ਆਲ ਇੰਡੀਆ ਸਿੱਖ ਸਟੂਡੈਟ ਫੈਡਰੇਸਨ ਸਿੱਖ ਕੌਮ ਦਾ ‘ਹਰਿਆਵਲ ਦਸਤਾ’, ਸਮੁੱਚੀਆ ਫੈਡਰੇਸ਼ਨਾਂ ਇਕ ਹੋਣ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 11 ਸਤੰਬਰ ( ) “ਸਿੱਖ ਸਟੂਡੈਟ ਫੈਡਰੇਸਨ ਸਿੱਖ ਕੌਮ ਦਾ ਉਹ ਹਰਿਆਵਲ ਦਸਤਾ ਹੈ ਜਿਸਨੇ ਬੀਤੇ ਸਮੇ ਵਿਚ ਲੋਕਾਈ ਅਤੇ ਵਿਦਿਆਰਥੀਆ ਨੂੰ ਆਪੋ ਆਪਣੀ ਤਾਲੀਮ ਹਾਸਿਲ ਕਰਦੇ ਹੋਏ ਸਿੱਖੀ ਤੇ ਇਨਸਾਨੀਅਤ ਪੱਖੀ ਸੋਚ ਅਨੁਸਾਰ ਜਿੰਦਗੀ ਜਿਊਣ ਦੀ ਜਾਂਚ ਨੂੰ ਪ੍ਰਫੁੱਲਿਤ ਕਰਨ ਅਤੇ ਸਰਬੱਤ ਦੇ ਭਲੇ ਦੀ ਸੋਚ ਉਤੇ ਅਮਲ ਕਰਦੇ ਹੋਏ ਹਰ ਤਰ੍ਹਾਂ ਦੇ ਜ਼ਬਰ-ਜੁਲਮ, ਬੇਇਨਸਾਫੀਆਂ ਵਿਰੁੱਧ ਦ੍ਰਿੜਤਾ ਤੇ ਨਿਰਭੈਤਾ ਨਾਲ ਨੌਜਵਾਨੀ ਦਾ ਰਾਹ ਦੁਸੇਰਾ ਬਣਦੀ ਆਈ ਹੈ ਅਤੇ ਆਪਣਾ ਜੀਵਨ ਗੁਰੂ ਆਸੇ ਅਨੁਸਾਰ ਬਤੀਤ ਕਰਨ ਦਾ ਅਰਥ ਭਰਪੂਰ ਸੰਦੇਸ ਦਿੰਦੀ ਰਹੀ ਹੈ । ਸ਼ਹੀਦ ਭਾਈ ਅਮਰੀਕ ਸਿੰਘ ਜੀ ਤੋ ਪਹਿਲੇ ਅਤੇ ਉਨ੍ਹਾਂ ਦੀ ਅਗਵਾਈ ਵਿਚ ਆਲ ਇੰਡੀਆ ਸਿੱਖ ਸਟੂਡੈਟ ਫੈਡਰੇਸਨ ਨੇ ਬਹੁਤ ਹੀ ਫਖਰ ਵਾਲੇ ਮਨੁੱਖਤਾ ਪੱਖੀ ਅਜਿਹੇ ਉਦਮ ਕੀਤੇ ਜਿਸ ਨਾਲ ਸਿੱਖ ਕੌਮ ਦਾ ਸਮੁੱਚੇ ਸੰਸਾਰ ਵਿਚ ਸੀਸ ਉੱਚਾ ਹੋਇਆ ਅਤੇ ਸਤਿਕਾਰ ਮਾਣ ਵਿਚ ਢੇਰ ਸਾਰਾ ਵਾਧਾ ਹੋਇਆ । ਅੱਜ ਸਿੱਖ ਕੌਮ ਜਦੋ ਸਿੱਖ ਸਟੂਡੈਟ ਫੈਡਰੇਸਨ ਦੀ ਵਰ੍ਹੇਗੰਢ ਮਨਾ ਰਹੇ ਹਾਂ, ਤਾਂ ਜਿਥੇ ਸਮੁੱਚੀ ਸਿੱਖ ਕੌਮ, ਸਿੱਖ ਨੌਜਵਾਨੀ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਹਾਰਦਿਕ ਮੁਬਾਰਕਬਾਦ ਭੇਜਦੇ ਹਾਂ, ਉਥੇ ਇਸ ਮਹਾਨ ਮੌਕੇ ਤੇ ਇਹ ਵੀ ਉਮੀਦ ਕਰਦੇ ਹਾਂ ਕਿ ਜੋ ਸਿੱਖ ਸਟੂਡੈਟ ਫੈਡਰੇਸਨ ਦੀ ਅਸੀਮਤ ਸ਼ਕਤੀ ਕਈ ਧੜਿਆ ਵਿਚ ਵੰਡੀ ਹੋਈ ਵੀ ਆਪੋ ਆਪਣੀਆ ਕੌਮੀ ਤੇ ਸਮਾਜ ਪੱਖੀ ਜਿੰਮੇਵਾਰੀਆ ਪੂਰਨ ਕਰਦੀ ਆ ਰਹੀ ਹੈ, ਜੇਕਰ ਇਹ ਸਭ ਧੜੇ ਮੀਰੀ ਪੀਰੀ ਦੇ ਮਹਾਨ ਸਿਧਾਂਤ ਨੂੰ ਸਮਰਪਿਤ ਹੁੰਦੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਨੂੰ ਮੁੱਖ ਰੱਖਕੇ ਇਕ ਹੋ ਸਕਣ ਤੇ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ‘ਬਾਣੇ ਅਤੇ ਬਾਣੀ’ ਉਤੇ ਅਮਲ ਕਰਨ ਵਾਲੀ ਸਰਬਪ੍ਰਵਾਨਿਤ ਨੌਜਵਾਨ ਸਖਸੀਅਤ ਦੀ ਅਗਵਾਈ ਹੇਠ ਇਕ ਹੋਣ ਦਾ ਐਲਾਨ ਕਰਕੇ ਕੌਮੀ ਤੇ ਸਮਾਜਿਕ ਜਿੰਮੇਵਾਰੀਆ ਨਿਭਾਅ ਸਕਣ ਤਾਂ ਅੱਜ ਦੇ ਇਸ ਮਹਾਨ ਦਿਹਾੜੇ ਤੇ ਇਹ ਸਹੀ ਮਾਇਨਿਆ ਵਿਚ ਦਿੱਤੀ ਜਾਣ ਵਾਲੀ ਮੁਬਾਰਕਬਾਦ ਦਾ ਮਹੱਤਵ ਸਮੁੱਚੇ ਖਾਲਸਾ ਪੰਥ ਤੇ ਮਨੁੱਖਤਾ ਲਈ ਹੋਰ ਵੱਧ ਜਾਵੇਗਾ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਲ ਇੰਡੀਆ ਸਿੱਖ ਸਟੂਡੈਟ ਫੈਡਰੇਸਨ ਦੀ ਵਰ੍ਹੇਗੰਢ ਮਨਾਉਣ ਦੇ ਜਸ਼ਨਾਂ ਉਤੇ ਸਿੱਖ ਸਟੂਡੈਟ ਫੈਡਰੇਸਨ ਦੇ ਸਮੁੱਚੇ ਧੜਿਆ ਅਤੇ ਸੰਬੰਧਤ ਨੌਜਵਾਨੀ ਦੇ ਨਾਲ-ਨਾਲ ਸਮੁੱਚੀ ਸਿੱਖ ਕੌਮ ਨੂੰ ਹਾਰਦਿਕ ਮੁਬਾਰਕਬਾਦ ਦਿੰਦੇ ਹੋਏ ਅਤੇ ਆਪਣੇ ਮੀਰੀ ਪੀਰੀ ਦੇ ਸਿਧਾਂਤ ਹੇਠ ਸਭ ਫੈਡਰੇਸ਼ਨਾਂ ਨੂੰ ਇਕ ਹੋਣ ਦੀ ਵੱਡੀ ਉਮੀਦ ਰੱਖਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੀਤੇ ਸਮੇ ਕੌਮ ਦੇ ਇਸ ਹਰਿਆਵਲ ਦਸਤੇ ਦੀਆਂ ਵੱਡੀਆ ਜਿੰਮੇਵਾਰੀਆ ਰਹੀਆ ਹਨ ਜੋ ਕੇਵਲ ਪੰਜਾਬ ਵਿਚ ਹੀ ਨਹੀ ਬਲਕਿ ਇੰਡੀਆ ਦੇ ਸਭ ਸੂਬਿਆਂ ਅਤੇ ਬਾਹਰਲੇ ਮੁਲਕਾਂ ਵਿਚ ਵੀ ਨੌਜਵਾਨੀ ਨੂੰ ਆਪਣੇ ਸਿਧਾਂਤ ਅਤੇ ਕੇਸਰੀ ਨਿਸਾਨ ਥੱਲੇ ਇਹ ਨੌਜਵਾਨਾਂ ਦੀ ਜਥੇਬੰਦੀ ਜੋੜਦੀ ਹੋਈ ਖਾਲਸਾ ਪੰਥ ਲਈ ਅਤੇ ਮਨੁੱਖਤਾ ਲਈ ਵੱਡੀਆ ਮੱਲਾ ਮਾਰਦੀ ਰਹੀ ਹੈ । ਜਿਸਦੇ ਗਵਾਹ ਇਤਿਹਾਸ ਦੇ ਵਰਕੇ ਪ੍ਰਤੱਖ ਹਾਮੀ ਭਰ ਰਹੇ ਹਨ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਆਲ ਇੰਡੀਆ ਸਿੱਖ ਸਟੂਡੈਟ ਫੈਡਰੇਸਨਾਂ ਦੇ ਸਮੁੱਚੇ ਧੜਿਆ ਦੇ ਪ੍ਰਧਾਨ ਅਤੇ ਮੈਬਰ ਇਸ ਦਿਸ਼ਾ ਵੱਲ ਉਸਾਰੁ ਢੰਗ ਨਾਲ ਅਜਿਹੇ ਅਮਲ ਜਰੂਰ ਕਰਨਗੇ ਜਿਸ ਨਾਲ ਆਲ ਇੰਡੀਆ ਸਿੱਖ ਸਟੂਡੈਟ ਫੈਡਰੇਸਨ ਦੀ ਉਹ ਪੁਰਾਤਨ ਫਖਰ ਵਾਲੀ ਕੌਮੀ ਤੇ ਸਮਾਜਿਕ ਪਹਿਚਾਣ ਫਿਰ ਸੰਸਾਰ ਪੱਧਰ ਤੇ ਕਾਇਮ ਹੋ ਸਕੇ ਅਤੇ ਇਹ ਨੌਜਵਾਨੀ ਆਪਣੇ ਇਸ ਲੋਗੋ ਤੇ ਫੈਡਰੇਸਨ ਦੇ ਝੰਡੇ ਹੇਠ ਗੁਰੂ ਸਾਹਿਬਾਨ ਦੀ ਬਾਣੀ, ਬਾਣੇ ਅਤੇ ਸ਼ਬਦ ਨਾਲ ਮਨੁੱਖਤਾ ਨੂੰ ਜੋੜਦੀ ਹੋਈ ਪੰਜਾਬ, ਇੰਡੀਆ ਤੇ ਸਮੁੱਚੇ ਸੰਸਾਰ ਦੇ ਨਿਵਾਸੀਆ ਨੂੰ ਗੁਰੂ ਸ਼ਬਦ ਦੇ ਮਹੱਤਵ ਨੂੰ ਹੋਰ ਉਜਾਗਰ ਕਰਨ ਵਿਚ ਯੋਗਦਾਨ ਪਾ ਸਕਣ । ਯੂਨੀਵਰਸਿਟੀਆ, ਕਾਲਜਾਂ ਅਤੇ ਸਕੂਲਾਂ ਦੇ ਵਿਦਿਆਰਥੀ, ਵਿਦਿਆਰਥਣਾਂ ਨੂੰ ਸਿੱਖੀ ਜੀਵਨ ਜਾਂਚ ਦੀ ਅਗਵਾਈ ਕਰਦੇ ਹੋਏ ਜਿਥੇ ਸਭ ਸਮਾਜਿਕ ਗੁਣਾਂ ਨਾਲ ਭਰਪੂਰ ਉਨ੍ਹਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਵਿਚ ਯੋਗਦਾਨ ਪਾ ਸਕਣ, ਉਥੇ ਸਿੱਖੀ ਦੇ ਇਸ ਬੂਟੇ ਦੀ ਖੂਸਬੋ ਨੂੰ ਸਮੁੱਚੇ ਸੰਸਾਰ ਦੇ ਕੋਨੇ ਕੋਨੇ ਵਿਚ ਪਹੁੰਚਾਉਣ ਵਿਚ ਕਾਮਯਾਬ ਹੋਣ ।