ਨਹਿਰੂ-ਮਾਸਟਰ ਤਾਰਾ ਸਿੰਘ ਪੈਕਟ ਅਨੁਸਾਰ ਸਾਨੂੰ ਆਪਣੇ ਗੁਰਧਾਮਾਂ ਦੇ ਦਰਸ਼ਨਾਂ ਲਈ ਤੁਰੰਤ ਸਰਹੱਦਾਂ ਅਤੇ ਕਰਤਾਰਪੁਰ ਸਾਹਿਬ ਲਾਂਘਾ ਖੋਲਿਆ ਜਾਵੇ : ਮਾਨ
ਸਨੌਰ ਵਿਧਾਨ ਸਭਾ ਹਲਕੇ ਦੇ ਆਗੂ ਸ. ਭੁਪਿੰਦਰ ਸਿੰਘ ਮਸੀਗਣ ਵੱਲੋਂ ਆਪਣੇ ਸਾਥੀਆ ਸਮੇਤ ਪਾਰਟੀ ਵਿਚ ਸਾਮਿਲ ਹੋਣ ਦਾ ਸਵਾਗਤ
ਫ਼ਤਹਿਗੜ੍ਹ ਸਾਹਿਬ, 07 ਅਗਸਤ ( ) “ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦਾ ਡਾਈਗਡੈਕਲਰੇਸ਼ਨ ਸੀ ਕਿ ਜਦੋ ਵੀ ਹਿੰਦ ਫ਼ੌਜਾਂ ਸ੍ਰੀ ਦਰਬਾਰ ਸਾਹਿਬ ਦਾਖਲ ਹੋਣਗੀਆ ਤਾਂ ਖਾਲਿਸਤਾਨ ਦੀ ਨੀਹ ਰੱਖੀ ਜਾਵੇਗੀ । ਅਸੀ ਬੀਤੇ 40 ਸਾਲਾਂ ਤੋ ਉਨ੍ਹਾਂ ਦੇ ਅੰਤਿਮ ਵਾਕਾਂ ਉਤੇ ਦ੍ਰਿੜਤਾ ਨਾਲ ਪਹਿਰਾ ਦਿੰਦੇ ਆ ਰਹੇ ਹਾਂ । ਇਹੀ ਵਜਹ ਹੈ ਕਿ ਅੱਜ ਸੈਕੜਿਆ ਦੀ ਗਿਣਤੀ ਵਿਚ ਸਨੌਰ ਹਲਕੇ ਤੋ ਸ. ਭੁਪਿੰਦਰ ਸਿੰਘ ਮਸੀਗਣ ਦੀ ਅਗਵਾਈ ਵਿਚ ਸਾਡੀ ਆਜਾਦੀ ਦੀ ਸੋਚ ਨੂੰ ਮੁੱਖ ਰੱਖਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਿਚ ਸਾਮਿਲ ਹੋਏ ਹਨ। ਦੂਸਰਾ ਸੈਟਰ ਵਿਚ ਵਿਦੇਸ, ਗ੍ਰਹਿ, ਵਿਤ ਅਤੇ ਰੱਖਿਆ ਦੇ ਮੁੱਖ ਵਿਭਾਗਾਂ ਵਿਚ ਸਿੱਖ ਕੌਮ ਨੂੰ ਇਕ ਵਿਚ ਪੂਰਨ ਸਨਮਾਨ ਦਿੱਤਾ ਜਾਂਦਾ ਸੀ ਜੋ ਕਿ ਉਹ ਵੀ ਖਤਮ ਕਰ ਦਿੱਤਾ ਗਿਆ ਹੈ । ਹੁਣ ਅਸੀ ਚਾਹੁੰਦੇ ਹਾਂ ਕਿ ਸਾਡੇ ਵਾਹਗਾ, ਅਟਾਰੀ, ਸੁਲੇਮਾਨਕੀ ਅਤੇ ਹੂਸੈਨੀਵਾਲਾ ਸਰਹੱਦਾਂ ਜਿਥੇ ਵਪਾਰ ਲਈ ਖੁੱਲ੍ਹਣ ਉਥੇ ਅਸੀ ਇਨ੍ਹਾਂ ਸਰਹੱਦਾਂ ਰਾਹੀ ਅਤੇ ਕਰਤਾਰਪੁਰ ਸਾਹਿਬ ਦੇ ਲਾਂਘੇ ਰਾਹੀ ਆਪਣੇ ਪਾਕਿਸਤਾਨ ਵਿਚ ਗੁਰਧਾਮਾਂ ਦੇ ਜਦੋ ਚਾਹੀਏ ਦਰਸ਼ਨ ਕਰ ਸਕੀਏ । ਇਸ ਨਾਲ ਲਾਲੇ-ਬਾਣੀਆ ਦੇ ਉਤਪਾਦਾਂ ਨੂੰ ਅਤੇ ਜਿੰਮੀਦਾਰਾਂ ਦੀਆਂ ਜਿਨਸਾਂ ਨੂੰ ਮੱਧ ਏਸੀਆ, ਰੂਸ, ਅਰਬ ਮੁਲਕਾਂ ਤੱਕ ਪਹੁੰਚਾਉਣ ਅਤੇ ਅੱਛੀ ਕੀਮਤ ਮਿਲਣ ਦੇ ਮੌਕੇ ਪ੍ਰਦਾਨ ਹੋਣਗੇ । ਮੁਲਕ ਦੀ ਜੀ.ਡੀ.ਪੀ ਵੀ ਵੱਧੇਗੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਇਥੇ ਪਾਰਟੀ ਮੁੱਖ ਦਫਤਰ ਵਿਖੇ ਸ. ਭੁਪਿੰਦਰ ਸਿੰਘ ਮਸੀਗਣ ਜੋ ਸਨੌਰ ਵਿਧਾਨ ਸਭਾ ਹਲਕੇ ਦੇ ਆਗੂ ਹਨ, ਆਪਣੇ ਸੈਕੜੇ ਸਾਥੀਆ ਨਾਲ ਪਾਰਟੀ ਵਿਚ ਸਾਮਿਲ ਹੋਣ ਤੇ ਉਨ੍ਹਾਂ ਦਾ ਗਰਮਜੋਸੀ ਨਾਲ ਸਵਾਗਤ ਕਰਦੇ ਹੋਏ ਅਤੇ ਪ੍ਰੈਸ ਨੂੰ ਸੁਬੋਧਿਤ ਹੁੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਾਨੂੰ ਇਸ ਗੱਲ ਦਾ ਗਹਿਰਾ ਦੁੱਖ ਤੇ ਅਫਸੋਸ ਹੈ ਕਿ ਹਿੰਦੂ ਹੁਕਮਰਾਨਾਂ ਨੂੰ ਸਾਡੇ ਸਿੱਖਾਂ ਉਤੇ ਸੱਕ ਹੈ । ਪਰ ਦੂਸਰੇ ਪਾਸੇ ਜਿਸ ਚੀਨ ਮੁਲਕ ਨੇ 1962 ਵਿਚ ਸਾਡੇ 39,000 ਸਕੇਅਰ ਵਰਗ ਕਿਲੋਮੀਟਰ ਅਤੇ 2020 ਤੇ 2022 ਵਿਚ 8000 ਸਕੇਅਰ ਵਰਗ ਕਿਲੋਮੀਟਰ ਇਲਾਕਾ ਕਬਜਾ ਕਰ ਲਿਆ ਹੈ, ਉਸ ਨਾਲ ਹਿਮਾਚਲ ਰਾਹੀ ਇਨ੍ਹਾਂ ਨੇ ਵਪਾਰ ਖੋਲ੍ਹ ਦਿੱਤਾ ਹੈ । ਪਰ ਸਾਡੇ ਜੋ ਪੰਜਾਬ ਸੂਬੇ ਨਾਲ ਲੱਗਦੀਆਂ ਸਰਹੱਦਾਂ ਹਨ, ਉਨ੍ਹਾਂ ਨੂੰ ਨਾ ਖੋਲ੍ਹਕੇ ਅਤੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਨਾ ਖੋਲ੍ਹਕੇ ਸਿੱਖ ਕੌਮ ਤੇ ਪੰਜਾਬੀਆਂ ਨਾਲ ਗੈਰ ਵਿਧਾਨਿਕ ਅਤੇ ਗੈਰ ਸਮਾਜਿਕ ਦੁੱਖਦਾਇਕ ਅਮਲ ਕੀਤੇ ਜਾ ਰਹੇ ਹਨ । ਅੱਜ ਜੋ ਕੌਮਾਂਤਰੀ ਪੱਧਰ ਤੇ ਭੂਗੋਲਿਕ ਸਥਿਤੀ ਤੇਜ਼ੀ ਨਾਲ ਬਦਲ ਰਹੀ ਹੈ ਅਤੇ ਅਮਰੀਕਾ ਮੁਲਕ ਦੇ ਪ੍ਰੈਜੀਡੈਟ ਸ੍ਰੀ ਟਰੰਪ ਸਾਡੇ ਨਜਦੀਕ ਇਰਾਨ ਵਿਚ ਆ ਚੁੱਕੇ ਹਨ ਉਨ੍ਹਾਂ ਨੂੰ ਇਸ ਵਿਸੇ ਤੇ ਅਤੇ ਸਿੱਖ ਕੌਮ ਦੀਆਂ ਮੁਸਕਿਲਾਂ ਤੇ ਵਿਤਕਰਿਆ ਨੂੰ ਖਤਮ ਕਰਨ ਲਈ ਜਿਥੇ ਉਸੇ ਤਰ੍ਹਾਂ ਦਖਲ ਦੇਣ ਦੀ ਮੰਗ ਕਰਦੇ ਹਾਂ ਜਿਵੇ ਅਮਰੀਕਾ ਦੇ ਪਹਿਲੇ ਪ੍ਰੈਜੀਡੈਟ ਵੂਡਰੋ ਵਿਲਸਨ ਨੇ ਵੱਡੇ-ਵੱਡੇ ਮੁਲਕਾਂ ਨੂੰ ਤੋੜਕੇ ਬਹੁਤ ਮੁਲਕ ਕੌਮੀਅਤ ਦੇ ਆਧਾਰ ਤੇ ਆਜਾਦ ਕਰ ਦਿੱਤੇ ਸਨ । ਉਸੇ ਤਰ੍ਹਾਂ ਦਾ ਅਮਲ ਹੁਣ ਸਿੱਖ ਕੌਮ ਜੋ ਇੰਡੀਆ ਵਿਚ ਵੱਡੇ ਜਬਰ ਤੇ ਵਿਤਕਰਿਆ ਦਾ ਸਾਹਮਣਾ ਕਰ ਰਹੀ ਹੈ, ਉਸ ਨੂੰ ਆਜਾਦ ਕਰਨ ਲਈ ਆਪਣੀ ਮੋਹਰੀ ਭੂਮਿਕਾ ਨਿਭਾਉਣ । ਅਸੀ ਇਹ ਚਾਹੁੰਦੇ ਹਾਂ ਕਿ ਕਾਮਰੇਡ ਚੀਨ, ਮੁਸਲਿਮ ਪਾਕਿਸਤਾਨ ਅਤੇ ਹਿੰਦੂ ਇੰਡੀਆ ਜੋ ਨਿਊਕਲਰ ਤਾਕਤ ਨਾਲ ਲੈਸ ਹਨ, ਦੇ ਵਿਚਕਾਰ ਬਤੌਰ ਬਫਰ ਸਟੇਟ ਦੇ ਆਜਾਦ ਸਿੱਖ ਰਾਜ ਕਾਇਮ ਹੋਵੇ । ਜੋ ਇਨ੍ਹਾਂ ਤਾਕਤਾਂ ਵਿਚ ਵੀ ਸੰਤੁਲਨ ਬਣਾਕੇ ਰੱਖੇ । ਕਿਉਂਕਿ ਜੇਕਰ ਪਾਣੀਆ ਦੇ ਮੁੱਦੇ ਉਤੇ ਪਾਕਿਸਤਾਨ ਇੰਡੀਆ ਦੀ ਜੰਗ ਲੱਗ ਗਈ ਤਾਂ ਦੋਵਾਂ ਪੰਜਾਬਾਂ ਦਾ ਬਹੁਤ ਵੱਡਾ ਨੁਕਸਾਨ ਹੋ ਜਾਵੇਗਾ । ਦੂਸਰਾ ਜੋ ਸਾਡੇ ਸਤਲੁਜ, ਬਿਆਸ, ਰਾਵੀ ਉਤੇ ਬਿਜਲੀ ਪੈਦਾ ਕਰਨ ਵਾਲੇ ਹੈੱਡਵਰਕਸ ਹਨ ਉਨ੍ਹਾਂ ਤੇ ਵੀ ਸੈਟਰ ਨੇ ਜਬਰੀ ਗੈਰ ਕਾਨੂੰਨੀ ਤਰੀਕੇ ਕਬਜਾ ਕੀਤਾ ਹੋਇਆ ਹੈ ਅਤੇ ਇਨ੍ਹਾਂ ਹੈੱਡਵਰਕਸਾਂ ਦੇ ਗੇਟਾਂ ਨੂੰ ਖੋਲ੍ਹਕੇ ਹੁਕਮਰਾਨ ਕਿਸੇ ਸਮੇ ਵੀ ਸਾਡੇ ਦੋਵੇ ਪੰਜਾਬ ਦੇ ਨਿਵਾਸੀਆ ਨੂੰ ਡਬੋ ਸਕਦੇ ਹਨ ਅਤੇ ਇਸਦੀ ਹਾਈਡ੍ਰੋਲੋਜੀਕਲ ਜੰਗ ਦੇ ਤੌਰ ਤੇ ਵਰਤੋ ਕਰ ਸਕਦੇ ਹਨ । ਇਸ ਲਈ ਸਾਡੀ ਇਹ ਵੱਡੇ ਮੁਲਕਾਂ ਅਤੇ ਯੂ.ਐਨ.ਓ ਤੋ ਇਹ ਮੰਗ ਹੈ ਕਿ ਇਨ੍ਹਾਂ ਹੈੱਡਵਰਕਸਾਂ ਦਾ ਕੰਟਰੋਲ ਯੂ.ਐਨ.ਓ ਦੇ ਅਧੀਨ ਹੋਵੇ ।
ਉਨ੍ਹਾਂ ਕਿਹਾ ਕਿ ਸਾਡੀ ਜੇਕਰ ਸਰਕਾਰ ਬਣੀ ਤਾਂ ਸਾਡੀ ਪਾਲਸੀ ਹੋਵੇਗੀ ਕਿ ਵਿਆਹੀਆ ਬੀਬੀਆ ਅਤੇ ਦੂਸਰੀਆ ਬੀਬੀਆ ਦੀ ਹਰ ਖੇਤਰ ਵਿਚ ਇੱਜਤ ਮਹਿਫੂਜ ਹੋਵੇ ਜਿਵੇਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆ ਨੇ ਸਹੁਰੇ ਵੱਸਣ ਵਾਲੀਆ ਉਹ ਬੀਬੀਆ ਜਿਨ੍ਹਾਂ ਨੂੰ ਬਿਨ੍ਹਾਂ ਵਜਹ ਤੰਗ ਪ੍ਰੇਸਾਨ ਕੀਤਾ ਜਾਂਦਾ ਸੀ ਤਾਂ ਪਹਿਲੇ ਉਹ ਸੁਚੇਤਾ ਰੂਪ ਵਿਚ ਸੰਦੇਸ ਭੇਜਦੇ ਹਨ ਅਤੇ ਫਿਰ ਉਸ ਪੀੜ੍ਹਤ ਬੀਬੀ ਦੀ ਮੁਸਕਿਲ ਨੂੰ ਹੱਲ ਕਰਨ ਦੇ ਫਰਜ ਨਿਭਾਉਦੇ ਸਨ । ਜਿਵੇਕਿ ਸ. ਭਗਵੰਤ ਸਿੰਘ ਮਾਨ ਬੀਬੀਆ ਨੂੰ 1000-1500 ਪ੍ਰਤੀ ਮਹੀਨਾ ਦੇ ਕੇ ਬੀਬੀਆ ਦੀ ਗੱਲ ਕਰ ਰਹੇ ਹਨ ਇਹ ਮਾਇਕ ਸਹਾਇਤਾ ਤੋ ਪਹਿਲੇ ਉਨ੍ਹਾਂ ਦੀ ਜਿੰਦਗੀ ਸੁਰੱਖਿਅਤ ਅਤੇ ਇੱਜਤ ਦੀ ਸੁਰੱਖਿਆ ਨੂੰ ਕਾਇਮ ਕਰਨਾ ਜਰੂਰੀ ਹੈ । ਅਸੀ ਆਪਣੀ ਸਰਕਾਰ ਵਿਚ ਦੋਵੇ ਪੱਖਾਂ ਤੋ ਬੀਬੀਆ ਨੂੰ ਮਜਬੂਤ ਰੱਖਾਂਗੇ । ਜੋ ਬੰਦੀ ਸਿੰਘਾਂ ਦੀ ਰਿਹਾਈ ਦਾ ਗੰਭੀਰ ਮਸਲਾ ਹੈ, ਉਸ ਮਕਸਦ ਲਈ ਅਸੀ 15 ਅਗਸਤ ਨੂੰ ਸਮੁੱਚੀਆ ਪੰਥਕ ਜਥੇਬੰਦੀਆ ਚੰਡੀਗੜ੍ਹ ਵਿਖੇ ਵੱਡਾ ਇਕੱਠ ਕਰ ਰਹੀਆ ਹਨ । ਤਾਂ ਕਿ 25-25, 30-30 ਸਾਲਾਂ ਤੋ ਬੰਦੀ ਬਣਾਏ ਗਏ ਸਿੱਖਾਂ ਨੂੰ ਰਿਹਾਅ ਕਰਵਾਇਆ ਜਾ ਸਕੇ । ਅਸੀ ਆਪਣੇ ਸਭ ਮਸਲਿਆ ਨੂੰ ਹੱਲ ਕਰਨ ਲਈ ਸਮੁੱਚੀ ਪੰਥਕ ਏਕਤਾ ਦੇ ਹਾਮੀ ਹਾਂ ਅਤੇ ਕੋਸਿਸ ਕਰ ਰਹੇ ਹਾਂ ਕਿ ਇਕੱਠੇ ਹੋ ਕੇ ਮੁਤੱਸਵੀ ਜਮਾਤਾਂ ਵਿਰੁੱਧ ਚੋਣ ਲੜੀਏ ਅਤੇ ਆਪਣੀ ਸਰਕਾਰ ਬਣਾਈਏ ।
ਉਨ੍ਹਾਂ ਇਸ ਗੱਲ ਤੇ ਵੀ ਗਹਿਰਾ ਦੁੱਖ ਜਾਹਰ ਕੀਤਾ ਕਿ ਸਾਡੇ ਉਤੇ ਜਬਰੀ ਵੰਦੇ ਮਾਤਰਮ, ਜਨ-ਗਨ-ਮਨ ਆਦਿ ਦੇ ਗਾਇਨ ਥੋਪੇ ਜਾ ਰਹੇ ਹਨ । ਜਦੋਕਿ 47 ਤੋ ਬਾਅਦ ਜਦੋ ਵੀ ਬਾਹਰਲੇ ਮੁਲਕਾਂ ਨਾਲ ਇੰਡੀਆ ਦੀਆਂ ਜੰਗਾਂ ਹੋਈਆ ਤਾਂ ਸਾਡੀ ਫੌ਼ਜ ਵਿਚ ‘ਦੇਹ ਸਿਵਾ ਬਰ ਮੋਹਿ ਇਹੈ’ ਦੇ ਗਾਇਨ ਹੀ ਗਾਉਦੇ ਹੋਏ ਫਤਹਿ ਪ੍ਰਾਪਤ ਕੀਤੀਆ ਜਾਦੀਆ ਰਹੀਆ ਹਨ ਅਤੇ ਇਸੇ ਗਾਇਨ ਨੂੰ ਨਿਰੰਤਰ ਆਲ ਇੰਡੀਆ ਰੇਡੀਓ ਦੇ ਸੰਚਾਰ ਸਾਧਨ ਉਤੇ ਗਾਇਆ ਜਾਦਾ ਰਿਹਾ ਹੈ । ਫਿਰ ਹੁਕਮਰਾਨਾਂ ਨੂੰ ਉਪਰੋਕਤ ਦੇਹ ਸਿਵਾ ਬਰ ਮੋਹਿ ਇਹੈ ਦੇ ਗਾਇਨ ਨੂੰ ਲਾਗੂ ਕਰਨ ਤੇ ਕਿਸ ਗੱਲ ਦੀ ਤਕਲੀਫ ਹੈ ? ਇਸ ਨੂੰ ਕਿਉ ਨਹੀ ਅਪਣਾਇਆ ਜਾ ਰਿਹਾ ? ਸਭ ਪਾਸੇ ਘੱਟ ਗਿਣਤੀ ਸਿੱਖ ਕੌਮ ਤੇ ਮੁਸਲਮਾਨਾਂ ਨਾਲ ਭਾਰੀ ਵਿਤਕਰੇ ਤੇ ਬੇਇਨਸਾਫ਼ੀਆ ਹੁੰਦੀਆ ਆ ਰਹੀਆ ਹਨ । ਇਸ ਤਰ੍ਹਾਂ ਕਦੀ ਵੀ ਕਿਸੇ ਵੀ ਸਟੇਟ ਦੇ ਰਾਜ ਭਾਗ ਨਹੀ ਚੱਲਦੇ ਹੁੰਦੇ ਬਲਕਿ ਸਭਨਾਂ ਨੂੰ ਨਾਲ ਲੈਕੇ ਹੀ ਰਾਜ ਪ੍ਰਬੰਧ ਨੂੰ ਸਹੀ ਢੰਗ ਨਾਲ ਚਲਾਇਆ ਜਾ ਸਕਦਾ । ਅਮਨ ਚੈਨ ਤੇ ਜਮਹੂਰੀਅਤ ਨੂੰ ਕਾਇਮ ਰੱਖਿਆ ਜਾ ਸਕਦਾ । ਅੱਜ ਦੀ ਇਸ ਨੌਜਵਾਨਾਂ ਦੀ ਸਮੂਲੀਅਤ ਸਮਾਗਮ ਵਿਚ ਉਚੇਚੇ ਤੌਰ ਤੇ ਪ੍ਰੋ. ਮਹਿੰਦਰਪਾਲ ਸਿੰਘ ਜਰਨਲ ਸਕੱਤਰ ਵੀ ਸਾਮਿਲ ਹੋਏ ਕਿਉਕਿ ਇਹ ਨੌਜਵਾਨ ਉਨ੍ਹਾਂ ਦੇ ਜਿ਼ਲ੍ਹੇ ਤੇ ਉਨ੍ਹਾਂ ਦੇ 9 ਵਿਧਾਨ ਸਭਾ ਹਲਕਿਆ ਨਾਲ ਸੰਬੰਧਤ ਸਨ । ਇਨ੍ਹਾਂ ਨੌਜਵਾਨਾਂ ਨੂੰ ਪ੍ਰੇਰਣ ਲਈ ਸਰਦਾਰ ਜਸਪਾਲ ਸਿੰਘ ਗਿੱਲ ਜਰਨਲ ਸਕੱਤਰ ਯੂਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਕੀਤੀਆ ਅਣਥੱਕ ਕੋਸਿਸਾਂ ਤੇ ਮਿਹਨਤ ਦਾ ਸ. ਮਾਨ ਤੇ ਪ੍ਰੋ. ਮਹਿੰਦਰਪਾਲ ਸਿੰਘ ਨੇ ਉਚੇਚੇ ਤੌਰ ਤੇ ਸੁਕਰਾਨਾ ਕੀਤਾ । ਇਸਦੇ ਨਾਲ ਹੀ ਅੱਜ ਦੇ ਸਮਾਗਮ ਵਿਚ ਸਾਮਿਲ ਹੋਣ ਵਾਲਿਆ ਵਿਚ ਸ. ਧਰਮ ਸਿੰਘ ਕਲੌੜ ਮੈਬਰ ਪੀ.ਏ.ਸੀ, ਯੂਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪਟਿਆਲਾ ਦੇ ਪ੍ਰਧਾਨ ਹਰਮੀਤ ਸਿੰਘ ਸੋਢੀ, ਸੁਖਚੈਨ ਸਿੰਘ ਅਤਲਾ, ਬਲਵਿੰਦਰ ਸਿੰਘ ਚੀਮਾਂ, ਬਲਜੀਤ ਸਿੰਘ ਗਿੱਲ ਅਤੇ ਨਿਹੰਗ ਸਿੰਘ ਜਥੇਬੰਦੀਆ ਦਾ ਭਰਪੂਰ ਸਵਾਗਤ ਕੀਤਾ ।