ਸਾਬਕਾ ਸਥੇਦਾਰ ਗਿਆਨੀ ਰਘਬੀਰ ਸਿੰਘ ਦੇ ਘਰ ਉਤੇ ਹੋਈ ਫ਼ਾਇਰਿੰਗ ਨੂੰ ਅਤੀ ਨਿੰਦਣਯੋਗ, ਉਚਪੱਧਰੀ ਜਾਂਚ ਹੋਵੇ : ਮਾਨ
ਫ਼ਤਹਿਗੜ੍ਹ ਸਾਹਿਬ ( ) 14 ਅਗਸਤ 2026 ਸ਼੍ਰੀ ਅਕਾਲ ਤੱਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਜੋ ਕਿ ਉੱਚ ਕੋਟੀ ਦੇ ਧਾਰਮਿਕ-ਸਮਾਜਿਕ ਅਤੇ ਮਨੁੱਖਤਾ ਪੱਖੀ ਖ੍ਯਾਲਤਾਂ ਦੇ ਪਹਿਰੋਕਾਰ ਹਨ, ਓਹਨਾ ਦੇ ਘਰ ਉਤੇ ਹੋਏ ਹਮਲੇ ਦੀ ਗੱਲ ਅਤੀ ਦੁਖਦਾਇਕ ਅਤੇ ਸ਼ਰਮਨਾਕ ਕਾਰਵਾਈ ਹੈ । ਕਿਉਂਕਿ ਸਿੱਖ ਕੌਮ ਦੀ ਸ੍ਰਬ ਉੱਚ ਸੰਸ਼ਥਾ ਸ਼੍ਰੀ ਅਕਾਲਤਖਤ ਸਾਹਿਬ ਤੇ ਵਿਰਾਜਮਾਨ ਹੋਣ ਵਾਲੀ ਸਖਸ਼ੀਅਤ ਦਾ ਕਿਸੇ ਵੀ ਕੌਮ, ਧਰਮ ਕਬੀਲੇ ਅਤੇ ਮਨੁੱਖਤਾ ਨਾਲ ਕੋਈ ਵੈਰ ਵਿਰੋਧ ਨਹੀਂ ਹੁੰਦਾ । ਉਹ ਤਾਂ ਗੁਰਬਾਣੀ ਤੇ ਅਧਾਰਿਤ ਅਤੇ ਸਿੱਖ ਕੌਮ ਦੇ ਇਤਿਹਾਸ ਦੀ ਰੋਸ਼ਨੀ ਵਿਚ ਹੀ ਦਿਸ਼ਾ ਨਿਰਦੇਸ਼ ਰਾਹੀਂ ਨਿਰੰਤਰ ਅਮਲ ਕਰਦੇ ਹਨ । ਜਿਸ ਵੀ ਤਾਕਤ ਵਲੋਂ ਜਾ ਸਮੂਹ ਵਲੋਂ ਇਹ ਕਿਸੇ ਸਾਜਿਸ਼ ਅਧੀਨ ਓਹਨਾ ਦੇ ਘਰ ਤੇ ਹਮਲਾ ਕੀਤਾ ਗਿਆ ਹੈ ਇਹ ਅਸਿਹ ਅਤੇ ਨਾ ਬਰਦਾਸ਼ਤ ਕਰਨ ਯੋਗ ਕਾਰਵਾਈ ਹੈ ਜਿਸਦੀ ਜਿਨੀ ਵੀ ਨਿਖੇਦੀ ਕੀਤੀ ਜਾਵੇ ਉਹ ਥੋੜੀ ਹੈ ।
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਗਿਆਨੀ ਰਘੁਬੀਰ ਸਿੰਘ ਜੀ ਦੇ ਘਰ ਉਤੇ ਹੋਏ ਹਮਲੇ ਦੀ ਸਖ਼ਤ ਸ਼ਬਦ ਵਿਚ ਨਿੰਦਾ ਕਰਦੇ ਹੋਏ ਅਤੇ ਇਸਦੀ ਉੱਚ ਪੱਧਰੀ ਜਾਂਚ ਕਰਵਾਉਣ ਦੇ ਪ੍ਰਗਟ ਕੀਤੇ । ਓਹਨਾ ਕਿਹਾ ਕਿ ਜਦੋਂ ਸਿੱਖ ਕੌਮ ਆਪਣੀ ਸਰਬੱਤ ਦੇ ਭਲੇ ਦੀ ਸੋਚ ਅਧੀਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਨੁੱਖਤਾ ਪੱਖੀ ਦਿਸ਼ਾ ਨਿਰਦੇਸ਼ ਅਨੁਸਾਰ ਅਮਲ ਕਰਦੀ ਆ ਰਹੀ ਹੈ, ਸਿੱਖ ਕੌਮ ਦਾ ਕਿਸੇ ਵੀ ਕੌਮ ਧਰਮ ਕਬੀਲੇ ਨਾਲ ਕੋਈ ਰਤੀ ਪਰ ਵੀ ਵਿਰੋਧ ਨਹੀਂ । “ਸਭੈ ਸਾਂਝੀਵਾਲ ਦਿਸਾਈਨ ਕੋਈ ਨਾ ਦਿਸੈ ਬਾਹਰਾ ਜੀਓ ” ਦੀ ਸੋਚ ਉਤੇ ਅਮਲ ਕਰਦੀ ਆ ਰਹੀ ਹੈ ਫਿਰ ਸਿੱਖ ਕੌਮ ਦੇ ਤਖ਼ਤ ਉਤੇ ਸੇਵਾ ਕਰਨ ਵਾਲੀ ਅਜੇਹੀ ਸਖਸ਼ੀਅਤ ਉਤੇ ਹਮਲਾ ਕਰਨਾ ਤਾਂ ਕਿਸੇ ਸਿੱਖ ਵਿਰੋਧੀ ਸਾਜਿਸ਼ ਦਾ ਹਿਸਾ ਤਾਂ ਹੋ ਸਕਦਾ ਹੈ ਲੇਕਿਨ ਗਿਆਨੀ ਰਘਬੀਰ ਸਿੰਘ ਨੂੰ ਨਿਸ਼ਾਨਾ ਬਣਾਉਣਾ ਤਾਂ ਘਟੀਆ ਸੋਚ ਦੀ ਨਿਸ਼ਾਨੀ ਹੈ
ਸ. ਮਾਨ ਨੇ ਹਰਿਆਣਾ ਦੇ ਅੰਬਾਲਾ ਵਿਖੇ, ਸਿੱਖ ਕੌਮ ਵਿਰੁੱਧ ਗੈਰ ਦਲੀਲ ਢੰਗ ਨਾਲ ਬਿਆਨ ਬਾਜ਼ੀ ਕਰਨ ਵਾਲੇ ਹਰਸਿਮਰਨ ਸਿੰਘ ਮੰਡ ਦੀ ਗ੍ਰਿਫਤਾਰੀ ਨੂੰ ਲੈਕੇ ਰੱਖੇ ਗਏ ਸਿੱਖ ਕੌਮ ਦੇ ਇਕੱਠ ਉਤੇ ਹਰਿਆਣਾ ਪੁਲਿਸ ਅਤੇ ਪ੍ਰਸ਼ਾਸ਼ਨ ਵਲੋਂ ਬੇਰਹਿਮੀ ਨਾਲ ਅਥਰੂ ਗੈਸ ਦੇ ਗੋਲੇ ਛੱਡਣ ਅਤੇ ਅੰਧਾ ਧੁੰਦ ਲਾਠੀ ਚਾਰਜ ਕਰਨ ਦੀ ਬਦੋਲਤ ਵਡੀ ਗਿਣਤੀ ਵਿਚ ਰੋਸ ਕਰ ਰਹੇ ਸਿੱਖਾਂ ਨੂੰ ਜਖ਼ਮੀ ਕਰਨ ਦੀ ਜਿਥੇ ਕਰੜੀ ਨਿੰਦਾ ਕੀਤੀ, ਓਥੇ ਇਸ ਸਮੇਂ ਫੜੇ ਗਏ ਸਿੱਖਾਂ ਅਤੇ ਓਹਨਾ ਉਤੇ ਬਣਾਏ ਗਏ ਝੂਠੇ ਕੇਸ ਨੂੰ ਵਾਪਿਸ ਲੈਕੇ ਰਿਹਾ ਕਰਨ ਦੀ ਮੰਗ ਕੀਤੀ ਓਥੇ ਹਰਸਿਮਰਨ ਸਿੰਘ ਮੰਡ ਉਤੇ ਤੁਰੰਤ ਐਫ।ਆਈ।ਆਰ ਦਰਜ ਕਰਕੇ ਅਗਲੇਰੇ ਕਾਨੂੰਨੀ ਅਮਲ ਕਰਨ ਦੀ ਵੀ ਮੰਗ ਕੀਤੀ । ਤਾਂਕਿ ਕੋਈ ਵੀ ਸਿਰਫਿਰਯਾ ਇਨਸਾਨ ਸਿੱਖ ਕੌਮ ਦੇ ਵਿਰੁੱਧ ਬਿਨਾ ਕਿਸੇ ਕਾਰਨ ਦੇ ਨਫ਼ਰਤ ਨਾ ਫੈਲਾ ਸਕੇ ਅਤੇ ਨਾ ਹੀ ਮਾਹੌਲ ਨੂੰ ਗੰਦਲਾ ਕਰਨ ਦੀ ਜੁਰਤ ਕਰ ਸਕੇ । ਓਹਨਾ ਇਹ ਵੀ ਮੰਗ ਕੀਤੀ ਕਿ ਜਦੋਂ ਸਿੱਖ ਕੌਮ ਕਿ ਜਦੋਂ ਸਿੱਖ ਕੌਮ ਵਿਰੋਧ ਕੋਈ ਗੈਰਇਨਸਾਨੀ ਅਮਲ ਨਹੀਂ ਕਰਦੀ ਤਾਂ ਸਿੱਖਾਂ ਵਿਰੁੱਧ ਨਫ਼ਰਤ ਫਲਾਉਣ ਵਾਲੇ ਅਨਸਰਾਂ ਨੂੰ ਹੁਕਮਰਾਨ ਸਰਕਾਰੀ ਗੱਡੀਆਂ ਸਰੱਖਿਆ ਦਸਤੇ ਅਤੇ ਹੋਰ ਸਹੂਲਤਾਂ ਕਿਉਂ ਪ੍ਰਦਾਨ ਕਰ ਰਹੇ ਹਨ ?