ਕਰਨਪ੍ਰਯਾਗ ਉਤਰਾਖੰਡ ਵਿਖੇ ਵਾਪਰੇ ਦੁਖਾਂਤ ਦੇ ਸਥਾਂਨਕ ਦੋਸ਼ੀਆਂ ਉਤੇ ਫੌਰੀ ਕਾਨੂੰਨੀ ਅਮਲ ਹੋਵੇ : ਮਾਨ
ਫ਼ਤਹਿਗੜ੍ਹ ਸਾਹਿਬ, 22 ਜੂਨ ( ) “ਜੋ ਕਰਨਪ੍ਰਯਾਗ ਵਿਖੇ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਯਾਤਰਾ ਤੋ ਨਿਹੰਗ ਸਿੰਘ ਵਾਪਸ ਪਰਤ ਰਹੇ ਸਨ ਉਨ੍ਹਾਂ ਉਤੇ ਮੰਦਭਾਵਨਾ ਅਧੀਨ ਉਥੋ ਦੇ ਸਥਾਨਕ ਨਿਵਾਸੀਆ ਨੇ ਜੋ ਬਹਿਸਬਾਜੀ ਕਰਦੇ ਹੋਏ ਉਨ੍ਹਾਂ ਤੇ ਹਮਲਾ ਕੀਤਾ, ਜਿਸ ਕਾਰਨ ਨਿਹੰਗ ਸਿੰਘਾਂ ਨੂੰ ਆਪਣੀ ਸਵੈਰੱਖਿਆ ਲਈ ਮਜਬੂਰਨ ਆਪਣੀਆ ਕਿਰਪਾਨਾ ਕੱਢਕੇ ਆਪਣੀ ਹਿਫਾਜਤ ਕਰਨੀ ਪਈ । ਲੇਕਿਨ ਦੁੱਖ ਤੇ ਅਫਸੋਸ ਹੈ ਕਿ ਸਥਾਂਨਕ ਪੁਲਿਸ ਤੇ ਪ੍ਰਸਾਸਨ ਨੇ ਇਸ ਗੰਭੀਰ ਮਸਲੇ ਦੀ ਸੰਜੀਦਗੀ ਨੂੰ ਨਾ ਸਮਝਦੇ ਹੋਏ ਫਿਰਕੂ ਸੋਚ ਅਧੀਨ ਬੇਕਸੂਰ ਨਿਹੰਗ ਸਿੰਘਾਂ ਨੂੰ ਗ੍ਰਿਫਤਾਰ ਕਰਕੇ ਝੂਠੇ ਕੇਸ ਦਰਜ ਕਰਦੇ ਹੋਏ ਉਨ੍ਹਾਂ ਉਤੇ ਬੇਰਹਿੰਮੀ ਨਾਲ ਥਾਣੇ ਵਿਚ ਕੁੱਟਮਾਰ ਕਰਕੇ ਗਲਤ ਕੰਮ ਕੀਤਾ । ਜਿਸ ਲਈ ਸਥਾਂਨਕ ਨਿਵਾਸੀ ਸਿੱਧੇ ਤੌਰ ਤੇ ਇਸ ਲਈ ਜਿੰਮੇਵਾਰ ਸਨ । ਉਨ੍ਹਾਂ ਉਤੇ ਕਿਸੇ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਨਾ ਕਰਕੇ, ਨਿਹੰਗ ਸਿੰਘਾਂ ਤੇ ਇਕ ਤਰਫਾ ਐਕਸਨ ਕਰਕੇ ਪੱਖਪਾਤੀ ਅਮਲ ਕੀਤਾ ਗਿਆ ਹੈ ਜਿਸ ਨਾਲ ਮੁਲਕ ਵਿਚ ਵੱਸਦੇ ਸਿੱਖਾਂ ਦੇ ਮਨਾਂ ਤੇ ਜਥੇਬੰਦੀਆ ਵਿਚ ਬਹੁਤ ਵੱਡਾ ਰੋਹ ਉਤਪੰਨ ਹੋ ਚੁੱਕਾ ਹੈ । ਇਸ ਦਿਸ਼ਾਂ ਵੱਲ ਸਹੀ ਅਮਲ ਕਰਦੇ ਹੋਏ ਭਾਰਤੀਆ ਸਿੱਖ ਸੰਗਤ ਦੇ ਪ੍ਰਧਾਨ ਸ. ਕਲਸੀ, ਬਾਬਾ ਜਗਦੀਪ ਸਿੰਘ ਅਕਾਲੀ, ਨਿਹੰਗ ਸਿੰਘ ਹਰੀਆਵੇਲਾ ਵਾਲੇ ਦੇ ਜਥੇ ਨੇ ਬਹੁਤ ਹੀ ਜਿੰਮੇਵਰਾਨਾ ਢੰਗ ਨਾਲ ਇਸ ਮੁੱਦੇ ਨੂੰ ਪ੍ਰੈਸ ਵਿਚ ਉਠਾਕੇ ਨਿਹੰਗ ਸਿੰਘਾਂ ਨਾਲ ਹੋਈ ਜਿਆਦਤੀ ਦੇ ਵਿਸਥਾਰਪੂਰਵਕ ਵੇਰਵੇ ਦਿੰਦੇ ਹੋਏ ਜੋ ਉਥੋ ਦੀਆਂ ਸਿੱਖ ਜਥੇਬੰਦੀਆ ਨੇ 20 ਜੁਲਾਈ ਤੱਕ ਦਾ ਨੋਟਿਸ ਦੇ ਕੇ ਸਥਾਨਕ ਦੋਸੀਆ ਤੇ ਕੇਸ ਰਜਿਸਟਰਡ ਕਰਵਾਇਆ ਹੈ, ਉਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਭਾਰਤੀ ਸਿੱਖ ਸੰਗਤ ਅਤੇ ਹਰੀਆਵੇਲਾ ਵਾਲੇ ਜਥੇ ਦਾ ਧੰਨਵਾਦੀ ਹੈ । ਜਿਨ੍ਹਾਂ ਨੇ ਬਹੁਤ ਹੀ ਦ੍ਰਿੜਤਾ ਨਾਲ ਇਹ ਆਵਾਜ ਉਠਾਈ ਹੈ । ਇਸਦੇ ਨਾਲ ਹੀ ਅਸੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਵਿਸੇ ਉਤੇ ਸਿੱਖ ਕੌਮ ਦੇ ਬਿਨ੍ਹਾਂ ਤੇ ਗਵਰਨਰ ਉਤਰਾਖੰਡ, ਮੁੱਖ ਮੰਤਰੀ ਉਤਰਾਖੰਡ ਨਾਲ ਰਾਬਤਾ ਕਾਇਮ ਕਰਕੇ ਨਿਹੰਗ ਸਿੰਘ ਨਾਲ ਹੋਏ ਜਬਰ ਦਾ ਇਨਸਾਫ ਕਰਨ ਦੀ ਗੱਲ ਉਠਾਉਣ ਦੀ ਅਪੀਲ ਕਰਦੇ ਹਾਂ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਤਰਾਖੰਡ ਕਰਨਪ੍ਰਯਾਗ ਵਿਖੇ ਵਾਪਰੇ ਦੁਖਾਂਤ ਉਤੇ ਆਪਣਾ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਉਤਰਾਖੰਡ ਦੀਆਂ ਸਿੱਖ ਜਥੇਬੰਦੀਆ ਵੱਲੋ ਨਿਭਾਈ ਕੌਮੀ ਜਿੰਮੇਵਾਰੀ ਦਾ ਧੰਨਵਾਦ ਕਰਦੇ ਹੋਏ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਐਸ.ਜੀ.ਪੀ.ਸੀ ਪ੍ਰਧਾਨ ਨੂੰ ਇਸ ਵਿਸੇ ਤੇ ਉਤਰਾਖੰਡ ਦੇ ਗਵਰਨਰ ਤੇ ਮੁੱਖ ਮੰਤਰੀ ਨਾਲ ਸੰਪਰਕ ਕਾਇਮ ਕਰਦੇ ਹੋਏ ਬੇਕਸੂਰ ਨਿਹੰਗ ਸਿੰਘਾਂ ਦੇ ਲਈ ਆਵਾਜ ਉਠਾਉਣ ਤੇ ਦੋਸ਼ੀਆ ਵਿਰੁੱਧ ਕਾਰਵਾਈ ਦੇ ਅਮਲ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਦਮਦਮਾ ਸਾਹਿਬ ਨਗਰੇਸਾ ਦੇ ਪ੍ਰਬੰਧਕ ਸ. ਬੇਅੰਤ ਸਿੰਘ ਵੱਲੋ ਸਿੱਖਾਂ ਵਿਰੁੱਧ ਗੁੰਮਰਾਹਕੁੰਨ ਪ੍ਰਚਾਰ ਕਰਨ ਦਾ ਸਖਤ ਨੋਟਿਸ ਲੈਦੇ ਹੋਏ ਕਿਹਾ ਕਿ ਸਿੱਖੀ ਭੇਖ ਵਿਚ ਉਹ ਲੋਕ ਜੋ ਹੁਕਮਰਾਨਾਂ ਤੋ ਸਹੂਲਤਾਂ ਤੇ ਇਵਜਾਨੇ ਪ੍ਰਾਪਤ ਕਰਨ ਦੇ ਇਛੁੱਕ ਹੁੰਦੇ ਹਨ ਉਹ ਸਿੱਖ ਕੌਮ ਦੇ ਇਖਲਾਕ ਸੰਬੰਧੀ ਗਲਤ ਬਿਆਨਬਾਜੀ ਕਰਕੇ ਦੁਸਮਣ ਤਾਕਤਾਂ ਦਾ ਪੱਖ ਪੂਰਨ ਦੀ ਸੋਚ ਤੋ ਜੇਕਰ ਤੋਬਾ ਕਰ ਲੈਣ ਤਾਂ ਬਿਹਤਰ ਹੋਵੇਗਾ । ਵਰਨਾ ਉਨ੍ਹਾਂ ਵੱਲੋ ਕੀਤੇ ਜਾ ਰਹੇ ਅਪਰਾਧ ਲਈ ਕਿਤੇ ਵੀ ਉਨ੍ਹਾਂ ਨੂੰ ਢੋਈ ਨਹੀ ਮਿਲ ਸਕੇਗੀ । ਕਿਉਂਕਿ ਬੀਤੇ ਸਮੇ ਦਾ ਇੱਤਿਹਾਸ ਇਸ ਗੱਲ ਦੀ ਗਵਾਈ ਭਰਦਾ ਹੈ ਕਿ ਮੁਗਲਾਂ, ਪਠਾਣਾ, ਅੰਗਰੇਜ਼ਾਂ ਦੇ ਸਮੇ ਜਬਰ ਸਿੱਖ ਕੌਮ ਨੂੰ ਆਪਣੇ ਨਿਸਾਨੇ ਤੇ ਪਹੁੰਚਣ ਤੋ ਨਹੀ ਥਿੜਕਾ ਸਕੇ ਬਲਕਿ ਹਰ ਤਰ੍ਹਾਂ ਦੇ ਜਬਰ ਦਾ ਟਾਕਰਾ ਕਰਦੇ ਹੋਏ ਫਤਹਿ ਪ੍ਰਾਪਤ ਕਰਦੇ ਰਹੇ ਹਨ । ਉਨ੍ਹਾਂ ਦੂਸਰੀਆ ਕੌਮਾਂ, ਧਰਮਾਂ ਨੂੰ ਸੁਬੋਧਿਤ ਹੁੰਦੇ ਹੋਏ ਕਿਹਾ ਕਿ ਸਿੱਖਾਂ ਨੇ ਕਦੇ ਵੀ ਕਿਸੇ ਨਾਲ ਈਰਖਾ ਦਵੈਤ ਦੀ ਸੋਚ ਨਹੀ ਰੱਖੀ । ਬਲਕਿ ਭੀੜ ਪੈਣ ਤੇ ਆਪਣੀਆ ਜਾਨਾ ਉਪਰ ਖੇਲਕੇ ਮਜਲੂਮ, ਦਬਲੇ ਕੁੱਚਲੇ ਅਤੇ ਲੋੜਵੰਦਾ ਦੀ ਸਹਾਇਤਾ ਤੇ ਰੱਖਿਆ ਕਰਦੇ ਰਹੇ ਹਨ । ਇਸ ਲਈ ਸਿੱਖ ਕੌਮ ਪ੍ਰਤੀ ਬਿਨ੍ਹਾਂ ਵਜਹ ਈਰਖਾ ਦਵੈਤ ਰੱਖਣ ਵਾਲੇ ਲੋਕ ਇਥੋ ਦੇ ਮਾਹੌਲ ਨੂੰ ਗੰਧਲਾ ਨਾ ਕਰਕੇ ਮਨੁੱਖਤਾ ਪੱਖੀ ਰੱਖਣ ਵਿਚ ਯੋਗਦਾਨ ਪਾਉਣ ਤਾਂ ਕਿ ਗੁਰੂ ਸਾਹਿਬਾਨ ਜੀ ਦੀ ਸੋਚ ਸਰਬੱਤ ਦੇ ਭਲੇ ਦੀ ਸੋਚ ਅਨੁਸਾਰ ਸਮੁੱਚੀ ਮਨੁੱਖਤਾ ਦੀ ਬਿਹਤਰੀ ਵੀ ਹੁੰਦੀ ਰਹੇ ਅਤੇ ਹਰ ਇਨਸਾਨ ਬਿਨ੍ਹਾਂ ਕਿਸੇ ਡਰ ਭੈ ਤੋ ਸਮੁੱਚੇ ਮੁਲਕ ਵਿਚ ਵਿਚਰ ਸਕੇ ।