ਜਦੋਂ ਵਜੀਰ ਏ ਆਜਮ ਆਪਣੇ ਦੁਨਿਆਵੀ ਸਿੰਧੂਰ ਦੀਆਂ ਰਵਾਇਤਾ ਹੀ ਕਾਇਮ ਨਹੀ ਰੱਖ ਸਕੇ, ਫਿਰ 33% ਰਾਖਵਾਕਰਨ ਦਾ ਮਹੱਤਵ ਘੱਟ ਜਾਂਦਾ ਹੈ : ਮਾਨ
ਫ਼ਤਹਿਗੜ੍ਹ ਸਾਹਿਬ, 19 ਸਤੰਬਰ ( ) “ਸੈਂਟਰ ਸਰਕਾਰ ਜੋ ਬੀਬੀਆ ਦੀ ਹਰ ਖੇਤਰ ਵਿਚ 33% ਰਾਖਵੇਕਰਨ ਦੀ ਗੱਲ ਕਰ ਰਹੀ ਹੈ, ਇਹ ਤਾਂ ਠੀਕ ਹੈ । ਪਰ ਜਦੋ ਵਜੀਰ ਏ ਆਜਮ ਸ੍ਰੀ ਮੋਦੀ ਆਪਣੇ ਦੁਨਿਆਵੀ ਸਿੰਧੂਰ ਭਾਵਅਰਥ ਆਪਣੀ ਪਤਨੀ ਨੂੰ ਆਪਣੇ ਨਾਲ ਰੱਖਕੇ ਸਿੰਧੂਰ ਦੇ ਮਹੱਤਵ ਦੀਆਂ ਰਵਾਇਤਾ ਨੂੰ ਹੀ ਪੂਰਨ ਨਹੀ ਕੀਤਾ ਫਿਰ ਤਾਂ ਉਪਰੋਕਤ ਬੀਬੀਆ ਦੀ ਗੱਲ ਕਰਨ ਦਾ ਮਹੱਤਵ ਅਮਲੀ ਰੂਪ ਵਿਚ ਘੱਟ ਜਾਂਦਾ ਹੈ । ਇਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ ਇਹ ਦੇਖਣਾ ਪਵੇਗਾ ਕਿ ਸ੍ਰੀ ਮੋਦੀ ਦੀ ਧਰਮਪਤਨੀ ਅੱਜ ਕਿੰਨ੍ਹਾ ਹਾਲਾਤਾਂ ਵਿਚ, ਕਿਥੇ ਰਹਿ ਰਹੇ ਹਨ, ਉਨ੍ਹਾਂ ਦਾ ਰਹਿਣ-ਸਹਿਣ ਠੀਕ ਹੈ ਜਾਂ ਨਹੀ, ਉਨ੍ਹਾਂ ਨੂੰ ਸੰਤੁਲਨ ਖਾਂਣ-ਪੀਣ ਮਿਲਦਾ ਹੈ । ਉਨ੍ਹਾਂ ਦੀ ਸਰੀਰਕ ਅਤੇ ਬੌਧਿਕ ਸ਼ਕਤੀ ਕਿਸ ਤਰ੍ਹਾਂ ਦੀ ਹੈ, ਉਨ੍ਹਾਂ ਨੂੰ ਜੈੱਡ ਸੁਰੱਖਿਆ ਪ੍ਰਾਪਤ ਹੈ ਜਾਂ ਨਹੀ, ਉਨ੍ਹਾਂ ਦੇ ਵਿੱਤੀ ਸਾਧਨ ਤੇ ਜੀਵਨ ਕਿਸ ਤਰ੍ਹਾਂ ਗੁਜਰ ਰਿਹਾ ਹੈ, ਕਿਹੋ ਜਿਹਾ ਹੈ । ਉਪਰੋਕਤ ਗੱਲ ਕਰਨ ਤੋ ਪਹਿਲੇ ਆਪਣੀ ਪੀੜ੍ਹੀ ਥੱਲ੍ਹੇ ਸੋਟਾ ਮਾਰਨਾ ਜਰੂਰੀ ਹੈ ਕਿ ਘਰ ਦੀਆਂ ਬੀਬੀਆ ਦੀ ਕੀ ਸਥਿਤੀ ਹੈ । ਆਪਣੀ ਸਪਤਨੀ ਨੂੰ ਨਜਰਅੰਦਾਜ ਕਰਕੇ ਹੋਰ ਪਾਸੇ ਨਜਰ ਰੱਖਣੀ ਤਾਂ ਅਜਿਹੇ ਅਹਿਮ ਅਹੁਦੇ ਉਤੇ ਬੈਠਣ ਵਾਲੇ ਕਿਸੇ ਸਖਸ ਨੂੰ ਸਮਾਜਿਕ ਤੇ ਇਖਲਾਕੀ ਮਰਿਯਾਦਾ ਇਜਾਜਤ ਨਹੀ ਦਿੰਦੀ । ਇਸ ਲਈ ਇਹ ਕਹਿਣਾ ਮੁਨਾਸਿਬ ਹੋਵੇਗਾ ਅਤੇ ਇਹ ਕਹਾਵਤ ਉਨ੍ਹਾਂ ਤੇ ਸਹੀ ਢੁਕਦੀ ਹੈ ਕਿ ‘ਘਰ ਦਾ ਜੋਗੀ ਜੋਗੜਾ, ਬਾਹਰ ਦਾ ਜੋਗੀ ਸਿੱਧ’।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੈਟਰ ਦੇ ਗ੍ਰਹਿ ਵਜੀਰ ਸ੍ਰੀ ਅਮਿਤ ਸ਼ਾਹ ਵੱਲੋ ਸੈਟਰ ਦੀ ਮੋਦੀ ਸਰਕਾਰ ਵੱਲੋ 33% ਬੀਬੀਆ ਦੇ ਰਾਖਵੇਕਰਨ ਦੀ ਗੱਲ ਕਰਨ ਉਤੇ ਸ੍ਰੀ ਮੋਦੀ ਨੂੰ ਸੁਬੋਧਿਤ ਹੁੰਦੇ ਹੋਏ ਅਤੇ ਉਨ੍ਹਾਂ ਨੂੰ ਆਪਣੇ ਅਮਲੀ ਜੀਵਨ ਵਿਚ ਸਿੰਧੂਰ ਦੇ ਮਹੱਤਵ ਦੇ ਭਾਵਅਰਥ ਨੂੰ ਸਮਝਣ ਅਤੇ ਅਮਲੀ ਰੂਪ ਵਿਚ ਆਪਣੇ ਸਪਤਨੀ ਨੂੰ 7 ਰੇਸ ਕੋਰਸ ਨਵੀ ਦਿੱਲੀ ਵਿਖੇ ਸਤਿਕਾਰ ਸਹਿਤ ਸਥਾਂਨ ਦੇਣ ਅਤੇ ਉਨ੍ਹਾਂ ਨੂੰ ਵਜੀਰ ਦੇ ਆਜਮ ਦੀ ਧਰਮਪਤਨੀ ਦੀਆਂ ਸਭ ਸਹੂਲਤਾਂ ਪ੍ਰਦਾਨ ਕਰਨ ਦੀ ਗੱਲ ਕਰਦੇ ਹੋਏ ਅਤੇ ਬੀਬੀਆ ਨੂੰ 33% ਰਾਖਵਾਕਰਨ ਦੀ ਗੱਲ ਦਾ ਸਵਾਗਤ ਕਰਦੇ ਹੋਏ ਪ੍ਰਗਟ ਕੀਤੇ ।