ਹੁਕਮਰਾਨਾਂ ਵੱਲੋ ਸੁਰੱਖਿਆ ਦਾ ਬਹਾਨਾ ਬਣਾਕੇ ਕਰਤਾਰਪੁਰ ਸਾਹਿਬ ਦਾ ਲਾਂਘਾ ਨਾ ਖੋਲਣ, ਵਿਚ ਸਿੱਖ ਕੌਮ ਦਾ ਕੋਈ ਦੋਸ਼ ਨਹੀ : ਮਾਨ
ਫ਼ਤਹਿਗੜ੍ਹ ਸਾਹਿਬ, 01 ਅਗਸਤ ( ) “ਹਿੰਦੂਤਵ ਹੁਕਮਰਾਨ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਨਾ ਖੋਲਣ ਪਿੱਛੇ ਸੁਰੱਖਿਆ ਦਾ ਕਾਰਨ ਤੇ ਬਹਾਨਾ ਦਰਸਾਅ ਰਹੇ ਹਨ । ਜਦੋਕਿ ਇਸ ਵਿਚ ਸਿੱਖ ਕੌਮ ਦਾ ਤਾਂ ਕੋਈ ਰਤੀਭਰ ਵੀ ਦੋਸ਼ ਨਹੀ ਜਿਸ ਲਈ ਉਨ੍ਹਾਂ ਨੂੰ ਆਪਣੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨ ਕਰਨ ਤੇ ਰੋਕ ਲਗਾਕੇ ਉਨ੍ਹਾਂ ਦੀ ਧਾਰਮਿਕ ਆਜਾਦੀ ਵਿਚ ਵਿਘਨ ਪਾਇਆ ਜਾ ਰਿਹਾ ਹੈ । ਜਦੋ ਹਿੰਦੂ ਆਪਣੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਲਈ ਆਜਾਦ ਹਨ, ਫਿਰ ਸਿੱਖ ਕੌਮ ਦੇ ਧਾਰਮਿਕ ਹੱਕਾਂ ਨੂੰ ਮੰਦਭਾਵਨਾ ਅਧੀਨ ਜਬਰੀ ਕਿਉ ਕੁੱਚਲਿਆ ਜਾ ਰਿਹਾ ਹੈ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਸਵਾ ਸਾਲ ਤੋ ਨਾ ਖੋਲਣ ਅਤੇ ਸੁਰੱਖਿਆ ਦਾ ਬਹਾਨਾ ਬਣਾਕੇ ਬੰਦ ਰੱਖਣ ਦੀ ਹਕੂਮਤੀ ਮੰਦਭਾਵਨਾ ਦੀ ਜੋਰਦਾਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਇਸ ਅਮਲ ਨੂੰ ਸਿੱਖ ਕੌਮ ਦੀ ਧਾਰਮਿਕ ਆਜਾਦੀ ਨੂੰ ਕੁੱਚਲਣ ਵਾਲੀਆ ਕਾਰਵਾਈਆ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਵਿਦੇਸ, ਸੁਰੱਖਿਆ ਤੇ ਗ੍ਰਹਿ ਵਿਭਾਗ ਹਿੰਦੂਤਵ ਹੁਕਮਰਾਨਾਂ ਦੇ ਅਧੀਨ ਹਨ, ਫਿਰ ਸਿੱਖ ਕੌਮ ਨੂੰ ਆਪਣੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨ ਕਰਨ ਤੋਂ ਕਤਈ ਨਹੀ ਰੋਕਿਆ ਜਾ ਸਕਦਾ । ਇਸ ਲਈ ਹੀ ਸਿੱਖ ਕੌਮ 3 ਨਿਊਕਲੀਅਰ ਸ਼ਕਤੀ ਵਾਲੇ ਮੁਲਕਾਂ ਕਾਮਰੇਡ ਚੀਨ, ਮੁਸਲਿਮ ਪਾਕਿਸਤਾਨ ਅਤੇ ਹਿੰਦੂ ਇੰਡੀਆ ਵਿਚਕਾਰ ਆਪਣਾ ਆਜਾਦ ਸਿੱਖ ਸਟੇਟ ਕਾਇਮ ਕਰਨ ਦੀ ਵੱਡੀ ਇੱਛਾ ਰੱਖਦੀ ਹੈ ਜੋ ਕਿ ਇਸਦੇ ਵਿਚਕਾਰ ਬਫਰ ਸਟੇਟ ਕਾਇਮ ਹੋਵੇਗਾ । ਜੋ ਕਿ ਇਕ ਦੂਸਰੇ ਉਤੇ ਕਿਸੇ ਤਰ੍ਹਾਂ ਦੇ ਹਮਲੇ ਕਰਨ ਦੀ ਇਜਾਜਤ ਨਹੀ ਦੇਵੇਗਾ । ਇਸ ਨਾਲ ਇਥੋ ਦੀ ਜਮਹੂਰੀਅਤ ਅਤੇ ਅਮਨ ਚੈਨ ਨੂੰ ਵੀ ਸਥਾਈ ਤੌਰ ਤੇ ਕਾਇਮ ਰੱਖਿਆ ਜਾ ਸਕੇਗਾ । ਬੇਸੱਕ ਸੁਰੱਖਿਆ ਮੁੱਦੇ ਦੀ ਸ਼ਰਤ ਹੋਵੇ ਪਰ ਇਸ ਵਿਸੇ ਤੇ ਹੁਕਮਰਾਨ ਇਸਲਾਮਿਕ ਪਾਕਿਸਤਾਨ ਨਾਲ ਡਿਪਲੋਮੈਟਿਕ ਸੰਬੰਧਾਂ ਨੂੰ ਕਾਇਮ ਰੱਖਦੇ ਹੋਏ ਸਿੱਖਾਂ ਦੀਆਂ ਧਾਰਮਿਕ ਯਾਤਰਾਵਾ ਨੂੰ ਨਹੀ ਰੋਕ ਸਕਦੇ । ਜਦੋਕਿ ਇਹ ਕਰਤਾਰਪੁਰ ਸਾਹਿਬ ਦਾ ਲਾਂਘਾ ਇਕ ਸਾਲ ਤੋਂ ਬੰਦ ਕੀਤਾ ਹੋਇਆ ਹੈ । ਜੇਕਰ ਹਿੰਦੂ ਹੁਕਮਰਾਨ ਚਾਹੁੰਦੇ ਹਨ ਕਿ ਸਿੱਖਾਂ ਨਾਲ ਸੰਬੰਧ ਠੀਕ ਰਹਿਣ ਤਾਂ ਇਸ ਬਹਾਨੇ ਵਿਚ ਕੋਈ ਦਲੀਲ ਨਹੀ ਕਿ ਉਨ੍ਹਾਂ ਦੀਆਂ ਸਰਹੱਦਾਂ ਵਪਾਰ ਲਈ ਬੰਦ ਕਰ ਦਿੱਤੀਆ ਜਾਣ ਅਤੇ ਧਾਰਮਿਕ ਯਾਤਰਾਵਾ ਨਾ ਹੋਣ ਦੇਣ । ਇਥੋ ਤੱਕ ਕਿ ਮੰਦਭਾਵਨਾ ਅਧੀਨ ਹੀ ਹੁਕਮਰਾਨਾਂ ਵੱਲੋ ਬੀਤੇ 15 ਸਾਲਾਂ ਤੋ ਐਸ.ਜੀ.ਪੀ.ਸੀ ਦੀਆਂ ਜਰਨਲ ਚੋਣਾਂ ਨਾ ਕਰਵਾਕੇ ਇਸ ਨਫਰਤ ਦੇ ਪਾੜੇ ਨੂੰ ਵਧਾਇਆ ਜਾ ਰਿਹਾ ਹੈ ਜਿਸਦੇ ਨਤੀਜੇ ਕਦਾਚਿਤ ਸਹੀ ਨਹੀ ਹੋ ਸਕਣਗੇ । ਪੰਜਾਬ ਦੇ ਦਰਿਆਵਾ, ਨਹਿਰਾਂ ਦੇ ਜਬਰੀ ਖੋਹੇ ਜਾ ਰਹੇ ਕੀਮਤੀ ਪਾਣੀਆ ਦੇ ਮਸਲੇ, ਭਾਖੜਾ ਬਿਆਸ ਮੈਨੇਜਮੈਟ ਬੋਰਡ ਉਤੇ ਪੰਜਾਬ ਦੇ ਅਧਿਕਾਰ ਖਤਮ ਕਰਨੇ, ਪੰਜਾਬ ਤੋ ਬਾਹਰ ਰਹਿ ਚੁੱਕੇ ਪੰਜਾਬੀ ਬੋਲਦੇ ਇਲਾਕਿਆ, ਰਾਜਧਾਨੀ ਚੰਡੀਗੜ੍ਹ ਨੂੰ ਪੰਜਾਬ ਦੇ ਤੁਰੰਤ ਹਵਾਲੇ ਕਰਨਾ, ਫ਼ੌਜ ਵਿਚ ਸਿੱਖਾਂ ਦੀ 33% ਬਣਦੀ ਕੋਟੇ ਦੀ ਬਹਾਲੀ, ਬੇਰੁਜਗਾਰੀ ਦੇ ਮਸਲੇ ਨੂੰ ਹੱਲ ਕਰਨ ਲਈ ਪੰਜਾਬ ਨੂੰ ਵੱਡੇ ਉਦਯੋਗ ਨਾ ਦੇਣਾ, ਵਿਧਵਾਵਾ ਅਤੇ ਬੀਬੀਆ ਦੀਆਂ ਪੈਨਸ਼ਨਾਂ ਐਲਾਨਣ ਤੇ ਵੀ 50% ਤੋ ਜਿਆਦਾ ਨੂੰ ਨਹੀ ਮਿਲ ਰਹੀਆ, ਮੁਲਾਜਮਾਂ ਦੀਆਂ ਤਨਖਾਹਾਂ ਤੇ ਭੱਤੇ ਦੇ ਮਸਲੇ ਹੱਲ ਨਹੀ ਹੋਏ, ਪੰਜਾਬ ਸੂਬੇ ਦੀ ਡੈਮੋਗ੍ਰਾਫੀ ਨੂੰ ਪ੍ਰਭਾਵਿਤ ਕਰਨ ਹਿੱਤ ਪ੍ਰਵਾਸੀਆ ਨੂੰ ਰਾਸਨ ਕਾਰਡ, ਵੋਟਰ ਕਾਰਡ, ਤੇਜੀ ਨਾਲ ਜਾਰੀ ਕਰਨ ਅਤੇ ਉਨ੍ਹਾਂ ਨੂੰ ਇਥੇ ਨੌਕਰੀਆ ਦੇਣ ਦੇ ਗੈਰ ਕਾਨੂੰਨੀ ਅਮਲ, ਪੰਜਾਬੀ ਬੋਲੀ, ਭਾਸ਼ਾ ਨੂੰ ਬਣਦਾ ਸਤਿਕਾਰ ਨਾ ਦੇਣਾ, ਸਿੱਖਾਂ ਦੇ ਕਾਤਲਾਂ ਨੂੰ ਬਣਦੀਆ ਸਜਾਵਾਂ ਨਾ ਦੇਣਾ, ਇਹ ਮਸਲੇ ਜਿਊ ਦੇ ਤਿਊ ਖੜ੍ਹੇ ਹਨ । ਇਸ ਸੰਬੰਧੀ ਗੁੰਮਰਾਹਕੁੰਨ ਪ੍ਰਚਾਰ ਕਰ ਰਹੇ ਹਨ ਅਤੇ ਨਫਰਤ ਫੈਲਾਈ ਜਾ ਰਹੀ ਹੈ ਜਦੋਕਿ ਇਨ੍ਹਾਂ ਨੇ ਸਮਾਜਿਕ ਤੌਰ ਤੇ ਉਪਰੋਕਤ ਗੰਭੀਰ ਵਿਸਿਆ ਤੇ ਕੋਈ ਕੰਮ ਨਹੀ ਕੀਤਾ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਹ ਉਮੀਦ ਕਰਦਾ ਹੈ ਕਿ ਬੀਜੇਪੀ-ਆਰ.ਐਸ.ਐਸ ਆਗੂ ਇਸ ਕੀਤੀ ਜਾ ਰਹੀ ਬਜਰ ਗੁਸਤਾਖੀ ਨੂੰ ਸੀਮਤ ਸਮੇ ਵਿਚ ਹੱਲ ਕਰਕੇ ਸਿੱਖ ਕੌਮ ਵਿਚ ਹੁਕਮਰਾਨਾਂ ਪ੍ਰਤੀ ਪਾਏ ਜਾ ਰਹੇ ਰੋਸ ਤੇ ਬੇਚੈਨੀ ਨੂੰ ਦੂਰ ਕਰਨਗੇ ।