ਹੋਣੇ ਚਾਹੀਦੇ ਹਨ । ਜੋ ਨਹੀ ਕੀਤੇ ਜਾ ਰਹੇ । ਜੋ ਅਸੀ ਅਫਸੋਸਨਾਕ ਤੇ ਵਿਤਕਰੇ ਵਾਲੇ ਅਮਲ ਹਨ ।