ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਜਲੀਲ ਕਰਨ ਦੀ ਕਾਰਵਾਈ ਅਤਿ ਸ਼ਰਮਨਾਕ ਤੇ ਮੰਦਭਾਵਨਾ ਭਰੀ : ਮਾਨ
ਫ਼ਤਹਿਗੜ੍ਹ ਸਾਹਿਬ, 23 ਸਤੰਬਰ ( ) “ਜਦੋ ਸੈਟਰ ਦੇ ਹੁਕਮਰਾਨ ਅਤੇ ਖੂਫੀਆ ਏਜੰਸੀਆ ਸਾਡੀ ਸਿੱਖ ਕੌਮ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਹੀ ਜਲੀਲ ਕਰਨ ਉਤੇ ਉਤਰ ਆਉਣ, ਫਿਰ ਸਰਹੱਦੀ ਸੂਬੇ ਵਿਚ ਵੱਸਣ ਵਾਲੀ ਸਿੱਖ ਕੌਮ ਤੋ ਕੀ ਉਮੀਦ ਰੱਖਣਗੇ ਕਿ ਔਖੇ ਸਮੇ ਲੋੜ ਪੈਣ ਤੇ ਸਿੱਖ ਕੌਮ ਅਜਿਹੇ ਮੰਦਭਾਵਨਾ ਭਰੀ ਸੋਚ ਰੱਖਣ ਵਾਲੇ ਹੁਕਮਰਾਨਾਂ ਨੂੰ ਸਹਿਯੋਗ ਕਰੇਗੀ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਜਦੋ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੀ ਅਗਵਾਈ ਹੇਠ ਸਰਹੱਦ ਉਤੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਪੂਰਨ ਰੂਪ ਵਿਚ ਖੋਲ੍ਹਣ ਦੇ ਮੁੱਦੇ ਨੂੰ ਲੈਕੇ ਅਰਦਾਸ ਕਰਨ ਗਏ ਸੀ, ਉਸ ਸਮੇ ਸਾਡੀ ਕੌਮੀ ਸਖਸੀਅਤ ਨੂੰ ਸੁਰੱਖਿਆ ਦਾ ਬਹਾਨਾ ਲਗਾਕੇ ਸਰਹੱਦ ਤੇ ਜਾਣ ਤੋ ਰੋਕਣ ਦੇ ਅਮਲ ਤਾਂ ਜਲੀਲ ਕਰਨ ਵਾਲੇ ਹਨ, ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਸਿੱਖ ਕੌਮ ਤੋ ਕਿਸੇ ਤਰ੍ਹਾਂ ਦੇ ਸਹਿਯੋਗ ਦੀ ਉਮੀਦ ਨਾ ਰੱਖਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ ।
ਉਨ੍ਹਾਂ ਕਿਹਾ ਕਿ ਜੋ ਸੁਪਰੀਮ ਕੋਰਟ ਨੇ ਵੰਦੇ ਮਾਤਰਮ ਨੂੰ ਨਾ ਪ੍ਰਵਾਨ ਕਰਨ ਵਾਲੀਆ ਕੌਮਾਂ ਤੇ ਧਰਮਾਂ ਉਤੇ ਕਾਨੂੰਨੀ ਸਜ਼ਾ ਲਗਾਉਣ ਤੋ ਛੋਟ ਦੇਣ ਦੀ ਗੱਲ ਕੀਤੀ ਹੈ ਅਤੇ ਕਿਹਾ ਹੈ ਕਿ ਇਸ ਤਰ੍ਹਾਂ ਜਬਰੀ ਕਿਸੇ ਉਤੇ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾ ਦੇ ਉਲਟ ਜਾ ਕੇ ਅਜਿਹੀਆ ਸੋਚਾਂ ਨੂੰ ਲਾਗੂ ਨਹੀ ਕੀਤਾ ਜਾ ਸਕਦਾ, ਉਸਦਾ ਸ. ਸਿਮਰਨਜੀਤ ਸਿੰਘ ਮਾਨ ਵੱਲੋ ਜੋਰਦਾਰ ਸਵਾਗਤ ਕਰਦੇ ਹੋਏ ਕਿਹਾ ਗਿਆ ਹੈ ਕਿ ਇਹ ਤਾਂ ਸਾਡੀ ਵੱਡੀ ਜਿੱਤ ਹੋਈ ਹੈ ਕਿਉਂਕਿ ਇਸ ਵੰਦੇ ਮਾਤਰਮ ਵਿਚ ਦੁਰਗਾ, ਲਛਮੀ ਅਤੇ ਸਰਸਵਤੀ ਦੀ ਪੂਜਾ ਦੀ ਗੱਲ ਕੀਤੀ ਗਈ ਹੈ । ਜਿਸਦੀ ਕਿ ਸਿੱਖ ਧਰਮ ਇਜਾਜਤ ਹੀ ਨਹੀ ਦਿੰਦਾ । ਉਨ੍ਹਾਂ ਕਿਹਾ ਕਿ ਧਰਮ ਨਿਰਪੱਖਤਾ ਅਤੇ ਬਰਾਬਰਤਾ ਦੀ ਸੋਚ ਅਨੁਸਾਰ ਹੁਕਮਰਾਨ ‘ਦੇਹਿ ਸਿਵਾ ਬਰ ਮੋਹਿ ਏਹ’ ਕਿਉਂ ਨਹੀ ਲਾਗੂ ਕਰਦੇ ?