ਆਈ.ਬੀ ਤੋਂ ਦਿੱਲੀ ਦੇ ਪੁਲਿਸ ਕਮਿਸਨਰ ਸ੍ਰੀ ਅਨੁਰਾਗ ਕੁਮਾਰ ਨੂੰ ਲਗਾਉਣਾ ਹੀ ਇਥੋ ਦੇ ਕਾਨੂੰਨੀ ਪ੍ਰਬੰਧ ਦੇ ਸੰਤੁਲਨ ਨੂੰ ਵਿਗਾੜਨ ਵਾਲੀ ਕਾਰਵਾਈ : ਮਾਨ
ਫ਼ਤਹਿਗੜ੍ਹ ਸਾਹਿਬ, 23 ਜੁਲਾਈ ( ) “ਜਦੋ ਨੀਟ ਪੇਪਰ ਮਾਮਲੇ ਵਿਚ ਇਥੋ ਦੇ ਵਿਦਿਆਰਥੀਆ ਨੇ ਆਪਣੇ ਨਾਲ ਹੋਈ ਬੇਇਨਸਾਫ਼ੀ ਵਿਰੁੱਧ ਦਿੱਲੀ ਜੰਤਰ-ਮੰਤਰ ਵਿਖੇ ਇਕੱਤਰ ਹੋ ਕੇ ਆਵਾਜ ਉਠਾਈ ਅਤੇ ਸ੍ਰੀ ਸੋਨਮ ਵਾਂਗਚੁੱਕ ਨੇ ਇਸ ਬੇਇਨਸਾਫ਼ੀ ਵਿਰੁੱਧ ਭੁੱਖ ਹੜਤਾਲ ਰੱਖੀ ਤਾਂ ਇਹ ਲਹਿਰ ਇਕ ਲੋਕ ਲਹਿਰ ਬਣਕੇ ਉਭਰੀ ਜਿਸ ਨੂੰ ਬੀਜੇਪੀ-ਆਰ.ਐਸ.ਐਸ ਦੀ ਮੋਦੀ ਹਕੂਮਤ ਨੇ ਡੰਡੇ ਅਤੇ ਗੋਲੀ ਦੇ ਜੋਰ ਨਾਲ ਦਬਾਉਣ ਦੀ ਬਜਰ ਗੁਸਤਾਖੀ ਕੀਤੀ ਹੈ ਅਤੇ ਇਹ ਮਸਲਾ ਕੌਮਾਂਤਰੀ ਪੱਧਰ ਤੇ ਹੁਕਮਰਾਨਾਂ ਦੀ ਵੱਡੀ ਬਦਨਾਮੀ ਦਾ ਕਾਰਨ ਬਣਿਆ ਹੈ । ਤਾਂ ਇਸ ਅੰਦੋਲਨ ਨੂੰ ਕਾਬੂ ਕਰਨ ਲਈ ਜੋ ਤਾਜੇ ਹੁਕਮਾ ਅਨੁਸਾਰ ਆਈ.ਬੀ ਦੇ ਰਹਿ ਚੁੱਕੇ ਡਾਈਰੈਕਟਰ ਸ੍ਰੀ ਅਨੁਰਾਗ ਕੁਮਾਰ ਨੂੰ ਦਿੱਲੀ ਪੁਲਿਸ ਦਾ ਪੁਲਿਸ ਕਮਿਸਨਰ ਨਿਯੁਕਤ ਕੀਤਾ ਹੈ, ਇਹ ਹੀ ਸਭ ਤੋ ਵੱਡਾ ਗੜਬੜੀ ਦਾ ਕਾਰਨ ਬਣੇਗਾ । ਕਿਉਂਕਿ ਆਈ.ਬੀ ਦੇ ਅਧਿਕਾਰੀਆ ਨੂੰ ਆਮ ਜਨਤਾ ਨਾਲ ਮੁਸਕਿਲਾਂ ਸਮੇ ਸਹੀ ਢੰਗ ਨਾਲ ਵਿਵਹਾਰ ਕਰਨ ਅਤੇ ਸਥਿਤੀ ਤੇ ਕਾਬੂ ਪਾਉਣ ਦਾ ਬਿਲਕੁਲ ਤੁਜਰਬਾ ਨਹੀ ਹੁੰਦਾ । ਉਹ ਤਾਂ ਕੇਵਲ ਲਿਖਤੀ ਰਿਪੋਰਟਾਂ ਇਕੱਠੀਆ ਕਰਨ ਦੇ ਮਾਹਿਰ ਹੁੰਦੇ ਹਨ ਨਾ ਕਿ ਅਜਿਹੀਆ ਵੱਡੀਆ ਲਹਿਰਾਂ ਨੂੰ ਸਹੀ ਢੰਗ ਨਾਲ ਕਾਬੂ ਕਰਨ ਦਾ ਤੁਜਰਬਾ ਨਹੀ ਰੱਖਦੇ ਹੁੰਦੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਈ.ਬੀ ਦੇ ਗੈਰ ਤੁਜਰਬੇਕਾਰ ਅਧਿਕਾਰੀ ਅਨੁਰਾਗ ਕੁਮਾਰ ਨੂੰ ਤਾਜੇ ਹੁਕਮਾਂ ਅਨੁਸਾਰ ਦਿੱਲੀ ਦਾ ਪੁਲਿਸ ਕਮਿਸਨਰ ਲਗਾਉਣ ਦੀ ਕੀਤੀ ਵੱਡੀ ਬਜਰ ਗੁਸਤਾਖੀ ਉਤੇ ਆਪਣਾ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਹੁਕਮਰਾਨਾਂ ਦੇ ਇਸ ਅਮਲ ਨੂੰ ਸਥਿਤੀ ਨੂੰ ਹੋਰ ਗੰਭੀਰ ਕਰਨ ਦਾ ਕਾਰਨ ਦੱਸਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਸ ਗੱਲ ਤੇ ਵੀ ਗਹਿਰਾ ਦੁੱਖ ਤੇ ਅਫਸੋਸ ਜਾਹਰ ਕੀਤਾ ਕਿ ਕੇਵਲ ਆਈ.ਬੀ ਦੇ ਗੈਰ ਤੁਜਰਬੇਕਾਰ ਅਧਿਕਾਰੀ ਨੂੰ ਜਨਤਾ ਵਿਚ ਉੱਠੀ ਲਹਿਰ ਨੂੰ ਕੰਟਰੋਲ ਕਰਨ ਲਈ ਲਗਾਉਣ ਦੀ ਗੁਸਤਾਖੀ ਦੇ ਨਾਲ-ਨਾਲ ਉਨ੍ਹਾਂ ਨੂੰ ਐਨ.ਐਸ.ਏ. ਲਗਾਉਣ ਵਰਗੇ ਵੱਡੇ ਅਧਿਕਾਰ ਵੀ ਦੇ ਦਿੱਤੇ ਹਨ ਜਿਸ ਨਾਲ ਸਥਿਤੀ ਹੋਰ ਵੀ ਖਰਾਬ ਹੋਵੇਗੀ । ਕਿਉਂਕਿ 1984 ਵਿਚ ਜੋ ਸਿੱਖਾਂ ਦੀ ਦਿੱਲੀ ਵਿਖੇ ਨਸਲਕੁਸੀ ਹੋਈ, ਉਸ ਸਮੇ ਆਈ.ਬੀ ਦੇ ਸ੍ਰੀ ਸੁਭਾਸ ਚੰਦਰ ਟੰਡਨ ਨੂੰ ਪੁਲਿਸ ਕਮਿਸਨਰ ਦਿੱਲੀ ਲਗਾਇਆ ਗਿਆ ਸੀ ਜਿਸਨੇ ਆਪਣੇ ਗੈਰ ਤੁਜਰਬੇ ਹੋਣ ਦੀ ਬਦੌਲਤ ਸਥਿਤੀ ਨੂੰ ਹੋਰ ਗੰਭੀਰ ਬਣਾ ਦਿੱਤਾ ਅਤੇ ਸਿੱਖ ਕੌਮ ਦਾ ਵੱਡੇ ਪੱਧਰ ਤੇ ਕਤਲੇਆਮ ਹੋਇਆ । ਇਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ ਆਈ.ਬੀ ਦੇ ਅਫਸਰ ਕਦੀ ਵੀ ਪਬਲਿਕ ਵਿਚ ਉੱਠਣ ਵਾਲੀਆ ਲਹਿਰਾਂ ਜਾਂ ਵਿਦਰੋਹਾ ਨੂੰ ਸਹੀ ਢੰਗ ਨਾਲ ਕਾਬੂ ਕਰਨ ਦੀ ਸਮਰੱਥਾਂ ਨਹੀ ਰੱਖਦੇ ਹੁੰਦੇ, ਉਨ੍ਹਾਂ ਨੂੰ ਤਾਂ ਕੇਵਲ ਫਾਇਲਾਂ ਦੇ ਢਿੱਡ ਪੂਰੇ ਕਰਨ ਅਤੇ ਲਿਖਤ ਪੜਤ ਦਾ ਤੁਜਰਬਾ ਹੁੰਦਾ ਹੈ ਨਾ ਕਿ ਜਨਤਾ ਦੀਆਂ ਮੁਸਕਿਲਾਂ ਜਾਂ ਅੰਦੋਲਨਾਂ ਨੂੰ ਕਾਬੂ ਕਰਨ ਦਾ ਤੁਜਰਬਾ ਨਹੀ ਰੱਖਦੇ ਹੁੰਦੇ ।