ਸਿੱਖਾਂ ਦੇ ਕਤਲਾਂ ਦੀ ਸਾਜਿਸ ਵਿਚ ਸਾਮਿਲ ਨਿਖਿਲ ਗੁਪਤਾ ਨੂੰ ਅਮਰੀਕਾ ਨੇ ਘੱਟ ਸਜ਼ਾ ਦਿੱਤੀ ਹੈ, ਜਦੋਕਿ ਉਸਨੂੰ ਉਮਰਕੈਦ ਦੀ ਸਜ਼ਾ ਹੋਣੀ ਚਾਹੀਦੀ ਸੀ : ਮਾਨ
ਫ਼ਤਹਿਗੜ੍ਹ ਸਾਹਿਬ, 16 ਨਵੰਬਰ ( ) “ਅਮਰੀਕਾ ਵਿਚ ਸਿੱਖ ਫਾਰ ਜਸਟਿਸ ਦੇ ਮੁੱਖੀ ਸ. ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਸਾਜਿਸ ਵਿਚ ਜੋ ਨਿਖਿਲ ਗੁਪਤਾ ਨਾਮ ਸਾਹਮਣੇ ਆਇਆ ਹੈ, ਇਸ ਸਾਜਿਸ ਵਿਚ ਰਾਅ ਦਾ ਅਧਿਕਾਰੀ ਵਿਕਾਸ ਯਾਦਵ ਵੀ ਸਾਮਿਲ ਸੀ । ਜਿਨ੍ਹਾਂ ਨੂੰ ਇੰਡੀਆ ਦੀਆਂ ਦੋਵੇ ਏਜੰਸੀਆ ਆਈ.ਬੀ ਅਤੇ ਰਾਅ ਦੀ ਸਰਪ੍ਰਸਤੀ ਹਾਸਿਲ ਸੀ ਅਤੇ ਜੋ ਇੰਡੀਆ ਦੀ ਵਿਜਾਰਤ ਵਿਚ ਮੁੱਖ ਸਾਜਿਸਕਾਰ ਕਾਤਲ ਬੈਠੇ ਹਨ ਜਿਵੇ ਵਜੀਰ ਏ ਆਜਮ ਮੋਦੀ ਤੋ ਇਲਾਵਾ ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਨੇ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੌ ਪੰਜਾਬ ਦੇ ਕਤਲ ਕਰਵਾਏ ਅਤੇ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਕੋਸਿਸ ਕੀਤੀ । ਇਹ ਸਭ ਉਪਰੋਕਤ ਹੋਏ ਕਤਲਾਂ ਦੇ ਦੋਸ਼ੀ ਹਨ । ਇਨ੍ਹਾਂ ਨੂੰ ਵੀ ਅਮਰੀਕਾ, ਕੈਨੇਡਾ, ਬਰਤਾਨੀਆ ਅਤੇ ਪਾਕਿਸਤਾਨ ਦੇ ਕਾਨੂੰਨਾਂ ਅਨੁਸਾਰ ਬਣਦੀਆ ਸਜਾਵਾਂ ਅਵੱਸ ਮਿਲਣੀਆ ਚਾਹੀਦੀਆ ਹਨ । ਜੋ ਨਿਖਿਲ ਗੁਪਤਾ ਇਸ ਕੰਮ ਲਈ ਇਨ੍ਹਾਂ ਏਜੰਸੀਆ ਨੇ ਖਰੀਦਿਆ ਸੀ, ਉਸ ਨੂੰ ਜੋ ਸਜ਼ਾ ਹੋਈ ਹੈ, ਉਹ ਇਸ ਲਈ ਘੱਟ ਹੈ ਕਿ ਇਨ੍ਹਾਂ ਏਜੰਸੀਆ ਨੇ ਅਮਰੀਕਾ ਦੀ ਪ੍ਰਭੂਸਤਾ ਅਤੇ ਮੁਨਰੋ ਡਾਕਟਰੀਨ ਵੱਡੇ ਨਿਯਮਾਂ ਨੂੰ ਵੀ ਤੋੜਿਆ ਹੈ । ਇਸ ਲਈ ਇਸ ਨੂੰ ਸਜ਼ਾ ਉਮਰਕੈਦ ਦੀ ਹੋਈ ਚਾਹੀਦੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਨਿਖਿਲ ਗੁਪਤਾ ਸਿੱਖ ਕੌਮ ਦੇ ਕਾਤਲਾਂ ਵਿਚ ਸਾਮਿਲ ਕਾਤਲ ਨੂੰ ਅਮਰੀਕਾ ਵੱਲੋ 24 ਸਾਲ ਦੀ ਦਿੱਤੀ ਗਈ ਕਾਨੂੰਨੀ ਸਜ਼ਾ ਨੂੰ ਘੱਟ ਕਰਾਰ ਦਿੰਦੇ ਹੋਏ ਅਤੇ ਉਸਨੂੰ ਉਮਰਕੈਦ ਦੀ ਸਜ਼ਾ ਦੇਣ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਅਜਿਹੇ ਸਾਜਸੀ ਕਤਲਾਂ ਤੇ ਅਪਰਾਧਾਂ ਲਈ ਸੈਟਰ ਦੇ ਖਜਾਨਿਆ ਵਿਚੋ ਬਿਨ੍ਹਾਂ ਆਡਿਟ ਹੋਏ ਧਨ-ਦੌਲਤਾਂ ਦੇ ਭੰਡਾਰ ਜਾਰੀ ਹੁੰਦੇ ਹਨ, ਉਸਦੀ ਡਾਈਰੈਕਟਰ ਕੈਗ ਨੇ ਛਾਣਬੀਨ ਕਿਉਂ ਨਹੀ ਕੀਤੀ ਅਤੇ ਜੋ ਇੰਡੀਆ ਦੇ ਕੈਬਨਿਟ ਸਕੱਤਰ ਹਨ ਉਨ੍ਹਾਂ ਨੂੰ ਇਸ ਵਿਸੇ ਤੇ ਕਾਨੂੰਨੀ ਅਮਲ ਕਰਦੇ ਹੋਏ ਨਿਰਪੱਖਤਾ ਨਾਲ ਜਾਂਚ ਕਰਵਾਉਣੀ ਚਾਹੀਦੀ ਹੈ ਕਿ ਇਹ ਪੈਸਾ ਕਿੱਧਰੋ ਕਿੱਧਰ ਨੂੰ ਜਾਂਦਾ ਹੈ ਅਤੇ ਕਿਸ ਸਮਾਜਿਕ ਅਪਰਾਧਾਂ ਲਈ ਦੁਰਵਰਤੋ ਹੁੰਦੀ ਹੈ ਉਸਦਾ ਸੱਚ ਵੀ ਸਾਹਮਣੇ ਆਉਣਾ ਚਾਹੀਦਾ ਹੈ । ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਅਮਰੀਕਾ ਦਾ ਇਹ ਰਿਕਾਰਡ ਰਿਹਾ ਹੈ ਕਿ ਜਿਸਨੇ ਵੀ ਅਮਰੀਕਨ ਕਾਨੂੰਨ ਦੀ ਉਲੰਘਣਾ ਕੀਤੀ ਉਸਨੂੰ ਕਦੇ ਵੀ ਬਖਸਿਆ ਨਹੀ ਗਿਆ ਜਿਵੇਕਿ ਜਪਾਨ ਨੇ ਪਰਲਹਾਰਬਰ ਉਤੇ ਹਮਲਾ ਕੀਤਾ ਸੀ ਅਤੇ ਅਮਰੀਕਾ ਨੇ ਉਨ੍ਹਾਂ ਨੂੰ ਕਾਨੂੰਨ ਅਨੁਸਾਰ ਬਣਦੀਆ ਸਜਾਵਾਂ ਦੇਣ ਵਿਚ ਕੋਈ ਕਸਰ ਨਹੀ ਛੱਡੀ । ਇਸ ਲਈ ਅਮਰੀਕਨ ਨਾਗਰਿਕਾਂ ਨੂੰ ਕਤਲ ਕਰਨ ਦੇ ਦੋਸ ਦੇ ਇੰਡੀਅਨ ਅਧਿਕਾਰੀਆ ਅਤੇ ਹੁਕਮਰਾਨਾਂ ਨੂੰ ਵੀ ਉਸੇ ਤਰ੍ਹਾਂ ਹਰ ਕੀਮਤ ਤੇ ਸਜ਼ਾ ਦੇਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ ।