ਬੇਸੱਕ ਪੰਜਾਬ ਤੇ ਸੈਟਰ ਸਰਕਾਰਾਂ 15 ਅਗਸਤ ਦੇ ਚੰਡੀਗੜ੍ਹ ਦੇ ਪ੍ਰੋਗਰਾਮ ਬਾਰੇ ਭੁਲੇਖਾ ਪਾ ਰਹੀਆ ਹਨ, ਪਰ ਸਿੱਖ ਕੌਮ ਹੁੰਮ-ਹੁੰਮਾਕੇ ਪਹੁੰਚੇ : ਮਾਨ
ਫ਼ਤਹਿਗੜ੍ਹ ਸਾਹਿਬ, 11 ਅਗਸਤ ( ) “ਇਨਸਾਫ਼ ਮੋਰਚਾ ਮੋਹਾਲੀ ਵੱਲੋ ਜੋ ਸਾਂਝੇ ਤੌਰ ਤੇ ਕੌਮੀ ਜਿੰਮੇਵਾਰੀਆ ਨੂੰ ਪੂਰਨ ਕਰਨ ਹਿੱਤ 15 ਅਗਸਤ ਦੇ ਦਿਹਾੜੇ ਉਤੇ ਗਵਰਨਰ ਹਾਊਸ ਪੰਜਾਬ ਨੂੰ ਘੇਰਨ ਅਤੇ ਆਪਣੇ ਬੰਦੀ ਸਿੰਘਾਂ ਜਥੇਦਾਰ ਜਗਤਾਰ ਸਿੰਘ ਹਵਾਰਾ, ਪਰਮਜੀਤ ਸਿੰਘ ਭਿਓਰਾ, ਜਗਤਾਰ ਸਿੰਘ ਤਾਰਾ ਦੀ ਅਤੇ ਹੋਰ ਬੰਦੀ ਸਿੰਘਾਂ ਦੀ ਰਿਹਾਈ ਦੇ ਗੰਭੀਰ ਮੁੱਦੇ ਨੂੰ ਲੈਕੇ ‘ਕਰੋ ਜਾ ਮਰੋ’ ਦੀ ਸੋਚ ਅਨੁਸਾਰ ਇਨਸਾਫ਼ ਪ੍ਰਾਪਤ ਕਰਨ ਲਈ ਵੱਡਾ ਕੌਮੀ ਪ੍ਰੋਗਰਾਮ ਦਿੱਤਾ ਗਿਆ ਹੈ, ਉਸ ਤੋ ਪੰਜਾਬ, ਸੈਟਰ ਦੀਆਂ ਸਰਕਾਰਾਂ ਘਬਰਾਹਟ ਵਿਚ ਆ ਕੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਹਿੱਤ ਨਿਰਆਧਾਰ ਬਿਆਨਬਾਜੀਆ ਤੇ ਸੋਸੇ ਕਰ ਰਹੀਆ ਹਨ । ਜਦੋਕਿ ਸਿੱਖ ਕੌਮ ਅਤੇ ਸਮੁੱਚੀਆ ਪੰਥਕ ਜਥੇਬੰਦੀਆ ਆਪਣੇ ਮਿੱਥੇ ਪ੍ਰੋਗਰਾਮ ਅਨੁਸਾਰ ਇਸ ਕੌਮੀ ਮਿਸਨ ਨੂੰ ਪੂਰਨ ਕਰਨ ਲਈ ਪੂਰੀ ਤਰ੍ਹਾਂ ਤਿਆਰ-ਬਰ-ਤਿਆਰ ਹਨ । ਇਹ 15 ਅਗਸਤ ਵਾਲਾ ਪ੍ਰੋਗਰਾਮ ਹਰ ਕੀਮਤ ਤੇ ਪੂਰਨ ਕਾਮਯਾਬੀ ਨਾਲ ਕੀਤਾ ਜਾਵੇਗਾ । ਇਸ ਲਈ ਸਾਡੀ ਸਮੁੱਚੀਆ ਪੰਥਕ ਜਥੇਬੰਦੀਆ, ਸਿੱਖ ਕੌਮ ਤੇ ਪੰਜਾਬੀਆ ਨੂੰ ਇਹ ਹਾਰਦਿਕ ਅਪੀਲ ਹੈ ਕਿ ਉਹ ਪੰਜਾਬ ਦੇ ਅਤੇ ਸਿੱਖ ਕੌਮ ਦੇ ਹਰ ਘਰ ਵਿਚੋ ਆਪਣੇ ਮੈਬਰ ਨਾਲ ਲੈਕੇ ਮੋਹਾਲੀ ਇਨਸਾਫ਼ ਮੋਰਚੇ ਵਾਲੇ ਸਥਾਂਨ ਤੇ ਪਹੁੰਚੇ ਅਤੇ ਗਵਰਨਰ ਹਾਊਸ ਤੱਕ ਪੂਰੀ ਜਾਹੋ ਜਲਾਲ ਨਾਲ ਇਸ ਕੌਮੀ ਮਿਸਨ ਨੂੰ ਕਾਮਯਾਬ ਕਰਨ ਵਿਚ ਯੋਗਦਾਨ ਪਾਉਣ ।”
ਇਹ ਅਪੀਲ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ 15 ਅਗਸਤ ਨੂੰ ਮੋਹਾਲੀ ਵਿਖੇ ਇਨਸਾਫ਼ ਮੋਰਚੇ ਵਾਲੇ ਸਾਥਨ ਤੇ ਆਪੋ ਆਪਣੇ ਸਾਧਨਾਂ ਰਾਹੀ ਵੱਡੀ ਗਿਣਤੀ ਵਿਚ ਪਹੁੰਚਣ ਅਤੇ ਦੋਵੇ ਪੰਜਾਬ ਤੇ ਸੈਟਰ ਦੀਆਂ ਸਰਕਾਰਾਂ ਨੂੰ ਸਾਡੇ ਬੰਦੀਆ ਨੂੰ ਰਿਹਾਅ ਕਰਨ ਲਈ ਮਜਬੂਰ ਕਰਨ ਦੇ ਉਲੀਕੇ ਗਏ ਪ੍ਰੋਗਰਾਮ ਵਿਚ ਸਮੂਲੀਅਤ ਕਰਦੇ ਹੋਏ ਆਪਣੀ ਜਿੰਮੇਵਾਰੀ ਪੂਰਨ ਕਰਨ ਦੀ ਅਪੀਲ ਕੀਤੀ । ਉਨ੍ਹਾਂ ਕਿਹਾ ਕਿ ਸਾਡਾ ਇਹ ਪ੍ਰੋਗਰਾਮ ਜਮਹੂਰੀਅਤ ਅਤੇ ਵਿਧਾਨਿਕ ਲੀਹਾਂ ਉਤੇ ਹੈ ਅਤੇ ਅਜਿਹਾ ਕਰਨਾ ਸਾਡਾ ਵਿਧਾਨਿਕ ਹੱਕ ਹੈ । ਜਦੋ ਜਾਬਰ ਬੋਲੀਆ, ਗੂੰਗੀਆ ਸਰਕਾਰਾਂ ਆਪਣੇ ਲੋਕਾਂ ਦੀ ਆਵਾਜ ਨੂੰ ਸੁਣਨਾ ਬੰਦ ਕਰ ਦੇਣ ਅਤੇ ਕਾਨੂੰਨ ਅਨੁਸਾਰ ਸਜਾਵਾਂ ਪੂਰੀਆ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੇ ਅਮਲ ਨਾ ਕਰਨ ਅਤੇ ਸਾਡੇ ਸਿੰਘਾਂ ਨੂੰ ਕਾਨੂੰਨ ਅਨੁਸਾਰ ਬਣਦੀ ਪੈਰੋਲ ਦੇਣ ਤੋ ਭੱਜਣ ਤਾਂ ਸਾਡਾ ਸਮੁੱਚੀ ਕੌਮ ਦਾ ਇਹ ਹੱਕ ਹੈ ਕਿ ਅਸੀ ਉਸ ਵਿਰੁੱਧ ਲਾਮਬੰਦ ਹੁੰਦੇ ਹੋਏ ਸਰਕਾਰ ਦੇ ਇਸ ਜਬਰ ਵਿਰੁੱਧ ਜੋਰਦਾਰ ਆਵਾਜ ਉਠਾਈਏ ਅਤੇ ਆਪਣੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਦੇ ਫਰਜ ਨਿਭਾਈਏ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਭ ਪੰਥਕ, ਧਾਰਮਿਕ, ਸਮਾਜਿਕ ਜਥੇਬੰਦੀਆ, ਕਿਸਾਨ ਯੂਨੀਅਨਾਂ, ਵਿਦਿਆਰਥੀ ਯੂਨੀਅਨ, ਸਿੱਖ ਸਟੂਡੈਟ ਫੈਡਰੇਸਨ, ਰਾਜਨੀਤਿਕ ਪਾਰਟੀਆ, ਮਜਦੂਰ ਯੂਨੀਅਨਾਂ ਸਮੁੱਚੀ ਸਿੱਖ ਕੌਮ ਤੇ ਪੰਜਾਬੀ ਆਪਣੀ ਇਸ ਕੌਮੀ ਜਿੰਮੇਵਾਰੀ ਨੂੰ ਹਰ ਕੀਮਤ ਤੇ ਨਿਭਾਉਣਗੇ ਅਤੇ ਸਰਕਾਰ ਨੂੰ ਸਾਡੇ ਬੰਦੀਆ ਨੂੰ ਰਿਹਾਅ ਕਰਨ ਲਈ ਮਜਬੂਰ ਕਰ ਦੇਣਗੇ ।