ਜੱਜਾਂ ਅਤੇ ਮੁੱਖ ਜੱਜਾਂ ਦੀਆਂ ਨਿਯੁਕਤੀਆਂ ਸਮੇ ਹੁਕਮਰਾਨਾਂ ਦੇ ਪ੍ਰਭਾਵ ਹੇਠ ਕੋਲੋਜੀਅਮ ਵੱਲੋ ਸਿੱਖ ਕੌਮ ਨਾਲ ਹੋ ਰਿਹਾ ਵਿਤਕਰਾ ਅਸਹਿ ਤੇ ਸ਼ਰਮਨਾਕ : ਮਾਨ
ਫ਼ਤਹਿਗੜ੍ਹ ਸਾਹਿਬ, 07 ਅਕਤੂਬਰ ( ) “ਹਾਥੀ ਦੇ ਦੰਦ ਖਾਣ ਵਾਲੇ ਹੋਰ ਅਤੇ ਦਿਖਾਉਣ ਵਾਲੇ ਹੋਰ ਦੀ ਕਹਾਵਤ ਮੌਜੂਦਾ ਮੋਦੀ ਹਕੂਮਤ ਉਤੇ ਪੂਰਨ ਰੂਪ ਵਿਚ ਢੁੱਕਦੀ ਹੈ ਕਿ ਜਦੋ ਮੁਲਕ ਦੀਆਂ ਸਰਹੱਦਾਂ ਉਤੇ ਜਾਂ ਅੰਦਰੂਨੀ ਸਥਿਤੀ ਸਮੇ ਕੁਦਰਤੀ ਆਫਤਾ, ਕੋਵਿਡ ਵਰਗੀਆ ਭਿਆਨਕ ਬਿਮਾਰੀਆ, ਹੜ੍ਹਾ-ਭੂਚਾਲਾਂ ਆਦਿ ਸੰਕਟ ਸਮੇ ਗੁਜਰ ਰਿਹਾ ਹੋਵੇ, ਤਾਂ ਇਥੋ ਦੇ ਹਿੰਦੂਤਵ ਹੁਕਮਰਾਨ ਸਿੱਖ ਕੌਮ ਦੀਆਂ ਬਹਾਦਰੀਆਂ, ਕੁਰਬਾਨੀਆ, ਤਿਆਗ, ਸੇਵਾ ਭਾਵ, ਇਨਸਾਨੀ ਮਨੁੱਖੀ ਕਦਰਾਂ-ਕੀਮਤਾਂ ਆਦਿ ਦੇ ਖੂਬ ਸੋਹਲੇ ਗਾ ਕੇ ਮੀਡੀਏ ਤੇ ਪ੍ਰਚਾਰ ਸਾਧਨਾਂ ਰਾਹੀ ਪ੍ਰਚਾਰ ਕਰਕੇ ਅਜਿਹੇ ਸਮਿਆ ਉਤੇ ਸਿੱਖ ਕੌਮ ਨੂੰ ਚੰਦ ਕੁ ਦਿਨਾਂ ਜਾਂ ਹਫਤਿਆ ਲਈ ਉਤਸਾਹ ਕਰਨ ਦੇ ਅਮਲ ਜਰੂਰ ਕਰਦੀ ਹੈ, ਪਰ ਜਦੋ ਅਜਿਹੀ ਸੰਕਟ ਦੀ ਘੜੀ ਖਤਮ ਹੋ ਜਾਂਦੀ ਹੈ ਫਿਰ ਸਰਬੱਤ ਦਾ ਭਲਾ ਲੋੜਨ ਵਾਲੀ ਉਸ ਸਿੱਖ ਕੌਮ ਨਾਲ ਭਾਰੀ ਵਿਤਕਰੇ, ਬੇਇਨਸਾਫੀਆਂ ਅਤੇ ਜ਼ਬਰ ਜੁਲਮ ਕਰਨਾ ਸੁਰੂ ਕਰ ਦਿੰਦੇ ਹਨ । ਲੇਕਿਨ ਹੁਣੇ ਹੀ ਸੁਪਰੀਮ ਕੋਰਟ ਵਿਚ ਨਿਯੁਕਤ ਕੀਤੇ ਗਏ ਨਵੇ 3 ਜੱਜਾਂ ਜਸਟਿਸ ਸੁਨੀਤਾ ਅਗਰਵਾਲ, ਜਸਟਿਸ ਦਵਿੰਦਰ ਕੁਮਾਰ ਉਪਾਧਿਆਏ ਅਤੇ ਜਸਟਿਸ ਅਪਰੇਸ ਕੁਮਾਰ ਨਿਯੁਕਤ ਕੀਤੇ ਗਏ ਹਨ । ਜਿਨ੍ਹਾਂ ਨੇ ਸੁਪਰੀਮ ਕੋਰਟ ਦੇ ਨਵੇ ਐਡੀਟੋਰੀਅਮ ਵਿਚ ਸੌਹ ਚੁੱਕੀ ਹੈ । ਲੇਕਿਨ ਦੁੱਖ ਅਤੇ ਅਫਸੋਸ ਹੈ ਕਿ ਇਸ ਤੋ ਪਹਿਲੇ ਕਈ ਵਾਰ ਸੁਪਰੀਮ ਕੋਰਟ ਤੇ ਹਾਈਕੋਰਟ ਦੇ ਚੀਫ ਜਸਟਿਸਾਂ ਦੀ ਅਤੇ ਜੱਜਾਂ ਦੀਆਂ ਹੋਈਆ ਨਿਯੁਕਤੀਆ ਸਮੇ ਵਿਸਾਲ ਤੁਜਰਬੇ ਦੇ ਮਾਲਕ ਸਿੱਖ ਐਡਵੋਕੇਟਸ ਅਤੇ ਜੱਜਾਂ ਨੂੰ ਨਹੀ ਨਿਯੁਕਤ ਕੀਤਾ ਜਾਂਦਾ ਰਿਹਾ । ਜਿਸ ਤੋ ਪ੍ਰਤੱਖ ਹੈ ਕਿ ਸੈਂਟਰ ਵਿਚ ਕਾਬਜ ਬੀਜੇਪੀ-ਆਰ.ਐਸ.ਐਸ ਹਕੂਮਤ ਦੇ ਪ੍ਰਭਾਵ ਹੇਠ ਸੁਪਰੀਮ ਕੋਰਟ ਤੇ ਹਾਈਕੋਰਟਾਂ ਦੇ ਜੱਜਾਂ ਦੀਆਂ ਨਿਯੁਕਤੀਆ ਕਰਨ ਵਾਲੇ ਕੋਲੋਜੀਅਮ ਦੇ ਮੈਬਰ ਹੁਕਮਰਾਨਾਂ ਦੇ ਪ੍ਰਭਾਵ ਹੇਠ ਆ ਕੇ ਸਿੱਖ ਐਡਵੋਕੇਟਸ ਤੇ ਜੱਜਾਂ ਨਾਲ ਇਹ ਵਿਤਕਰਾ ਨਿਰੰਤਰ ਕਰਦੇ ਆ ਰਹੇ ਹਨ । ਜੋ ਸਿੱਖ ਕੌਮ ਲਈ ਅਸਹਿ ਹੈ । ਅਜਿਹਾ ਵਰਤਾਰਾ ਕਰਕੇ ਹੁਕਮਰਾਨ ਅਤੇ ਸੁਪਰੀਮ ਕੋਰਟ ੇਦ ਕੋਲੋਜੀਅਮ ਦੇ ਮੈਬਰ ਆਪਣੇ ਆਪ ਦੇ ਮੁਤੱਸਵੀਪੁਣੇ ਦੀ ਝਲਕ ਨੂੰ ਖੁਦ ਹੀ ਜਾਹਰ ਕਰ ਰਹੇ ਹਨ । ਜਿਸ ਨਾਲ ਅਦਾਲਤਾਂ ਵਿਚ ਹੋਣ ਵਾਲੀਆ ਨਿਯੁਕਤੀਆ ਅਤੇ ਫੈਸਲਿਆ ਉਤੇ ਵੀ ਨਾਂਹਵਾਚਕ ਪ੍ਰਭਾਵ ਹੋਣਾ ਕੁਦਰਤੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਸਮੇ ਦੇ ਇੰਡੀਆ ਦੇ ਹੁਕਮਰਾਨਾਂ ਤੇ ਮੌਜੂਦਾ ਮੋਦੀ ਹਕੂਮਤ ਵੱਲੋ ਮੌਕਾਪ੍ਰਸਤੀ ਦੀ ਸੋਚ ਅਧੀਨ ਲੋੜ ਸਮੇ ਸਿੱਖ ਕੌਮ ਦੀ ਬਹਾਦਰੀ ਤੇ ਕੁਰਬਾਨੀਆ ਦੇ ਸੋਹਲੇ ਗਾਉਣ ਅਤੇ ਸੰਕਟ ਸਮਾਂ ਲੰਘ ਜਾਣ ਤੇ ਸਿੱਖ ਨੌਜਵਾਨੀ, ਸਿੱਖ ਸੱਭਿਆਚਾਰ, ਸਿੱਖੀ ਇਖ਼ਲਾਕ ਅਤੇ ਸੋਚ ਦਾ ਕਤਲ ਕਰਦੇ ਰਹਿਣ ਦੀ ਦੋਗਲੀ ਨੀਤੀ ਦੀ ਕਰੜੇ ਸ਼ਬਦਾਂ ਵਿਚ ਅਤੇ ਜੱਜਾਂ ਦੀਆਂ ਹੋਣ ਵਾਲੀਆ ਨਿਯੁਕਤੀਆਂ ਵਿਚ ਵੱਡਾ ਵਿਤਕਰਾ ਅਤੇ ਬੇਇਨਸਾਫ਼ੀ ਕਰਨ ਦੇ ਅਮਲਾਂ ਉਤੇ ਗਹਿਰਾ ਦੁੱਖ ਜਾਹਰ ਕਰਦੇ ਹੋਏ ਅਤੇ ਇਸ ਨੀਤੀ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਸ. ਮਾਨ ਨੇ ਮੰਗ ਕੀਤੀ ਕਿ ਵੱਖ-ਵੱਖ ਸੂਬਿਆਂ ਵਿਚ ਬਹੁਤ ਹੀ ਕਾਬਲ ਅਤੇ ਤੁਜਰਬੇਕਾਰ ਸਿੱਖ ਵਕੀਲ ਅਤੇ ਜੱਜ ਅਦਾਲਤਾਂ ਵਿਚ ਆਪਣੀਆ ਜਿੰਮੇਵਾਰੀਆ ਪੂਰੀਆ ਕਰਦੇ ਆ ਰਹੇ ਹਨ । ਜਿਨ੍ਹਾਂ ਨੂੰ ਸੁਪਰੀਮ ਕੋਰਟ ਅਤੇ ਹਾਈਕੋਰਟਾਂ ਦੇ ਮੁੱਖ ਜੱਜ ਵੱਜੋ ਸਨਿਆਰਤਾ ਤੇ ਤੁਜਰਬੇ ਦੇ ਆਧਾਰ ਤੇ ਨਿਯੁਕਤ ਕਰਨਾ ਕੋਲੋਜੀਅਮ ਦਾ ਨਿਰਪੱਖਤਾ ਵਾਲਾ ਫਰਜ ਬਣ ਜਾਂਦਾ ਹੈ । ਪਰ ਲੰਮੇ ਸਮੇ ਤੋ ਹੁੰਦੇ ਆ ਰਹੇ ਇਸ ਵਿਤਕਰੇ ਨੇ ਸਿੱਖ ਐਡਵੋਕੇਟਸ ਤੇ ਸਿੱਖ ਜੱਜਾਂ ਦੇ ਮਨ-ਆਤਮਾ ਵਿਚ ਵੱਡਾ ਰੋਹ ਪੈਦਾ ਕਰ ਦਿੱਤਾ ਹੈ ਅਤੇ ਸਿੱਖ ਕੌਮ ਵਿਚ ਵੀ ਇਸ ਵਿਸੇ ਤੇ ਵੱਡਾ ਰੋਸ ਹੈ । ਜੇਕਰ ਇਹ ਹੋਣ ਵਾਲੀਆ ਪੱਖਪਾਤੀ ਨਿਯੁਕਤੀਆ ਦੀ ਪ੍ਰਕਿਰਿਆ ਨੂੰ ਬੰਦ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇ ਵਿਚ ਜਿਥੇ ਅਦਾਲਤਾਂ ਦੇ ਫੈਸਲਿਆ ਵਿਚ ਵੀ ਪੱਖਪਾਤੀ ਅਮਲ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ । ਉਥੇ ਸਿੱਖ ਕੌਮ ਵਿਚ ਪੈਦਾ ਹੋ ਰਹੇ ਵੱਡੇ ਰੋਸ ਦੇ ਨਤੀਜਿਆ ਤੋ ਵੀ ਹੁਕਮਰਾਨ ਤੇ ਇਥੋ ਦੇ ਪ੍ਰਬੰਧ ਬਚ ਨਹੀ ਸਕੇਗਾ। ਇਸ ਲਈ ਇਹ ਜਰੂਰੀ ਹੈ ਕਿ ਨਿਰਪੱਖਤਾ ਨਾਲ ਸੁਪਰੀਮ ਕੋਰਟ ਵਿਚ ਜੱਜ ਨਿਯੁਕਤ ਕਰਦੇ ਸਮੇ ਅਤੇ ਸੂਬਿਆ ਦੀਆਂ ਵੱਖ-ਵੱਖ ਹਾਈਕੋਰਟਾਂ ਦੇ ਚੀਫ ਜਸਟਿਸ ਅਤੇ ਜੱਜਾਂ ਦੀ ਨਿਯੁਕਤੀ ਕਰਦੇ ਕਾਬਲ ਸਿੱਖਾਂ ਨੂੰ ਬਣਦਾ ਸਤਿਕਾਰ ਦਿੱਤਾ ਜਾਵੇ ।