ਬਜੁਰਗ ਗੁਲਜਾਰ ਸਿੰਘ ਕਲੌੜ ਦੇ ਹੋਏ ਅਕਾਲ ਚਲਾਣੇ ਉਤੇ ਸ. ਸਿਮਰਨਜੀਤ ਸਿੰਘ ਮਾਨ ਅਤੇ ਪਾਰਟੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ 

ਫ਼ਤਹਿਗੜ੍ਹ ਸਾਹਿਬ, 21 ਜੂਨ ( ) “ਸ. ਗੁਲਜਾਰ ਸਿੰਘ ਕਲੌੜ ਜੋ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਇਲਾਕਾ ਸਕੱਤਰ ਸ. ਧਰਮ ਸਿੰਘ ਕਲੌੜ ਦੇ ਸਤਿਕਾਰਯੋਗ ਪਿਤਾ ਸਨ, ਉਹ ਆਪਣੇ ਸਵਾਸਾ ਦੀ ਮਿਲੀ ਪੂੰਜੀ ਨੂੰ ਪੂਰਨ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ । ਜਿਨ੍ਹਾਂ ਦੇ ਚਲੇ ਜਾਣ ਨਾਲ ਕੇਵਲ ਸ. ਧਰਮ ਸਿੰਘ ਕਲੌੜ ਦੇ ਪਰਿਵਾਰਿਕ ਮੈਬਰਾਂ, ਸੰਬੰਧੀਆ, ਇਲਾਕਾ ਨਿਵਾਸੀਆ ਨੂੰ ਹੀ ਸਦਮਾ ਨਹੀ ਪਹੁੰਚਿਆ ਬਲਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਨੂੰ ਵੀ ਡੂੰਘਾਂ ਅਫਸੋਸ ਹੋਇਆ ਹੈ ਕਿਉਂਕਿ ਉਨ੍ਹਾਂ ਨੇ ਆਪਣੀ 93 ਸਾਲ ਦੀ ਬਿਤਾਈ ਜਿ਼ੰਦਗੀ ਵਿਚ ਕੇਵਲ ਆਪਣੀਆ ਪਰਿਵਾਰਿਕ ਜਿ਼ੰਮੇਵਾਰੀਆ ਨੂੰ ਹੀ ਬਾਖੂਬੀ ਪੂਰਨ ਨਹੀ ਕੀਤਾ ਬਲਕਿ ਉਹ ਕੌਮ ਅਤੇ ਖ਼ਾਲਸਾ ਪੰਥ ਦੇ ਕੌਮੀ ਉਦਮਾਂ ਵਿਚ ਵੀ ਸਮੇਂ-ਸਮੇ ਤੇ ਆਪਣਾ ਯੋਗਦਾਨ ਪਾਉਦੇ ਰਹੇ ਹਨ । ਇਥੇ ਇਹ ਦੱਸਣਾ ਜਰੂਰੀ ਹੈ ਕਿ ਉਨ੍ਹਾਂ ਨੇ 1983 ਵਿਚ ਲੱਗੇ ਧਰਮ ਯੁੱਧ ਮੋਰਚੇ ਵਿਚ ਆਪਣੇ ਜਥੇ ਸਮੇਤ ਗ੍ਰਿਫ਼ਤਾਰੀ ਦੇਣ ਦੀ ਵੀ ਜਿ਼ੰਮੇਵਾਰੀ ਨਿਭਾਈ ਅਤੇ ਆਪਣੇ ਰੁਝੇਵਿਆ ਵਿਚੋ ਸਮਾਂ ਕੱਢਕੇ ਖਾਲਸਾ ਪੰਥ ਦੀ ਸੇਵਾ ਕਰਕੇ ਖੁਸ਼ੀ ਮਹਿਸੂਸ ਕਰਦੇ ਸਨ । ਅਜਿਹੀਆ ਆਤਮਾਵਾ ਦੇ ਚਲੇ ਜਾਣ ਤੇ ਹਰ ਅੱਖ ਦਾ ਨਮ ਹੋਣਾ ਕੁਦਰਤੀ ਹੈ । ਉਨ੍ਹਾਂ ਦੇ 2 ਪੁੱਤਰ ਅਤੇ 6 ਧੀਆ ਹਨ । ਜਿਨ੍ਹਾਂ ਨੂੰ ਉਨ੍ਹਾਂ ਨੇ ਆਪਣੀ ਮਿਹਨਤ, ਮੁਸੱਕਤ ਨਾਲ ਸਭਨਾਂ ਨੂੰ ਉੱਚ ਤਾਲੀਮ ਵੀ ਦਿੱਤੀ ਅਤੇ ਉਨ੍ਹਾਂ ਦੀਆਂ ਵਿਆਹ-ਸ਼ਾਂਦੀਆ ਦੀ ਵੀ ਜਿ਼ੰਮੇਵਾਰੀ ਨਿਭਾਈ ਅਤੇ ਸਭ ਪਰਿਵਾਰ ਹੱਸਦਾ-ਵੱਸਦਾ ਛੱਡਕੇ ਗਏ ਹਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਉਸ ਨੇਕ ਆਤਮਾ ਦੀ ਸ਼ਾਂਤੀ ਲਈ ਜਿਥੇ ਗੁਰੂ ਚਰਨਾਂ ਵਿਚ ਅਰਦਾਸ ਕਰਦਾ ਹੈ, ਉਥੇ ਸਮੁੱਚੇ ਕਲੌੜ ਪਰਿਵਾਰ ਅਤੇ ਇਲਾਕਾ ਨਿਵਾਸੀਆ ਨੂੰ ਗੁਰੂ ਦੇ ਭਾਣੇ ਵਿਚ ਰਹਿਣ ਦੀ ਸ਼ਕਤੀ ਦੀ ਬਖਸਿ਼ਸ਼ ਕਰਨ ਦੀ ਅਰਜੋਈ ਵੀ ਕਰਦਾ ਹੈ ।”

ਇਸ ਦੁੱਖ ਦਾ ਪ੍ਰਗਟਾਵਾਂ ਅੱਜ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮੁੱਚੇ ਕਲੌੜ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਅਤੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹੋਏ ਕੀਤਾ । ਇਸ ਕੀਤੀ ਜਾਣ ਵਾਲੀ ਅਰਦਾਸ ਵਿਚ ਪਾਰਟੀ ਦੀ ਸੀਨੀਅਰ ਲੀਡਰਸਿਪ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ, ਸ. ਜਸਕਰਨ ਸਿੰਘ ਕਾਹਨਸਿੰਘਵਾਲਾ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋ. ਮਹਿੰਦਰਪਾਲ ਸਿੰਘ, ਸ. ਕੁਸਲਪਾਲ ਸਿੰਘ ਮਾਨ, ਸ. ਗੁਰਸੇਵਕ ਸਿੰਘ ਜਵਾਹਰਕੇ, ਹਰਪਾਲ ਸਿੰਘ ਬਲੇਰ, ਕੁਲਦੀਪ ਸਿੰਘ ਭਾਗੋਵਾਲ, ਅਵਤਾਰ ਸਿੰਘ ਖੱਖ, ਇਮਾਨ ਸਿੰਘ ਮਾਨ, ਲਖਵੀਰ ਸਿੰਘ ਮਹੇਸ਼ਪੁਰੀਆ, ਗੁਰਜੰਟ ਸਿੰਘ ਕੱਟੂ, ਸਿੰਗਾਰਾ ਸਿੰਘ ਬਡਲਾ, ਰਣਦੀਪ ਸਿੰਘ, ਲਲਿਤ ਮੋਹਨ ਸਿੰਘ ਆਦਿ ਆਗੂ ਸਾਮਿਲ ਸਨ । ਅੱਜ ਉਨ੍ਹਾਂ ਦੇ ਗ੍ਰਹਿ ਕਲੌੜ ਵਿਖੇ ਉਨ੍ਹਾਂ ਦੀ ਮ੍ਰਿਤਕ ਦੇਹ ਦਾ ਗੁਰੂ ਰਸਮਾਂ ਅਨੁਸਾਰ ਸੰਸਕਾਰ ਕੀਤਾ ਗਿਆ । ਇਸ ਮੌਕੇ ਤੇ ਪਾਰਟੀ ਪ੍ਰਧਾਨ ਤੇ ਪਾਰਟੀ ਵੱਲੋ ਸ. ਇਕਬਾਲ ਸਿੰਘ ਟਿਵਾਣਾ, ਸਿੰਗਾਰਾ ਸਿੰਘ ਬਡਲਾ, ਰਣਦੇਵ ਸਿੰਘ ਦੇਬੀ, ਜੋਰਾ ਸਿੰਘ ਖੰਟ, ਬਹਾਦਰ ਸਿੰਘ ਬੱਬੂ, ਸਵਰਨ ਸਿੰਘ ਫਾਟਕਮਜਾਰੀ, ਮਾਸਟਰ ਸਵਰਨ ਸਿੰਘ, ਅੰਮ੍ਰਿਤਪਾਲ ਸਿੰਘ ਬਸੀ ਪਠਾਣਾ, ਦਰਬਾਰਾ ਸਿੰਘ ਮੰਡੋਫਲ, ਭਾਗ ਸਿੰਘ ਰੈਲੋ, ਗੁਰਮੀਤ ਸਿੰਘ ਫਤਹਿਪੁਰ, ਸੁਖਦੇਵ ਸਿੰਘ ਗੱਗੜਵਾਲ ਵੱਡੀ ਗਿਣਤੀ ਵਿਚ ਅਹੁਦੇਦਾਰਾਂ ਨੇ ਸਮੂਲੀਅਤ ਕੀਤੀ ਅਤੇ ਸ. ਧਰਮ ਸਿੰਘ ਕਲੌੜ ਨਾਲ ਦੁੱਖ ਸਾਂਝਾ ਕੀਤਾ ।

Leave a Reply

Your email address will not be published. Required fields are marked *