ਉਤਰਾਖੰਡ ਕਰਨਪ੍ਰਯਾਗ ਦੁਖਾਂਤ ਅਤੇ ਹੋਰ ਸੂਬਿਆਂ ਵਿਚ ਹੋ ਰਹੇ ਸਿੱਖ ਜ਼ਬਰ ਉਤੇ ਵਿਚਾਰਾਂ ਕਰਨ ਲਈ ਕੱਲ੍ਹ ਮਿਤੀ 24 ਜੂਨ ਨੂੰ ਸਿਵਲ ਹਸਪਤਾਲ ਫਗਵਾੜਾ ਵਿਖੇ ਪਹੁੰਚੋ : ਮਾਨ
ਫ਼ਤਹਿਗੜ੍ਹ ਸਾਹਿਬ, 23 ਜੂਨ ( ) “ਜੋ ਬੀਤੇ ਕੁਝ ਸਮੇ ਤੋ ਹੁਕਮਰਾਨਾਂ ਦੀਆਂ ਪੰਜਾਬ ਸੂਬੇ ਤੇ ਸਿੱਖ ਕੌਮ ਵਿਰੋਧੀ ਸਾਜਿਸਾਂ ਦਾ ਅਮਲ ਕਰਦੇ ਹੋਏ ਹਿਮਾਚਲ, ਹਰਿਆਣਾ, ਮਹਾਰਾਸਟਰਾਂ, ਉਤਰਾਖੰਡ, ਯੂਪੀ ਆਦਿ ਸੂਬਿਆਂ ਵਿਚ ਆਪਣੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਜਾਣ ਵਾਲੇ ਜਾਂ ਕਾਰੋਬਾਰੀ ਸਿੱਖਾਂ ਨਾਲ ਮੁਤੱਸਵੀ ਸਰਾਰਤੀ ਹਿੰਦੂਤਵ ਸੋਚ ਵਾਲੇ ਲੋਕਾਂ ਵੱਲੋ ਅਤਿ ਸ਼ਰਮਨਾਕ ਵਿਤਕਰੇ ਭਰਿਆ ਤੇ ਜ਼ਬਰ ਭਰਿਆ ਅਮਲ ਹੋ ਰਿਹਾ ਹੈ, ਇਸ ਪਿੱਛੇ ਹਿੰਦੂਤਵ ਤਾਕਤਾਂ ਬੀਜੇਪੀ-ਆਰ.ਐਸ.ਐਸ ਦੇ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ । ਜਦੋਕਿ ਸਿੱਖ ਕੌਮ ਹਮੇਸ਼ਾਂ ਸਰਬੱਤ ਦੇ ਭਲੇ ਦੀ ਸੋਚ ਅਧੀਨ ‘ਭੈ ਕਾਹੁ ਕੋ ਦੇਤਿ ਨਾਹਿ, ਨ ਭੈ ਮਾਨਤਿ ਆਨਿ’ ਦੇ ਹੁਕਮਾਂ ਅਨੁਸਾਰ ਨਾ ਤਾਂ ਕਿਸੇ ਵਰਗ, ਕੌਮ, ਕਬੀਲੇ ਆਦਿ ਨੂੰ ਭੈ ਦਿੰਦੀ ਹੈ ਅਤੇ ਨਾ ਹੀ ਵੱਡੇ ਤੋ ਵੱਡੇ ਤਾਨਾਸਾਹ ਜਾਬਰ ਤੇ ਜਾਲਮ ਹੁਕਮਰਾਨਾਂ ਦਾ ਕਿਸੇ ਤਰ੍ਹਾਂ ਦਾ ਭੈ ਰੱਖਦੀ ਹੈ । ਉਸ ਅਕਾਲ ਪੁਰਖ ਦੇ ਹੁਕਮਾਂ ਵਿਚ ਵਿਚਰਦੀ ਹੋਈ ਆਪਣੇ ਸਮਾਜਿਕ, ਇਖਲਾਕੀ, ਧਾਰਮਿਕ ਅਮਲਾਂ ਵਿਚ ਬਿਨ੍ਹਾਂ ਕਿਸੇ ਨੂੰ ਠੇਸ ਪਹੁੰਚਾਏ ਵਿਚਰਦੀ ਹੈ । ਪਰ ਇਸਦੇ ਬਾਵਜੂਦ ਵੀ ਜੋ ਬੀਤੇ ਕੁਝ ਸਮੇ ਤੋ ਦੂਸਰੇ ਸੂਬਿਆਂ ਵਿਚ ਜਾਣ ਵਾਲੇ ਸਿੱਖ ਯਾਤਰੂਆ ਜਾਂ ਕਾਰੋਬਾਰੀ ਸਿੱਖਾਂ ਨਾਲ ਇਨ੍ਹਾਂ ਸੂਬਿਆ ਦੇ ਮੁਤੱਸਵੀ ਸੋਚ ਵਾਲੇ ਲੋਕ ਜਾਣਬੁੱਝ ਕੇ ਸਰਾਰਤੀ ਭਾਵਨਾ ਨਾਲ ਕੁੱਟਮਾਰ, ਜਲਾਲਤ ਕਰਨ ਦੀਆਂ ਕਾਰਵਾਈਆ ਕਰ ਰਹੇ ਹਨ । ਉਸ ਨਾਲ ਸਮੁੱਚੇ ਸੰਸਾਰ ਵਿਚ ਬੈਠੇ ਸਿੱਖਾਂ ਦੇ ਮਨ ਆਤਮਾ ਵਲੂੰਧਰੇ ਗਏ ਹਨ । ਅਜਿਹਾ ਕਰਨ ਵਾਲੇ ਲੋਕ ਇਹ ਵੀ ਭੁੱਲ ਜਾਂਦੇ ਹਨ ਕਿ ਜਦੋ ਮੁਗਲ ਜਾਬਰ ਹਕੂਮਤਾਂ ਬੀਤੇ ਸਮੇ ਵਿਚ ਇਨ੍ਹਾਂ ਦੀਆਂ ਧੀਆਂ-ਭੈਣਾਂ ਨੂੰ ਘਰਾ ਤੋ ਜਬਰੀ ਚੁੱਕ ਕੇ ਲੈ ਜਾਂਦੇ ਸਨ, ਤਾਂ ਉੱਚੇ ਸੁੱਚੇ ਇਨਸਾਨੀ ਤੇ ਧਰਮੀ ਇਖਲਾਕ ਵਾਲੇ ਸਿੱਖ (ਨਿਹੰਗ ਸਿੰਘ) ਫੌਜਾਂ ਹੀ ਆਪਣੀ ਜਾਨ ਤੇ ਖੇਡਕੇ ਇਨ੍ਹਾਂ ਧੀਆ-ਭੈਣਾਂ ਨੂੰ ਉਨ੍ਹਾਂ ਜਾਬਰਾਂ ਤੋ ਛੁਡਵਾਕੇ ਬਾਇੱਜਤ ਘਰੋ-ਘਰੀ ਪਹੁੰਚਾਉਦੇ ਰਹੇ ਹਨ । ਜਿਸ ਕਿਰਪਾਨ ਨੂੰ ਇਹ ਬਦਨਾਮ ਕਰਕੇ ਸਾਡੇ ਇਸ ਕਕਾਰ ਉਤੇ ਰੋਕ ਲਗਾਉਣ ਦੇ ਅਸਫਲ ਮਨਸੂਬੇ ਘੜ ਰਹੇ ਹਨ ਇਹ ਕਿਰਪਾਨ ਹੀ ਇਨ੍ਹਾਂ ਦੀ ਰਾਖੀ ਕਰਦੀ ਰਹੀ ਹੈ । ਜੋ ਕਿ ਇਹ ਭੁੱਲ ਚੁੱਕੇ ਹਨ । ਇਸੇ ਸੰਬੰਧ ਵਿਚ ਜੋ ਕਰਨਪ੍ਰਯਾਗ ਵਿਖੇ ਜਾਂ ਹੋਰ ਸਥਾਨਾਂ ਤੇ ਦੁਖਾਂਤ ਵਾਪਰੇ ਹਨ, ਉਨ੍ਹਾਂ ਉਤੇ ਵਿਚਾਰ ਕਰਨ ਹਿੱਤ ਸਿਵਲ ਹਸਪਤਾਲ ਫਗਵਾੜਾ ਦੇ ਸਾਹਮਣੇ ਜੱਖੂ ਹਸਪਤਾਲ ਵਿਖੇ ਸਮੂਹ ਸਿੱਖ ਜਥੇਬੰਦੀਆਂ ਦੀ ਇਕ ਸੰਜ਼ੀਦਾ ਇਕੱਤਰਤਾ ਕੱਲ੍ਹ ਮਿਤੀ 24 ਜੂਨ ਨੂੰ ਸਵੇਰੇ 11 ਵਜੇ ਰੱਖੀ ਗਈ ਹੈ । ਜਿਸ ਵਿਚ ਸਭ ਸਖਸੀਅਤਾਂ ਅਤੇ ਸੰਗਠਨਾਂ ਨੂੰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਖੁੱਲ੍ਹੀ ਅਪੀਲ ਕੀਤੀ ਜਾਂਦੀ ਹੈ ।”
ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਇਸ ਸਰਬਸਾਂਝੀ ਸਿੱਖ ਧਾਰਮਿਕ, ਰਾਜਨੀਤਿਕ ਸੰਗਠਨਾਂ ਦੀ ਤੇ ਸਖਸ਼ੀਅਤਾਂ ਦੀ ਰੱਖੀ ਗਈ ਸੰਜੀਦਾ ਮੀਟਿੰਗ ਵਿਚ ਸਭ ਧਿਰਾਂ ਤੇ ਗਰੁੱਪ ਆਪੋ ਆਪਣੇ ਨੁਮਾਇੰਦੇ ਭੇਜਕੇ ਆਪਣੇ ਇਖਲਾਕੀ ਤੇ ਕੀਮਤੀ ਵਿਚਾਰਾਂ ਰਾਹੀ ਯੋਗਦਾਨ ਪਾਉਣਗੇ ਤਾਂ ਕਿ ਅਸੀ ਸਮੂਹਿਕ ਤੌਰ ਤੇ ਇਕੱਤਰ ਹੋ ਕੇ ਸਿੱਖਾਂ ਉਤੇ ਹੋਣ ਵਾਲੇ ਸਾਜਸੀ ਹਮਲੇ ਕਰਨ ਵਾਲਿਆ ਤੇ ਸਾਡੇ ਧਾਰਮਿਕ ਕਕਾਰਾ ਉਤੇ ਹਮਲੇ ਕਰਕੇ ਬਦਨਾਮ ਕਰਨ ਵਾਲੀਆ ਤਾਕਤਾਂ ਦੀਆਂ ਸਾਜਿਸਾਂ ਨੂੰ ਨੰਗਾਂ ਕਰਦੇ ਹੋਏ ਸਮੁੱਚੇ ਮੁਲਕ ਤੇ ਸਮੁੱਚੇ ਸੂਬਿਆ ਵਿਚ ਸਿੱਖਾਂ ਦੇ ਵਿਚਰਣ ਅਤੇ ਆਪਣੇ ਕਕਾਰਾ ਨੂੰ ਆਜਾਦੀ ਨਾਲ ਪਹਿਨਣ ਅਤੇ ਲੋੜ ਪੈਣ ਤੇ ਸਵੈਰੱਖਿਆ ਲਈ ਉਨ੍ਹਾਂ ਦੀ ਸਹੀ ਵਰਤੋ ਕਰਨ ਦੇ ਮਕਸਦ ਤੇ ਸੰਦੇਸ ਨੂੰ ਇੰਡੀਆ, ਪੰਜਾਬ ਤੇ ਦੁਨੀਆ ਦੇ ਕੋਨੇ ਕੋਨੇ ਵਿਚ ਪਹੁੰਚਾਉਦੇ ਹੋਏ ਹੁਕਮਰਾਨਾਂ ਤੇ ਮੁਤੱਸਵੀ ਜਮਾਤਾਂ ਨੂੰ ਸਹੀ ਢੰਗ ਨਾਲ ਮਨੁੱਖਤਾ ਪੱਖੀ ਸੰਦੇਸ ਦੇ ਸਕੀਏ ਕਿ ਅਸੀ ਅਮਨ ਚੈਨ ਤੇ ਜਮਹੂਰੀਅਤ ਕਦਰਾਂ ਕੀਮਤਾਂ ਦੇ ਹਾਮੀ ਹਾਂ । ਲੇਕਿਨ ਜੇਕਰ ਕੋਈ ਸਾਡੀ ਇੱਜਤ ਅਣਖ ਨੂੰ ਵੰਗਾਰਦੇ ਹੋਏ ਸਾਡੇ ਉਤੇ ਸਾਜਸੀ ਢੰਗਾਂ ਨਾਲ ਹਮਲੇ ਕਰਨ ਦੇ ਅਮਲ ਕਰਨਗੇ ਤਾਂ ਸਿੱਖ ਕੌਮ ਅਜਿਹਾ ਕਤਈ ਬਰਦਾਸਤ ਨਹੀ ਕਰੇਗੀ । ਜਿਸਦਾ ਇਤਿਹਾਸ ਗਵਾਹ ਹੈ ਕਿ ਇਸ ਉਦਮ ਵਿਚ ਸਿੱਖ ਕੌਮ ਨੇ ਕਦੇ ਪਹਿਲ ਨਹੀ ਕੀਤੀ ਅਤੇ ਜਦੋ ਵੀ ਅਜਿਹਾ ਅਮਲ ਹੋਇਆ ਹੈ ਆਪਣੀਆ ਰਵਾਇਤਾ ਨੂੰ ਕਾਇਮ ਰੱਖਦੇ ਹੋਏ ਫਤਹਿ ਪ੍ਰਾਪਤ ਕਰਦੇ ਰਹੇ ਹਨ ।