ਸਮੁੱਚੀ ਸਿੱਖ ਕੌਮ 15 ਅਗਸਤ ਨੂੰ ਚੰਡੀਗੜ੍ਹ ਵਿਖੇ 6 ਸਤੰਬਰ ਨੂੰ ਗਿਆਨੀ ਦਿੱਤ ਸਿੰਘ ਜੀ ਦੀ ਬਰਸੀ ਤੇ ਨੰਦਪੁਰ ਕਲੌੜ ( ਫ਼ਤਹਿਗੜ੍ਹ ਸਾਹਿਬ ) ਵਿਖੇ ਹੁਮ ਹੁਮਕੇ ਪੋਹੂਚੇ : ਇਮਾਨ ਸਿੰਘ ਮਾਨ
ਫ਼ਤਹਿਗੜ੍ਹ ਸਾਹਿਬ ( ) 13 ਅਗਸਤ 2026, ਸਮੁੱਚੀ ਸਿੱਖ ਕੌਮ ਜੋ ਇਸ ਸਮੇਂ ਸੈਂਟਰ ਅਤੇ ਪੰਜਾਬ ਦੀਆਂ ਸਰਕਾਰਾਂ ਨਾਲ ਆਪਣੇ ਕੌਮੀ ਪ੍ਰੋਗਰਾਮਾਂ ਦੀ ਪੂਰਤੀ ਲਈ ਵੱਡੇ ਸੰਗਰਸ਼ ਵਿਚ ਗੁਜਰ ਰਹੀ ਹੈ, ਓਹਨਾ ਲਈ ਜਿਥੇ 15 ਅਗਸਤ ਦੇ ਇਨਸਾਫ ਮੋਰਚੇ ਸਮੁੱਚੀ ਜਥੇਬੰਦੀਆਂ ਵਲੋਂ ਗਵਰਨਰਹਾਊਸ ਪੰਜਾਬ ਵੱਲ ਵੱਡਾ ਰੋਸ਼ ਮਾਰਚ ਕਰਨ ਦਾ ਵੱਡਾ ਪ੍ਰੋਗਰਾਮ ਰੱਖੀਆਂ ਹੋਇਆ ਹੈ, ਜਿਥੇ ਉਸ ਕੌਮੀ ਪ੍ਰੋਗਰਾਮ ਵਿਚ ਹਰ ਗੁਰ ਸਿੱਖ ਅਤੇ ਪੰਜਾਬੀ ਵਲੋਂ ਸਮੂਲੀਅਤ ਕਰਨ ਦੀ ਜੁਮੇਵਾਰੀ ਬਣਦੀ ਹੈ, ਓਥੇ ਸਿੱਖ ਕੌਮ ਦੇ ਮਹਾਨ ਵਿਦਵਾਨ, ਸਿੰਘ ਸਭਾ ਸੁਧਾਰ ਲਹਿਰ ਦੇ ਮੋਢੀ ਗਿਆਨੀ ਦਿੱਤ ਸਿੰਘ ਜੀ ਦੀ 6 ਸਤੰਬਰ ਨੂੰ ਨੰਦਪੁਰ ਕਲੌੜ ( ਫ਼ਤਹਿਗੜ੍ਹ ਸਾਹਿਬ ) ਵਿਖੇ ਪੂਰਨ ਸ਼ਰਧਾ ਅਤੇ ਸਤਿਕਾਰ ਨਾਲ ਮਨਾਈ ਜਾ ਰਹੀ ਹੈ । ਇਸ ਲਈ ਸਮੁੱਚੀ ਸਿੱਖ ਕੌਮ ਇਹਨਾਂ ਦੋਨਾਂ ਕੌਮੀ ਪ੍ਰੋਗਰਾਮਾਂ ਉਤੇ ਹੂਮ-ਹੁਮਕੇ ਸਮੂਲੀਅਤ ਕਰੇ ਤਾਕੇ ਅਸੀਂ ਆਪਣੀ ਕੌਮੀ ਸ਼ਕਤੀ ਦੀ ਸਹੀ ਵਰਤੋਂ ਕਰਦੇ ਹੋਏ 30-30, 32-32 ਸਾਲਾਂ ਤੋਂ ਜਬਰੀ ਬੰਦੀ ਬਣਾਏ ਗਏ ਸਿੱਖਾਂ ਦੀ ਰਿਹਾਈ ਕਰਵਾ ਸਕੀਏ ਅਤੇ ਆਪਣੇ ਮਿਥੀ ਕੌਮੀ ਮੰਜਿਲ ਵਲ ਇਕ ਤਾਕਤ ਹੋਕੇ ਵੱਧ ਸਕੀਏ । ਇਸਦੇ ਨਾਲ ਹੀ 22 ਅਗਸਤ ਨੂੰ ਜਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਜਥੇਬੰਦੀ ਵਲੋਂ ਉੱਕ ਟ੍ਰੀ ਰੈਸਟੋਰੈਂਟ ਗੋਬਿੰਦਗੜ੍ਹ ਅਮਲੋਹ ਰੋੜ੍ਹ ਸੋਂਟੀ ਵਿਖੇ ਬੇਗ਼ਮਪੁਰਾ ਖਾਲਿਸਤਾਨ ਦੇ ਮੁਦੇ ਉਤੇ ਇਕ ਸੈਮੀਨਾਰ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਜਿਲ੍ਹਾ ਫਤੇਹਗਢ੍ਹ ਸਾਹਿਬ ਦੇ ਪਾਰਟੀ ਮੇਂਬਰ ਅਤੇ ਆਹੁਦੇਦਾਰ ਵਿਸ਼ੇਸ਼ ਤੋਰ ਤੇ ਪੋਹੂਚਣ ।
ਇਹ ਵਿਚਾਰ ਸ। ਇਮਾਨ ਸਿੰਘ ਮਾਨ ਕਾਰਜਕਾਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਬੀਤੇ ਕਲ ਫ਼ਤਹਿਗੜ੍ਹ ਸਾਹਿਬ ਵਿਖੇ ਪਾਰਟੀ ਦੇ ਜਿਲ੍ਹੇ ਆਹੁਦੇਦਾਰਾਂ ਦੀ ਇਕ ਹੋਈ ਭਰਵੀ ਮੀਟਿੰਗ ਨੂੰ ਸੰਬੋਧਿਤ ਹੁੰਦੇ ਹੋਏ ਪ੍ਰਗਟ ਕੀਤੇ । ਓਹਨਾ ਜਿਥੇ ਸੂਚੀ ਸਿੱਖ ਕੌਮ ਨੂੰ ਉਪਰੋਕਤ ਦੋਵੇ ਪ੍ਰੋਗਰਾਵਾਂ ਲਈ ਆਪਣੀ ਉਪਰੋਕਤ ਜੁਮੇਵਾਰੀਆਂ ਸਮਝਦੇ ਹੋਏ ਇਹਨਾਂ ਨੂੰ ਸਫ਼ਲ ਬਣਾਉਣ ਦੀ ਅਪੀਲ ਕੀਤੀ, ਓਥੇ ਓਹਨਾ ਨੇ ਆਹੁਦੇਦਾਰ ਸਹਿਬਾਨ ਅਤੇ ਸਿੱਖ ਕੌਮ ਨੂੰ ਜ਼ੋਰਦਾਰ ਗੁਜਾਰਿਸ਼ ਕਰਦੇ ਹੋਏ ਕਿਹਾ ਕਿ ਸਾਡੇ ਗੁਰੂ ਸਾਹਿਬਾਨ ਨੇ ਜਿਥੇ ਬਿਨਾ ਕਿਸੇ ਭੇਦ-ਭਾਵ ਤੋਂ ਸਮੁੱਚੀ ਮਨੁੱਖਤਾ ਦੀ ਬੇਹਤਰੀ ਕਰਨ ਦਾ ਸੰਦੇਸ਼ ਦਿੱਤਾ ਹੈ, ਓਥੇ ਓਹਨਾ ਨੇ ਹਰ ਤਰਾਂ ਦੇ ਜਬਰ-ਜ਼ੁਲਮ, ਹਕੂਮਤੀ ਬੇਇਨਸਾਫੀਆਂ ਅਤੇ ਵਿਤਕਰਿਆਂ ਵਿਰੁੱਧ ਝੂਝਣ ਅਤੇ ਆਪਣੀ ਕੌਮੀ ਅਜਾਦ ਹਸਤੀ ਨੂੰ ਕਾਇਮ ਰੱਖਣ ਦਾ ਵੀ ਸੰਦੇਸ਼ ਦਿੱਤਾ । ਅੱਜ ਜਦੋ ਸੈਂਟਰ ਅਤੇ ਪੰਜਾਬ ਦੇ ਹੁਕਮਰਾਨ ਸਿੱਖ ਕੌਮ ਅਤੇ ਪੰਜਾਬੀਆਂ ਨਾਲ ਹਰ ਖੇਤਰ ਵਿਚ ਵਿਤਕਰੇ ਅਤੇ ਬੇਇਨਸਾਫੀਆਂ ਕਰਦੇ ਨਜ਼ਰ ਆ ਰਹੇ ਹਨ, ਸਜਾਵਾਂ ਪੂਰੀਆਂ ਕਰ ਚੁਕੇ ਸਿੱਖ ਬੰਦਿਆਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ, ਸਾਡੀਆਂ ਸਰਹਦਾਂ ਨੂੰ ਵਪਾਰ ਲਈ ਨਾ ਖੋਲਕੇ ਸਾਡੀ ਮਾਲੀ ਹਾਲਤ ਨੂੰ ਹੋਰ ਕਮਜ਼ੋਰ ਕੀਤਾ ਜਾ ਰਿਹਾ ਹੈ, ਪੰਜਾਬ ਦੇ ਪਾਣੀਆਂ ਦੇ ਲੁੱਟ ਕਰਕੇ ਖੇਤੀ ਪ੍ਰਧਾਨ ਸੁਭੇ ਨੂੰ ਸੱਟ ਮਾਰੀ ਜਾ ਰਹੀ ਹੈ, ਮੰਦਭਾਵਨਾ ਅਧੀਨ ਦੂਸਰੇ ਸੁਭਿਆ ਦੇ ਪਰਵਾਸੀ ਮਜਦੂਰਾਂ ਨੂੰ ਧੜਾ-ਧੜ ਰਾਸ਼ਨ ਕਾਰਡ, ਵੋਟਰ ਕਾਰਡ ਅਤੇ ਇਥੇ ਨੌਕਰੀਆਂ ਦੇਕੇ ਸਾਡੀ ਡੈਮੋਗ੍ਰਾਫੀ ਨੂੰ ਵਿਗੜਿਆ ਜਾ ਰਿਹਾ ਹੈ ਅਤੇ ਸਾਨੂੰ ਆਪਣੇ ਹੀ ਸੁਭੇ ਵਿਚ ਘੱਟ ਗਿਣਤੀ ਕੌਮ ਸਾਬਿਤ ਕਰਨ ਲਈ ਅਮਲ ਹੋ ਰਹੇ ਹਨ, ਸਾਡੇ ਧਾਰਮਿਕ ਅਤੇ ਸਮਾਜਿਕ ਰੋਹ ਰੀਤੀਆਂ ਨੂੰ ਸੱਟ ਮਾਰਦੇ ਹੋਏ ਸਾਡੇ ਵਿਰਸੇ ਵਿਰਾਸਤ ਨੂੰ ਖੋਰਾ ਲਾਉਣ ਦੇ ਦੁਖਦਾਇਕ ਅਮਲ ਹੋ ਰਹੇ ਹਨ ਤਾਂ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਆਪਣੇ ਮਹਾਨ ਵਿਰਸੇ ਅਤੇ ਵਿਰਾਸਤ ਉਤੇ ਪਹਿਰਾ ਦਿੰਦੇ ਹੋਏ ਬੇਗ਼ਮਪੁਰਾ ਖ਼ਾਲਿਸਤਾਨ ਆਜ਼ਾਦ ਸਟੇਟ ਕਾਇਮ ਕਰਨ ਲਈ ਸਭ ਤਰਾਂ ਦੇ ਛੋਟੇ ਮੋਟੇ ਵਿਚਾਰਕ ਵਖਰੇਵਾਂ ਤੋਂ ਉਪਰ ਉਠਕੇ ਕੌਮੀ ਮਿਸ਼ਨ ਦੀ ਪ੍ਰਾਪਤੀ ਲਈ ਸਮੂਹਿਕ ਊਧਮ ਕਰਨੇ ਚਾਹੀਦੇ ਹਨ ਤਾਂਕੇ ਕੌਮ ਦੀ ਮੰਜਤਾਰ ਵਿਚ ਡਿਕਡੋਲੇ ਖਾਂਦੀ ਬੇੜੀ ਨੂੰ ਕਿਨਾਰੇ ਤੇ ਲਗਾਇਆ ਜਾ ਸਕੇ ਅੱਜ ਦੀ ਮੀਟਿੰਗ ਵਿਚ ਸ। ਇਮਾਨ ਸਿੰਘ ਮਾਨ ਤੋਂ ਇਲਾਵਾਂ ਸ। ਸ਼ਿੰਗਾਰਾ ਸਿੰਘ ਬਡਲਾ, ਧਰਮ ਸਿੰਘ ਕਲੌੜ, ਭੁਪਿੰਦਰ ਸਿੰਘ ਫਤਿਹਪੁਰ, ਸਵਰਨ ਸਿੰਘ ਫਾਟਾਕਮਾਜਰੀ, ਸਾਹਿਬ ਸਿੰਘ, ਸ਼ਮਸ਼ੇਰ ਸਿੰਘ ਹਲਾਲਪੁਰ, ਗੁਰਚਰਨ ਸਿੰਘ, ਦੇਸ਼ਰਾਜ ਪੁਮਾਰਸ਼ੀ, ਗੁਰਪ੍ਰੀਤ ਸਿੰਘ ਖੇੜਾ, ਬੰਤ ਸਿੰਘ ਭੱਦਲਥੂਹਾ, ਹਰਨੇਕ ਸਿੰਘ, ਅਵਤਾਰ ਸਿੰਘ ਘੁੰਡਲ, ਸ਼ਿਵਦੇਵ ਸਿੰਘ ਫੋਜੀ, ਬਖਸ਼ਿਸ਼ ਸਿੰਘ ਹਾਰਬੰਸਪੁਰਾ, ਗੁਰਜਿੰਦਰ ਸਿੰਘ, ਮੱਖਣ ਸਿੰਘ, ਅਵਤਾਰ ਸਿੰਘ ਫਿਰੋਜੇਪੁਰ, ਭੁਪਿੰਦਰ ਸਿੰਘ ਬਾਗਸਿਕੰਦਰ, ਹਾਰਭਿਮ ਸਿੰਘ ਗੁਰਦਨਪੁਰ, ਹਰਦੀਪ ਸਿੰਘ ਈਸੜੂ, ਇੰਦਰਜੀਤ ਸਿੰਘ ਤਕੋਂਦਾ, ਦਰਸ਼ਨ ਸਿੰਘ ਤਕੋਂਦਾ ਅਤੇ ਲਖਵੀਰ ਸਿੰਘ ਚੀਮਾ ਆਦਿ ਵਡੀ ਗਿਣਤੀ ਵਿਚ ਨੌਜਵਾਨਾਂ ਅਤੇ ਬਜ਼ੁਰਗਾਂ ਨੇ ਸਮੂਲੀਅਤ ਕੀਤੀ