ਲਵਲੀ ਯੂਨੀਵਰਸਿਟੀ ਫਗਵਾੜਾ ਵਿਖੇ ਅਗਜਨੀ, ਲੁੱਟ ਖੋਹਾ ਦਾ ਹੋਇਆ ਦੁਖਾਂਤ ਅਫਸੋਸਨਾਕ, ਐਨ.ਆਈ.ਏ ਤੋਂ ਜਾਂਚ ਹੋਵੇ : ਮਾਨ
ਫ਼ਤਹਿਗੜ੍ਹ ਸਾਹਿਬ, 01 ਅਕਤੂਬਰ ( ) “ਲਵਲੀ ਯੂਨੀਵਰਸਿਟੀ ਫਗਵਾੜਾ ਵਿਖੇ ਜੋ ਕੁਝ ਦਿਨ ਪਹਿਲੇ ਅਗਜਨੀ, ਲੁੱਟਾ ਖੋਹਾ ਹੋਣ ਦਾ ਵੱਡਾ ਦੁਖਾਂਤ ਵਾਪਰਿਆ ਹੈ, ਜਿਸ ਸਾਜਿਸ ਅਧੀਨ ਅਫਵਾਹ ਫੈਲਾਕੇ ਇਸ ਦੁਖਾਂਤ ਨੂੰ ਅਮਲੀ ਰੂਪ ਦਿੱਤਾ ਗਿਆ ਹੈ, ਇਹ ਬਹੁਤ ਹੀ ਸ਼ਰਮਨਾਕ ਮਨੁੱਖਤਾ ਵਿਰੋਧੀ ਅਮਲ ਹੋਇਆ ਹੈ । ਕਿਉਂਕਿ ਇਸ ਲਵਲੀ ਯੂਨੀਵਰਸਿਟੀ ਦੇ ਚਾਂਸਲਰ ਤੇ ਮਾਲਕ ਸ੍ਰੀ ਅਸੋਕ ਮਿੱਤਲ ਨੂੰ ਆਮ ਆਦਮੀ ਪਾਰਟੀ ਨੇ ਰਾਜ ਸਭਾ ਮੈਬਰ ਐਮ.ਪੀ ਬਣਾਇਆ ਸੀ । ਲੇਕਿਨ ਬਾਅਦ ਵਿਚ ਸ੍ਰੀ ਅਸੋਕ ਮਿੱਤਲ ਆਮ ਆਦਮੀ ਪਾਰਟੀ ਨੂੰ ਛੱਡਕੇ ਸੈਟਰ ਦੀ ਹੁਕਮਰਾਨ ਪਾਰਟੀ ਬੀਜੇਪੀ ਵਿਚ ਸਾਮਿਲ ਹੋ ਗਏ । ਕਿਤੇ ਇਹ ਤਾਂ ਨਹੀ ਹੋਇਆ ਕਿ ਸ੍ਰੀ ਅਸੋਕ ਮਿੱਤਲ ਨੂੰ ਸਬਕ ਸਿਖਾਉਣ ਹਿੱਤ ਆਮ ਆਦਮੀ ਪਾਰਟੀ ਦੇ ਆਗੂਆ ਨੇ ਹੀ ਕੋਈ ਗੁਪਤ ਰੂਪ ਵਿਚ ਅਜਿਹੀ ਸਾਜਿਸ ਰਚੀ ਹੋਵੇ, ਇਸ ਲਈ ਇਸਦੀ ਉੱਚ ਪੱਧਰੀ ਐਨ.ਆਈ.ਏ ਏਜੰਸੀ ਤੋ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਕਿ ਸੱਚ ਸਾਹਮਣੇ ਆ ਸਕੇ ਅਤੇ ਜਿਨ੍ਹਾਂ ਵੀ ਸਰਾਰਤੀ ਅਨਸਰਾਂ ਜਾਂ ਸਾਜਿਸਕਾਰਾਂ ਨੇ ਅਜਿਹਾ ਮਾਹੌਲ ਬਣਾਇਆ ਹੈ, ਉਨ੍ਹਾਂ ਨੂੰ ਕਾਨੂੰਨ ਅਨੁਸਾਰ ਸਖਤ ਸਜਾਵਾਂ ਮਿਲ ਸਕਣ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਲਵਲੀ ਯੂਨੀਵਰਸਿਟੀ ਵਿਖੇ ਵਾਪਰੇ ਦੁਖਾਂਤ ਦੀ ਸੂਈ ਦਾ ਸੱਕ ਆਮ ਆਦਮੀ ਪਾਰਟੀ ਵੱਲ ਕੇਦਰਿਤ ਕਰਦੇ ਹੋਏ ਅਤੇ ਇਸਦੀ ਨਿਰਪੱਖਤਾ ਨਾਲ ਜਾਂਚ ਕਰਵਾਉਣ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਸ ਹੋਰ ਵੱਖਰੇ ਬਿਆਨ ਵਿਚ ਹੁਣੇ ਹੀ ਏਸੀਆ ਖੇਡਾਂ ਵਿਚ ਹਰਿਆਣੇ ਵੱਲੋ ਵੱਡੇ ਤਗਮੇ ਜਿੱਤਣ ਉਤੇ ਖੁਸ਼ੀ ਦਾ ਇਜਹਾਰ ਕਰਦੇ ਹੋਏ ਲੇਕਿਨ ਇਨ੍ਹਾਂ ਖੇਡਾਂ ਵਿਚ ਪੰਜਾਬ ਦੇ ਨਾਂਹਵਾਚਕ ਰੋਲ ਉਤੇ ਦੁੱਖ ਜਾਹਰ ਕਰਦੇ ਹੋਏ ਇਸ ਲਈ ਸ. ਭਗਵੰਤ ਸਿੰਘ ਮਾਨ ਸਰਕਾਰ ਦੀਆਂ ਗੈਰ ਜਿੰਮੇਵਰਾਨਾ ਕਾਰਵਾਈਆ ਦੀ ਗੱਲ ਕਰਦੇ ਹੋਏ ਕਿਹਾ ਕਿ ਜੋ ਪੰਜਾਬ ਕੌਮਾਂਤਰੀ ਪੱਧਰ ਦੀਆਂ ਸਭ ਖੇਡਾਂ ਵਿਚ ਪੰਜਾਬ ਸੂਬੇ ਦਾ ਨਾ ਰੌਸਨ ਕਰਦਾ ਹੈ, ਉਸ ਵੱਲੋ ਇਸ ਵਾਰੀ ਏਸੀਅਨ ਖੇਡਾਂ ਵਿਚ ਬਹੁਤ ਹੀ ਨਮੋਸੀਜਨਕ ਨਤੀਜੇ ਦੇਣ ਦੀ ਗੱਲ ਪੰਜਾਬੀਆਂ ਅਤੇ ਸਿੱਖ ਕੌਮ ਲਈ ਵੱਡੀ ਦੁੱਖ ਭਰੀ ਹੈ । ਇੰਝ ਜਾਪਦਾ ਹੈ ਕਿ ਸ. ਭਗਵੰਤ ਸਿੰਘ ਮਾਨ ਸਰਕਾਰ ਜੋ ਲੰਮੇ ਸਮੇ ਤੋ ਪੰਜਾਬੀਆਂ ਤੇ ਸਿੱਖ ਕੌਮ ਦੇ ਮਸਲਿਆ ਨੂੰ ਹੱਲ ਕਰਨ, ਪੰਜਾਬ ਸੂਬੇ ਦੀ ਪ੍ਰਗਤੀ ਕਰਨ ਆਦਿ ਦਾਅਵੇ ਕਰਦੀ ਆ ਰਹੀ ਹੈ, ਉਹ ਜਿਥੇ ਆਪਣੇ ਮਕਸਦਾਂ ਵਿਚ ਬੀਤੇ ਪੌਣੇ ਪੰਜ ਸਾਲਾਂ ਵਿਚ ਕੋਈ ਪ੍ਰਾਪਤੀ ਨਹੀ ਕਰ ਸਕੀ, ਉਥੇ ਖੇਡਾਂ ਵਿਚ ਵੀ ਇਸ ਸਰਕਾਰ ਨੇ ਵੱਡੀ ਅਣਗਹਿਲੀ ਕੀਤੀ ਹੈ । ਜਿਸਦੀ ਨਿਰਪੱਖਤਾ ਨਾਲ ਪੜਤਾਲ ਹੋਣੀ ਚਾਹੀਦੀ ਹੈ ਕਿ ਪੰਜਾਬ ਸੂਬਾ ਖੇਡਾਂ ਵਿਚ ਕਿਉ ਪਿੱਛੇ ਰਹਿ ਗਿਆ ਹੈ ?