ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 15 ਸਤੰਬਰ ਨੂੰ ਅੰਮ੍ਰਿਤਸਰ ਵਿਖੇ ਮੁਲਾਜ਼ਮਾਂ ਦੀਆਂ ਮੰਗਾਂ ਉਠਾਈਆ ਸਨ ਜਿਸ ਨੂੰ ਸ. ਭਗਵੰਤ ਸਿੰਘ ਮਾਨ ਨੇ ਪੂਰਨ ਕਰਕੇ ਇਨਸਾਫ਼ ਦਿੱਤਾ : ਮਾਨ
ਫ਼ਤਹਿਗੜ੍ਹ ਸਾਹਿਬ, 19 ਸਤੰਬਰ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 15 ਸਤੰਬਰ ਨੂੰ ਅੰਮ੍ਰਿਤਸਰ ਵਿਖੇ ਜ਼ਮਹੂਰੀਅਤ ਦਿਹਾੜਾ ਮਨਾਇਆ ਸੀ ਜਿਸ ਵਿਚ ਵੱਡੇ ਇਕੱਠ ਨੂੰ ਸੁਬੋਧਿਤ ਹੁੰਦੇ ਹੋਏ ਜਿਥੇ ਅਸੀ ਆਪਣੀਆ ਕੌਮੀ, ਧਾਰਮਿਕ, ਸਮਾਜਿਕ ਤੇ ਸਿਆਸੀ ਮੁੱਦੇ ਉਠਾਏ, ਉਥੇ ਉਚੇਚੇ ਤੌਰ ਤੇ ਮੁਲਾਜਮਾਂ ਦੇ ਡੀ.ਏ 50% ਕਰਨ, ਪੈਨਸਨਰਾਂ ਦੀਆਂ ਬਣਦੀਆਂ ਸਹੂਲਤਾਂ ਅਤੇ ਭੁਗਤਾਨ ਕਰਨ ਅਤੇ ਮੁਲਾਜਮਾਂ ਨਾਲ ਟੇਬਲ ਉਤੇ ਬੈਠਕੇ ਮਸਲੇ ਹੱਲ ਕਰਨ ਦੀ ਜੋਰਦਾਰ ਮੰਗ ਉਠਾਈ ਸੀ । ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਮੁਲਾਜਮਾਂ ਦੇ ਸੰਘਰਸ ਨੂੰ ਮੁੱਖ ਰੱਖਦੇ ਹੋਏ ਅਤੇ ਉਨ੍ਹਾਂ ਦੀਆਂ ਜਾਇਜ ਮੰਗਾਂ ਤੇ ਵਿਚਾਰ ਕਰਦੇ ਹੋਏ ਜੋ ਮੁਲਾਜਮਾਂ ਦਾ ਡੀ.ਏ 42% ਤੋ 50% ਕਰਨ ਦਾ ਐਲਾਨ ਕੀਤਾ ਹੈ, ਮੁਲਾਜਮਾਂ ਦੀਆਂ ਅਤੇ ਪੈਨਸਨਰਾਂ ਦੀਆਂ ਹੋਰ ਮੁਸਕਿਲਾਂ ਨੂੰ ਆਉਣ ਵਾਲੇ ਦਿਨਾਂ ਵਿਚ ਹੱਲ ਕਰਨ ਦੀ ਗੱਲ ਕੀਤੀ ਹੈ । ਜਿਥੇ ਅਸੀ ਅਜਿਹੇ ਉਦਮਾਂ ਦਾ ਸਵਾਗਤ ਕਰਦੇ ਹਾਂ, ਉਥੇ ਮੁਲਾਜਮਾਂ, ਪੈਨਸਨਰਾਂ ਜੋ ਅਕਸਰ ਹੀ ਔਖੇ ਸਮੇ ਵਿਚ ਆਪਣੀਆ ਜਿੰਮੇਵਾਰੀਆ ਨੂੰ ਪੂਰਨ ਕਰਦੇ ਹਨ ਅਤੇ ਪੂਰਨ ਕਰਦੇ ਆਏ ਹਨ । ਉਨ੍ਹਾਂ ਦੇ ਜੀਵਨ ਤੇ ਪਰਿਵਾਰਾਂ ਨਾਲ ਸੰਬੰਧਤ ਮਾਲੀ ਅਤੇ ਜੀਵਨ ਬਸਰ ਦੀਆਂ ਬਣਦੀਆ ਸਰਕਾਰੀ ਸਹੂਲਤਾਂ ਸਹੀ ਸਮੇ ਤੇ ਪ੍ਰਦਾਨ ਕਰਕੇ ਉਨ੍ਹਾਂ ਦੇ ਜੀਵਨ ਵਿਚ ਉੱਠਣ ਵਾਲੀ ਕਿਸੇ ਵੀ ਬੇਚੈਨੀ ਜਾਂ ਪ੍ਰੇਸਾਨੀ ਨੂੰ ਦੂਰ ਕਰਨ ਦਾ ਸੰਬੰਧਤ ਸਰਕਾਰਾਂ ਦਾ ਪਹਿਲਾ ਫਰਜ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੇ ਮੁਲਾਜਮਾਂ ਦੀਆਂ ਡੀ.ਏ ਆਦਿ ਨਾਲ ਸੰਬੰਧਤ ਅਤੇ ਪੈਨਸਨਰਾਂ ਦੀਆਂ ਜਾਇਜ ਮੰਗਾਂ ਨੂੰ ਪੰਜਾਬ ਸਰਕਾਰ ਵੱਲੋ ਪੂਰਨ ਕਰਨ ਅਤੇ ਆਉਣ ਵਾਲੇ ਸਮੇ ਵਿਚ ਬਾਕੀ ਮੁਸਕਿਲਾਂ ਦਾ ਹੱਲ ਕਰਨ ਦੀ ਗੱਲ ਦਾ ਸਵਾਗਤ ਕਰਦੇ ਹੋਏ ਅਤੇ ਇਨ੍ਹਾਂ ਮੁਲਾਜਮਾਂ ਦੀਆਂ ਜਾਇਜ ਮੰਗਾਂ ਦੀ ਹਰ ਕੀਮਤ ਤੇ ਪੂਰਤੀ ਕਰਨ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ ।