ਸ. ਗੁਰਬਚਨ ਸਿੰਘ ਪਵਾਰ (ਬਟਾਲਾ) ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪੀ.ਏ.ਸੀ. ਦੇ ਮੈਬਰ ਹੋਣਗੇ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 13 ਮਈ ( ) “ਸ. ਗੁਰਬਚਨ ਸਿੰਘ ਪਵਾਰ ਜੋ ਕਿ ਬਤੌਰ ਜਿ਼ਲ੍ਹਾ ਪ੍ਰਧਾਨ ਗੁਰਦਾਸਪੁਰ ਦੀ ਸੇਵਾ ਨਿਭਾਉਦੇ ਆ ਰਹੇ ਹਨ, ਉਨ੍ਹਾਂ ਦੀਆਂ ਪੰਥਕ, ਕੌਮੀ ਨਿਰਸਵਾਰਥ ਸੇਵਾਵਾ ਨੂੰ ਮੁੱਖ ਰੱਖਦੇ ਹੋਏ ਅਤੇ ਉਨ੍ਹਾਂ ਦੀਆਂ ਸਰਗਰਮੀਆ ਨੂੰ ਦੇਖਦੇ ਹੋਏ ਪੋਲੀਟੀਕਲ ਅਫੇਅਰ ਕਮੇਟੀ (ਪੀ.ਏ.ਸੀ) ਦੇ ਮੈਬਰ ਨਿਯੁਕਤ ਕੀਤਾ ਜਾਂਦਾ ਹੈ । ਉਹ ਹੋਣ ਵਾਲੀਆ ਸਿਆਸੀ ਮਾਮਲਿਆ ਦੀ ਕਮੇਟੀ ਦੀਆਂ ਮੀਟਿੰਗਾਂ ਵਿਚ ਹਾਜਰ ਹੋਣ ਅਤੇ ਆਪਣੇ ਵਿਚਾਰਾਂ ਰਾਹੀ ਯੋਗਦਾਨ ਪਾਉਦੇ ਰਹਿਣਗੇ ।”
ਇਹ ਨਿਯੁਕਤੀ ਅੱਜ ਇਥੇ ਪਾਰਟੀ ਦਫਤਰ ਤੋ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਕ ਪ੍ਰੈਸ ਦੇ ਨਾਮ ਪ੍ਰੈਸ ਰੀਲੀਜ ਜਾਰੀ ਕਰਦੇ ਹੋਏ ਦਿੱਤੀ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਜਿਥੇ ਉਨ੍ਹਾਂ ਕੋਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਿ਼ਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਦੀ ਮੁੱਖ ਸੇਵਾ ਹੈ, ਉਥੇ ਉਹ ਹੋਣ ਵਾਲੇ ਪਾਰਟੀ ਫੈਸਲਿਆ ਵਿਚ ਵੀ ਆਪਣੀ ਤੀਖਣਬੁੱਧੀ ਰਾਹੀ ਸਮੇ-ਸਮੇ ਤੇ ਮੀਟਿੰਗਾਂ ਵਿਚ ਹਾਜਰ ਹੋ ਕੇ ਯੋਗਦਾਨ ਪਾਉਦੇ ਰਹਿਣਗੇ ।