ਜਿ਼ਲ੍ਹਿਆ ਦੇ ਡਿਪਟੀ ਕਮਿਸਨਰ, ਐਸ.ਡੀ.ਐਮ, ਸਰਪੰਚ-ਪੰਚ, ਕੌਸਲਰ ਆਦਿ ਸਭ ਬਰਸਾਤ ਸੁਰੂ ਹੋਣ ਤੋ ਪਹਿਲਾ ਵੱਡੀ ਗਿਣਤੀ ਵਿਚ ਰੁੱਖ ਲਗਾਉਣ : ਮਾਨ
ਫ਼ਤਹਿਗੜ੍ਹ ਸਾਹਿਬ, 25 ਜੁਲਾਈ ( ) “ਹੁਣ ਜਦੋਂ ਬਰਸਾਤਾਂ ਸੁਰੂ ਹੋਣ ਜਾ ਰਹੀਆ ਹਨ ਅਤੇ ਸਮੁੱਚੇ ਪੰਜਾਬ ਵਿਚ ਇਥੋ ਦੇ ਵਾਤਾਵਰਣ ਨੂੰ ਸਹੀ ਰੱਖਣ ਅਤੇ ਮਾਹੌਲ ਨੂੰ ਹਰਿਆ-ਭਰਿਆ ਖੁਸਗਵਾਰ ਰੱਖਣ ਹਿੱਤ ਸਮੁੱਚੇ ਪੰਜਾਬ ਦੇ ਜਿ਼ਲ੍ਹਿਆ ਵਿਚ ਤਾਇਨਾਤ ਡਿਪਟੀ ਕਮਿਸਨਰ, ਐਸ.ਡੀ.ਐਮ, ਪਿੰਡਾਂ ਦੇ ਸਰਪੰਚ-ਪੰਚ, ਸ਼ਹਿਰਾਂ ਦੇ ਕੌਸਲਰ ਅਤੇ ਹੋਰ ਸਿਆਸੀ ਤੇ ਸਮਾਜਿਕ ਅਹੁਦਿਆ ਤੇ ਬਿਰਾਜਮਾਨ ਸਖਸ਼ੀਅਤਾਂ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਇਹ ਸੰਜੀਦਾ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪੋ-ਆਪਣੇ ਇਲਾਕਿਆ, ਖੇਤਰਾਂ ਵਿਚ ਲੋਕਾਂ ਦੇ ਸਹਿਯੋਗ ਨਾਲ ਵੱਧ ਤੋ ਵੱਧ ਚੰਗੀ ਕਿਸਮ ਦੇ ਲੰਮੀ ਉਮਰ ਵਾਲੇ ਉਹ ਰੁੱਖ ਲਗਾਉਣ ਜਿਨ੍ਹਾਂ ਨਾਲ ਵਾਤਾਵਰਣ ਵੀ ਸਹੀ ਰਹੇ ਅਤੇ ਇਥੋ ਦੇ ਨਿਵਾਸੀਆ ਦੇ ਟਹਿਲਣ ਤੇ ਤੁਰਨ-ਫਿਰਨ ਸਮੇ ਇਨ੍ਹਾਂ ਰੁੱਖਾਂ ਦੇ ਫੁੱਲਾਂ ਅਤੇ ਫਲਾਂ ਦੀ ਮਹਿਕ ਤੋ ਅਥਾਂਹ ਖੁਸ਼ੀ ਵੀ ਪ੍ਰਾਪਤ ਕਰਦੇ ਰਹਿਣ ।”
ਇਹ ਅਪੀਲ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਚੇਚੇ ਤੌਰ ਤੇ ਸਰਕਾਰੀ ਅਤੇ ਸਮਾਜਿਕ ਅਹੁਦਿਆ ਉਤੇ ਪੰਜਾਬ ਵਿਚ ਤਾਇਨਾਤ ਸਖਸ਼ੀਅਤਾਂ ਨੂੰ ਬਰਸਾਤਾਂ ਸੁਰੂ ਹੋਣ ਸਮੇ ਆਪੋ ਆਪਣੇ ਇਲਾਕਿਆ ਵਿਚ ਵੱਧ ਤੋ ਵੱਧ ਰੁੱਖ ਲਗਾਉਣ ਦੀ ਗੱਲ ਕਰਦੇ ਹੋਏ ਕੀਤੀ । ਉਨ੍ਹਾਂ ਕਿਹਾ ਕਿ ਇਹ ਰੁੱਖ ਸੜਕਾਂ, ਨਹਿਰਾਂ, ਸੂਇਆ, ਕੱਸੀਆ ਆਦਿ ਸਥਾਨਾਂ ਦੇ ਦੋਵੇ ਪਾਸੇ ਲਗਾਏ ਜਾਣ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਉਪਰੋਕਤ ਸਭ ਅਹੁਦੇਦਾਰ ਸਾਹਿਬਾਨ ਆਪੋ ਆਪਣੀ ਸਮਾਜਿਕ, ਇਖਲਾਕੀ ਤੇ ਸਰਕਾਰੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਸਮਝਦੇ ਹੋਏ ਇਹ ਰੁੱਖ ਲਗਾਉਣ ਦੇ ਫਰਜਾਂ ਦੀ ਪੂਰਤੀ ਕਰਨਗੇ ।