ਬਸੀ ਪਠਾਣਾ ਕੂੜੇ ਦਾ ਡੰਪ ਬੇਸੱਕ ਖਤਮ ਕਰ ਦਿੱਤਾ ਗਿਆ ਹੈ, ਪਰ ਸਹਿਰ ਨਿਵਾਸੀ ਅਜੇ ਵੀ ਚਿੰਤਤ : ਮਾਨ
ਫ਼ਤਹਿਗੜ੍ਹ ਸਾਹਿਬ, 18 ਨਵੰਬਰ ( ) “ਸਰਹਿੰਦ ਮਿਊਸੀਪਲ ਕੌਸਲ ਵੱਲੋ ਜੋ ਸਰਹਿੰਦ-ਫਤਹਿਗੜ੍ਹ ਸਾਹਿਬ ਇਲਾਕੇ ਦਾ ਕੂੜੇ ਦਾ ਡੰਪ ਬੀਤੇ ਸਮੇ ਵਿਚ ਬਸੀ ਪਠਾਣਾ ਬਾਈਪਾਸ ਤੇ ਬਣਾਇਆ ਜਾ ਰਿਹਾ ਸੀ, ਉਸ ਨਾਲ ਸਹਿਰ ਨਿਵਾਸੀਆ ਨੂੰ ਬਦਬੂ, ਬਿਮਾਰੀਆ ਫੈਲਣ ਦੇ ਰੋਹ ਨੂੰ ਦੇਖਦੇ ਹੋਏ ਬੇਸੱਕ ਪ੍ਰਸਾਸਨ ਵੱਲੋ ਇਹ ਡੰਪ ਕੁਝ ਸਮਾਂ ਪਹਿਲਾ ਬੰਦ ਕਰ ਦਿੱਤਾ ਗਿਆ ਸੀ । ਪਰ ਕਿਉਂਕਿ ਡੰਪ ਵਾਲਾ ਸੈਡ ਅਜੇ ਵੀ ਉਸੇ ਤਰ੍ਹਾਂ ਖੜ੍ਹਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਸਾਹਿਬਜਾਦਿਆ ਦੇ ਸਹੀਦੀ ਜੋੜ ਮੇਲ ਉਤੇ ਲੱਖਾਂ ਦੀ ਗਿਣਤੀ ਵਿਚ ਦੂਰ-ਦੁਰਾਡਿਓ ਸੰਗਤਾਂ ਦੇ ਆਉਣ ਨਾਲ ਇਸ ਡੰਪ ਦੀ ਬਦੌਲਤ ਕੋਈ ਪ੍ਰੇਸਾਨੀ ਨਾ ਹੋਵੇ, ਉਸ ਲਈ ਇਹ ਜਰੂਰੀ ਹੈ ਕਿ ਪ੍ਰਸਾਸਨ ਫਤਹਿਗੜ੍ਹ ਸਾਹਿਬ ਤੁਰੰਤ ਉਥੇ ਲੱਗੇ ਸੈਡ ਨੂੰ ਹਟਾਕੇ ਕਿਸੇ ਤਰ੍ਹਾਂ ਦਾ ਵੀ ਬੱਚਿਆ ਆਦਿ ਲਈ ਖੇਡ ਦਾ ਮੈਦਾਨ ਬਣਾ ਦੇਵੇ ਤਾਂ ਕਿ ਜਿਥੇ ਬੱਚੇ ਸਰੀਰਕ ਤੌਰ ਤੇ ਰਿਸਟ ਪੁਸਟ ਹੋ ਸਕਣਗੇ, ਉਥੇ ਸਹਿਰ ਨਿਵਾਸੀਆ ਦੇ ਮਨ ਵਿਚ ਫਿਰ ਤੋ ਇਸ ਡੰਪ ਨੂੰ ਚਾਲੂ ਕਰਨ ਦੀ ਸੰਕਾ ਵੀ ਮੁਕੰਮਲ ਰੂਪ ਵਿਚ ਖਤਮ ਹੋ ਸਕੇਗੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਸੀ ਪਠਾਣਾ ਬਾਈਪਾਸ ਉਤੇ ਬਣੇ ਡੰਪ ਦੇ ਸੈਡ ਨੂੰ ਖਤਮ ਕਰਕੇ ਬੱਚਿਆ ਲਈ ਖੇਡ ਮੈਦਾਨ ਬਣਾਉਣ ਅਤੇ ਬਸੀ ਪਠਾਣਾ ਨਿਵਾਸੀਆ ਦੇ ਮਨ ਵਿਚ ਉੱਠ ਰਹੇ ਵੱਡੇ ਸੰਕਿਆ ਨੂੰ ਦੂਰ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਪ੍ਰਸਾਸਨ ਸਾਡੇ ਵੱਲੋ ਬਸੀ ਪਠਾਣਾ ਨਿਵਾਸੀਆ ਦੇ ਬਿਨ੍ਹਾਂ ਤੇ ਦਿੱਤੇ ਗਏ ਇਸ ਪ੍ਰੈਸ ਬਿਆਨ ਨੂੰ ਮੱਦੇਨਜਰ ਰੱਖਦੇ ਹੋਏ ਸਹਿਰ ਨਿਵਾਸੀਆ ਦੇ ਸੰਕਿਆ ਨੂੰ ਦੂਰ ਕਰਨ ਵਿਚ ਮੁੱਖ ਭੂਮਿਕਾ ਨਿਭਾਏਗਾ ।