ਜਦੋਂ ਪਾਕਿਸਤਾਨ, ਸਾਊਦੀ ਅਰਬ ਤੇ ਤੁਰਕੀ ਇਕੱਠੇ ਹੋ ਗਏ ਹਨ ਤਾਂ ਹੁਣ ਹਿੰਦੂਤਵ ਹੁਕਮਰਾਨ ਘੱਟ ਗਿਣਤੀ ਕੌਮਾਂ ਉਤੇ ਜ਼ਬਰ ਨੂੰ ਤੇਜ਼ ਕਰਨਗੇ : ਮਾਨ
ਫ਼ਤਹਿਗੜ੍ਹ ਸਾਹਿਬ, 08 ਅਗਸਤ ( ) “ਕੌਮਾਂਤਰੀ ਪੱਧਰ ਉਤੇ ਫ਼ੌਜੀ, ਵਪਾਰਿਕ, ਸਮਾਜਿਕ ਅਤੇ ਭੂਗੋਲਿਕ ਹਾਲਾਤਾਂ ਦੀ ਤੇਜ਼ੀ ਨਾਲ ਬਦਲਣ ਦੀ ਬਦੌਲਤ ਇੰਡੀਆ ਦੀ ਵਿਦੇਸੀ ਨੀਤੀ ਤਕਰੀਬਨ ਅਸਫਲ ਸਾਬਤ ਹੋ ਚੁੱਕੀ ਹੈ । ਇੰਡੀਆ ਨੂੰ ਪਹਿਲੇ 2 ਦੁਸਮਣ ਤਾਕਤਾਂ ਪਾਕਿਸਤਾਨ ਤੇ ਚੀਨ ਨੇ ਘੇਰਿਆ ਹੀ ਹੋਇਆ ਸੀ । ਪਰ ਹੁਣ ਇਸ ਗਰੁੱਪ ਵਿਚ ਸਾਊਦੀ ਅਰਬ ਤੇ ਤੁਰਕੀ ਵੱਲੋ ਪਾਕਿਸਤਾਨ ਦੇ ਨਾਲ ਆਉਣ ਨਾਲ ਇੰਡੀਆ, ਚੀਨ ਜਾਂ ਪਾਕਿਸਤਾਨ ਵੱਲ ਤਾਂ ਕੁਝ ਨਹੀ ਕਰ ਸਕੇਗਾ । ਲੇਕਿਨ ਦੂਸਰੇ ਪਾਸੇ ਇੰਡੀਆ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ, ਮੁਸਲਿਮ, ਸਿੱਖ ਤੇ ਇਸਾਈਆ ਉਤੇ ਜ਼ਬਰ ਵੱਧਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ । ਹੁਣ ਇਨ੍ਹਾਂ ਦਾ ਇਹ ਗੁੱਸਾ ਸਿੱਖਾਂ ਤੇ ਮੁਸਲਮਾਨਾਂ ਵਿਰੁੱਧ ਹੀ ਨਿਕਲੇਗਾ । ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਉਪਰੋਕਤ ਦੋਵੇ ਮੁਲਕਾਂ ਤੋ ਇਲਾਵਾ ਬੰਗਲਾਦੇਸ, ਨੇਪਾਲ, ਭੂਟਾਨ, ਬਰਮਾ, ਸ੍ਰੀਲੰਕਾ, ਅਫਗਾਨੀਸਤਾਨ, ਮਾਲਦੀਵ ਦੇ ਵੀ ਇੰਡੀਆ ਨਾਲ ਸੰਬੰਧ ਚੰਗੇ ਨਹੀ ਰਹੇ । ਜਿਸ ਨਾਲ ਇੰਡੀਆ ਦੀ ਕੌਮਾਂਤਰੀ ਸਥਿਤੀ ਬਹੁਤ ਕੰਮਜੋਰ ਪੈ ਗਈ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੌਮਾਂਤਰੀ ਪੱਧਰ ਤੇ ਵਿਸੇਸ ਤੌਰ ਤੇ ਇੰਡੀਆ ਦੇ ਨਾਲ ਲੱਗਦੇ ਮੁਲਕਾਂ ਵਿਚ ਫ਼ੌਜੀ, ਵਪਾਰਿਕ, ਭੂਗੋਲਿਕ ਸਥਿਤੀ ਦੇ ਤੇਜ਼ੀ ਨਾਲ ਬਦਲਣ ਉਤੇ ਹਿੰਦੂਤਵ ਹੁਕਮਰਾਨਾਂ ਵੱਲੋ ਇੰਡੀਆ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਉਤੇ ਜਬਰ ਤੇਜ ਹੋਣ ਦੀ ਸੰਕਾ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਨ੍ਹਾਂ ਹੁਕਮਰਾਨਾਂ ਵੱਲੋ ਸਾਡੀ ਐਸ.ਜੀ.ਪੀ.ਸੀ ਦੀ ਜਮਹੂਰੀਅਤ ਨੂੰ ਬੀਤੇ 14 ਸਾਲਾਂ ਤੋ ਕੁੱਚਲਿਆ ਜਾ ਰਿਹਾ ਹੈ । 30-30 ਸਾਲਾਂ ਤੋ ਸਜਾਵਾਂ ਪੂਰੀਆ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਨਹੀ ਕੀਤਾ ਜਾ ਰਿਹਾ । ਜੋ ਘੱਟ ਗਿਣਤੀ ਕੌਮਾਂ ਨੂੰ ਬਾਹਰਲੇ ਮੁਲਕਾਂ ਤੋ ਵਿਤੀ ਮਦਦ ਆ ਰਹੀ ਹੈ ਉਸ ਉਤੇ ਰੋਕ ਲਗਾ ਦਿੱਤੀ ਗਈ ਹੈ । ਜਿਸ ਨਾਲ ਘੱਟ ਗਿਣਤੀ ਕੌਮਾਂ ਦੇ ਤਰੱਕੀ ਹੋਣ ਅਤੇ ਅਗਾਹ ਵੱਧਣ ਦੇ ਸਭ ਕੰਮ ਰੁਕ ਜਾਣਗੇ । ਫਿਰ ਸਾਡੇ ਉਤੇ ਹੁਕਮਰਾਨਾਂ ਵੱਲੋ ਜ਼ਬਰੀ ਵੰਦੇ ਮਾਤਰਮ, ਜਨ-ਗਨ-ਮਨ ਦੇ ਗਾਇਨ ਥੋਪੇ ਜਾ ਰਹੇ ਹਨ । ਜਿਸ ਨਾਲ ਸਾਡਾ ਕੋਈ ਸੰਬੰਧ ਨਹੀ । ਜਦੋਕਿ 47 ਤੋ ਬਾਅਦ ਜਦੋ ਵੀ ਬਾਹਰਲੇ ਮੁਲਕਾਂ ਨਾਲ ਇੰਡੀਆ ਦੀਆਂ ਜੰਗਾਂ ਹੋਈਆ ਤਾਂ ਸਾਡੀ ਫੌ਼ਜ ਵਿਚ ‘ਦੇਹ ਸਿਵਾ ਬਰ ਮੋਹਿ ਇਹੈ’ ਦੇ ਗਾਇਨ ਹੀ ਗਾਉਦੇ ਹੋਏ ਫਤਹਿ ਪ੍ਰਾਪਤ ਕੀਤੀਆ ਜਾਦੀਆ ਰਹੀਆ ਹਨ ਅਤੇ ਇਸੇ ਗਾਇਨ ਨੂੰ ਨਿਰੰਤਰ ਆਲ ਇੰਡੀਆ ਰੇਡੀਓ ਦੇ ਸੰਚਾਰ ਸਾਧਨ ਉਤੇ ਗਾਇਆ ਜਾਦਾ ਰਿਹਾ ਹੈ । ਫਿਰ ਹੁਕਮਰਾਨਾਂ ਨੂੰ ਉਪਰੋਕਤ ਦੇਹ ਸਿਵਾ ਬਰ ਮੋਹਿ ਇਹੈ ਦੇ ਗਾਇਨ ਨੂੰ ਲਾਗੂ ਕਰਨ ਤੇ ਕਿਸ ਗੱਲ ਦੀ ਤਕਲੀਫ ਹੈ ? ਇਸ ਨੂੰ ਕਿਉ ਨਹੀ ਅਪਣਾਇਆ ਜਾ ਰਿਹਾ ? ਸਭ ਪਾਸੇ ਘੱਟ ਗਿਣਤੀ ਸਿੱਖ ਕੌਮ ਤੇ ਮੁਸਲਮਾਨਾਂ ਨਾਲ ਭਾਰੀ ਵਿਤਕਰੇ ਤੇ ਬੇਇਨਸਾਫ਼ੀਆ ਹੁੰਦੀਆ ਆ ਰਹੀਆ ਹਨ । ਇਸ ਤਰ੍ਹਾਂ ਕਦੀ ਵੀ ਕਿਸੇ ਵੀ ਸਟੇਟ ਦੇ ਰਾਜ ਭਾਗ ਨਹੀ ਚੱਲਦੇ ਹੁੰਦੇ ਬਲਕਿ ਸਭਨਾਂ ਨੂੰ ਨਾਲ ਲੈਕੇ ਹੀ ਰਾਜ ਪ੍ਰਬੰਧ ਨੂੰ ਸਹੀ ਢੰਗ ਨਾਲ ਚਲਾਇਆ ਜਾ ਸਕਦਾ । ਇਥੋ ਤੱਕ ਇੰਡੀਅਨ ਝੰਡੇ ਵਿਚ ਭਗਵਾ ਰੰਗ ਹਿੰਦੂਆ ਦਾ ਹੈ, ਚਿੱਟਾ ਜੈਨੀਆ ਦਾ, ਅਸੋਕ ਚੱਕਰ ਬੁੱਧ ਧਰਮ ਦਾ ਅਤੇ ਹਰਾ ਰੰਗ ਮੁਸਲਮਾਨਾ ਦਾ ਹੈ । ਸਿੱਖਾਂ ਦੇ ਰੰਗ ਨੂੰ ਤਾਂ ਸਨਮਾਨ ਹੀ ਨਹੀ ਦਿੱਤਾ ਗਿਆ । ਫਿਰ ਇਹ ਰਵਾਇਤ ਸ੍ਰੀ ਕਿ ਗ੍ਰਹਿ, ਰੱਖਿਆ, ਵਿੱਤ, ਵਿਦੇਸ ਵਿਭਾਗਾਂ ਵਿਚੋ ਇਕ ਵਿਭਾਗ ਸਿੱਖਾਂ ਨੂੰ ਦਿੱਤਾ ਜਾਂਦਾ ਸੀ । ਪਰ ਹੁਣ ਚਾਰਾਂ ਵਿਚੋ ਸਿੱਖਾਂ ਦੀ ਸਮੂਲੀਅਤ ਨੂੰ ਬਿਲਕੁਲ ਖਤਮ ਕਰ ਦਿੱਤਾ ਗਿਆ ਹੈ । ਸਾਡੀ ਸਲਾਹ ਤੋ ਬਿਨ੍ਹਾਂ ਹੀ ਇੰਡੀਆ ਦਾ ਨਾਮ ਭਾਰਤ ਰੱਖ ਦਿੱਤਾ ਗਿਆ ਜਿਸ ਨਾਮ ਬਾਰੇ ਸਾਨੂੰ ਕੋਈ ਜਾਣਕਾਰੀ ਨਹੀ ਕਿ ਇਹ ਕੀ ਹੈ ।
ਉਨ੍ਹਾਂ ਕਿਹਾ ਕਿ ਨੇਵੀ, ਏਅਰਫੋਰਸ ਤੇ ਆਰਮੀ ਵੱਲੋ ਘੱਟ ਗਿਣਤੀ ਕੌਮਾਂ ਤੇ ਹੋਣ ਵਾਲੇ ਹਕੂਮਤੀ ਜ਼ਬਰ ਸਮੇ ਆਪਣੀ ਬਣਦੀ ਡਿਊਟੀ ਪੂਰਨ ਨਾ ਕਰਕੇ ਇਹ ਤਿੰਨੇ ਫ਼ੌਜਾਂ ਦੇ ਅੰਗ ਵੀ ਵਿਧਾਨਿਕ ਤੇ ਸਮਾਜਿਕ ਤੌਰ ਤੇ ਵੱਡੇ ਪ੍ਰਸ਼ਨ ਚਿੰਨ੍ਹ ਹੇਠ ਆ ਗਏ ਹਨ । ਜਦੋ 1984 ਵਿਚ ਬਲਿਊ ਸਟਾਰ ਸਮੇ ਸਿੱਖ ਕੌਮ ਦੀ ਨਸਲਕੁਸੀ ਹੋਈ ਤਾਂ ਫ਼ੌਜ ਆਪਣੀਆ ਬੈਰਕਾਂ ਵਿਚੋ ਬਾਹਰ ਨਾ ਨਿਕਲੀ । ਇਸੇ ਤਰ੍ਹਾਂ ਜਦੋ ਗੁਜਰਾਤ ਵਿਚ ਦੰਗੇ ਹੋਏ ਤਾਂ ਫ਼ੌਜ ਨੇ ਆਪਣੀ ਜਿੰਮੇਵਾਰੀ ਉਸ ਸਮੇ ਵੀ ਨਹੀ ਨਿਭਾਈ । ਇਸ ਲਈ ਜਦੋਂ ਘੱਟ ਗਿਣਤੀ ਕੌਮਾਂ ਉਤੇ ਹਰ ਤਰਫ ਭਾਰੀ ਵਿਤਕਰੇ, ਜਬਰ ਵੱਧ ਗਿਆ ਹੈ ਜੋ ਹੁਣ ਹੋਰ ਤੇਜ ਹੋਵੇਗਾ । ਸਾਡੀ ਗੱਲਬਾਤ ਕਰਨ ਦੇ ਸਾਧਨ ਟੈਲੀਫੋਨ, ਐਪਸ ਅਤੇ ਨੈਟਵਰਕ ਸੈਸਰ ਹੋਣਗੇ । ਇਸ ਲਈ ਸਥਿਤੀ ਵਿਚ ਸਿੱਖ ਕੌਮ ਦਾ ਆਪਣਾ ਆਜਾਦ ਘਰ ਖਾਲਿਸਤਾਨ ਕਾਇਮ ਹੋਣਾ ਅਤਿ ਜਰੂਰੀ ਹੋ ਗਿਆ ਹੈ । ਦੂਸਰਾ ਸਾਡੀ ਸਿੱਖ ਕੌਮ ਦੇ ਆਗੂ ਬੀਜੇਪੀ ਨਾਲ ਆਪਣੇ ਸਵਾਰਥੀ ਹਿੱਤ ਦੀ ਪੂਰਤੀ ਲਈ ਜਾ ਰਹੇ ਹਨ । ਬਾਲਾਕੋਟ ਅਤੇ ਆਪ੍ਰੇਸ਼ਨ ਸਿੰਧੂਰ ਸਮੇ ਸਿੱਖ ਕੌਮ ਨਾਲ ਕਿਸੇ ਤਰ੍ਹਾਂ ਦਾ ਸਲਾਹ-ਮਸਵਰਾ ਨਹੀ ਕੀਤਾ ਗਿਆ । ਜੋ ਉਪਰੋਕਤ ਸਾਊਦੀ ਅਰਬ, ਤੁਰਕੀ ਤੇ ਪਾਕਿਸਤਾਨ ਦਾ ਫ਼ੌਜੀ ਸਮਝੌਤਾ ਹੋਇਆ ਹੈ ਉਸ ਨਾਲ ਕਾਮਰੇਡ ਚੀਨ, ਇਸਲਾਮਿਕ ਪਾਕਿਸਤਾਨ ਦੇ ਵਿਚਕਾਰ ਸਿੱਖ ਆਪਣੇ ਆਪ ਨੂੰ ਸਿੱਖ ਹੋਮਲੈਡ ਵਿਚ ਸੁਰੱਖਿਅਤ ਮਹਿਸੂਸ ਕਰਨਗੇ ਅਤੇ ਜਿਵੇ ਪਹਿਲੇ ਪੰਜਾਬ ਨੂੰ ਜੰਗ ਦਾ ਅਖਾੜਾ ਬਣਾ ਦਿੱਤਾ ਜਾਂਦਾ ਸੀ ਹੁਣ ਦੋਵਾਂ ਪੰਜਾਬਾਂ ਨੂੰ ਜੰਗ ਦਾ ਅਖਾੜਾ ਨਹੀ ਬਣਾ ਸਕਣਗੇ ਕਿਉਂਕਿ ਹੁਣ ਦੁਸਮਣ ਮੁਲਕਾਂ ਕੋਲ ਇਨ੍ਹਾਂ ਨਾਲੋ ਵੱਧ ਆਧੁਨਿਕ ਉਪਕਰਨ ਤੇ ਸਟੈਲਥ ਜਹਾਜ ਹਨ । ਜਿਵੇ ਨਾਜੀਆ ਜਰਮਨਾਂ ਨੇ ਉਸ ਸਮੇ ਯਹੂਦੀਆ, ਜਿਪਸੀ, ਸਲੇਵਸ, ਰਸੀਅਨ ਕੈਦੀਆਂ ਉਤੇ ਜ਼ਬਰ ਢਾਹਿਆ ਸੀ, ਇਹ ਹਿੰਦੂਤਵ ਹੁਕਮਰਾਨ ਹੁਣ ਘੱਟ ਗਿਣਤੀਆ ਨਾਲ ਉਸੇ ਤਰ੍ਹਾਂ ਨਾਜੀਆ ਵਾਲਾ ਵਿਵਹਾਰ ਕਰਨਗੇ । ਜਿਸ ਤੋ ਸਮੁੱਚੀਆ ਘੱਟ ਗਿਣਤੀ ਕੌਮਾਂ ਨੂੰ ਹਕੂਮਤੀ ਮਾਰੂ ਸਾਜਿਸਾਂ ਨੂੰ ਮਹਿਸੂਸ ਕਰਦੇ ਹੋਏ ਇਕ ਪਲੇਟਫਾਰਮ ਤੇ ਇਕੱਤਰ ਵੀ ਹੋਣਾ ਪਵੇਗਾ ਅਤੇ ਅਜਿਹੀ ਰਣਨੀਤੀ ਬਣਾਉਣੀ ਪਵੇਗੀ ਜਿਸ ਨਾਲ ਹਿੰਦੂਤਵ ਹੁਕਮਰਾਨ ਆਪਣੇ ਸੌੜੇ ਸਿਆਸੀ ਸਵਾਰਥਾਂ ਦੀ ਪੂਰਤੀ ਲਈ ਸਾਡੇ ਉਤੇ ਜ਼ਬਰ ਨਾ ਕਰ ਸਕਣ ।