ਅਲਬਰਟਾ ਦੇ ਮਾਲ ਵਾਲਮਾਰਟ ਵਿਚ ਇਕ ਅੰਮ੍ਰਿਤਧਾਰੀ ਤਲਵਿੰਦਰ ਸਿੰਘ ਨਾਮ ਦੇ ਨੌਜਵਾਨ ਉਤੇ ਗੋਰੇ ਵੱਲੋ ਹੋਏ ਹਮਲੇ ਦੀ ਕੈਨੇਡਾ ਸਰਕਾਰ ਜਾਂਚ ਕਰਵਾਏ : ਮਾਨ
ਫ਼ਤਹਿਗੜ੍ਹ ਸਾਹਿਬ, 14 ਅਗਸਤ ( ) “ਬੀਤੇ ਕੁਝ ਦਿਨ ਪਹਿਲੇ ਕੈਨੇਡਾ ਦੇ ਅਲਬਰਟਾ ਸਹਿਰ ਵਿਖੇ ਵਾਲਮਾਰਟ ਮਾਲ ਵਿਚ ਜਦੋ ਇਕ ਅੰਮ੍ਰਿਤਧਾਰੀ ਸਿੱਖ ਨੌਜਵਾਨ ਜੋ ਕਿ ਨਿਹੰਗ ਸਿੰਘ ਬਾਣੇ ਵਿਚ ਸੀ ਅਤੇ ਜੋ ਆਪਣੇ ਟਰੱਕ ਦਾ ਮਾਲ ਭਰਨ ਵਾਸਤੇ ਆਇਆ ਸੀ ਅਤੇ ਸਾਪਿੰਗ ਕਰਨ ਲਈ ਵਾਲਮਾਰਟ ਵਿਚ ਚਲਾ ਗਿਆ ਤਾਂ ਉਥੇ ਇਕ ਗੋਰੇ ਅਤੇ ਗੋਰੀ ਜਦੋ ਦਾਖਲ ਹੋਏ ਤਾਂ ਉਨ੍ਹਾਂ ਨੇ ਬਹੁਤ ਹੀ ਨਫਰਤ ਭਰੇ ਢੰਗ ਨਾਲ ਇਸ ਨੌਜਵਾਨ ਨੂੰ ਦੇਖਿਆ ਹੀ ਨਹੀ ਬਲਕਿ ਅਪਮਾਨਜਨਕ ਸ਼ਬਦਾਂ ਦੀ ਵਰਤੋ ਕਰਦੇ ਹੋਏ ਉਸ ਉਪਰ ਆਵਾਜਾਂ ਕੱਸਣ ਲੱਗੇ ਤਾਂ ਜਦੋ ਉਸਨੇ ਮੁੜ ਕੇ ਦੇਖਿਆ ਤਾਂ ਉਸਨੇ ਕਿਹਾ ਕਿ ਕੀ ਤਕਲੀਫ ਹੈ ਤਾਂ ਉਸਦੀ ਥੋਡੀ ਉਤੇ ਮੁੱਕਾ ਮਾਰਿਆ ਅਤੇ ਹਮਲਾ ਕਰ ਦਿੱਤਾ । ਜਿਸ ਨਾਲ ਸਿੱਖ ਨੌਜਵਾਨ ਜਖਮੀ ਹੋ ਗਿਆ । ਇਸ ਹੋਈ ਨਸਲਵਾਦੀ ਘਟਨਾ ਦੀ ਜਿਥੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਖਤ ਸ਼ਬਦਾਂ ਵਿਚ ਨਿੰਦਾ ਕਰਦਾ ਹੈ, ਉਥੇ ਕੈਨੇਡਾ ਦੀ ਮਾਰਕ ਕਾਰਨੀ ਸਰਕਾਰ ਨੂੰ ਅਪੀਲ ਕਰਦਾ ਹੈ ਕਿ ਪੰਜਾਬ ਸੂਬੇ ਨਾਲ ਸੰਬੰਧਤ ਅਤੇ ਸਿੱਖ ਕੌਮ ਨਾਲ ਸੰਬੰਧਤ ਬੱਚੇ ਆਪਣੀ ਤਾਲੀਮ ਹਾਸਿਲ ਕਰਨ ਲਈ ਅਤੇ ਮਿਹਨਤ ਨਾਲ ਕਮਾਈ ਕਰਨ ਲਈ ਕੈਨੇਡਾ ਵਿਚ ਜਾਂਦੇ ਹਨ ਅਤੇ ਕੈਨੇਡਾ ਮੁਲਕ ਦੀ ਤਰੱਕੀ ਵਿਚ ਪੂਰਾ ਯੋਗਦਾਨ ਪਾਉਦੇ ਹਨ । ਉਥੋ ਦੇ ਕਾਨੂੰਨਾਂ, ਨਿਯਮਾਂ ਦੀ ਵੀ ਪਾਲਣਾ ਕਰਦੇ ਹਨ । ਫਿਰ ਅਜਿਹੀ ਘਟਨਾ ਤਾਂ ਬਹੁਤ ਹੀ ਦੁੱਖਦਾਇਕ ਅਤੇ ਫਿਰਕੂ ਸੋਚ ਵਾਲੀ ਹੈ ਜੋ ਕਿ ਕੈਨੇਡਾ ਵਰਗੇ ਜਮਹੂਰੀਅਤ ਅਤੇ ਅਮਨਪਸੰਦ ਮੁਲਕ ਵਿਚ ਨਹੀ ਹੋਣੀ ਚਾਹੀਦੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੈਨੇਡਾ ਦੇ ਅਲਬਰਟਾ ਸਹਿਰ ਵਿਚ ਸ. ਤਲਵਿੰਦਰ ਸਿੰਘ ਨਾਮ ਦੇ ਇਕ ਗੁਰਸਿੱਖ ਉਤੇ ਇਕ ਗੋਰੇ ਵੱਲੋ ਕੀਤੇ ਗਏ ਹਮਲੇ ਦੀ ਦੁੱਖਦਾਇਕ ਘਟਨਾ ਦੀ ਜੋਰਦਾਰ ਨਿੰਦਾ ਕਰਦੇ ਹੋਏ ਅਤੇ ਉਸਦੀ ਜਾਂਚ ਕਰਵਾਉਣ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ।