ਸਿੱਖ ਕੌਮ ਕਿਸੇ ਦੇਵੀ-ਦੇਵਤੇ, ਵੰਦੇ-ਮਾਤਰਮ ਵਰਗੇ ਗਾਇਨ ਦੀ ਪੂਜਾਰੀ ਨਹੀ, ਅਸੀ ਤਾਂ ਕੇਵਲ ਇਕ ਅਕਾਲ ਪੁਰਖ ਅਤੇ 10 ਗੁਰੂ ਸਾਹਿਬਾਨ ਵਿਚ ਵਿਸਵਾਸ ਰੱਖਦੇ ਹਾਂ : ਮਾਨ
ਫ਼ਤਹਿਗੜ੍ਹ ਸਾਹਿਬ, 31 ਜੁਲਾਈ ( ) “ਸਿੱਖ ਕੌਮ, ਹਿੰਦੂਤਵ ਫਿਰਕੂ ਸੋਚ ਵਾਲੇ ਕਿਸੇ ਵੰਦੇ-ਮਾਤਰਮ, ਜਨ-ਗਨ-ਮਨ ਆਦਿ ਗਾਇਨਾਂ ਵਿਚ ਕਤਈ ਵਿਸਵਾਸ ਨਹੀ ਰੱਖਦੀ । ਅਸੀ ਤਾਂ ਇਸ ਦੁਨੀਆ ਦੇ ਰਚਨਹਾਰੇ ਉਸ ਇਕ ਅਕਾਲ ਪੁਰਖ, 10 ਗੁਰੂ ਸਾਹਿਬਾਨ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪੂਰਨ ਵਿਸਵਾਸ ਰੱਖਦੇ ਹਾਂ । ਇਸ ਲਈ ਸਾਡੇ ਉਤੇ ਜਨ-ਗਨ-ਮਨ ਜਾਂ ਵੰਦੇ-ਮਾਤਰਮ ਵਰਗੇ ਹਿੰਦੂਤਵ ਸੋਚ ਵਾਲੇ ਜ਼ਬਰੀ ਠੋਸੇ ਜਾ ਰਹੇ ਗਾਇਨਾਂ ਨੂੰ ਅਸੀ ਬਿਲਕੁਲ ਪ੍ਰਵਾਨ ਨਹੀ ਕਰਾਂਗੇ । ਬਲਕਿ ਉਸ ਅਕਾਲ ਪੁਰਖ ਦੁਆਰਾ ਸਾਜੀ ਨਿਵਾਜੀ ਸਾਧ ਸੰਗਤ ਭਾਵੇਕਿ ਉਹ ਕਿਸੇ ਵੀ ਕੌਮ, ਧਰਮ, ਕਬੀਲੇ ਆਦਿ ਨਾਲ ਸੰਬੰਧਤ ਕਿਉ ਨਾ ਹੋਵੇ, ਅਸੀ ਆਪਣੀ ਸਰਬੱਤ ਦੇ ਭਲੇ ਦੀ ਸੋਚ ਅਧੀਨ ਬਿਨ੍ਹਾਂ ਕਿਸੇ ਭੇਦਭਾਵ ਦੇ ਸਮੁੱਚੀ ਮਨੁੱਖਤਾ ਦੀ ਹਰ ਪੱਖੋ ਬਿਹਤਰੀ ਕਰਨ ਅਤੇ ਮਜਲੂਮਾਂ ਉਤੇ ਹੋ ਰਹੇ ਜ਼ਬਰ ਦਾ ਖਾਤਮਾ ਕਰਨ ਲਈ ਯਤਨਸੀਲ ਰਹਿੰਦੇ ਹਾਂ । ਸਿੱਖ ਕੌਮ ਦੀ ਵੱਖਰੀ ਤੇ ਅਣਖੀਲੀ ਪਹਿਚਾਣ ਜੋ ਸਾਨੂੰ ਗੁਰੂ ਸਾਹਿਬਾਨ ਨੇ ਦਿੱਤੀ ਹੈ, ਉਸ ਨੂੰ ਕਾਇਮ ਰੱਖਣ ਲਈ ਅਸੀ ਆਪਣਾ ਆਜਾਦ ਪ੍ਰਭੂਸਤਾ ਵਾਲਾ ਖਾਲਸਾ ਸਟੇਟ ਕਾਇਮ ਕਰਦੇ ਹੋਏ ਸਮੁੱਚੀ ਮਨੁੱਖਤਾ ਲਈ ਉਦਮ ਕਰਦੇ ਰਹਾਂਗੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦੂਤਵ ਹੁਕਮਰਾਨਾਂ ਵੱਲੋ ਸਿੱਖ ਕੌਮ ਉਤੇ ਜ਼ਬਰੀ ਵੰਦੇ-ਮਾਤਰਮ, ਜਨ-ਗਨ-ਮਨ ਵਰਗੇ ਫਿਰਕੂ ਗਾਇਨਾਂ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਕੇਵਲ ਤੇ ਕੇਵਲ ਉਸ ਅਕਾਲ ਪੁਰਖ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪੂਰਨ ਵਿਸਵਾਸ ਰੱਖਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਹੁਕਮਰਾਨਾਂ ਨੂੰ ਪ੍ਰਸਨ ਕਰਦੇ ਹੋਏ ਕਿਹਾ ਕਿ ਉਹ ਉਪਰੋਕਤ ਫਿਰਕੂ ਗਾਇਨਾਂ ਦੇ ਸਥਾਂਨ ਤੇ ‘ਦੇਹਿ ਸਿਵਾ ਬਰੁ ਮੋਹਿ ਇਹੈ, ਸੁਭ ਕਰਮਨ ਤੇ ਕਬਹੂੰ ਨ ਟਰੋਂ’ ਦੇ ਮਨੁੱਖਤਾ ਪੱਖੀ ਗਾਇਨ ਨੂੰ ਕਿਉ ਨਹੀ ਲਾਗੂ ਕਰਦੀ ? ਉਨ੍ਹਾਂ ਕਿਹਾ ਕਿ ਸਿੱਖ ਕੌਮ ਨਾਲ ਇਹ ਹਿੰਦੂ ਆਗੂ 1947 ਤੋ ਲੈਕੇ ਅੱਜ ਤੱਕ ਬੇਇਨਸਾਫੀ ਤੇ ਜ਼ਬਰ ਕਰਦੇ ਆ ਰਹੇ ਹਨ, ਸਾਡੇ ਨਾਲ ਕੀਤੇ ਵਾਅਦੇ ਕਿ ਆਜਾਦ ਹੋਣ ਉਪਰੰਤ ਸਿੱਖ ਕੌਮ ਨੂੰ ਉਤਰੀ ਭਾਰਤ ਵਿਚ ਇਕ ਆਜਾਦ ਖਿੱਤਾ ਦਿੱਤਾ ਜਾਵੇਗਾ ਜਿਥੇ ਸਿੱਖ ਆਪਣੀਆ ਰਹੂਰੀਤੀਆ ਅਨੁਸਾਰ ਆਪਣੀ ਆਜਾਦੀ ਦਾ ਨਿੱਘ ਮਾਨਣਗੇ । ਉਨ੍ਹਾਂ ਤੇ ਕੋਈ ਵੀ ਕਾਨੂੰਨ ਉਨ੍ਹਾਂ ਦੀ ਮਰਜੀ ਤੋ ਬਿਨ੍ਹਾਂ ਨਹੀ ਥੋਪਿਆ ਜਾਵੇਗਾ, ਦਾ ਘਾਣ ਕਰਦੇ ਹੋਏ ਅੱਜ ਤੱਕ ਜ਼ਬਰ ਤੇ ਬੇਇਨਸਾਫੀਆ ਜਾਰੀ ਹਨ । ਇਥੋ ਤੱਕ ਇੰਡੀਅਨ ਝੰਡੇ ਵਿਚ ਭਗਵਾ ਰੰਗ ਹਿੰਦੂਆ ਦਾ ਹੈ, ਚਿੱਟਾ ਜੈਨੀਆ ਦਾ, ਅਸੋਕ ਚੱਕਰ ਬੁੱਧ ਧਰਮ ਦਾ ਅਤੇ ਹਰਾ ਰੰਗ ਮੁਸਲਮਾਨਾ ਦਾ ਹੈ । ਸਿੱਖਾਂ ਦੇ ਰੰਗ ਨੂੰ ਤਾਂ ਸਨਮਾਨ ਹੀ ਨਹੀ ਦਿੱਤਾ ਗਿਆ । ਫਿਰ ਇਹ ਰਵਾਇਤ ਸ੍ਰੀ ਕਿ ਗ੍ਰਹਿ, ਰੱਖਿਆ, ਵਿੱਤ, ਵਿਦੇਸ ਵਿਭਾਗਾਂ ਵਿਚੋ ਇਕ ਵਿਭਾਗ ਸਿੱਖਾਂ ਨੂੰ ਦਿੱਤਾ ਜਾਂਦਾ ਸੀ । ਪਰ ਹੁਣ ਚਾਰਾਂ ਵਿਚੋ ਸਿੱਖਾਂ ਦੀ ਸਮੂਲੀਅਤ ਨੂੰ ਬਿਲਕੁਲ ਖਤਮ ਕਰ ਦਿੱਤਾ ਗਿਆ ਹੈ । ਸਾਡੀ ਸਲਾਹ ਤੋ ਬਿਨ੍ਹਾਂ ਹੀ ਇੰਡੀਆ ਦਾ ਨਾਮ ਭਾਰਤ ਰੱਖ ਦਿੱਤਾ ਗਿਆ ਜਿਸ ਨਾਮ ਬਾਰੇ ਸਾਨੂੰ ਕੋਈ ਜਾਣਕਾਰੀ ਨਹੀ ਕਿ ਇਹ ਕੀ ਹੈ । ਹੁਣ ਭਾਰਤੀ ਹਾਕੀ ਟੀਮ ਦੀ ਵਰਦੀ ਦਾ ਰੰਗ ਵੀ ਭਗਵਾ ਕਰ ਦਿੱਤਾ ਗਿਆ ਹੈ । ਪੁਰਾਤਨ ਸ਼ਹਿਰਾਂ ਦੇ ਇਤਿਹਾਸਿਕ ਨਾਵਾਂ ਨੂੰ ਬਦਲਕੇ ਹਿੰਦੂ ਨਾਮ ਦਿੱਤੇ ਜਾ ਰਹੇ ਹਨ । ਹਵਾਈ ਅੱਡਿਆ ਅਤੇ ਹੋਰ ਇਤਿਹਾਸਿਕ ਸਥਾਂਨਾਂ ਦੇ ਨਾਵਾਂ ਦਾ ਨਵੀਨਕਰਨ ਕਰਕੇ ਹਿੰਦੂ ਰੂਪ ਦਿੱਤਾ ਜਾ ਰਿਹਾ ਹੈ । ਜਿਸ ਫੌਜ ਵਿਚ ਸਿੱਖਾਂ ਦੀ ਭਰਤੀ 33% ਹੁੰਦੀ ਸੀ ਉਹ ਕੇਵਲ 2% ਕਰਕੇ ਨਾਮਾਤਰ ਕਰ ਦਿੱਤੀ ਗਈ ਹੈ । ਯੂਪੀ, ਸੀ.ਪੀ, ਹਿਮਾਚਲ, ਹਰਿਆਣਾ, ਉਤਰਾਖੰਡ ਆਦਿ ਸੂਬਿਆ ਵਿਚ ਕਾਰੋਬਾਰੀ ਤੌਰ ਤੇ ਜਾਂ ਆਪਣੇ ਗੁਰੂ ਘਰਾਂ ਦੇ ਦਰਸਨ ਕਰਨ ਜਾਣ ਵਾਲੇ ਸਿੱਖਾਂ ਉਤੇ ਮੰਦਭਾਵਨਾ ਤੇ ਮਨਸੂਬਿਆ ਅਧੀਨ ਜਾਨਲੇਵਾ ਹਮਲੇ ਹੋ ਰਹੇ ਹਨ । ਫਿਰ ਅਜਿਹੇ ਹਮਲਾ ਕਰਨ ਵਾਲੇ ਟੋਲਿਆ ਵਿਰੁੱਧ ਕੋਈ ਕਾਨੂੰਨੀ ਅਮਲ ਨਾ ਕਰਕੇ ਸਾਨੂੰ ਦੂਜੇ ਦਰਜੇ ਦੇ ਸ਼ਹਿਰੀ ਤੇ ਗੁਲਾਮ ਹੋਣ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ ।
ਸਾਡੇ ਪੰਜਾਬ ਦੇ ਕੀਮਤੀ ਪਾਣੀਆ ਨੂੰ ਜ਼ਬਰੀ ਖੋਹਕੇ ਹਰਿਆਣਾ, ਦਿੱਲੀ, ਰਾਜਸਥਾਂਨ ਨੂੰ ਦਿੱਤੇ ਜਾ ਰਹੇ ਹਨ। ਸਾਡੀ ਰਾਜਧਾਨੀ ਚੰਡੀਗੜ੍ਹ ਅਤੇ ਸਾਡੇ ਪੰਜਾਬੀ ਬੋਲਦੇ ਇਲਾਕਿਆ ਨੂੰ ਗੈਰ ਕਾਨੂੰਨੀ ਢੰਗ ਨਾਲ ਪੰਜਾਬ ਦੇ ਅਧਿਕਾਰ ਖੇਤਰ ਤੋ ਬਾਹਰ ਰੱਖਣ ਦੇ ਮਨਸੂਬੇ ਬਣਾਏ ਜਾ ਰਹੇ ਹਨ । ਅਸਾਮ, ਬਿਹਾਰ, ਬੰਗਾਲ, ਯੂਪੀ, ਸੀ.ਪੀ ਦੇ ਪ੍ਰਵਾਸੀ ਮਜਦੂਰਾਂ ਨੂੰ ਵੋਟ ਹੱਕ, ਰਾਸਨ ਕਾਰਡ, ਆਧਾਰ ਕਾਰਡ ਦੇ ਕੇ ਸਾਡੀ ਡੈਮੋਗ੍ਰਾਫੀ ਨੂੰ ਪ੍ਰਭਾਵਿਤ ਕੀਤਾ ਜਾ ਰਿਹਾ ਹੈ । ਪ੍ਰਵਾਸੀਆ ਨੂੰ ਨੌਕਰੀਆ ਵਿਚ ਸਾਮਿਲ ਕਰਕੇ ਸਾਡੇ ਸਟੇਟ ਦੇ ਹੱਕਾਂ ਉਤੇ ਡਾਕਾ ਮਾਰਿਆ ਜਾ ਰਿਹਾ ਹੈ। ਕਹਿਣ ਤੋ ਭਾਵ ਸਭ ਪਾਸੇ ਜ਼ਬਰ ਕਰਕੇ ਨਿਯਮ ਅਤੇ ਕਾਨੂੰਨਾਂ ਦਾ ਘਾਣ ਕੀਤਾ ਜਾ ਰਿਹਾ ਹੈ । ਦਿੱਲੀ ਵਿਖੇ ਬੱਚਿਆ ਉਤੇ ਹੋਏ ਜ਼ਬਰ ਉਪਰੰਤ ਜਦੋ ਗੁਰੂਘਰਾਂ ਨੇ ਲੰਗਰ ਖੋਲੇ, ਰਹਿਣ ਲਈ ਕਮਰੇ ਦਿੱਤੇ, ਦਵਾਈਆ ਦਿੱਤੀਆ ਤਾਂ ਉਨ੍ਹਾਂ ਨੂੰ ਬੰਦ ਕਰਨ ਲਈ ਪ੍ਰਚਾਰ ਕੀਤਾ ਜਾ ਰਿਹਾ ਹੈ । ਕੀ ਕਦੀ ਗੁਰੂਘਰਾਂ ਦੇ ਲੰਗਰ ਵੀ ਬੰਦ ਹੋਏ ਹਨ ? ਸ. ਮਨਜਿੰਦਰ ਸਿੰਘ ਸਿਰਸੇ ਵਰਗੇ ਪੱਗੜੀਧਾਰੀ ਸਿੱਖ ਹਿੰਦੂਆ ਦੇ ਗੁਲਾਮ ਬਣਕੇ ਸਿੱਖੀ ਰਵਾਇਤਾ ਤੇ ਨਿਯਮਾਂ ਦਾ ਉਲੰਘਣ ਕਰ ਰਹੇ ਹਨ । ਇਸ ਲਈ ਉਪਰੋਕਤ ਹਕੂਮਤੀ ਵਿਤਕਰੇ ਤੇ ਜ਼ਬਰ ਉਪਰੰਤ ਬਿਹਤਰ ਹੋਵੇਗਾ ਕਿ ਫਿਰਕੂ ਹੁਕਮਰਾਨ ਸਾਨੂੰ ਬਿਨ੍ਹਾਂ ਕਿਸੇ ਖੂਨ ਦਾ ਕਤਰਾ ਵਹਾਏ ‘ਕੋਸੋਵੋ’ ਦੀ ਤਰ੍ਹਾਂ ਆਜਾਦ ਸਿੱਖ ਸਟੇਟ ਖਾਲਿਸਤਾਨ ਦੀ ਸਰਜਮੀਨ ਨੂੰ ਆਜਾਦ ਕਰਨ ਦੇ ਫਰਜ ਅਦਾ ਕਰ ਦੇਣ ਤਾਂ ਕਿ ਆਜਾਦੀ ਤੋ ਪਹਿਲੇ ਸਿੱਖਾਂ ਨਾਲ ਹੋਏ ਤੇ ਕੀਤੇ ਬਚਨ ਪੂਰੇ ਹੋ ਸਕਣ ਅਤੇ ਸਿੱਖ ਕੌਮ ਆਜਾਦੀ ਦਾ ਨਿੱਘ ਮਾਣਦੀ ਹੋਈ ਸਰਬੱਤ ਦੇ ਭਲੇ ਦੇ ਮਿਸਨ ਨੂੰ ਪ੍ਰਫੁੱਲਿਤ ਕਰ ਸਕੇ ।
ਸ. ਮਾਨ ਨੇ ਅਖੀਰ ਵਿਚ ਕੈਨੇਡਾ, ਅਮਰੀਕਾ ਦੇ ਸਿੱਖਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕੈਨੇਡਾ ਦੇ ਬੀ.ਸੀ ਵਿਖੇ 02 ਅਗਸਤ ਨੂੰ ਸਿੱਖ ਕੌਮ ਦੇ ਆਜਾਦੀ ਦੇ ਮਿਸਨ ਨੂੰ ਸਮਰਪਿਤ (ਕਾਰ ਰੈਲੀ) ਕੀਤੀ ਜਾ ਰਹੀ ਹੈ ਜਿਸ ਵਿਚ ਸਾਡੀ ਪਾਰਟੀ ਦੀ ਨੁਮਾਇੰਦਗੀ ਕਰਨ ਹਿੱਤ ਅਸੀ ਸ. ਹਰਪਾਲ ਸਿੰਘ ਬਲੇਰ ਜਰਨਲ ਸਕੱਤਰ ਨੂੰ ਉਚੇਚੇ ਤੌਰ ਤੇ ਭੇਜਿਆ ਹੈ । ਇਸ ਕਾਰ ਰੈਲੀ ਦੇ ਕੌਮਾਂਤਰੀ ਮਕਸਦ ਦੀ ਪ੍ਰਾਪਤੀ ਲਈ ਸਭ ਕੈਨੇਡੀਅਨ, ਅਮਰੀਕਨ, ਯੂਰਪੀਅਨ ਮੁਲਕ ਦੇ ਸਿੱਖਾਂ ਤੇ ਪੰਜਾਬੀ ਵੱਧ ਚੜਕੇ ਸਮੂਲੀਅਤ ਕਰਨ ਤਾਂ ਕਿ ਸਾਡੀ ਆਜਾਦ ਸਟੇਟ ਦੀ ਆਵਾਜ ਕੌਮਾਂਤਰੀ ਪੱਧਰ ਤੇ ਪ੍ਰਫੁੱਲਿਤ ਹੋ ਕੇ ਅਸੀ ਸਿੱਖ ਸਟੇਟ ਕਾਇਮ ਕਰਨ ਵਿਚ ਫਰਜ ਅਦਾ ਕਰ ਸਕੀਏ । ਸ. ਮਾਨ ਨੇ ਪੰਜਾਬੀਆ ਤੇ ਸਿੱਖਾਂ ਨੂੰ ਇਹ ਵੀ ਅਪੀਲ ਕੀਤੀ ਕਿ 15 ਅਗਸਤ ਨੂੰ ਕੌਮੀ ਇਨਸਾਫ਼ ਮੋਰਚਾ ਕਮੇਟੀ ਵੱਲੋ ਜੋ ਵੱਡਾ ਇਕੱਠ ਕਰਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕਰਨ ਦਾ ਤਹੱਈਆ ਕੀਤਾ ਹੈ, ਉਸ ਵਿਚ ਸਮੁੱਚੀ ਸਿੱਖ ਕੌਮ ਸਮੂਲੀਅਤ ਕਰੇ । ਸ. ਮਾਨ ਨੇ ਜਮਹੂਰੀਅਤ ਤੇ ਅਮਨਮਈ ਢੰਗ ਨਾਲ ਬੀਤੇ ਕੱਲ੍ਹ ਚੰਡੀਗੜ੍ਹ ਵਿਖੇ ਵਾਰਿਸ ਪੰਜਾਬ ਦੇ ਵੱਲੋ ਕੀਤੇ ਗਏ ਰੋਸ ਸਮੇ ਉਨ੍ਹਾਂ ਦੀ ਲੀਡਰਸਿਪ ਤੇ ਵਰਕਰਾਂ ਉਤੇ ਬਣਾਏ ਝੂਠੇ ਕੇਸਾਂ ਦੇ ਅਮਲ ਨੂੰ ਜਮਹੂਰੀਅਤ ਕਦਰਾਂ ਕੀਮਤਾਂ ਦਾ ਘਾਣ ਕਰਾਰ ਦਿੰਦੇ ਹੋਏ ਜਿਥੇ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ, ਉਥੇ ਇਹ ਕੇਸ ਤੁਰੰਤ ਵਾਪਸ ਲੈਕੇ ਬੰਦੀ ਸਿੰਘਾਂ ਨੂੰ ਫੌਰੀ ਰਿਹਾਅ ਕਰਨ ਦੀ ਜੋਰਦਾਰ ਆਵਾਜ ਬੁਲੰਦ ਕੀਤੀ । ਕਿਉਂਕਿ ਇਕ ਪਾਸੇ ਤਾਂ ਬਲਾਤਕਾਰੀ ਤੇ ਕਾਤਲ ਸਿਰਸੇਵਾਲੇ ਸਾਧ ਨੂੰ ਜਮਾਨਤਾਂ ਤੇ ਪੈਰੋਲ ਵਾਰ-ਵਾਰ ਦਿੱਤੇ ਜਾ ਰਹੇ ਹਨ, ਦੂਜੇ ਪਾਸੇ ਸਜਾਵਾਂ ਪੂਰੀਆ ਕਰ ਚੁੱਕੇ ਬੰਦੀ ਸਿੱਖਾਂ ਨੂੰ ਨਾ ਤਾਂ ਪੈਰੋਲ ਦਿੱਤੀ ਜਾ ਰਹੀ ਹੈ, ਨਾ ਹੀ ਛੱਡਿਆ ਜਾ ਰਿਹਾ ਹੈ, ਨਾ ਹੀ ਜਮਾਨਤਾਂ ਪ੍ਰਵਾਨ ਕੀਤੀਆ ਜਾ ਰਹੀਆ ਹਨ । ਇਸ ਤੋ ਵੱਡੀ ਕਾਨੂੰਨੀ ਤੇ ਸਮਾਜਿਕ ਜਬਰ ਤੇ ਵਿਤਕਰਾ ਹੋਰ ਕੀ ਹੋਵੇਗਾ ?