ਮੁੱਖ ਚੋਣ ਕਮਿਸਰਨ ਸ੍ਰੀ ਗਿਆਨੇਸ ਕੁਮਾਰ ਨੇ ਆਪਹੁਦਰੇ ਢੰਗ ਨਾਲ ਕੀਤੇ ਗੈਰ ਵਿਧਾਨਿਕ ਅਮਲ ਅਸਹਿ, ਹਕੂਮਤ ਪੱਖੀ ਅਮਲ ਕਰਨ ਤੇ ਮੁਅੱਤਲ ਹੋਣਾ ਜ਼ਰੂਰੀ : ਮਾਨ
ਫ਼ਤਹਿਗੜ੍ਹ ਸਾਹਿਬ, 06 ਅਕਤੂਬਰ ( ) “ਜੋ ਹਕੂਮਤੀ ਵੋਟ ਪ੍ਰਣਾਲੀ ਵਿਚ ਸੁਧਾਈ ਕਰਨ ਲਈ ਐਸ.ਆਈ.ਆਰ ਯੋਜਨਾ ਅਧੀਨ ਮੁਲਕ ਵਿਚ ਨਵੇ ਸਿਰੇ ਤੋ ਨਾਗਰਿਕਾਂ ਦੀਆਂ ਵੋਟਾਂ ਬਣਾਈਆ ਗਈਆ ਹਨ ਜਾਂ ਵੋਟਾਂ ਕੱਟੀਆ ਗਈਆ ਹਨ ਉਸ ਵਿਚ ਮੁੱਖ ਚੋਣ ਕਮਿਸਨਰ ਸ੍ਰੀ ਗਿਆਨੇਸ ਕੁਮਾਰ ਵੱਲੋ ਦੂਸਰੇ ਦੋਵੇ ਚੋਣ ਕਮਿਸਨਰਾਂ ਦੀ ਸਹਿਮਤੀ ਤੋ ਬਗੈਰ ਆਪਹੁਦਰੇ ਢੰਗ ਨਾਲ ਹਕੂਮਤ ਜਮਾਤ ਨੂੰ ਫਾਇਦਾ ਪਹੁੰਚਾਉਣ ਅਧੀਨ ਕੀਤੇ ਗਏ ਅਮਲ ਗੈਰ ਕਾਨੂੰਨੀ ਹਨ ਅਤੇ ਇਥੋ ਦੇ ਨਿਵਾਸੀਆ ਨਾਲ ਵੱਡਾ ਧੋਖਾ ਕਰਨ ਦੇ ਤੁੱਲ ਅਮਲ ਹਨ । ਇਹੀ ਵਜਹ ਹੈ ਕਿ ਸਮੁੱਚੇ ਮੁਲਕ ਵਿਚ ਮੁੱਖ ਚੋਣ ਕਮਿਸਨਰ ਦੀ ਸੇਵਾ ਨੂੰ ਰੱਦ ਕਰਨ ਜਾਂ ਅਸਤੀਫਾ ਦੇਣ ਦੀ ਜੋਰਦਾਰ ਆਵਾਜ ਉੱਠ ਰਹੀ ਹੈ । ਇਥੇ ਇਹ ਵੀ ਵਰਨਣ ਕਰਨਾ ਜਰੂਰੀ ਹੈ ਕਿ ਜੋ ਨਵੀਆ ਵੋਟਾਂ ਬਣਾਉਣ ਸੰਬੰਧੀ ਫਾਰਮ-6 ਚੋਣ ਕਮਿਸਨਰ ਵੱਲੋ ਤਹਿ ਹੋਇਆ ਸੀ, ਉਸ ਵਿਚ ਹੁਕਮਰਾਨਾਂ ਦੀ ਰਾਏ ਅਨੁਸਾਰ ਤਬਦੀਲੀ ਕਰਕੇ ਨਵੇ ਫਾਰਮ ਜਾਰੀ ਕੀਤੇ ਗਏ ਹਨ । ਜਿਸ ਨੂੰ ਸੁਪਰੀਮ ਕੋਰਟ ਦੀ ਕੋਈ ਪ੍ਰਵਾਨਗੀ ਨਹੀ ਹੋਈ । ਜਦੋਕਿ ਸ੍ਰੀ ਗਿਆਨੇਸ ਕੁਮਾਰ ਇਸ ਫਾਰਮ ਨੂੰ ਸੁਪਰੀਮ ਕੋਰਟ ਦੀ ਪ੍ਰਵਾਨਗੀ ਦਾ ਝੂਠਾਂ ਪ੍ਰਚਾਰ ਵੀ ਕਰ ਰਹੇ ਸਨ । ਜਿਸ ਤੋ ਪ੍ਰਤੱਖ ਹੋ ਜਾਂਦਾ ਹੈ ਕਿ ਚੋਣ ਕਮਿਸਨ ਦੀਆਂ ਹਕੂਮਤ ਪੱਖੀ ਕਾਰਵਾਈਆ ਵਿਚ ਕਾਫੀ ਕੁੱਝ ਕਾਲਾ ਹੈ । ਇਸ ਲਈ ਜਿਸ ਮੁੱਖ ਚੋਣ ਕਮਿਸਨਰ ਨੇ ਹੁਕਮਰਾਨਾਂ ਨੂੰ ਫਾਇਦਾ ਪਹੁੰਚਾਉਣ ਲਈ ਐਸ.ਆਈ.ਆਰ ਪ੍ਰਕਿਰਿਆ ਤੇ ਵੋਟ ਫਾਰਮ ਦੀ ਦੁਰਵਰਤੋ ਕਰਨ ਦੇ ਅਮਲ ਕੀਤੇ ਹਨ, ਉਨ੍ਹਾਂ ਵਿਰੁੱਧ ਅਵੱਸ ਨਿਰਪੱਖਤਾ ਨਾਲ ਨਿਯਮਾਂ ਅਧੀਨ ਕਾਰਵਾਈ ਹੋਣੀ ਬਣਦੀ ਹੈ । ਅਜਿਹਾ ਪੱਖਪਾਤੀ ਚੋਣ ਕਮਿਸਨਰ ਦੀ ਅਗਵਾਈ ਵਿਚ ਕਿਸੇ ਤਰ੍ਹਾਂ ਦੀਆਂ ਚੋਣਾਂ ਨੂੰ ਨਿਰਪੱਖਤਾ ਨਾਲ ਨਹੀ ਕਰਵਾਇਆ ਜਾ ਸਕਦਾ । ਇਸ ਲਈ ਇੰਡੀਆ ਦੇ ਨਿਵਾਸੀਆ ਤੇ ਵੱਖ-ਵੱਖ ਸਿਆਸੀ ਜਮਾਤਾਂ ਵੱਲੋ ਉਨ੍ਹਾਂ ਦੀਆਂ ਗੈਰ ਕਾਨੂੰਨੀ ਕਾਰਵਾਈਆ ਵਿਰੁੱਧ ਉੱਠ ਰਹੀ ਆਵਾਜ ਅਨੁਸਾਰ ਸੁਪਰੀਮ ਕੋਰਟ ਨੂੰ ਕਾਰਵਾਈ ਕਰਦੇ ਹੋਏ ਇਥੇ ਹੋਣ ਵਾਲੀਆ ਕਿਸੇ ਤਰ੍ਹਾਂ ਦੀਆਂ ਚੋਣਾਂ ਨੂੰ ਨਿਰਪੱਖਤਾ ਨਾਲ ਹੋਣ ਨੂੰ ਯਕੀਨੀ ਬਣਾਉਣਾ ਪਵੇਗਾ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੁੱਖ ਚੋਣ ਕਮਿਸਨਰ ਵੱਲੋ ਹੁਕਮਰਾਨਾਂ ਦੇ ਪੱਖ ਵਿਚ ਕੀਤੇ ਜਾ ਰਹੇ ਗੈਰ ਕਾਨੂੰਨੀ ਅਮਲਾਂ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਅਜਿਹੇ ਮੁੱਖ ਚੋਣ ਕਮਿਸਨਰ ਜੋ ਆਪਣੇ ਸਹਿਯੋਗੀ ਕਮਿਸਨਰਾਂ ਦੀ ਰਾਏ ਤੋ ਬਗੈਰ ਅਮਲ ਕਰ ਰਹੇ ਹਨ, ਵੋਟਾਂ ਬਣਾਉਣ ਤੇ ਵੋਟਾਂ ਕੱਟਣ ਵਿਚ ਮਨਮਾਨੀ ਕਰ ਰਹੇ ਹਨ ਇਸ ਹੋ ਰਹੀ ਬੇਇਨਸਾਫ਼ੀ ਨੂੰ ਖਤਮ ਕਰਨ ਲਈ ਅਵੱਸ ਅਮਲ ਹੋਣ ਦੀ ਗੱਲ ਕਰਦੇ ਹੋਏ ਅਤੇ ਨਵੇ ਇਮਾਨਦਾਰ ਮੁੱਖ ਚੋਣ ਕਮਿਸਨਰ ਦੇ ਮੁੱਖ ਅਹੁਦੇ ਤੇ ਤਾਇਨਾਤ ਕਰਨ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ ।