ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਨ ਸੰਬੰਧੀ ਗਿਆਨੀ ਕੁਲਦੀਪ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸੁਝਾਅ ਅਹਿਮ, ਐਸ.ਜੀ.ਪੀ.ਸੀ ਫੌਰੀ ਅਮਲ ਕਰੇ : ਮਾਨ
ਫ਼ਤਹਿਗੜ੍ਹ ਸਾਹਿਬ, 12 ਅਗਸਤ ( ) “ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਨ ਦਾ ਮੁੱਦਾ ਕੇਵਲ ਸਿੱਖ ਕੌਮ ਨਾਲ ਹੀ ਸੰਬੰਧਤ ਨਹੀ ਬਲਕਿ ਇਹ ਤਾਂ ਸਮੁੱਚੀ ਮਨੁੱਖਤਾ ਦੀ ਆਤਮਿਕ ਸ਼ਾਂਤੀ ਪ੍ਰਦਾਨ ਕਰਨ ਨਾਲ ਸੰਬੰਧਤ ਅਹਿਮ ਵਿਸਾ ਹੈ । ਜੇਕਰ ਗੁਰਬਾਣੀ ਦੇ ਪ੍ਰਚਾਰ, ਪ੍ਰਸਾਰ ਦੇ ਪ੍ਰਬੰਧ ਕਰਨ ਦੇ ਵਿਸੇ ਉਤੇ ਲੰਮੇ ਸਮੇ ਤੋ ਦੇਰੀ ਹੁੰਦੀ ਆ ਰਹੀ ਹੈ, ਇਹ ਤਾਂ ਐਸ.ਜੀ.ਪੀ.ਸੀ ਉਤੇ ਬੈਠੇ ਅਧਿਕਾਰੀਆ ਦੀ ਇੱਛਾ ਸ਼ਕਤੀ ਦੀ ਘਾਟ ਹੈ ਜੋ ਹੁਣ ਤੱਕ ਐਸ.ਜੀ.ਪੀ.ਸੀ ਆਪਣਾ ਖੁਦ ਦਾ ਚੈਨਲ ਕਾਇਮ ਕਰਕੇ ਆਪਣੀ ਜਿੰਮੇਵਾਰੀ ਪੂਰਨ ਨਹੀ ਕਰ ਸਕੀ । ਇਸ ਗੁਰਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਕਿਸੇ ਵੀ ਪ੍ਰਾਈਵੇਟ ਚੈਨਲ ਨੂੰ ਕਤਈ ਨਹੀ ਦੇਣਾ ਚਾਹੀਦਾ । ਬਲਕਿ ਇਹ ਗੁਰਬਾਣੀ ਪ੍ਰਸਾਰਨ ਲਈ ਐਸ.ਜੀ.ਪੀ.ਸੀ ਦਾ ਚੈਨਲ ਹੀ ਕਾਇਮ ਹੋਣਾ ਚਾਹੀਦਾ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸ੍ਰੀ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਵੱਲੋ ਐਸ.ਜੀ.ਪੀ.ਸੀ ਨੂੰ ਆਪਣਾ ਚੈਨਲ ਕਾਇਮ ਕਰਨ ਦੀ ਦਿੱਤੀ ਹਦਾਇਤ ਤੇ ਸੁਝਾਅ ਦਾ ਜਿਥੇ ਜੋਰਦਾਰ ਸਵਾਗਤ ਕਰਦਾ ਹੈ, ਉਥੇ ਐਸ.ਜੀ.ਪੀ.ਸੀ ਨੂੰ ਗੁਜਾਰਿਸ ਕਰਦਾ ਹੈ ਕਿ ਇਹ ਕੰਮ ਬਿਨ੍ਹਾਂ ਕਿਸੇ ਦੇਰੀ ਦੇ ਫਾਇਲ ਤਿਆਰ ਕਰਕੇ ਸੈਟਰ ਦੀ ਸਰਕਾਰ ਨੂੰ ਭੇਜਕੇ ਪ੍ਰਵਾਨ ਕਰਵਾਇਆ ਜਾਵੇ ਅਤੇ ਇਸਦੀ ਘੱਟ ਤੋ ਘੱਟ ਸੀਮਤ ਸਮੇ ਵਿਚ ਪੈਨਲ ਦੀ ਸੁਰੂਆਤ ਕਰਨ, ਸਿੱਖ ਕੌਮ ਦੀ ਮੁੱਖ ਮੰਗ ਨੂੰ ਪੂਰਨ ਕੀਤਾ ਜਾਵੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋ ਸਿੱਖ ਕੌਮ ਦਾ ਆਪਣਾ ਗੁਰਬਾਣੀ ਪ੍ਰਸਾਰਨ ਲਈ ਕੌਮੀ ਚੈਨਲ ਕਾਇਮ ਕਰਨ ਦੇ ਐਸ.ਜੀ.ਪੀ.ਸੀ ਨੂੰ ਦਿੱਤੀ ਹਦਾਇਤ ਦਾ ਜੋਰਦਾਰ ਸਵਾਗਤ ਕਰਦੇ ਹੋਏ ਅਤੇ ਕੌਮ ਦੇ ਮੁੱਖ ਮਸਲਿਆ ਨੂੰ ਵੀ ਇਸੇ ਤਰ੍ਹਾਂ ਜਿੰਮੇਵਾਰੀ ਨਾਲ ਪੂਰਨ ਕਰਨ ਦਾ ਸੁਝਾਅ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਿਥੇ ਜਥੇਦਾਰ ਸਾਹਿਬ ਨੇ ਉਪਰੋਕਤ ਜਿੰਮੇਵਾਰੀ ਨੂੰ ਗੰਭੀਰਤਾ ਨਾਲ ਲਿਆ ਹੈ ਉਥੇ ਬੀਤੇ 15 ਸਾਲਾਂ ਤੋ ਐਸ.ਜੀ.ਪੀ.ਸੀ ਦੀਆਂ ਜੋ ਜਰਨਲ ਚੋਣਾਂ ਸੈਟਰ ਦੇ ਹੁਕਮਰਾਨਾਂ ਵੱਲੋ ਨਹੀ ਕਰਵਾਈਆ ਜਾ ਰਹੀਆ ਅਤੇ ਸਾਡੀ ਐਸ.ਜੀ.ਪੀ.ਸੀ ਦੀ ਜਮਹੂਰੀਅਤ ਦਾ ਘਾਣ ਕੀਤਾ ਹੋਇਆ ਹੈ, ਉਸ ਸੰਬੰਧੀ ਵੀ ਐਸ.ਜੀ.ਪੀ.ਸੀ ਨੂੰ ਇਹ ਚੋਣਾਂ ਕਰਵਾਉਣ ਲਈ ਸੈਟਰ ਨੂੰ ਲਿਖਤੀ ਰੂਪ ਵਿਚ ਦੇਣ ਅਤੇ ਇਹ ਜਿੰਮੇਵਾਰੀ ਕਰਨ ਦੀ ਹਦਾਇਤ ਕਰਨ । ਤਾਂ ਕਿ ਲੰਮੇ ਸਮੇ ਤੋ ਐਸ.ਜੀ.ਪੀ.ਸੀ ਦੇ ਪ੍ਰਬੰਧ ਅਧੀਨ ਆਈਆ ਵੱਡੀਆ ਖਾਮੀਆ ਦਾ ਅੰਤ ਕਰਕੇ ਨਵੇ ਹਾਊਸ ਨੂੰ ਅਗਲਾ ਪ੍ਰਬੰਧ ਕਰਨ ਲਈ ਜਮੀਨ ਤਿਆਰ ਹੋ ਸਕੇ । ਜੋ 15 ਅਗਸਤ ਨੂੰ ਇਨਸਾਫ ਮੋਰਚਾ ਤੇ ਸਮੁੱਚੀਆ ਜਥੇਬੰਦੀਆ ਵੱਲੋ ਚੰਡੀਗੜ੍ਹ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪ੍ਰੋਗਰਾਮ ਦਿੱਤਾ ਗਿਆ ਹੈ, ਉਸ ਵਿਚ ਜਥੇਦਾਰ ਸਾਹਿਬ ਜਿਥੇ ਖੁਦ ਅਗਵਾਈ ਕਰਨ, ਉਤੇ ਐਸ.ਜੀ.ਪੀ.ਸੀ ਦੇ ਪ੍ਰਧਾਨ, ਐਗਜੈਕਟਿਵ ਕਮੇਟੀ ਮੈਬਰ ਅਤੇ ਹਾਊਸ ਦੇ ਮੈਬਰ ਆਪੋ ਆਪਣੀ ਕੌਮੀ ਜਿੰਮੇਵਾਰੀ ਸਮਝਕੇ ਸਮੂਲੀਅਤ ਕਰਦੇ ਹੋਏ ਆਪੋ ਆਪਣੇ ਇਲਾਕੇ ਦੀਆਂ ਸੰਗਤਾਂ ਨੂੰ ਨਾਲ ਲੈਕੇ ਇਕੱਠ ਦੇ ਮਕਸਦ ਨੂੰ ਪੂਰਨ ਕਰਨ । ਜੋ ਸ. ਸੁਖਬੀਰ ਸਿੰਘ ਬਾਦਲ ਵੱਲੋ ਹੁਣ ਫਿਰ ਮੁਲਕ ਦੇ ਵਜੀਰ ਏ ਆਜਮ ਸ੍ਰੀ ਮੋਦੀ ਨੂੰ ਮਿਲਕੇ ਮੌਕਾਪ੍ਰਸਤੀ ਸੋਚ ਅਧੀਨ ਸਿਆਸੀ ਸਵਾਰਥਾਂ ਦੀ ਪੂਰਤੀ ਲਈ ਪੰਜਾਬ ਸੂਬੇ ਅਤੇ ਕੌਮ ਵਿਰੌਧੀ ਅਮਲ ਹੋ ਰਹੇ ਹਨ, ਇਹ ਤਾਂ ਸਿੱਖ ਕੌਮ ਨੂੰ ਜੋ ਆਜਾਦੀ ਪ੍ਰਾਪਤ ਕਰਨ ਵੱਲ ਵੱਧ ਰਹੀ ਹੈ ਉਸ ਨੂੰ ਫਿਰ ਗੁਲਾਮੀਅਤ ਦੀ ਖਾਹੀ ਵਿਚ ਧਕੇਲਣ ਦੀ ਮਾਰੂ ਸਾਜਿਸ ਹੋ ਰਹੀ ਹੈ ਜਿਸ ਤੋ ਸਿੱਖ ਕੌਮ ਤੇ ਪੰਜਾਬੀ ਸੁਚੇਤ ਵੀ ਰਹਿਣ । ਦੂਸਰੀਆ ਸਿੱਖ ਜਥੇਬੰਦੀਆ ਬਿਨ੍ਹਾਂ ਕਿਸੇ ਦੇਰੀ ਕਰਿਆ ਛੋਟੇ ਮੋਟੇ ਵਖਰੇਵਿਆ ਤੋ ਉਪਰ ਉੱਠਕੇ 2027 ਦੀਆਂ ਅਸੈਬਲੀ ਚੋਣਾਂ ਨੂੰ ਮੁੱਖ ਰੱਖਕੇ ਸਮੂਹਿਕ ਰੂਪ ਵਿਚ ਸਿਆਸੀ ਸਮਝੌਤੇ ਨੂੰ ਸਿਰੇ ਚਾੜਨ ਵਿਚ ਯੋਗਦਾਨ ਪਾਉਣ ਤਾਂ ਕਿ ਸਿੱਖ ਕੌਮ ਦੀਆਂ ਕਾਤਲ ਜਮਾਤਾਂ ਬੀਜੇਪੀ-ਆਰ.ਐਸ.ਐਸ, ਕਾਂਗਰਸ, ਆਮ ਆਦਮੀ ਪਾਰਟੀ ਆਦਿ ਵਿਰੁੱਧ ਸਿੱਖ ਕੌਮ ਵੱਲੋ ਇਕ ਉਮੀਦਵਾਰ ਦੇ ਕੇ ਇਸ ਸਿਆਸੀ ਜੰਗ ਨੂੰ ਫਤਹਿ ਕੀਤਾ ਜਾ ਸਕੇ ।