ਬਿਲਕਿਸ ਬਾਨੋ ਜ਼ਬਰ ਜ਼ਨਾਹ ਕੇਸ ਵਿਚ ਸੁਪਰੀਮ ਕੋਰਟ ਵੱਲੋ ਅਪਰਾਧੀਆ ਦੀ ਉਮਰਕੈਦ ਸਜ਼ਾ ਘਟਾਉਣ ਨਾਲ ਅਦਾਲਤਾਂ ਤੋਂ ਘੱਟ ਗਿਣਤੀਆ ਦਾ ਵਿਸਵਾਸ ਉੱਠੇਗਾ : ਮਾਨ
ਫ਼ਤਹਿਗੜ੍ਹ ਸਾਹਿਬ, 17 ਨਵੰਬਰ ( ) “ਜੋ ਸੁਪਰੀਮ ਕੋਰਟ ਇੰਡੀਆ ਨੇ ਬਿਲਕਿਸ ਬਾਨੋ ਜ਼ਬਰ ਜਨਾਹ ਕੇਸ ਵਿਚ ਜ਼ਬਰ-ਜਨਾਹ ਕਰਨ ਵਾਲੇ ਅਤੇ ਮੁਸਲਮਾਨਾਂ ਦਾ ਕਤਲੇਆਮ ਕਰਨ ਵਾਲੇ ਅਪਰਾਧੀਆ ਨੂੰ ਹੋਈ ਉਮਰਕੈਦ ਦੀ ਸਜ਼ਾ ਘਟਾ ਦਿੱਤੀ ਹੈ, ਉਸ ਨਾਲ ਹੁਣ ਕੋਈ ਵੀ ਹੋਈ ਬੇਇਨਸਾਫ਼ੀ ਉਪਰੰਤ ਅਦਾਲਤਾਂ ਤੇ ਸੁਪਰੀਮ ਕੋਰਟ ਦੇ ਫੈਸਲਿਆ ਵਿਚ ਵਿਸਵਾਸ ਨਹੀ ਕਰੇਗਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਬੀ ਬਾਨੋ ਦੇ ਜ਼ਬਰ-ਜਨਾਹ ਕੇਸ ਵਿਚ ਸੁਪਰੀਮ ਕੋਰਟ ਵੱਲੋ ਜਾਬਰ ਅਪਰਾਧੀਆ ਦੀ ਉਮਰਕੈਦ ਨੂੰ ਘਟਾਉਣ ਦੇ ਹੋਏ ਅਮਲਾਂ ਉਤੇ ਗਹਿਰਾ ਦੁੱਖ ਜਾਹਰ ਕਰਦੇ ਹੋਏ ਅਤੇ ਘੱਟ ਗਿਣਤੀ ਕੌਮਾਂ ਨਾਲ ਅਦਾਲਤਾਂ ਤੇ ਸੁਪਰੀਮ ਕੋਰਟ ਵੱਲੋ ਕੀਤੇ ਜਾ ਰਹੇ ਬੇਇਨਸਾਫ਼ੀ ਵਾਲੇ ਵਿਤਕਰੇ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸੁਪਰੀਮ ਕੋਰਟ ਦੇ ਮੁੱਖ ਜੱਜ ਵੱਲੋ ਘੱਟ ਗਿਣਤੀ ਕੌਮਾਂ ਪ੍ਰਤੀ ਅਪਣਾਈ ਜਾਣ ਵਾਲੀ ਮਾਰੂ ਨੀਤੀ ਨੂੰ ਬਹੁਤ ਅੱਛੀ ਤਰ੍ਹਾਂ ਘੋਖ ਰਿਹਾ ਹੈ । ਇਹ ਸੁਪਰੀਮ ਕੋਰਟ ਇਕ ਕੰਗਾਰੂ ਕੋਰਟ ਬਣਕੇ ਰਹਿ ਗਈ ਹੈ । ਜਦੋ ਉਸ ਵੱਲੋ ਜ਼ਬਰ ਜਨਾਹ ਅਤੇ ਕਤਲੇਆਮ ਕਰਨ ਵਾਲੇ ਅਪਰਾਧੀਆ ਨੂੰ ਬਣਦੀਆ ਸਜਾਵਾਂ ਦੇਣ ਤੋ ਪਿੱਛੇ ਹਟਿਆ ਜਾ ਰਿਹਾ ਹੈ ਤਾਂ ਸਿੱਖ ਕੌਮ ਜੋ ਰਾਜੀਵ ਗਾਂਧੀ ਦੀ 1984 ਦੀ ਸਰਕਾਰ ਵੱਲੋ ਸਿੱਖਾਂ ਉਤੇ ਕੀਤੇ ਗਏ ਕਤਲੇਆਮ ਦੀ ਪੀੜ੍ਹਤ ਹੈ, ਉਸਨੂੰ ਇਹ ਅਦਾਲਤਾਂ ਤੇ ਜੱਜ ਇਨਸਾਫ਼ ਨਹੀ ਦੇ ਸਕਣਗੇ । ਉਨ੍ਹਾਂ ਇਹ ਵੀ ਵਰਣਨ ਕੀਤਾ ਕਿ 31 ਸਾਲਾਂ ਤੋ ਜੋ ਮੁਲਕ ਦੀਆਂ ਜੇਲ੍ਹਾਂ ਦੀਆਂ ਕਾਲਕੋਠੜੀਆ ਵਿਚ ਸਿੱਖਾਂ ਨੂੰ ਬੰਦੀ ਬਣਾਇਆ ਹੋਇਆ ਹੈ ਜਿਨ੍ਹਾਂ ਦੀਆਂ ਸਜਾਵਾਂ ਪੂਰੀਆ ਹੋ ਚੁੱਕੀਆ ਹਨ ਜਿਵੇ ਗੁਰਦੀਪ ਸਿੰਘ ਖੇੜਾ, ਬਲਵੰਤ ਸਿੰਘ ਰਾਜੋਆਣਾ, ਜਗਤਾਰ ਸਿੰਘ ਹਵਾਰਾ, ਦਵਿੰਦਰਪਾਲ ਸਿੰਘ ਭੁੱਲਰ, ਲਖਵਿੰਦਰ ਸਿੰਘ ਲੱਖਾ, ਗੁਰਮੀਤ ਸਿੰਘ, ਸਮਸੇਰ ਸਿੰਘ, ਪਰਮਜੀਤ ਸਿੰਘ ਭਿਓਰਾ ਅਤੇ ਜਗਤਾਰ ਸਿੰਘ ਤਾਰਾ ਹਨ, ਉਨ੍ਹਾਂ ਨੂੰ ਸਜਾਵਾਂ ਪੂਰੀਆ ਹੋਣ ਤੇ ਵੀ ਰਿਹਾਅ ਨਾ ਕਰਨਾ ਇੰਡੀਆ ਜਾਂ ਕੌਮਾਂਤਰੀ ਕਾਨੂੰਨਾਂ ਨਿਯਮਾਂ ਵਿਚ ਕਿਥੇ ਲਿਖਿਆ ਹੋਇਆ ਹੈ ?
ਸ. ਮਾਨ ਨੇ ਸੁਪਰੀਮ ਕੋਰਟ ਦੀ ਬਾਰ ਕੌਸਲ ਅਤੇ ਸੁਪਰੀਮ ਕੋਰਟ ਦੇ ਮੁੱਖ ਜੱਜ ਨੂੰ ਸਿੱਧੇ ਤੌਰ ਤੇ ਸੁਬੋਧਿਤ ਹੁੰਦੇ ਹੋਏ ਕਿਹਾ ਕਿ ਜੋ ਸਿੱਖ ਲੰਮੇ ਸਮੇ ਤੋ ਆਪਣੀਆ ਸਜਾਵਾਂ ਪੂਰੀਆ ਕਰਨ ਉਪਰੰਤ ਵੀ ਅਜੇ ਵੀ ਬੰਦੀ ਬਣਾਏ ਹੋਏ ਹਨ ਉਨ੍ਹਾਂ ਨੂੰ ਤੁਰੰਤ ਰਿਹਾਅ ਕਰਨ ਲਈ ਕਾਨੂੰਨੀ ਅਮਲ ਹੋਣੇ ਚਾਹੀਦੇ ਹਨ । ਕਿਉਂਕਿ ਘੱਟ ਗਿਣਤੀ ਸਿੱਖ ਕੌਮ ਨੇ ਹਕੂਮਤੀ ਜ਼ਬਰ ਨੂੰ ਲੰਮੇ ਸਮੇ ਤੋ ਸਿਹਾ ਹੈ । ਜਦੋਕਿ ਬਹੁਗਿਣਤੀ ਨਾਲ ਸੰਬੰਧਤ ਸੰਗੀਨ ਅਪਰਾਧਾਂ ਦੇ ਦੋਸ਼ੀਆਂ ਨੂੰ ਆਜਾਦ ਕੀਤਾ ਜਾ ਰਿਹਾ ਹੈ । ਕੀ ਸੁਪਰੀਮ ਕੋਰਟ ਦੀ ਬਾਰ ਕੌਸਲ ਅਤੇ ਮੁੱਖ ਜੱਜ ਘੱਟ ਗਿਣਤੀਆ ਨਾਲ ਹੋ ਰਹੀ ਇਸ ਬੇਇਨਸਾਫ਼ੀ ਨੂੰ ਖਤਮ ਕਰਨ ਲਈ ਕੋਈ ਅਮਲ ਕਰਨਗੇ ?