ਸੁਪਰੀਮ ਕੋਰਟ ਨੇ ਵੰਦੇ-ਮਾਤਰਮ ਦੇ ਗੰਭੀਰ ਮੁੱਦੇ ਉਤੇ ਸਿੱਖ ਕੌਮ ਦੀ ਆਵਾਜ਼ ਜਰੂਰ ਸੁਣੀ, ਪਰ ਜੀਰੋਂ ਲਾਇਨ ਤੇ ਹੋਇਆ ਵਿਵਹਾਰ ਅਸਹਿ : ਮਾਨ
ਫ਼ਤਹਿਗੜ੍ਹ ਸਾਹਿਬ, 25 ਸਤੰਬਰ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਐਕਟਿੰਗ ਪ੍ਰਧਾਨ ਸ. ਇਮਾਨ ਸਿੰਘ ਮਾਨ ਅਤੇ ਹੋਰ ਸੀਨੀਅਰ ਲੀਡਰਸਿਪ ਨੇ ਬਹੁਤ ਹੀ ਬਾਦਲੀਲ ਢੰਗ ਨਾਲ ਵੰਦੇ-ਮਾਤਰਮ ਨੂੰ ਹੁਕਮਰਾਨਾਂ ਵੱਲੋ ਜ਼ਬਰੀ ਘੱਟ ਗਿਣਤੀਆ ਤੇ ਲਾਗੂ ਕਰਨ ਵਿਰੁੱਧ ਕੀਤੇ ਗਏ ਪ੍ਰਚਾਰ ਤੇ ਪ੍ਰਸਾਰ ਦੀ ਬਦੌਲਤ ਸੁਪਰੀਮ ਕੋਰਟ ਆਫ ਇੰਡੀਆ ਨੇ ਬੇਸੱਕ ਸਾਡੀ ਸਿੱਖ ਕੌਮ ਦੀ ਆਵਾਜ ਨੂੰ ਸੁਣਿਆ ਹੈ, ਜਿਸਦਾ ਅਸੀ ਧੰਨਵਾਦ ਕਰਦੇ ਹਾਂ । ਪਰ ਜਿਹੜੇ ਸਾਡੇ ਜਥੇਦਾਰ ਸਾਹਿਬਾਨ ਦੀ ਅਗਵਾਈ ਹੇਠ ਇੰਡੀਆ-ਪਾਕਿ ਜੀਰੋਂ ਲਾਇਨ ਤੇ ਜਾ ਕੇ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੁਲਵਾਉਣ ਲਈ ਅਰਦਾਸ ਕਰਨੀ ਸੀ, ਜਿਸ ਨੂੰ ਹੁਕਮਰਾਨਾਂ ਅਤੇ ਫੋਰਸਾਂ ਨੇ ਗੈਰ ਜਮਹੂਰੀਅਤ ਢੰਗ ਨਾਲ ਰੋਕ ਕੇ ਸਾਡੇ ਜਥੇਦਾਰ ਸਾਹਿਬਾਨ ਦੀ ਵੱਡੀ ਸਖਸ਼ੀਅਤ ਅਤੇ ਸਿੱਖ ਕੌਮ ਦਾ ਜੋ ਅਪਮਾਨ ਕੀਤਾ ਹੈ, ਉਹ ਅਸਹਿ ਹੈ ਅਤੇ ਬਰਦਾਸਤਕਰਨ ਯੋਗ ਅਮਲ ਨਹੀ ਹੈ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਵੰਦੇ-ਮਾਤਰਮ ਦੇ ਹਿੰਦੂਤਵ ਗਾਇਨ ਨੂੰ ਜ਼ਬਰੀ ਘੱਟ ਗਿਣਤੀ ਸਿੱਖ ਕੌਮ ਜਾਂ ਹੋਰਾਂ ਕੌਮਾਂ ਉਤੇ ਲਾਗੂ ਕਰਨ ਉਤੇ ਸੁਪਰੀਮ ਕੋਰਟ ਵੱਲੋ ਸਹੀ ਢੰਗ ਨਾਲ ਘੱਟ ਗਿਣਤੀ ਕੌਮਾਂ ਦੀ ਸੁਣਵਾਈ ਕਰਨ ਤੇ ਇਸ ਵਿਸੇ ਤੇ ਵਿਚਾਰ ਦੇਣ ਦਾ ਸਵਾਗਤ ਕਰਦੇ ਹੋਏ ਅਤੇ ਸਰਹੱਦ ਉਤੇ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੀ ਅਗਵਾਈ ਹੇਠ ਸਿੱਖ ਕੌਮ ਨੂੰ ਅਰਦਾਸ ਕਰਨ ਤੋਂ ਨਾ ਜਾਣ ਦੇਣ ਦੇ ਕੀਤੇ ਗਏ ਦੁੱਖਦਾਇਕ ਅਮਲਾਂ ਤੇ ਦੁੱਖ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਵਿਧਾਨ ਵਿਚ ਅਜਿਹਾ ਕੋਈ ਵਿਵਰਣ ਨਹੀ ਕਿ ਤੁਸੀਂ ਸਿੱਖਾਂ ਨੂੰ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਆਪਣੇ ਪ੍ਰੋਗਰਾਮ ਜਾਂ ਅਰਦਾਸ ਕਰਨ ਤੋ ਰੋਕੋ । ਇਥੋ ਤੱਕ 30-30 ਸਾਲਾਂ ਤੋ ਸਾਡੀ ਸਿੱਖ ਕੌਮ ਨਾਲ ਸੰਬੰਧਤ ਸਿੱਖ ਬੰਦੀਆਂ ਜੋ ਸਜਾਵਾਂ ਪੂਰੀਆ ਕਰ ਚੁੱਕੇ ਹਨ, ਉਨ੍ਹਾਂ ਨੂੰ ਰਿਹਾਅ ਨਹੀ ਕੀਤਾ ਜਾ ਰਿਹਾ । ਜਥੇਦਾਰ ਸਾਹਿਬ ਨੇ ਤਾਂ ਕੌਮੀ ਬਿਨ੍ਹਾਂ ਤੇ ਅਰਦਾਸ ਕਰਨੀ ਸੀ ਉਨ੍ਹਾਂ ਨੇ ਕੋਈ ਕਿਸੇ ਇੰਡੀਅਨ ਕਾਨੂੰਨ, ਨਿਯਮ ਦੀ ਉਲੰਘਣਾ ਨਹੀ ਸੀ ਕੀਤੀ । ਅਜਿਹੇ ਅਮਲ ਕਰਕੇ ਇੰਡੀਅਨ ਹੁਕਮਰਾਨ ਜਦੋ ਕੌਮਾਂਤਰੀ ਮੱਕਾ ਪੈਕਟ ਵਿਚ ਤੁਰਕੀ, ਪਾਕਿਸਤਾਨ, ਸਾਊਦੀ ਅਰਬ, ਚੀਨ ਅਤੇ ਬੰਗਲਾਦੇਸ ਵਿਚਕਾਰ ਘਿਰ ਚੁੱਕਿਆ ਹੈ, ਉਸ ਸਮੇ ਸਰਹੱਦਾਂ ਉਤੇ ਰਾਖੀ ਕਰਨ ਵਾਲੀ ਅਤੇ ਵੱਡੀਆ ਕੁਰਬਾਨੀਆ ਦੇਣ ਵਾਲੀ ਸਿੱਖ ਕੌਮ ਨਾਲ ਕੀਤਾ ਜਾ ਰਿਹਾ ਗੈਰ ਇਨਸਾਨੀ, ਗੈਰ ਕਾਨੂੰਨੀ ਵਿਵਹਾਰ ਕੀ ਠੀਕ ਹੈ ? ਦੂਸਰੇ ਪਾਸੇ ਜਦੋ ਚੀਨ ਨੇ ਬੰਦੂਕਾ ਤਾਣੀਆ ਹੋਈਆ ਹਨ ਅਤੇ ਜਿਸਨੇ 1962 ਵਿਚ ਇੰਡੀਆ ਦਾ 39,000 ਸਕੇਅਰ ਵਰਗ ਕਿਲੋਮੀਟਰ ਅਤੇ 2020 ਅਤੇ 2022 ਵਿਚ 8000 ਸਕੇਅਰ ਵਰਗ ਕਿਲੋਮੀਟਰ ਇਲਾਕਾ ਕਬਜਾ ਕੀਤਾ ਹੋਇਆ ਹੈ ਅਤੇ ਅਰੁਣਾਚਲ ਉਤੇ ਕੌਮਾਂਤਰੀ ਦਾਅਵਾ ਜਿਤਾ ਰਿਹਾ ਹੈ, ਉਸ ਸਮੇ ਸਿੱਖਾਂ ਨੂੰ ਸੈਟਰ ਵਿਚ ਗ੍ਰਹਿ, ਵਿੱਤ, ਰੱਖਿਆ, ਵਿਦੇਸ ਅਤੇ ਖੇਤੀਬਾੜੀ ਵਿਭਾਗਾਂ ਵਿਚੋ ਮਨਫੀ ਕਰ ਦੇਣ ਦੇ ਅਮਲ ਤਾਂ ਸਿੱਖ ਕੌਮ ਦੀ ਅਣਖ-ਗੈਰਤ ਨੂੰ ਡੂੰਘੀ ਠੇਸ ਪਹੁੰਚਾਉਣ ਵਾਲੇ ਹਨ । ਫਿਰ ਹਰਿਆਣਾ ਵਿਚ ਕਿਸਾਨਾਂ ਤੇ ਵੀ ਜਬਰ ਤੇ ਲਾਠੀਚਾਰਜ ਕੀਤਾ ਜਾ ਰਿਹਾ ਹੈ। ਸਕੂਲਾਂ ਵਿਚ ਅਧਿਆਪਕਾਂ ਦੀ ਮੁੱਖ ਜਿੰਮੇਵਾਰੀ ਬੱਚਿਆਂ ਨੂੰ ਤਾਲੀਮ ਪ੍ਰਦਾਨ ਕਰਨ ਤੋ ਹਟਾਕੇ ਉਨ੍ਹਾਂ ਨੂੰ ਐਸ.ਆਈ.ਆਰ. ਦੇ ਚੋਣ ਪ੍ਰਕਿਰਿਆ ਵਿਚ ਲਗਾਕੇ ਕੀ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਨਹੀ ਹੋ ਰਿਹਾ ? ਇਸੇ ਤਰ੍ਹਾਂ ਮੁੱਖ ਚੋਣ ਕਮਿਸਨਰ ਇੰਡੀਆ ਸ੍ਰੀ ਮੋਦੀ ਅਤੇ ਸ਼ਾਹ ਦਾ ਵਫਾਦਾਰ ਬੁਲਾਰਾ ਬਣਕੇ ਰਹਿ ਗਿਆ ਹੈ । ਅਜਿਹੇ ਮਾਹੌਲ ਵਿਚ ਇੰਡੀਆ ਵਿਚ ਜਾਂ ਕਿਸੇ ਸੂਬੇ ਵਿਚ ਨਿਰਪੱਖ ਚੋਣਾਂ ਦੀ ਉਮੀਦ ਕਿਵੇ ਕੀਤੀ ਜਾ ਸਕਦੀ ਹੈ ? ਘੱਟ ਗਿਣਤੀ ਕੌਮਾਂ ਨਾਲ ਸੰਬੰਧਤ ਸੂਬਿਆਂ ਵਿਚ ਹੁਕਮਰਾਨਾਂ ਦੇ ਕੀਤੇ ਜਾ ਰਹੇ ਵਿਤਕਰੇ, ਬੇਇਨਸਾਫ਼ੀਆਂ, ਜਬਰ ਤਾਂ ਸੂਬਿਆਂ ਤੇ ਮੁਲਕ ਵਿਚ ਦੰਗੇ-ਫਸਾਦ ਨੂੰ ਬੁੜਾਵਾ ਦੇਣ ਦੇ ਅਮਲ ਕਰ ਰਹੇ ਹਨ । ਜਿਸ ਨਾਲ ਇੰਡੀਆ ਦੀ ਜਮਹੂਰੀਅਤ ਅਤੇ ਅਮਨਮਈ ਮਾਹੌਲ ਨੂੰ ਕਿਵੇ ਸਹੀ ਰੱਖਿਆ ਜਾ ਸਕਦਾ ਹੈ ? ਇਸ ਲਈ ਇਹ ਜਰੂਰੀ ਹੈ ਕਿ ਸ੍ਰੀ ਮੋਦੀ ਅਤੇ ਸ਼ਾਹ ਵੱਲੋ ਅਤੇ ਉੱਚ ਅਫਸਰਸਾਹੀ ਵੱਲੋ ਜੋ ਸੈਟਰ ਦੇ ਹੁਕਮਰਾਨਾਂ ਦੀ ਰਖੇਲ ਬਣਕੇ ਇਥੋ ਦੇ ਨਿਵਾਸੀਆ ਵਿਰੋਧੀ ਅਮਲ ਹੋ ਰਹੇ ਹਨ, ਉਹ ਤੁਰੰਤ ਰੁਕਣੇ ਚਾਹੀਦੇ ਹਨ ਤਦ ਹੀ ਇਥੇ ਅਮਨ ਚੈਨ ਤੇ ਜਮਹੂਰੀਅਤ ਕਾਇਮ ਰਹਿ ਸਕੇਗੀ ਵਰਨਾ ਹਾਲਾਤ ਬੇਕਾਬੂ ਹੋ ਜਾਣਗੇ।