ਮੌਜੂਦਾ ਐਸ.ਜੀ.ਪੀ.ਸੀ ਵਿਚ ਮਹੰਤ ਨਰੈਣੂ ਦੀ ਗੈਰ ਇਖਲਾਕੀ ਰੂਹਾਂ ਦੀ ਵੱਡੀ ਗਿਣਤੀ, ਜਰਨਲ ਚੋਣ ਹੀ ਇਸ ਸੰਸਥਾਂ ਦੇ ਗੰਦ ਨੂੰ ਸਾਫ ਕਰ ਸਕਦੀ ਹੈ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 23 ਸਤੰਬਰ ( ) “ਪੰਜਾਬੀ ਕਹਾਵਤ ਹੈ ਤਪੋ ਰਾਜ, ਰਾਜੋ ਨਰਕ ਦੇ ਆਧਾਰ ਅਨੁਸਾਰ ਜਦੋ ਕਿਸੇ ਨੂੰ ਲੰਮਾਂ ਸਮਾਂ ਰਾਜ ਭਾਗ ਕਰਨ ਜਾਂ ਕਿਸੇ ਸੰਸਥਾਂ ਦੇ ਅਹੁਦੇ ਉਤੇ ਕੰਮ ਕਰਨ ਦਾ ਮੌਕਾ ਮਿਲ ਜਾਵੇ ਤਾਂ ਅਹੁਦੇ ਦੀ ਸਿਆਸੀ, ਧਾਰਮਿਕ ਸ਼ਕਤੀ, ਸਾਧਨਾਂ ਅਤੇ ਧਨ-ਦੌਲਤਾਂ ਦੇ ਭੰਡਾਰ ਦੀ ਬਦੌਲਤ ਉਨ੍ਹਾਂ ਦੀ ਦੁਰਵਰਤੋ ਹੋਣ ਲੱਗ ਪੈਦੀ ਹੈ । ਜਿਥੋ ਤਪੋ ਰਾਜ, ਰਾਜੋ ਨਰਕ ਦੀ ਗੱਲ ਸੁਰੂ ਹੋ ਜਾਂਦੀ ਹੈ । ਇਹੀ ਕਾਰਨ ਹੈ ਕਿ ਸਿੱਖ ਕੌਮ ਦੀ ਧਾਰਮਿਕ ਸੰਸਥਾਂ ਐਸ.ਜੀ.ਪੀ.ਸੀ ਜਿਸਦੀਆਂ ਜਰਨਲ ਚੋਣਾਂ ਹੋਈਆ ਨੂੰ 15 ਸਾਲ ਤੋ ਉਪਰ ਦਾ ਸਮਾਂ ਹੋ ਗਿਆ ਹੈ, ਇਸ ਉਤੇ ਕਾਬਜ ਬਾਦਲ ਦਲੀਆ ਦੇ ਇਖਲਾਕ ਵਿਚ ਵੱਡੀਆ ਗਿਰਾਵਟਾਂ ਆ ਚੁੱਕੀਆ ਹਨ । ਇਹੀ ਵਜਹ ਹੈ ਕਿ ਵੱਡੀਆ ਕੁਰਬਾਨੀਆ ਉਪਰੰਤ ਹੋਦ ਵਿਚ ਆਈ ਇਸ ਮਹਾਨ ਧਾਰਮਿਕ ਸੰਸਥਾਂ ਦੇ ਨਿਯਮਾਂ, ਅਸੂਲਾਂ ਤੇ ਸਿੱਖੀ ਕਿਰਦਾਰ ਨੂੰ ਕਾਬਜ ਬਾਦਲ ਦਲੀਆ ਨੇ ਦਾਗੀ ਕਰਕੇ ਰੱਖ ਦਿੱਤਾ ਹੈ । ਜੇਕਰ ਇਸ ਸੰਸਥਾਂ ਵਿਚ ਹੋ ਰਹੇ ਵੱਡੇ ਘਪਲਿਆ, ਗੋਲਕਾਂ ਅਤੇ ਸਾਧਨਾਂ ਦੀ ਦੁਰਵਰਤੋ ਅਤੇ ਗੈਰ ਇਖਲਾਕੀ ਅਮਲਾਂ ਦੇ ਰਿਕਾਰਡ ਨੂੰ ਘੋਖਿਆ ਜਾਵੇ ਤਾਂ ਇਕ ਗੱਲ ਪ੍ਰਤੱਖ ਹੋ ਜਾਂਦੀ ਹੈ ਕਿ ਇਸ ਵਿਚ ਮਹੰਤ ਨਰੈਣੂ ਵਰਗਿਆ ਦੀ ਗੈਰ ਇਖਲਾਕੀ ਦਾਗੀ ਰੂਹਾਂ ਦੀ ਭਰਮਾਰ ਹੋ ਚੁੱਕੀ ਹੈ । ਜੋ ਸਿੱਖ ਕੌਮ ਦੇ ਉੱਚੇ ਸੁੱਚੇ ਇਖਲਾਕ ਨੂੰ ਅਤੇ ਮਹਾਨ ਰਵਾਇਤਾ ਨੂੰ ਦਾਗੀ ਕਰਨ ਦਾ ਮੁੱਖ ਕਾਰਨ ਬਣ ਰਹੀਆ ਹਨ । ਇਸਦਾ ਇਕੋ ਇਕ ਸਹੀ ਹੱਲ ਹੈ ਕਿ ਬੀਤੇ 15 ਸਾਲਾਂ ਤੋ ਇਸ ਸੰਸਥਾਂ ਦੀ ਸਾਜਸੀ ਢੰਗ ਨਾਲ ਰੋਕੀਆ ਜਾ ਰਹੀਆ ਜਰਨਲ ਚੋਣਾਂ ਨੂੰ ਤੁਰੰਤ ਕਰਵਾਉਣ ਲਈ ਸੈਟਰ ਸਰਕਾਰ ਤੇ ਦਬਾਅ ਪਾਇਆ ਜਾਵੇ । ਤਾਂ ਜੋ ਉੱਚੇ ਸੁੱਚੇ ਇਖਲਾਕ ਵਾਲੇ ਮੈਬਰ ਚੁਣਕੇ ਆ ਸਕਣ ਅਤੇ ਪ੍ਰਬੰਧ ਨੂੰ ਦਰੁਸਤ ਕਰ ਸਕਣ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਲੰਮੇ ਸਮੇ ਤੋ ਅਤੇ ਬੀਤੇ ਕੁਝ ਦਿਨ ਪਹਿਲੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮਹਾਨ ਸਥਾਂਨ ਤੇ ਹੁੰਦੀਆ ਆ ਰਹੀਆ ਗੈਰ ਇਖਲਾਕੀ ਅਤੇ ਗੈਰ ਸਮਾਜਿਕ ਕਾਰਵਾਈਆ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਇਸ ਸੰਸਥਾਂ ਦੇ ਉੱਚੇ ਸੁੱਚੇ ਵਿਕਾਰ ਨੂੰ ਕਾਇਮ ਰੱਖਣ ਲਈ ਤੁਰੰਤ ਐਸ.ਜੀ.ਪੀ.ਸੀ ਦੀਆਂ ਜਰਨਲ ਚੋਣਾਂ ਕਰਵਾਉਣ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਸ ਗੱਲ ਤੇ ਦੁੱਖ ਜਾਹਰ ਕੀਤਾ ਕਿ ਐਸ.ਜੀ.ਪੀ.ਸੀ ਦੇ ਪ੍ਰਬੰਧ ਵਿਚ ਪੈਦਾ ਹੋ ਚੁੱਕੀਆ ਖਾਮੀਆ ਦਾ ਅੰਤ ਕਰਨ ਦੀ ਬਜਾਇ ਇਸਦੇ ਪ੍ਰਬੰਧਕ ਘਸੀਆ ਪਿੱਟੀਆ ਦਲੀਲਾਂ ਅਤੇ ਢੌਗ ਰਾਹੀ ਇਸ ਚੱਲ ਰਹੇ ਦਿਸ਼ਾਹੀਣ ਪ੍ਰਬੰਧ ਦੇ ਜਿੰਮੇਵਾਰ ਦੋਸੀ ਲੋਕਾਂ ਦੀ ਹਿਫਾਜਤ ਕਰਦੇ ਨਜਰ ਆ ਰਹੇ ਹਨ । ਕਹਿਣ ਤੋ ਭਾਵ ਹੈ ਕਿ ਬੀਤੇ ਸਮੇ ਦੇ ਵੱਡੇ ਘਪਲਿਆ, ਗੈਰ ਇਖਲਾਕੀ ਕਾਰਵਾਈਆ ਅਤੇ ਚਾਵਲਾ ਕਾਂਡ ਤੇ ਹੋਰ ਕਾਰਵਾਈਆ ਵਿਚ ਦੋਸੀਆ ਨੂੰ ਮੌਜੂਦਾ ਪ੍ਰਧਾਨ, ਅਗਜੈਕਟਿਵ ਮੈਬਰ ਤੇ ਅਹੁਦੇਦਾਰ ਦਾਗੀਆ ਨੂੰ ਬਚਾਉਣ ਵਿਚ ਕਿਉ ਮਸਰੂਫ ਹਨ । ਜੋ ਐਸ.ਜੀ.ਪੀ.ਸੀ ਦੇ ਪ੍ਰਧਾਨ ਕਹਿ ਰਹੇ ਹਨ ਕਿ ਮੈਨੂੰ ਤਖਤ ਕੇਸਗੜ੍ਹ ਸਾਹਿਬ ਦੀ ਹੋਈ ਘਟਨਾ ਬਾਰੇ ਕੋਈ ਜਾਣਕਾਰੀ ਨਹੀ, ਇਹ ਤਾਂ ਸਿੱਖ ਕੌਮ ਨੂੰ ਗੁੰਮਰਾਹ ਕਰਨ ਵਾਲੀ ਕਾਰਵਾਈ ਹੈ । ਕਿਉਂਕਿ ਜਦੋ ਇਕ ਬੀਬੀ ਨੂੰ ਐਸ.ਜੀ.ਪੀ.ਸੀ ਦੇ ਖਰਚੇ ਰਾਹੀ ਬਹਿਰੀਨ ਤੋ ਮੰਗਵਾਇਆ ਗਿਆ, ਉਹ ਬੀਬੀ ਬੀਤੇ 10-11 ਮਹੀਨਿਆ ਤੋ ਐਸ.ਜੀ.ਪੀ.ਸੀ ਦੀਆਂ ਰਿਹਾਇਸਾਂ ਵਿਚ ਰਹਿੰਦੀ ਹੀ ਨਹੀ ਆ ਰਹੀ ਬਲਕਿ ਉਸ ਨੂੰ ਸਭ ਤਰ੍ਹਾਂ ਦੀਆਂ ਸਹੂਲਤਾਂ ਕਾਰ, ਡਰਾਈਵਰ, ਸੇਵਾਦਾਰ ਜੋ ਦਿੱਤੇ ਹੋਏ ਹਨ, ਇਹ ਕਿਵੇ ਹੋ ਸਕਦਾ ਹੈ ਕਿ ਇਸਦੀ ਮੌਜੂਦਾ ਪ੍ਰਧਾਨ ਦੀ ਇਜਾਜਤ ਤੋ ਬਿਨ੍ਹਾਂ ਅਜਿਹਾ ਪ੍ਰਬੰਧ ਹੋਵੇ ? ਜਦੋ ਐਸ.ਜੀ.ਪੀ.ਸੀ ਦਾ ਸਮੁੱਚੇ ਪ੍ਰਬੰਧ ਦਾ ਤਾਣਾਬਾਣਾ ਦਾਗੀ ਤੇ ਖਿਲਰਿਆ ਪਿਆ ਹੈ ਅਤੇ ਇਸ ਪ੍ਰਬੰਧ ਉਤੇ ਕਾਬਜ ਦਿਸ਼ਾਹੀਣ ਗੈਰ ਇਖਲਾਕੀ ਲੋਕ ਕੌਮ ਅਤੇ ਕੌਮੀ ਸੰਸਥਾਵਾਂ ਦੀ ਬਦਨਾਮੀ ਦਾ ਕਾਰਨ ਬਣ ਰਹੇ ਹਨ, ਜਦੋ ਸਜਾਵਾਂ ਦੇਣ ਵਾਲੇ ਜਾਂ ਪ੍ਰਬੰਧ ਵਿਚ ਖਾਮੀਆ ਨੂੰ ਦੂਰ ਕਰਨ ਵਾਲੇ ਹੀ ਅਜਿਹੀਆ ਕਾਰਵਾਈਆ ਵਿਚ ਸਾਮਿਲ ਹੋ ਜਾਣ ਫਿਰ ਉਸਦਾ ਸੁਧਾਰ ਕੌਣ ਕਰੇਗਾ ?
ਅਜਿਹੇ ਹਾਲਾਤਾਂ ਵਿਚ ਤਾਂ ਸਿੱਖ ਕੌਮ ਨਾਲ ਸੰਬੰਧਤ ਦਾਰਸਨਿਕ, ਬੁੱਧੀਜੀਵੀ, ਚਿੰਤਕ ਸੱਜਣ ਅਤੇ ਵਿਦਵਾਨਾਂ ਦਾ ਇਹ ਕੌਮੀ, ਧਾਰਮਿਕ ਤੇ ਸਮਾਜਿਕ ਫਰਜ ਬਣ ਜਾਂਦਾ ਹੈ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਮਹਾਨ ਸਥਾਂਨ ਤੇ ਇਕ ਇਕੱਤਰਤਾ ਸੱਦਣ ਤੇ ਆਜਾਦ ਨਿਰਪੱਖਤਾ ਦੀ ਸੋਚ ਤੇ ਅਧਾਰਿਤ ਅਜਿਹੀਆ ਕਾਰਵਾਈਆ ਦੀ ਛਾਣਬੀਨ ਕਰਨ ਲਈ ਕਮੇਟੀ ਬਣਾਉਣ ਤਾਂ ਜੋ ਅਜਿਹੇ ਦੋਸ਼ੀਆਂ ਤੇ ਸੱਚ ਨੂੰ ਸਾਹਮਣੇ ਲਿਆਉਣ ਦੀ ਜਿੰਮੇਵਾਰੀ ਨਿਭਾਅ ਸਕਣ ਅਤੇ ਕੌਮੀ ਸ਼ਕਤੀ ਦੇ ਪ੍ਰਭਾਵ ਨੂੰ ਬੀਤੇ 15 ਸਾਲਾਂ ਤੋ ਐਸ.ਜੀ.ਪੀ.ਸੀ ਦੀਆਂ ਰੋਕੀਆ ਗਈਆ ਜਰਨਲ ਚੋਣਾਂ ਕਰਵਾਉਣ ਲਈ ਦਬਾਅ ਪਾ ਸਕਣ ਅਤੇ ਨਵੇ ਪ੍ਰਬੰਧ ਲਈ ਮਾਹੌਲ ਬਣਾ ਸਕਣ ।