ਸ। ਜਗਜੀਤ ਸਿੰਘ ਜੱਗਾ ਅਤੇ ਓਹਨਾ ਦੇ ਸਾਥੀਆਂ ਨੂੰ ਦੇਹਰਾਦੂਨ ਪੁਲਿਸ ਅਤੇ ਪ੍ਰਸ਼ਾਸ਼ਨ ਤੰਗ ਪ੍ਰੇਸ਼ਾਨ ਕਰਨ ਬੰਦ ਕਰੇ ਅਤੇ ਪਾਰਟੀ ਨੂੰ ਕਿਸੇ ਵੱਡੇ ਪ੍ਰੋਗਰਾਮ ਲਈ ਮਜਬੂਰ ਨਾ ਕਰੇ : ਮਾਨ
ਫ਼ਤਹਿਗੜ੍ਹ ਸਾਹਿਬ ( ) 13 ਅਗਸਤ 2026, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਤਰਾਖੰਡ ਸੁਭੇ ਦੇ ਪ੍ਰਧਾਨ ਸ। ਜਗਜੀਤ ਸਿੰਘ ਜੱਗਾ ਅਤੇ ਉਹਨਾਂ ਦੇ ਸਾਥੀਆਂ ਉਤੇ ਜਿਲ੍ਹਾਂ ਦੇਹਰਾਦੂਨ ਦੀ ਪੁਲਿਸ ਅਤੇ ਪ੍ਰਸ਼ਾਸ਼ਨ ਨੇ ਕੁੱਝ ਸ਼ਰਾਰਤੀ ਸੋਚ ਵਾਲੇ ਬੀ।ਜੇ।ਪੀ ਦੇ ਆਗੂਆਂ ਦੀ ਸ਼ਹਿ ਉਤੇ ਫਿਰੌਤੀਆਂ ਲੈਣ, ਅਗ਼ਵਾ ਕਰਨ ਅਤੇ ਧਮਕੀਆਂ ਦੇਣ ਦੇ ਝੂਠੇ ਕੇਸ ਦਰਜ ਕਰਕੇ ਜੋ ਸਾਡੀ ਪਾਰਟੀ ਦੇ ਆਹੁਦੇਦਾਰ ਓਥੇ ਅਮਨ ਮਈ ਅਤੇ ਜਮੂਹਰੀਅਤ ਢੰਗ ਨਾਲ ਆਪਣੀਆਂ ਸਿਆਸੀ ਸਰਗਰਮੀਆਂ ਕਰਦੇ ਆ ਰਹੇ ਹਨ, ਓਹਨਾ ਉਤੇ ਹਕੂਮਤੀ ਦਹਿਸ਼ਤ ਪਾਉਣ ਦੀ ਭਾਵਨਾ ਨਾਲ ਕੀਤੀ ਜਾ ਰਹੀ ਇਹ ਕਾਰਵਾਈ ਅਤੀ ਨਿੰਦਣ ਯੋਗ ਹੈ ਓਥੇ ਅਸੀਂ ਜਿਲ੍ਹਾ ਦੇਹਰਾਦੂਨ ਪੁਲਿਸ ਅਤੇ ਪ੍ਰਸ਼ਾਸ਼ਨ ਨੂੰ ਖ਼ਬਰਦਾਰ ਕਰਦੇ ਹੈ ਜੇਕਰ ਸਾਡੇ ਉਪਰੋਕਤ ਸਤਿਕਾਰਿਤ ਆਹੁਦੇਦਾਰ ਸਾਹਿਬਾਨ ਨੂੰ ਮੰਦਭਾਵਨਾ ਅਧੀਨ ਤੰਗ ਪ੍ਰੇਸ਼ਾਨ ਕਰਨਾ ਬੰਦ ਨਾ ਕੀਤਾ ਅਤੇ ਪਾਏ ਗਏ ਝੂਠੇ ਕੇਸ ਵਾਪਿਸ ਨਾ ਲਏ ਗਈ ਤਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸਮੁੱਚੀ ਸਿੱਖ ਕੌਮ ਨੂੰ ਉਤਰਾਖੰਡ ਦੇ ਜਿਲ੍ਹੇ ਦੇਹਰਾਦੂਨ ਵਿਚ ਕੋਈ ਠੋਸ਼ ਪ੍ਰੋਗਰਾਮ ਉਲੀਕਣ ਲਈ ਮਜਬੂਰ ਹੋਣਾ ਪਵੇਗਾ ਜਿਸਦੇ ਨਤੀਜੇ ਕਤਾਜੀਤ ਲਾਹੇਵੰਦ ਨਹੀਂ ਹੋਣਗੇ ।
ਇਹ ਵਿਚਾਰ ਸ। ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਲੀ ਦਲ ਅੰਮ੍ਰਿਤਸਰ ਵਲੋਂ ਆਪਣੇ ਦਸਖਤਾਂ ਹੇਠ ਦੇਹਰਾਦੂਨ ਜਿਲ੍ਹੇ ਦੇ ਐਸ।ਐਸ।ਪੀ ਸ਼੍ਰੀ ਪਰਮਿੰਦਰ ਡੋਵਾਲ ਨੂੰ ਲਿਖੇ ਗਏ ਅਤੇ ਈਮੇਲ ਰਾਹੀਂ ਭੇਜੇ ਗਏ ਰੋਸ਼ ਪੱਤਰ ਵਿਚ ਲਿਖਦੇ ਹੋਏ ਆਪਣੇ ਆਹੁਦੇਦਾਰਾਂ ਉਤੇ ਹੋਣ ਵਾਲਿਆਂ ਗੈਰਕਾਨੂੰਨੀ ਕਾਰਵਾਈਆਂ ਦਾ ਸਖ਼ਤ ਨੋਟਿਸ ਲੈਂਦੇ ਹੋਏ ਅਤੇ ਜਿਲ੍ਹਾ ਪ੍ਰਸ਼ਾਸ਼ਨ ਨੂੰ ਗਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਇਥੇ ਇਹ ਵਰਨਣ ਕਰਨਾ ਜਰੂਰੀ ਹੈ ਕਿ ਸ। ਮਾਨ ਨੇ ਆਪਣੇ ਲਿਖੇ ਗਏ ਪੱਤਰ ਦੀ ਨਕਲ ਕਾਪੀ ਮੁੱਖ ਮੰਤਰੀ ਉਤਰਾਖੰਡ ਸ਼੍ਰੀ ਪੁਸ਼ਕਰ ਧਾਮੀ, ਡੀ।ਜੀ।ਪੀ ਉਤਰਾਖੰਡ ਸ਼੍ਰੀ ਦੀਪਮ ਸੇਠ ਅਤੇ ਡੀ।ਪੀ।ਟੀ ਕਮਿਸ਼ਨਰ ਦੇਹਰਾਦੂਨ ਸ਼੍ਰੀ ਚੋਹਾਨ ਨੂੰ ਵੀ ਇਸ ਸਬੰਧੀ ਨਕਲ ਕਾਪੀ ਭੇਜਦੇ ਹੋਏ ਇਸ ਉਤੇ ਫੋਰੀ ਅਮਲ ਕਰਨ ਦੀ ਉਮੀਦ ਕਰਦੇ ਹੋਏ ਪ੍ਰਗਟ ਕੀਤੇ । ਓਹਨਾ ਕਿਹਾ ਕੇ ਜਦੋਂ ਸ। ਜਗਜੀਤ ਸਿੰਘ ਜੱਗਾ ਅਤੇ ਓਹਨਾ ਦੀ ਉਤਰਾਖੰਡ ਦੀ ਪੂਰੀ ਟੀਮ ਬੀਤੇ 11 ਸਾਲਾਂ ਤੋਂ ਪੂਰਨ ਅਮਨ ਢੰਗ ਨਾਲ ਅਤੇ ਜਮਹੂਰੀਅਤ ਢੰਗ ਨਾਲ ਆਪਣੀਆਂ ਸਿਆਸੀ ਅਤੇ ਸਮਾਜਿਕ ਸਰਗਰਮੀਆਂ ਪੂਰਨ ਕਰਦੀ ਆ ਰਹੀ ਹੈ ਅਤੇ ਇਹਨਾਂ 11 ਸਾਲਾਂ ਵਿਚ ਕਦੀ ਵੀ ਕੋਈ ਗੈਰਕਾਨੂੰਨੀ ਗ੍ਰਸਮਾਜਿਕ ਅਮਲ ਨਹੀਂ ਕੀਤਾ ਤਾਂ ਹੁਣ ਬੀਤੇ ਹਫ਼ਤੇ ਵਿਚ ਹੁਕਮਰਾਨਾਂ ਅਤੇ ਸਿਆਸੀ ਜਮਾਤਾਂ ਨੇ ਇਹਨਾਂ ਵਿਰੁੱਧ ਕਿਸ ਮੰਦਭਾਵਨਾ ਅਧੀਨ ਝੂਠੇ ਕੇਸ ਦਰਜ ਕਰਵਾਕੇ ਸਾਡੇ ਔਹਦੇਦਾਰਾਂ ਵਿਚ ਹਕੂਮਤੀ ਦਹਿਸ਼ਤ ਪਾਉਣ ਦੇ ਅਮਲ ਕੀਤੇ ਜਾ ਰਹੇ ਹਨ । ਓਹਨਾ ਕਿਹਾ ਕਿ ਜੇਕਰ ਜਿਲ੍ਹਾ ਪ੍ਰਸ਼ਾਸ਼ਨ ਅਤੇ ਪੁਲਿਸ ਨੇ ਸਾਡੇ ਉਪਰੋਕਤ ਆਹੁਦੇਦਾਰਾਂ ਵਿਰੁੱਧ ਪਾਏ ਗਏ ਝੂਠੇ ਕੇਸ ਵਾਪਿਸ ਲੈਕੇ ਮਾਹੌਲ ਨੂੰ ਸਾਜਗਰ ਬਣਾਉਣ ਦੇ ਅਮਲ ਨਾ ਕੀਤੇ ਤਾਂ ਇਸਦੇ ਨਿਕਲਣ ਵਾਲੇ ਭਿਆਨਕ ਨਤੀਜਿਆਂ ਲਈ ਉਤਰਾਖੰਡ ਦੀ ਜਿਲ੍ਹਾਂ ਪੁਲਿਸ ਪ੍ਰਸ਼ਾਸ਼ਨ ਅਤੇ ਸਰਕਾਰ ਜੁਮੇਵਾਰ ਹੋਵੇਗੀ ਨਾਕੇ ਉਤਰਾਖੰਡ ਸਟੇਟ ਦੇ ਪ੍ਰਧਾਨ ਅਤੇ ਓਹਨਾ ਦੀ ਟੀਮ । ਓਹਨਾ ਉਮੀਦ ਪ੍ਰਗਟ ਕੀਤੀ ਕਿ ਸੰਜੀਦਾ ਸਥਿਤੀ ਨੂੰ ਦੇਖਦੇ ਹੋਏ ਜਿਲ੍ਹਾ ਪੁਲਿਸ ਅਤੇ ਜਿਲ੍ਹਾ ਪ੍ਰਸ਼ਾਸ਼ਨ ਆਪਣੇ ਤੋਂ ਹੋਈ ਬਜਰ ਗੁਸ਼ਤਾਖੀ ਨੂੰ ਸਹੀ ਅਤੇ ਸੀਮਿਤ ਸਮੇਂ ਵਿਚ ਹੱਲ ਕਰ ਲੈਣਗੇ