01 ਨਵੰਬਰ ਤੋਂ ਬਰਗਾੜੀ ਵਿਖੇ ਗ੍ਰਿਫ਼ਤਾਰੀ ਦੇਣ ਵਾਲੇ ਜਥਿਆਂ ਦਾ ਐਲਾਨ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 29 ਅਕਤੂਬਰ ( ) “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਸਜ਼ਾਵਾਂ ਦਿਵਾਉਣ ਲਈ ਬਰਗਾੜੀ ਵਿਖੇ 01 ਜੁਲਾਈ 2021 ਤੋਂ ਸੁਰੂ ਕੀਤੇ ਗਏ ਬਰਗਾੜੀ ਮੋਰਚੇ ਵਿਚ ਨਿਰੰਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਗ੍ਰਿਫ਼ਤਾਰੀਆਂ ਦਾ ਦੌਰ ਜਾਰੀ ਹੈ । 01 ਨਵੰਬਰ ਨੂੰ ਖਜਾਨ ਸਿੰਘ ਹਰਿਆਣਾ, 02 ਨਵੰਬਰ ਨੂੰ ਮੋਹਨ ਸਿੰਘ ਕਰਤਾਰਪੁਰ ਪਟਿਆਲਾ, 03 ਨਵੰਬਰ ਨੂੰ ਹਰਮੇਲ ਸਿੰਘ ਜੋਧੇ ਅੰਮ੍ਰਿਤਸਰ, 04 ਨਵੰਬਰ ਨੂੰ ਪਰਮਿੰਦਰ ਸਿੰਘ ਮੁਕੇਰੀਆ, 05 ਨਵੰਬਰ ਨੂੰ ਲਖਵੀਰ ਸਿੰਘ ਸੌਟੀ ਅਮਲੋਹ, 06 ਨਵੰਬਰ ਨੂੰ ਗੁਰਮੁੱਖ ਸਿੰਘ ਜਲੰਧਰ, 07 ਨਵੰਬਰ ਨੂੰ ਉਪਜਿੰਦਰ ਸਿੰਘ ਫਰੀਦਕੋਟ, 08 ਨਵੰਬਰ ਨੂੰ ਜਗਜੀਤ ਸਿੰਘ ਫਿਰੋਜ਼ਪੁਰ, 09 ਨਵੰਬਰ ਨੂੰ ਹਰਜੀਤ ਸਿੰਘ ਵਿਰਕ, 10 ਨਵੰਬਰ ਨੂੰ ਅੰਮ੍ਰਿਤਪਾਲ ਸਿੰਘ ਛੰਦੜਾ ਪਟਿਆਲਾ, 11 ਨਵੰਬਰ ਨੂੰ ਰਜਿੰਦਰ ਸਿੰਘ ਜਵਾਹਰਕੇ ਮਾਨਸਾ, 12 ਨਵੰਬਰ ਨੂੰ ਹਰਦੀਪ ਸਿੰਘ ਸਹਿਜਪੁਰਾ ਸਮਾਣਾ, 13 ਨਵੰਬਰ ਨੂੰ ਭੁਪਿੰਦਰ ਸਿੰਘ ਗੂਹਲਾ ਮਹਿਮਦਪੁਰ, 14 ਨਵੰਬਰ ਨੂੰ ਹਰਦੇਵ ਸਿੰਘ ਪੱਪੂ ਮਲੇਰਕੋਟਲਾ, 15 ਨਵੰਬਰ ਨੂੰ ਸੁਖਵਿੰਦਰ ਸਿੰਘ ਭਾਟੀਆ ਮੋਹਾਲੀ, 16 ਨਵੰਬਰ ਨੂੰ ਮਨਜੀਤ ਸਿੰਘ ਰੇਰੂ ਜਲੰਧਰ ਦੇ ਜਥੇ ਗ੍ਰਿਫ਼ਤਾਰੀ ਲਈ ਜਾਣਗੇ ।”

ਇਹ ਜਾਣਕਾਰੀ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਪਾਰਟੀ ਦੇ ਮੁੱਖ ਦਫ਼ਤਰ ਤੋਂ ਬਰਗਾੜੀ ਮੋਰਚੇ ਲਈ ਜਥਿਆਂ ਦੀਆਂ ਗ੍ਰਿਫ਼ਤਾਰੀਆਂ ਲਈ ਡਿਊਟੀਆਂ ਲਗਾਉਦੇ ਹੋਏ ਪ੍ਰੈਸ ਅਤੇ ਪਾਰਟੀ ਅਹੁਦੇਦਾਰਾਂ ਨੂੰ ਦਿੱਤੀ ਗਈ । 

Leave a Reply

Your email address will not be published. Required fields are marked *