‘ਡੈਸਟੀਨੀ ਚਰਚ’ ਦੇ ਮੁੱਖੀ ਬ੍ਰਾਈਨ ਤਰਾਕੀ ਦੀ ਆਸਟ੍ਰੇਲੀਆ ਦਖਲ ਉਤੇ ਲਗਾਈ ਰੋਕ ਸਵਾਗਤਯੋਗ : ਮਾਨ
ਫ਼ਤਹਿਗੜ੍ਹ ਸਾਹਿਬ, 23 ਅਕਤੂਬਰ ( ) “ਸਿੱਖ ਕੌਮ ਦਾ ਕਿਸੇ ਵੀ ਧਰਮ, ਕੌਮ, ਫਿਰਕੇ, ਕਬੀਲੇ ਆਦਿ ਨਾਲ ਕੋਈ ਰਤੀਭਰ ਵੀ ਵੈਰ ਵਿਰੋਧ ਜਾਂ ਨਫਰਤ ਨਹੀ ਹੈ । ਬਲਕਿ ਅਸੀ ਤਾਂ ਆਪਣੇ ਸਿੱਖ ਧਰਮ ਦੇ ਮਨੁੱਖਤਾ ਪੱਖੀ ਅਸੂਲਾਂ ਅਤੇ ਨਿਯਮਾਂ ਉਤੇ ਪ੍ਰਪੱਕਤਾ ਨਾਲ ਪਹਿਰਾ ਦਿੰਦੇ ਹੋਏ ਸਮੁੱਚੇ ਸੰਸਾਰ ਵਿਚ ਵਿਚਰਣ ਵਾਲੀਆ ਕੌਮਾਂ, ਧਰਮਾਂ, ਕਬੀਲਿਆ ਤੇ ਫਿਰਕਿਆ ਦੇ ਨਿਵਾਸੀਆ ਦੀ ਬਿਨ੍ਹਾਂ ਕਿਸੇ ਭੇਦਭਾਵ ਤੋ ਹਰ ਖੇਤਰ ਵਿਚ ਬਿਹਤਰੀ ਅਤੇ ਅੱਛੇ ਜਿੰਦਗੀ ਜਿਊਣ ਦੇ ਹਾਮੀ ਵੀ ਹਾਂ ਅਤੇ ਬਾਹਰਲੇ ਮੁਲਕਾਂ ਤੇ ਪੰਜਾਬ ਦੇ ਬਾਹਰਲੇ ਸੂਬਿਆ ਦੇ ਨਿਵਾਸੀਆ ਦੀ ਹਰ ਦੁੱਖ ਦੀ ਘੜੀ ਵਿਚ ਸਮੂਲੀਅਤ ਕਰਨ ਨੂੰ ਆਪਣਾ ਫਖਰ ਤੇ ਜਿੰਮੇਵਾਰੀ ਸਮਝਦੇ ਹਾਂ ਅਤੇ ਉਨ੍ਹਾਂ ਸਭ ਕੌਮਾਂ ਦਾ ਬਰਾਬਰਤਾ ਦੀ ਸੋਚ ਤੇ ਸਤਿਕਾਰ ਕਰਦੇ ਹਾਂ । ਪਰ ਦੁੱਖ ਅਤੇ ਅਫਸੋਸ ਹੈ ਕਿ ਨਿਊਜੀਲੈਡ ਵਿਚ ਡੈਸਟੀਨੀ ਚਰਚ ਦੇ ਮੁੱਖੀ ਬ੍ਰਾਈਨ ਤਰਾਕੀ ਤੇ ਉਨ੍ਹਾਂ ਦੇ ਸਮਰੱਥਕਾਂ ਵੱਲੋ ਨਿਊਜੀਲੈਡ ਵਿਖੇ ਸਾਡੇ ਸਿੱਖ ਕੌਮ ਦੇ ਮਨਾਏ ਜਾਣ ਵਾਲੇ ਦਿਹਾੜਿਆ ਉਤੇ ਹਮਲੇ ਵੀ ਕੀਤੇ ਜਾਂਦੇ ਰਹੇ ਅਤੇ ਸਾਡੇ ਵਿਰੁੱਧ ਨਫਰਤ ਦੀ ਜਹਿਰ ਵੀ ਉਗਲਦੇ ਰਹੇ ਅਤੇ ਉਥੋ ਦੀ ਕਾਨੂੰਨੀ ਵਿਵਸਥਾਂ ਨੂੰ ਵੀ ਪ੍ਰਭਾਵਿਤ ਕਰਦੇ ਰਹੇ । ਜਦੋਕਿ ਸਿੱਖ ਇਨ੍ਹਾਂ ਮੁਲਕਾਂ ਦੀ ਹਰ ਤਰ੍ਹਾਂ ਦੀ ਤਰੱਕੀ ਅਤੇ ਉਥੋ ਦੇ ਕਾਨੂੰਨ ਦੀ ਪਾਲਣਾ ਕਰਨ ਦੀ ਇਕ ਚੰਗੇ ਸਹਿਰੀ ਦੀ ਤਰ੍ਹਾਂ ਮੋਹਰੀ ਰਹੇ ਹਨ । ਬੀਤੇ ਦਿਨੀਂ ਆਸਟ੍ਰੇਲੀਆ ਹਕੂਮਤ ਵੱਲੋ ਬ੍ਰਿਸਬੇਨ ਤੋ ਹਵਾਈ ਸਫਰ ਰਾਹੀ ਆਸਟ੍ਰੇਲੀਆ ਵਿਚ ਦਾਖਲ ਹੋਣ ਵਾਲੇ ਉਪਰੋਕਤ ਮਿਸਟਰ ਤਰਾਕੀ ਦੀ ਯਾਤਰਾ ਨੂੰ ਜੋ ਕਾਨੂੰਨੀ ਢੰਗ ਨਾਲ ਰੋਕਣ ਅਤੇ ਸਿੱਖਾਂ ਵਿਰੁੱਧ ਨਫਰਤ ਪੈਦਾ ਕਰਨ ਦੇ ਅਮਲ ਕੀਤੇ ਗਏ ਹਨ, ਉਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿਥੇ ਸਵਾਗਤ ਕਰਦਾ ਹੈ, ਉਥੇ ਆਸਟ੍ਰੇਲੀਅਨ ਹਕੂਮਤ ਦਾ ਇਸ ਲਏ ਸਟੈਡ ਲਈ ਧੰਨਵਾਦ ਵੀ ਕਰਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਸਟ੍ਰੇਲੀਅਨ ਹਕੂਮਤ ਵੱਲੋ ਨਿਊਜੀਲੈਡ ਨਿਵਾਸੀ ਬ੍ਰਾਈਨ ਤਰਾਕੀ ਦੀ ਆਸਟ੍ਰੇਲੀਆ ਯਾਤਰਾ ਨੂੰ ਰੋਕਣ ਦੇ ਮਨੁੱਖਾ ਪੱਖੀ ਅਤੇ ਸਿੱਖ ਕੌਮ ਪੱਖੀ ਕੀਤੇ ਗਏ ਅਮਨ ਚੈਨ ਵਾਲੇ ਉਦਮਾਂ ਦੀ ਭਰਪੂਰ ਪ੍ਰਸੰਸਾ ਕਰਦੇ ਹੋਏ ਅਤੇ ਆਸਟ੍ਰੇਲੀਅਨ ਹਕੂਮਤ ਦਾ ਧੰਨਵਾਦ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਨਿਊਜੀਲੈਡ, ਆਸਟ੍ਰੇਲੀਆ, ਅਮਰੀਕਾ, ਕੈਨੇਡਾ ਅਤੇ ਹੋਰ ਯੂਰਪਿੰਨ ਮੁਲਕਾਂ ਵਿਚ ਕਿਸੇ ਮੰਦਭਾਵਨਾ ਅਧੀਨ ਜਾਂ ਇੰਡੀਆ ਦੇ ਹਿੰਦੂਤਵ ਹੁਕਮਰਾਨਾਂ ਦੀਆਂ ਸਾਜਿਸਾਂ ਅਧੀਨ ਜਦੋ ਕਦੇ ਵੀ ਸਿੱਖ ਕੌਮ ਵਿਰੁੱਧ ਕੋਈ ਨਫਰਤ ਭਰਿਆ ਅਮਲ ਉੱਠੇ ਤਾਂ ਸਰਬੱਤ ਦਾ ਭਲਾ ਲੋੜਨ ਵਾਲੀ ਅਤੇ ਮਨੁੱਖਤਾ ਦੇ ਹਰ ਮੁਸਕਿਲ ਵਿਚ ਖਲੋਣ ਵਾਲੀ ਸਿੱਖ ਕੌਮ ਦੀ ਵੱਖਰੀ ਤੇ ਸਤਿਕਾਰਿਤ ਪਹਿਚਾਣ ਨੂੰ ਕਾਇਮ ਰੱਖਣ ਹਿੱਤ ਅਜਿਹੀਆ ਕਾਰਵਾਈਆ ਨੂੰ ਸੰਜੀਦਗੀ ਨਾਲ ਰੋਕਣ ਦੇ ਅਮਲ ਕਰਨ ਤਾਂ ਕਿ ਆਪ ਜੀ ਵਰਗੇ ਵੱਡੇ ਮੁਲਕਾਂ ਵਿਚ ਅਤੇ ਯੂਰਪਿੰਨ ਮੁਲਕਾਂ ਵਿਚ ਸਿੱਖ ਕੌਮ ਵਿਚਰਦੀ ਹੋਈ ਆਪਣੀ ਸਰਬੱਤ ਦੇ ਭਲੇ ਦੀ ਸੋਚ ਅਨੁਸਾਰ ਅਮਲ ਵੀ ਕਰਦੀ ਰਹੇ ਅਤੇ ਉਥੇ ਵੱਸਣ ਵਾਲੇ ਸਮੁੱਚੇ ਬਸਿੰਦਿਆ ਨੂੰ ਵੀ ਮਨੁੱਖੀ ਕਦਰਾਂ ਕੀਮਤਾਂ ਨੂੰ ਕਾਇਮ ਰੱਖਣ ਲਈ ਪ੍ਰੇਰਦੀ ਵੀ ਰਹੇ ।