ਜਪਾਨ ਤੇ ਸੁਭਾਸ ਚੰਦਰ ਬੋਸ ਅੰਗਰੇਜ਼ਾਂ ਨਾਲ ਲੜ ਰਹੇ ਸੀ, ਤਾਂ ਕਾਲੇਪਾਣੀ ਦੇ ਕੈਦੀਆਂ ਨੂੰ ਜਪਾਨ ਤੋ ਰਿਹਾਅ ਕਿਉਂ ਨਹੀ ਕਰਵਾਇਆ ਗਿਆ ? : ਮਾਨ
ਫ਼ਤਹਿਗੜ੍ਹ ਸਾਹਿਬ, 14 ਅਗਸਤ ( ) “ਜਦੋਂ ਜਪਾਨ ਅੰਗਰੇਜਾਂ ਨਾਲ ਲੜ ਰਿਹਾ ਸੀ, ਉਸ ਸਮੇ ਸੁਭਾਸ ਚੰਦਰ ਬੋਸ ਉਸ ਲੜਾਈ ਵਿਚ ਜਪਾਨੀਆ ਨਾਲ ਸੀ ਅਤੇ ਜਪਾਨ ਵਿਚ ਸੀ । ਫਿਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਉਸ ਸਮੇ ਜਪਾਨ ਅਧੀਨ ਆਉਦੇ ਕਾਲੇਪਾਣੀ ਦੇ ਕੈਦੀਆਂ ਨੂੰ ਸੁਭਾਸ ਚੰਦਰ ਬੋਸ ਨੇ ਰਿਹਾਅ ਕਰਵਾਉਣ ਦੀ ਜਿੰਮੇਵਾਰੀ ਕਿਉ ਨਾ ਨਿਭਾਈ ? ਜਦੋਕਿ ਇਹ ਕੈਦੀ ਉਸਦੀ ਆਜਾਦ ਹਿੰਦ ਫ਼ੌਜ ਨਾਲ ਹੀ ਸੰਬੰਧਤ ਸਨ । ਦੂਸਰੇ ਪਾਸੇ ਇਹ ਵੀ ਸਵਾਲ ਉੱਠਦਾ ਹੈ ਕਿ ਜਪਾਨ ਦੀ ਸਰਕਾਰ ਕਹਿੰਦੀ ਹੈ ਕਿ ਬੋਸ ਸਾਡੇ ਕੋਲ ਨਹੀ ਹੈ ਅਤੇ ਉਹ ਮਰ ਗਿਆ ਹੈ । ਫਿਰ ਸੁਭਾਸ ਚੰਦਰ ਬੋਸ ਦੀਆ ਅਸਥੀਆ ਕਿਥੇ ਗਈਆ ? ਸੁਪਰੀਮ ਕੋਰਟ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਉਸਦੀਆ ਅਸਥੀਆ ਕਿਥੇ ਹੋਣਗੀਆ । ਇਹ ਜਾਣਕਾਰੀ ਟੋਕੀਓ ਟ੍ਰਾਈਲਜ ਰਾਹੀ ਵੀ ਪ੍ਰਾਪਤ ਕੀਤੀ ਜਾ ਸਕਦੀ ਸੀ । ਜੋ ਕਿ ਨਹੀ ਕੀਤੀ ਗਈ । ਫਿਰ ਇਸ ਸਮੇ ਅਤੇ ਉਸ ਸਮੇ ਜਪਾਨ ਤੇ ਇੰਡੀਆ ਦੇ ਸੰਬੰਧ ਅੱਛੇ ਹਨ। ਫਿਰ ਇਸ ਸੰਬੰਧੀ ਜਾਣਕਾਰੀ ਜਪਾਨ ਕਿਉ ਨਹੀ ਦੇ ਰਿਹਾ ਅਤੇ ਇੰਡੀਆ ਇਸ ਸੱਚ ਨੂੰ ਸਾਹਮਣੇ ਲਿਆਉਣ ਦੀ ਜਿੰਮੇਵਾਰੀ ਕਿਉ ਨਹੀ ਪੂਰੀ ਕਰ ਰਿਹਾ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਅਨ ਹੁਕਮਰਾਨਾਂ ਅਤੇ ਜਪਾਨੀਆ ਨੂੰ ਕੌਮਾਂਤਰੀ ਕਟਹਿਰੇ ਵਿਚ ਖੜ੍ਹਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ 1942 ਵਿਚ ਅੰਡੇਮਾਨ ਆਈਲੈਡ ਵਿਚ ਜਿਥੇ ਹੋਰ ਅਤੇ ਸਿੱਖ ਕੈਦੀਆ ਨੂੰ ਬੰਦੀ ਬਣਾਕੇ ਜਬਰ ਢਾਹਿਆ ਜਾ ਰਿਹਾ ਸੀ, ਉਨ੍ਹਾਂ ਸਿੱਖ ਕੈਦੀਆ ਨੂੰ ਰਿਹਾਅ ਕਰਵਾਉਣ ਦੇ ਵਿਸੇ ਤੇ ਸ੍ਰੀ ਸੁਭਾਸ ਚੰਦਰ ਬੋਸ ਨੇ ਕੋਈ ਗੱਲਬਾਤ ਕਿਉ ਨਾ ਕੀਤੀ ? ਜਦੋਕਿ ਅੰਮ੍ਰਿਤਸਰ ਵਿਚ ਹੁਕਮਰਾਨਾਂ ਨੇ ਉੱਚੇ ਆਕਾਰ ਦਾ ਸੁਭਾਸ ਚੰਦਰ ਬੋਸ ਦਾ ਬੁੱਤ ਸਥਾਪਿਤ ਕੀਤਾ ਹੋਇਆ ਹੈ। ਜਦੋਕਿ ਬੋਸ ਨੇ ਪੰਜਾਬੀਆਂ ਤੇ ਸਿੱਖ ਕੈਦੀਆ ਨੂੰ ਛੁਡਾਇਆ ਹੀ ਨਹੀ ਫਿਰ ਪੰਜਾਬ ਵਿਚ ਉਸਦਾ ਬੁੱਤ ਲਗਾਉਣ ਦੀ ਕੀ ਤੁੱਕ ਬਣਦੀ ਹੈ?