ਪਾਕਿਸਤਾਨ ਦੇ ਪਿਸਾਵਰ ਵਿਖੇ ਗੁਰੂਘਰ ਵਿਚ ਸੇਵਾ ਕਰ ਰਹੇ ਇਕ ਸਿੱਖ ਜੋੜੇ ਦਾ ਕਤਲ ਹੋਣਾ ਅਫਸੋਸਨਾਕ, ਪਾਕਿਸਤਾਨ ਹਕੂਮਤ ਜਾਂਚ ਕਰਵਾਏ : ਮਾਨ
ਫ਼ਤਹਿਗੜ੍ਹ ਸਾਹਿਬ, 18 ਜੂਨ ( ) “ਪਿਸਾਵਰ ਤੋਂ 60 ਕਿਲੋਮੀਟਰ ਦੂਰ ਮਰਦਾਨ ਦੇ ਬਾਬੂ ਮੁਹੱਲੇ ਦੇ ਇਲਾਕੇ ਦੇ ਗੁਰੂਘਰ ਵਿਚ ਸੇਵਾ ਕਰ ਰਹੇ ਇਕ ਸਿੱਖ ਜੋੜੇ ਨੂੰ ਜੋ ਗੋਲੀਆ ਮਾਰਕੇ ਖਤਮ ਕਰ ਦਿੱਤਾ ਗਿਆ ਹੈ, ਇਹ ਬਹੁਤ ਹੀ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰਨ ਵਾਲੀ ਹਿਰਦੇਵਦਕ ਘਟਨਾ ਹੈ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿਥੇ ਇਨ੍ਹਾਂ ਦੋ ਗਈਆ ਆਤਮਾਵਾ ਦਾ ਡੂੰਘਾਂ ਅਫਸੋਸ ਕਰਦਾ ਹੈ, ਉਥੇ ਸਾਹਬਾਜ ਸਰੀਫ ਦੀ ਪਾਕਿਸਤਾਨ ਹਕੂਮਤ ਨੂੰ ਇਹ ਸੰਜ਼ੀਦਾ ਅਪੀਲ ਕਰਦਾ ਹੈ ਕਿ ਇਸਦੀ ਉੱਚ ਪੱਧਰੀ ਜਾਂਚ ਕਰਵਾਕੇ ਕਾਤਲਾਂ ਨੂੰ ਸਾਹਮਣੇ ਲਿਆਉਦੇ ਹੋਏ ਪਾਕਿਸਤਾਨ ਕਾਨੂੰਨ ਮੁਤਾਬਿਕ ਸਜ਼ਾ ਦੇਣ ਦਾ ਪ੍ਰਬੰਧ ਕੀਤਾ ਜਾਵੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਿਸਾਵਰ ਦੇ ਨੇੜੇ ਗੁਰੂਘਰ ਵਿਚ ਸੇਵਾ ਕਰਨ ਵਾਲੇ ਇਕ ਸਿੱਖ ਜੋੜੇ ਦਾ ਕਤਲ ਹੋ ਜਾਣ ਉਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਅਤੇ ਪਾਕਿਸਤਾਨ ਹਕੂਮਤ ਨੂੰ ਇਸਦੀ ਉੱਚ ਪੱਧਰੀ ਛਾਣਬੀਨ ਕਰਵਾਕੇ ਕਾਤਲਾਂ ਨੂੰ ਸਜ਼ਾ ਦੇਣ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ ।