ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਬੀ.ਐਸ.ਪੀ. ਦੀ ਸਮਾਜਿਕ, ਭੂਗੋਲਿਕ, ਇਖਲਾਕੀ ਅਤੇ ਰਾਜਨੀਤਿਕ ਸਿਧਾਤਿਕ ਸਾਂਝ ਨੂੰ ਹੋਰ ਮਜ਼ਬੂਤ ਕਰਨਗੇ : ਕੁਸਲਪਾਲ ਸਿੰਘ ਮਾਨ, ਗੜੀ

ਚੰਡੀਗੜ੍ਹ, 28 ਅਕਤੂਬਰ ( ) “ਕਿਉਂਕਿ ਸਿੱਖ ਕੌਮ, ਸਿੱਖ ਧਰਮ, ਜਾਤ-ਪਾਤ, ਊਚ-ਨੀਚ, ਅਮੀਰ-ਗਰੀਬ ਦੇ ਸਭ ਤਰ੍ਹਾਂ ਦੇ ਸਮਾਜਿਕ ਵਿਤਕਰਿਆ ਤੋ ਉਪਰ ਉੱਠਕੇ ਨਿਰਲੇਪ ਰਹਿਕੇ ਸਮੁੱਚੀ ਮਨੁੱਖਤਾ ਦੀ ਬਿਹਤਰੀ ਤੇ ਉਦਮ ਕਰਨ ਵਿਚ ਵਿਸਵਾਸ ਰੱਖਦੇ ਹਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਬੀ.ਐਸ.ਪੀ ਬੇਸ਼ੱਕ ਸਿਆਸੀ ਤੌਰ ਤੇ ਵੱਖ-ਵੱਖ ਪਾਰਟੀਆ ਹਨ ਪਰ ਦੋਵਾਂ ਦੇ ਆਦੇਸ਼ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਚ ਤੇ ਅਧਾਰਿਤ ਸਮੁੱਚੀ ਮਨੁੱਖਤਾ ਦੀ ਬਿਨ੍ਹਾਂ ਕਿਸੇ ਭੇਦਭਾਵ ਦੇ ਬਿਹਤਰੀ ਕਰਨਾ, ਲੋੜਵੰਦਾਂ, ਮਜਲੂਮਾਂ, ਗਰੀਬਾਂ ਦੇ ਜੀਵਨ ਪੱਧਰ ਨੂੰ ਹਰ ਖੇਤਰ ਵਿਚ ਚੰਗੇਰਾ ਬਣਾਉਣ ਲਈ ਉਦਮ ਕਰਨਾ ਹੈ । ਫਿਰ ਦੋਵਾਂ ਪਾਰਟੀਆ ਵਿਚ ਮੱਧਵਰਗੀ ਅਤੇ ਗਰੀਬ ਮਿਹਨਤਕਸ ਪਰਿਵਾਰਾਂ ਦਾ ਹੀ ਬੋਲਬਾਲਾ ਹੈ । ਜਿਨ੍ਹਾਂ ਦੇ ਸਮਾਜਿਕ, ਭੂਗੋਲਿਕ, ਧਾਰਮਿਕ, ਇਖਲਾਕੀ ਅਤੇ ਰਾਜਨੀਤਿਕ ਮੁਸਕਿਲਾਂ ਕਾਫ਼ੀ ਹੱਦ ਤੱਕ ਸਾਂਝੀਆ ਹਨ । ਫਿਰ ਬਹੁਜਨ ਸਮਾਜ ਪਾਰਟੀ ਦੇ ਬਾਨੀ ਸਤਿਕਾਰਯੋਗ ਬਾਬੂ ਕਾਂਸੀ ਰਾਮ ਜੀ ਨੂੰ ਜਦੋ ਪਾਰਲੀਮੈਟ ਵਿਚ ਦੂਸਰੇ ਪਾਰਲਮੈਟੀਅਨ ਮੈਬਰਾਂ ਨੇ ਇਹ ਪ੍ਰਸ਼ਨ ਪੁੱਛਿਆ ਕਿ ਜੇਕਰ ਇੰਡੀਆ ਵਿਚ ਬੀ.ਐਸ.ਪੀ. ਦੀ ਸੈਟਰ ਵਿਚ ਹਕੂਮਤ ਕਾਇਮ ਹੋ ਜਾਵੇ ਤਾਂ ਉਨ੍ਹਾਂ ਦਾ ਵਿਧਾਨ ਕੀ ਹੋਵੇਗਾ ? ਤਾਂ ਬਾਬੂ ਕਾਂਸੀ ਰਾਮ ਜੀ ਦਾ ਸਪੱਸਟ ਜੁਆਬ ਸੀ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ’ ਸਾਡਾ ਹਮੇਸ਼ਾਂ ਵਿਧਾਨ ਹੈ ਅਤੇ ਰਹੇਗਾ ।”

ਇਹ ਵਿਚਾਰ ਅੱਜ ਇਥੇ ਚੰਡੀਗੜ੍ਹ ਵਿਖੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸੀਨੀਅਰ ਜਰਨਲ ਸਕੱਤਰ ਸ. ਕੁਸਲਪਾਲ ਸਿੰਘ ਮਾਨ ਅਤੇ ਬੀ.ਐਸ.ਪੀ. ਪਾਰਟੀ ਦੇ ਪੰਜਾਬ ਪ੍ਰਧਾਨ ਸ. ਜਸਵੀਰ ਸਿੰਘ ਗੜੀ ਵਿਚਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਅਤੇ ਬੀ.ਐਸ.ਪੀ. ਦੀ ਕੌਮੀ ਪ੍ਰਧਾਨ ਬੀਬੀ ਮਾਇਆਵਤੀ ਦੇ ਹੁਕਮਾਂ ਉਤੇ ਦੋਵਾਂ ਪਾਰਟੀਆਂ ਦੀ ਭਵਿੱਖ ਵਿਚ ਪੰਜਾਬ ਸੂਬੇ ਤੇ ਕੌਮੀ ਪੱਧਰ ਤੇ ਰਣਨੀਤੀ ਤਹਿ ਕਰਨ ਹਿੱਤ ਅਤੇ ਆਉਣ ਵਾਲੇ ਸਮੇ ਵਿਚ ਸਿਆਸੀ, ਸਮਾਜਿਕ ਅਤੇ ਇਖਲਾਕੀ ਤੌਰ ਤੇ ਇਕੱਠੇ ਚੱਲਣ ਦੇ ਮਿਸਨ ਨੂੰ ਲੈਕੇ ਕੋਈ 2 ਘੰਟੇ ਤੱਕ ਲੰਮੀਆ ਵਿਚਾਰਾਂ ਹੋਣ ਉਪਰੰਤ ਦੋਵਾਂ ਆਗੂਆ ਦੀ ਸਹਿਮਤੀ ਨਾਲ ਇਸ ਮੀਟਿੰਗ ਵਿਚ ਹੋਈਆ ਵਿਚਾਰਾਂ ਦੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਪ੍ਰਗਟ ਕੀਤੇ । ਸ. ਕੁਸਲਪਾਲ ਸਿੰਘ ਮਾਨ ਨੇ ਇਸ ਮਹੱਤਵਪੂਰਨ ਮੀਟਿੰਗ ਦੇ ਫੈਸਲਿਆ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਡੀ ਆਪੋ-ਆਪਣੇ ਕੌਮੀ ਲੀਡਰਾਂ ਦੀ ਰਾਜਮੰਦੀ ਨਾਲ ਅੱਜ ਵਾਲੀ ਮੀਟਿੰਗ ਤਹਿ ਹੋਈ ਸੀ ਅਤੇ ਉਨ੍ਹਾਂ ਵੱਲੋ ਮਿਲੇ ਪ੍ਰੋਗਰਾਮਾਂ ਅਨੁਸਾਰ ਮੇਰਾ ਅਤੇ ਸ. ਸੁਰਜੀਤ ਸਿੰਘ ਗੜੀ ਪ੍ਰਧਾਨ ਬੀ.ਐਸ.ਪੀ ਪੰਜਾਬ ਨਾਲ ਹਰ ਵਿਸੇ ਤੇ ਖੁੱਲ੍ਹਕੇ ਬਾਦਲੀਲ ਢੰਗ ਨਾਲ ਸਾਂਝੀਆ ਵਿਚਾਰਾਂ ਹੋਈਆ ਹਨ ਅਤੇ ਅਸੀ ਦੋਵਾਂ ਨੇ ਦੋਵਾਂ ਪਾਰਟੀਆ ਦੇ ਪੰਜਾਬ ਸੂਬੇ, ਪੰਜਾਬੀਆ ਤੇ ਸਿੱਖ ਕੌਮ ਪ੍ਰਤੀ ਨੀਤੀਆ ਅਤੇ ਦਰਪੇਸ ਆਉਣ ਵਾਲੀਆ ਮੁਸ਼ਕਿਲਾਂ ਨੂੰ ਇਕੱਤਰ ਹੋ ਕੇ ਇਕਤਾਕਤ ਨਾਲ ਲਾਗੂ ਕਰਨ ਅਤੇ ਹੱਲ ਕਰਨ ਉਤੇ ਵਿਚਾਰਾਂ ਕੀਤੀਆ ਹਨ । ਇਸ ਮੀਟਿੰਗ ਵਿਚ ਉਚੇਚੇ ਤੌਰ ਤੇ ਪੰਜਾਬ ਸੂਬੇ ਅਤੇ ਹੋਰ ਗੁਆਂਢੀ ਸੂਬਿਆ ਵਿਚ ਸਿਆਸੀ ਤੌਰ ਤੇ ਇਕ ਦੂਸਰੇ ਦੇ ਮੋਢੇ ਨਾਲ ਮੋਢਾ ਲਗਾਕੇ ਆਪਣੇ ਸਿਆਸੀ ਮਿਸਨ ਨੂੰ ਪੂਰਨ ਕਰਨ ਅਤੇ ਮਨੁੱਖੀ ਹੱਕਾਂ ਦੀ ਹਰ ਕੀਮਤ ਤੇ ਜਿਥੇ ਰਾਖੀ ਕਰਨ ਦਾ ਸਾਂਝੇ ਤੌਰ ਤੇ ਬਚਨ ਕੀਤਾ, ਉਥੇ ਆਉਣ ਵਾਲੇ ਕੁਝ ਦਿਨਾਂ ਵਿਚ ਦੋਵਾਂ ਪਾਰਟੀਆ ਦੇ ਕੌਮੀ ਆਗੂਆ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਬੀਬੀ ਮਾਇਆਵਤੀ ਪ੍ਰਧਾਨ ਬੀ.ਐਸ.ਪੀ. ਨਾਲ ਜਲਦੀ ਹੀ ਇਨ੍ਹਾਂ ਹੋਈਆ ਵਿਚਾਰਾਂ ਦੇ ਵਿਸੇ ਤੇ ਗੱਲਬਾਤ ਕਰਨ ਲਈ ਮੀਟਿੰਗ ਤਹਿ ਕਰਨ ਉਤੇ ਵੀ ਵਿਚਾਰ ਹੋਈ । ਜੋ ਆਉਣ ਵਾਲੇ ਦਿਨਾਂ ਵਿਚ ਇਨ੍ਹਾਂ ਦੋਵਾ ਸਖਸੀਅਤਾਂ ਦੀ ਦਿੱਲੀ, ਚੰਡੀਗੜ੍ਹ ਜਾਂ ਹੋਰ ਕਿਸੇ ਸਥਾਂਨ ਤੇ ਮੁਲਾਕਾਤ ਕਰਵਾਈ ਜਾਵੇਗੀ । ਜਿਸਦੇ ਨਤੀਜੇ ਸਮੁੱਚੇ ਪੰਜਾਬੀਆਂ, ਰੰਘਰੇਟਿਆ, ਕਬੀਲਿਆ, ਆਦਿਵਾਸੀਆ, ਘੱਟ ਗਿਣਤੀ ਕੌਮਾਂ, ਜਿੰਮੀਦਾਰਾਂ, ਮਜਦੂਰਾਂ, ਟਰਾਸਪੋਰਟਰਾਂ, ਵਿਦਿਆਰਥੀਆ ਅਤੇ ਮੁਲਾਜਮਾਂ ਦੇ ਹਿੱਤ ਵਿਚ ਹੋਣਗੇ ਅਤੇ ਆਉਣ ਵਾਲੇ ਸਮੇ ਵਿਚ ਦੋਵਾਂ ਪਾਰਟੀਆ ਦੀ ਸਾਂਝ ਨਾਲ ਇਥੋ ਦੇ ਹਾਲਾਤਾਂ ਨੂੰ ਬਿਹਤਰ ਬਣਾਉਣ ਅਤੇ ਹੋ ਰਹੀਆ ਬੇਇਨਸਾਫ਼ੀਆ ਨੂੰ ਖਤਮ ਕਰਵਾਉਣ ਵਿਚ ਵੱਡਾ ਬਲ ਮਿਲੇਗਾ ।

Leave a Reply

Your email address will not be published. Required fields are marked *