ਜੇਕਰ ਸ਼ੇਰ ਫੱਟੜ ਹੋ ਜਾਵੇ ਤਾਂ ਉਹ ਬਹੁਤ ਤਬਾਹੀ ਮਨਾਉਦਾ ਹੈ, ਦਿੱਲੀ ਲਹਿਰ ਉਪਰੰਤ ਤਾਨਾਸਾਹੀ ਹੁਕਮਰਾਨਾਂ ਤੋਂ ਸਭ ਨੂੰ ਸੁਚੇਤ ਰਹਿਣਾ ਪਵੇਗਾ : ਮਾਨ
ਫ਼ਤਹਿਗੜ੍ਹ ਸਾਹਿਬ, 27 ਜੁਲਾਈ ( ) “ਮੇਰੇ ਬਜੁਰਗ ਲੈਫ. ਕਰਨਲ ਸ. ਜੋਗਿੰਦਰ ਸਿੰਘ ਮਾਨ ਕਹਿੰਦੇ ਹੁੰਦੇ ਸੀ ‘ਜੇਕਰ ਸ਼ੇਰ ਦਾ ਸਿਕਾਰ ਖੇਡਦੇ ਹੋਏ, ਸ਼ੇਰ ਮਾਰਨ ਚੱਲੇ ਹੋ ਤਾਂ ਸੇਰ ਨੂੰ ਮਾਰਨਾ ਅਤਿ ਜਰੂਰੀ ਹੂੰਦਾ ਹੈ, ਜੇਕਰ ਸੇਰ ਨਾ ਮਰੇ ਤੇ ਫੱਟੜ ਹੋ ਜਾਵੇ ਤਾਂ ਉਹ ਜੰਗਲ ਵਿਚ ਹੋਰ ਲੱਕੜਾ ਆਦਿ ਦਾ ਕੰਮ ਕਰਨ ਵਾਲਿਆ ਉਤੇ ਤਬਾਹੀ ਮਚਾ ਦਿੰਦਾ ਹੈ’ ਹੁਣ ਜਦੋ ਕਾਕਰੋਚ ਜਨਤਾ ਪਾਰਟੀ ਅਤੇ ਵਿਦਿਆਰਥੀਆ ਦੀ ਲਹਿਰ ਨੂੰ ਸਭ ਪਾਸਿਓ ਵੱਡਾ ਸਹਿਯੋਗ ਮਿਲਿਆ ਅਤੇ ਮੋਦੀ ਦੀ ਹਿੱਕ ਤੇ ਬੈਠਕੇ ਇਸ ਨੂੰ ਫਤਹਿ ਕੀਤਾ । ਅਸੀ ਮਹਿਸੂਸ ਕਰਦੇ ਹਾਂ ਕਿ ਇਸ ਲਹਿਰ ਨਾਲ ਮੋਦੀ ਬੁਰੀ ਤਰ੍ਹਾਂ ਫੱਟੜ ਤੇ ਜਖਮੀ ਹੋਇਆ ਹੈ । ਇਸੇ ਲਈ ਹੀ ਇਕ ਆਈ.ਬੀ ਦੇ ਗੈਰ ਤੁਜਰਬੇਕਾਰ ਅਧਿਕਾਰੀ ਨੂੰ ਦਿੱਲੀ ਦਾ ਪੁਲਿਸ ਕਮਿਸਨਰ ਲਗਾਕੇ ਉਸਨੂੰ ਐਨ.ਐਸ.ਏ. ਕਾਨੂੰਨ ਦੇ ਅਧਿਕਾਰ ਵਰਤਣ ਦੀ ਖੁੱਲ੍ਹ ਦਿੱਤੀ ਗਈ ਹੈ । ਇਸੇ ਤਰ੍ਹਾਂ ਮਰਹੂਮ ਇੰਦਰਾ ਗਾਂਧੀ ਨੇ ਫੱਟੜ ਹੋ ਕੇ ਐਮਰਜੈਸੀ ਲਗਾ ਦਿੱਤੀ ਸੀ । ਹੁਣ ਮੋਦੀ ਨੂੰ ਡਰ ਹੈ ਕਿ ਸਰਕਾਰ ਗਿਰ ਨਾ ਜਾਵੇ । ਕਿਉਂਕਿ ਅਜਿਹੇ ਸੰਜੀਦਾ ਮੁੱਦਿਆ ਉਤੇ ਲੋਕ ਇਕ ਤਾਕਤ ਇਕੱਠੇ ਹੋਣ ਲੱਗ ਪਏ ਹਨ । ਜਿਹੜੇ ਆਗੂ ਸਰਕਾਰ ਦੇ ਕਾਬੂ ਨਹੀ ਆਉਦੇ ਉਨ੍ਹਾਂ ਨੂੰ ਸਖਤ ਕਾਨੂੰਨਾਂ ਰਾਹੀ ਜੇਲ੍ਹ ਵਿਚ ਤੁੱਨਣ ਦੀ ਵਿਊਤਬੰਦੀ ਬਣਾਈ ਜਾ ਰਹੀ ਹੈ । ਇਸ ਲਈ ਜਿਨ੍ਹਾਂ ਵੀ ਪਾਰਟੀਆ ਤੇ ਆਗੂਆ ਨੇ ਬੱਚਿਆ ਦੀ ਲਹਿਰ ਨੂੰ ਸਹਿਯੋਗ ਤੇ ਬਲ ਦਿੱਤਾ ਹੈ, ਉਨ੍ਹਾਂ ਨੂੰ ਇਕਦਮ ਇਕ ਲੜੀ ਵਿਚ ਇੱਕਤਰ ਹੋਣਾ ਪਵੇਗਾ ਅਤੇ ਚੌਕਸ ਵੀ ਰਹਿਣਾ ਪਵੇਗਾ । ਕਿਉਂਕਿ ਜੋ ਦਿੱਲੀ ਕਮਿਸਨਰ ਨੂੰ ਤਾਕਤ ਦਿੱਤੀ ਗਈ ਹੈ ਉਹ ਵਿਧਾਨ ਦੀ ਧਾਰਾ 19 ਅਤੇ 21 ਰਾਹੀ ਮਿਲੀ ਆਜਾਦੀ, ਵਿਚਾਰ ਪ੍ਰਗਟ ਕਰਨ ਦੇ ਹੱਕ-ਹਕੂਕਾ ਨੂੰ ਤਾਕਤ ਦੇ ਜੋਰ ਨਾਲ ਕੁੱਚਲਿਆ ਜਾਵੇਗਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਾਕਰੋਚ ਜਨਤਾ ਪਾਰਟੀ ਅਤੇ ਵਿਦਿਆਰਥੀਆ ਦੀ ਦਿੱਲੀ ਵਿਖੇ ਕੌਮਾਂਤਰੀ ਪੱਧਰ ਦੀ ਉਤਪੰਨ ਹੋਈ ਲਹਿਰ ਦੇ ਫਤਹਿ ਹੋਣ ਉਪਰੰਤ ਸ੍ਰੀ ਮੋਦੀ ਵੱਲੋ ਆਪਣੀ ਫੱਟੜ ਹੋਈ ਰੂਹ ਤੇ ਆਤਮਾ ਉਪਰੰਤ ਗੈਰ ਕਾਨੂੰਨੀ ਅਤੇ ਗੈਰ ਇਨਸਾਨੀ ਅਮਲ ਕਰਨ ਤੇ ਜ਼ਬਰ ਕਰਨ ਤੋ ਸਮੁੱਚੀਆ ਪਾਰਟੀਆ ਤੇ ਮੁਲਕ ਨਿਵਾਸੀਆ ਨੂੰ ਇਕੱਤਰ ਹੋਣ ਅਤੇ ਸੁਚੇਤ ਰਹਿਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਮਰੀਕਾ ਨੇ ਇਨ੍ਹਾਂ ਵੱਲੋ ਆਪਣਾ ਹੱਥ ਖਿੱਚ ਲਿਆ ਹੈ । ਜਿਹੜਾ ਇੰਡੀਆ ਰੂਸ ਤੋ ਤੇਲ ਲੈਦਾ ਸੀ, ਉਸ ਉਤੇ ਭਾਰੀ ਟੈਰਿਫ ਲਗਾਕੇ ਅਮਰੀਕਾ ਨੇ ਇੰਡੀਆ ਨੂੰ ਵੱਡੀ ਮੁਸਕਿਲ ਵਿਚ ਪਾ ਦਿੱਤਾ ਹੈ । ਨਹੀ ਤਾਂ ਰੂਸ ਤੇਲ ਦੀ ਵਿਕਰੀ ਤੋ ਕਮਾਏ ਧਨ-ਦੌਲਤਾ ਦੇ ਭੰਡਾਰ ਦੀ ਵਰਤੋ ਕਰਕੇ ਯੂਰਪ ਵਿਚ ਆਫਤ ਲਿਆਦੀ ਪਈ ਸੀ । ਯੂਕਰੇਨ ਵਿਚ ਕੁਦਰਤੀ ਸੋਮਿਆ (ਮਿਨਰਲਜ) ਦੀ ਬਹੁਤ ਵੱਡੀ ਬਹੁਤਾਤ ਹੈ । ਜਿਸ ਉਤੇ ਰੂਸ ਦੇ ਨਾਲ-ਨਾਲ ਸ੍ਰੀ ਟਰੰਪ ਦੀ ਵੀ ਅੱਖ ਹੈ । ਇਸ ਵਰਤਾਰੇ ਨਾਲ ਇੰਡੀਆ ਕੌਮਾਂਤਰੀ ਪੱਧਰ ਤੇ ਕੰਮਜੋਰ ਹੋਇਆ ਹੈ । ਜਿਵੇ ਇੰਡੀਆ ਦਾ ਟਾਕਰਾ ਗੁਆਢੀ ਦੁਸਮਣ ਮੁਲਕਾਂ ਚੀਨ ਤੇ ਪਾਕਿਸਤਾਨ ਨਾਲ ਹੈ । ਇਨ੍ਹਾਂ ਦੋਵਾਂ ਦੁਸਮਣ ਮੁਲਕਾਂ ਕੋਲ ਇੰਡੀਆ ਨਾਲੋ ਬਿਹਤਰ ਫ਼ੌਜੀ ਹਥਿਆਰ ਤੇ ਤਕਨੀਕ ਹੈ । ਇਨ੍ਹਾਂ ਕੋਲ ਸਟੈਲਥ ਲੜਾਕੂ ਜਹਾਜ ਅਤੇ ਆਧੁਨਿਕ ਹਥਿਆਰ ਹਨ । ਪਰ ਦੂਜੇ ਪਾਸੇ ਇੰਡੀਆ ਕੋਲ ਪੁਰਾਣੇ ਹਥਿਆਰ ਤੇ ਉਹੀ ਤਕਨੀਕ ਹੈ । ਇਹ ਤਾਂ ਅਜੇ ਤੱਕ ਜੈਟ ਇੰਜਣ ਤੱਕ ਵੀ ਨਹੀ ਬਣਾ ਸਕੇ । ਜਦੋਕਿ ਜਰਮਨ ਨੇ 1942 ਵਿਚ ਜੈਟ ਇੰਜਣ ਵੀ ਬਣਾ ਲਿਆ ਸੀ ਤੇ ਜਹਾਜ ਵੀ ਤਿਆਰ ਕਰ ਲਿਆ ਸੀ । ਇੰਡੀਆ ਫ਼ੌਜੀ ਤਕਨੀਕ ਤੇ ਤਾਕਤ ਵਿਚ ਅਜੇ ਬਹੁਤ ਪਿੱਛੇ ਹੈ ।
ਉਨ੍ਹਾਂ ਕਿਹਾ ਕਿ ਦੂਸਰੇ ਪਾਸੇ ਡਾਲਰ-ਪਾਊਡ ਤੇ ਯੋਰੂ ਦੇ ਮੁਕਾਬਲੇ ਇੰਡੀਅਨ ਰੁਪਏ ਦੀ ਕੀਮਤ ਬਹੁਤ ਘੱਟ ਗਈ ਹੈ । ਉਪਰੋਕਤ ਕਰੰਸੀਆ ਦੀ ਕੀਮਤ ਬਹੁਤ ਉੱਚੀ ਹੋ ਗਈ ਹੈ । ਜੋ ਦਿੱਲੀ ਵਿਦਿਆਰਥੀ ਲਹਿਰ ਸੁਰੂ ਹੋਈ ਹੈ, ਇਸਦਾ ਕਾਰਨ ਇਥੇ ਵੱਡੀ ਬੇਰੁਜਗਾਰੀ ਅਤੇ ਵਿਗੜੀ ਕਾਨੂੰਨੀ ਵਿਵਸਥਾਂ ਹੈ ਜੋ ਹੁਕਮਰਾਨਾਂ ਦੀਆਂ ਗਲਤ ਸਮਾਜ ਵਿਰੌਧੀ ਜਾਲਮ ਨੀਤੀਆ ਦੀ ਬਦੌਲਤ ਹੈ । ਇਸ ਨੂੰ ਕਿਵੇ ਹੱਲ ਕਰਨਾ ਹੈ, ਇਹ ਹੁਕਮਰਾਨਾਂ ਕੋਲ ਨਾ ਤਾਂ ਦੂਰਅੰਦੇਸੀ ਹੈ ਅਤੇ ਨਾ ਹੀ ਸਮਰੱਥਾਂ ਹੈ । ਸੁਪਰੀਮ ਕੋਰਟ ਦੇ ਮੁੱਖ ਜੱਜ ਜਸਟਿਸ ਸੂਰੀਆ ਕਾਤ ਨੇ ਕਾਕਰੋਚ ਜਨਤਾ ਪਾਰਟੀ ਅਤੇ ਵਿਦਿਆਰਥੀਆ ਬਾਰੇ ਬਹੁਤ ਅਪਮਾਨਜਨਕ ਸ਼ਬਦਾਂ ਦੀ ਵਰਤੋ ਕਰਕੇ ਇਸ ਲਹਿਰ ਉਤੇ ਬਲਦੀ ਉਤੇ ਤੇਲ ਪਾਉਣ ਦਾ ਕੰਮ ਕੀਤਾ ਹੈ । ਪਾਰਲੀਮੈਟ ਸੰਪੂਰਨ ਪ੍ਰਭੂਸਤਾ ਦੀ ਮਾਲਕ ਹੈ । ਸ੍ਰੀ ਸੂਰੀਆ ਕਾਤ ਮੁੱਖ ਜੱਜ ਨੂੰ ਪਾਰਲੀਮੈਟ ਵਿਚ ਸਪੀਕਰ ਰਾਹੀ ਬੁਲਾਕੇ, ਉਸ ਵੱਲੋ ਮੁਲਕ ਨਿਵਾਸੀਆ ਤੇ ਵਿਦਿਆਰਥੀਆ ਨਾਲ ਕੀਤੀ ਬਜਰ ਗੁਸਤਾਖੀ ਲਈ ਮੁਆਫੀ ਮੰਗਵਾਈ ਜਾਵੇ ਕਿਉਂਕਿ ਪਾਰਲੀਮੈਟ ਸਮੁੱਚੇ ਮੁਲਕ ਨਿਵਾਸੀਆ ਦੀ ਨੁਮਾਇੰਦਗੀ ਕਰਦੀ ਹੈ। ਫਿਰ ਹੀ ਇੰਡੀਆ ਦੇ ਨਿਵਾਸੀ ਅਤੇ ਵਿਦਿਆਰਥੀਆ ਦੇ ਮਨ ਆਤਮਾ ਠੰਡੇ ਹੋ ਸਕਣਗੇ । ਜਿਹੜੇ ਸੁਪਰੀਮ ਕੋਰਟ ਦੇ ਹੋਰ ਸਤਿਕਾਰਿਤ ਤੇ ਦੂਸਰੇ ਜੱਜ ਹਨ, ਉਨ੍ਹਾਂ ਨੂੰ ਨਿਰਪੱਖਤਾ ਤੇ ਇਮਾਨਦਾਰੀ ਨਾਲ ਦੇਸ ਨਿਵਾਸੀਆ ਪ੍ਰਤੀ ਆਪਣੀ ਜਿੰਮੇਵਾਰੀ ਪੂਰੀ ਕਰਦੇ ਹੋਏ ਚੀਫ ਜਸਟਿਸ ਦੇ ਹਕੂਮਤ ਪੱਖੀ ਨਿਆ ਵਿਰੋਧੀ ਵਰਤਾਰੇ ਉਤੇ ਨਜਰ ਰੱਖਣੀ ਚਾਹੀਦੀ ਹੈ ਕਿ ਉਹ ਕੀ ਕਹਿੰਦਾ ਹੈ ਅਤੇ ਉਸਦੇ ਅਮਲ ਕੀ ਹਨ ? ਇਸੇ ਤਰ੍ਹਾਂ ਪੁਲਿਸ ਜਬਰ ਸੰਬੰਧੀ ਵੀ ਉਨ੍ਹਾਂ ਨੂੰ ਬਣਦੇ ਉਦਮ ਤੇ ਜਿੰਮੇਵਾਰੀਆ ਪੂਰੀਆ ਕਰਨੀਆ ਪੈਣਗੀਆ । ਚੰਗਾ ਹੋਵੇਗਾ ਕਿ ਦਿੱਲੀ ਏਮਜ ਦੇ ਨਿਰਦੇਸਕ ਸੁਪਰੀਮ ਕੋਰਟ ਦੇ ਮੁੱਖ ਜੱਜ ਸ੍ਰੀ ਸੂਰੀਆ ਕਾਤ ਦਾ ਮਨੋਵਿਗਿਆਨਿਕ ਤੌਰ ਤੇ ਇਲਾਜ ਕਰਵਾਉਣ ਦੀ ਜਿੰਮੇਵਾਰੀ ਨਿਭਾਉਣ ਤਾਂ ਕਿ ਇਸ ਅਹਿਮ ਅਹੁਦੇ ਤੇ ਬਿਰਾਜਮਾਨ ਮੁੱਖ ਜੱਜ ਹੁਕਮਰਾਨਾਂ ਦੀ ਰਖੇਲ ਬਣਕੇ ਮੁਲਕ ਨਿਵਾਸੀਆ ਦੀ ਭਾਵਨਾਵਾ, ਸੋਚ ਅਤੇ ਨਿਆ ਨਾਲ ਖਿਲਵਾੜ ਨਾ ਕਰ ਸਕੇ । ਇਸਦੇ ਨਾਲ ਹੀ ਬੀਜੇਪੀ-ਆਰ.ਐਸ.ਐਸ ਹਕੂਮਤ ਘੱਟ ਗਿਣਤੀ ਕੌਮਾਂ ਪ੍ਰਤੀ ਆਪਣੀ ਈਰਖਾਵਾਦੀ ਸੋਚ ਨੂੰ ਅਲਵਿਦਾ ਕਹਿਕੇ ਤੁਰੰਤ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਅਤੇ ਪਾਕਿਸਤਾਨ ਨਾਲ ਲੱਗਦੀਆ ਸਰਹੱਦਾਂ ਨੂੰ ਜਿੰਮੀਦਾਰਾਂ ਦੀਆਂ ਫਸਲਾਂ ਤੇ ਵਪਾਰੀਆ ਦੇ ਉਤਪਾਦਾਂ ਲਈ ਖੋਲਣ ਦਾ ਐਲਾਨ ਕਰੇ ਤਾਂ ਕਿ ਸਿੱਖ ਕੌਮ ਆਪਣੇ ਗੁਰਧਾਮਾਂ ਦੇ ਦਰਸ਼ਨਾਂ ਲਈ ਆ-ਜਾ ਸਕਣ । ਜਿੰਮੀਦਾਰ ਤੇ ਵਪਾਰੀ ਆਪਣੇ ਉਤਪਾਦਾਂ ਨੂੰ ਕੌਮਾਂਤਰੀ ਮੰਡੀ ਵਿਚ ਵਿਕਰੀ ਕਰਕੇ ਆਪਣੀ ਅਤੇ ਪੰਜਾਬ ਸੂਬੇ ਦੀ ਮਾਲੀ ਹਾਲਤ ਨੂੰ ਬਿਹਤਰ ਬਣਾ ਸਕੇ ।