ਮੁਸਲਿਮ ਕੌਮ ਦੀ ਸਤਿਕਾਰਿਤ ਸਖਸ਼ੀਅਤ ਹਜਰਤ ਮੁਜਦੀਦ ਅਲਫ਼ਸਾਨੀ ਦੇ ਨਾਲ ਸੰਬੰਧਿਤ “ਉਰਸ” ਦੇ ਦਿਹਾੜੇ ਤੇ ਸਮੁੱਚੀ ਮੁਸਲਿਮ ਕੌਮ ਨੂੰ ਮੁਬਾਰਿਕਬਾਦ : ਮਾਨ
ਫ਼ਤਹਿਗੜ੍ਹ ਸਾਹਿਬ ( ) 13 ਅਗਸਤ 2026 ਗੁਰੂਦਵਾਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਦੇ ਨਜ਼ਦੀਕ ਮੁਸਲਿਮ ਕੌਮ ਦੇ ਧਾਰਮਿਕ ਸਥਾਨ ਰੋਜ਼ਾ ਸ਼ਰੀਫ ਵਿਖੇ ਬੀਤੇ 2 ਦੀਨਾ ਤੋਂ ਇੰਡੀਆ ਦੇ ਵੱਖ-ਵੱਖ ਸੂਬਿਆਂ ਅਤੇ ਬਾਹਰਲੇ ਮੁਲਕਾਂ ਤੋਂ ਮੁਸਲਿਮ ਕੌਮ ਆਪਣੀ ਧਾਰਮਿਕ ਸਖਸ਼ੀਅਤ ਹਜਰਤ ਮੁਜਦੀਦ ਅਲਫ਼ਸਾਨੀ ਨੂੰ ਸ਼ਰਧਾ ਦੇ ਨਾਲ ਉਰਸ ਦਿਹਾੜੇ ਨੂੰ ਸਲਾਮ ਕਰਦੀ ਹੋਈ ਇਸ ਦਿਨ ਨੂੰ ਮਨਾ ਰਹੀ ਹੈ । ਇਸ ਦਿਨ ਨੂੰ ਇਮਾਮ ਰੁਬਾਨੀ ਸੇਖ ਅਹਮਦ ਅਲ ਸਰਹੰਦੀ ਦੇ ਨਾਮ ਨਾਲ ਵੀ ਯਾਦ ਕੀਤਾ ਜਾਂਦਾ ਹੈ ਅਸੀਂ ਇਸ ਮੁਸਲਿਮ ਕੌਮ ਦੇ ਮਹਾਨ ਦਿਹਾੜੇ ਤੇ ਸਮੁਚੇ ਇਸਲਾਮ ਨਾਲ ਸੰਬੰਧਿਤ ਮੁਲਕਾਂ ਅਤੇ ਕੌਮ ਨੂੰ ਸਮੁੱਚੀ ਸਿੱਖ ਕੌਮ ਦੇ ਬਿਨ੍ਹਾ ਤੇ ਜਿਥੇ ਹਾਰਦਿਕ ਮੁਬਾਰਕਵਾਦ ਭੇਜਦੇ ਹਾਂ ਓਥੇ ਸਮੁੱਚੀ ਮੁਸਲਿਮ ਕੌਮ ਅਤੇ ਮਨੁੱਖਤਾ ਦੀ ਬੇਹਤਰੀ ਲਈ ਉਸ ਅਲ੍ਹਾ, ਖੁਦਾ, ਵਾਹਿਗੁਰੂ ਅਗੇ ਅਰਜੋਈ ਕਰਦੇ ਹਾਂ ਕਿ ਸਮੁੱਚੀ ਮਨੁੱਖਤਾ ਦੇ ਦੁੱਖ ਦਰਦ ਨੂੰ ਦੂਰ ਕਰਦੇ ਹੋਏ ਸਮੁੱਚੀ ਮਨੁੱਖਤਾ ਖੁਸ਼ੀ-ਖੇੜਿਆਂ ਨਾਲ ਵਧਦੀ ਫੁਲਦੀ ਰਹੇ । ਕਿਉਂਕਿ ਇੰਡੀਆਂ ਵਿਚ ਦੋਵੇ ਮੁਸਲਿਮ ਅਤੇ ਸਿੱਖ ਘੱਟ ਗਿਣਤੀ ਕੌਮਾਂ ਨਾਲ ਹੁਕਮਰਾਨ ਜ਼ਬਰ ਜ਼ੁਲਮ ਅਤੇ ਬੇਇਨਸਾਫੀਆਂ ਕਰਦਾ ਆ ਰਿਹਾ ਹੈ । ਦੋਵੇ ਕੌਮਾਂ ਆਪਣੀ ਗੁਲਾਮੀ ਦੇ ਜੂਲੇ ਦਾ ਖਾਤਮਾਂ ਕਰਕੇ ਪੂਰਨ ਰੂਪ ਵਿਚ ਆਜ਼ਾਦ ਹੋਣ ਜਿਸ ਨਾਲ ਦੋਵੇ ਕੌਮਾਂ ਵੱਧ ਫੁੱਲ ਸਕਣ ਅਤੇ ਦੋਵੇਂ ਕੌਮਾਂ ਦੀ ਪੁਰਾਤਨ ਇਤਿਹਾਸਕ ਸਾਂਝ ਹੋਰ ਪ੍ਰਫੁਲਤ ਅਤੇ ਮਜਬੂਤ ਹੋਵੇ ।
ਇਹ ਵਿਚਾਰ ਸ। ਸਿਮਰਨਜੀਤ ਸਿੰਘ ਮਾਨ “ਉਰਸ” ਦੇ ਮਹਾਨ ਦਿਹਾੜੇ ਤੇ ਸਮੁੱਚੀ ਮੁਸਲਿਮ ਕੌਮ ਅਤੇ ਮਨੁੱਖਤਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਪ੍ਰਗਟ ਕੀਤੇ । ਓਹਨਾ ਉਮੀਦ ਪ੍ਰਗਟ ਕੀਤੀ ਕਿ ਦੋਵੇਂ ਮਾਰਸ਼ਲ ਕੌਮਾਂ ਇਸ ਮਹਾਨ ਦਿਹਾੜੇ ਤੇ ਸਮਾਜ ਪੱਖੀ ਭਾਵਾਰਥਾਂ ਨੂੰ ਸਮਝਦੇ ਹੋਏ ਆਪਣੀ ਪੁਰਾਤਨ ਸਾਂਝ ਨੂੰ ਹੋਰ ਵਧੇਰੇ ਮਝਬੂਤ ਕਰਨਗੀਆਂ ਅਤੇ ਹੋ ਰਹੇ ਹਕੂਮਤੀ ਜ਼ਬਰ ਦਾ ਖਾਤਮਾ ਕਰਨ ਲਈ ਵੀ ਵਿਚਾਰਾਂ ਦੀ ਸਾਂਝ ਦਾ ਤਬਾਦਲਾ ਕਰਦੀ ਹੋਈ ਇਸ ਮਿਸ਼ਨ ਵਿਚ ਇਕ ਦੂਸਰੇ ਦਾ ਸਾਹਿਜੋਗ ਕਰਨਗੀਆਂ ।