ਕੋਹਿਨੂਰ ਹੀਰਾ ਸਿੱਖ ਕੌਮ ਦੀ ਆਨ-ਸ਼ਾਨ ਦੀ ਅਮਾਨਤ ਹੈ, ਇਹ ਤੋਸਾਖਾਨਾ ਸ੍ਰੀ ਦਰਬਾਰ ਸਾਹਿਬ ਵਿਖੇ ਸੁਸੋਭਿਤ ਹੋਵੇ : ਮਾਨ
ਫ਼ਤਹਿਗੜ੍ਹ ਸਾਹਿਬ, 01 ਮਈ ( ) “ਕੋਹਿਨੂਰ ਹੀਰਾ ਜੋ ਇਸ ਸਮੇ ਬਰਤਾਨੀਆ ਕੋਲ ਹੈ । ਜਿਸ ਨੂੰ 1849 ਵਿਚ ਜਦੋ ਮਾਰਕਸ ਆਫ ਡਲਹੌਜੀ ਇੰਡੀਆ ਦੇ ਗਵਰਨਰ ਜਰਨਲ ਸਨ, ਉਸ ਸਮੇਂ ਲਾਹੌਰ ਖਾਲਸਾ ਰਾਜ ਦਰਬਾਰ ਦੇ ਖਜਾਨੇ ਵਿਚੋ ਬਰਤਾਨੀਆ ਲੈ ਗਏ ਸਨ । ਇਹ ਕੋਹਿਨੂਰ ਹੀਰਾ ਸਿੱਖ ਕੌਮ ਦੀ ਆਨ-ਸ਼ਾਨ ਦੀ ਪ੍ਰਤੀਕ ਹੋਣ ਦੇ ਨਾਲ-ਨਾਲ ਸਿੱਖ ਕੌਮ ਦੀ ਅਮਾਨਤ ਵੀ ਹੈ । ਇਸ ਲਈ ਇਹ ਕੋਹਿਨੂਰ ਹੀਰਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਤੋਸਾਖਾਨਾ ਵਿਚ ਸੁਸੋਭਿਤ ਤੇ ਸੁਰੱਖਿਅਤ ਹੋਣਾ ਚਾਹੀਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਰਤਾਨੀਆ ਕੋਲ ਸਿੱਖ ਕੌਮ ਦੇ ਬੇਸਕੀਮਤੀ ਹੀਰੇ ਦੇ ਹੋਣ ਤੇ ਅਤੇ ਇਸ ਨੂੰ ਵਾਪਸ ਸਿੱਖ ਕੌਮ ਦੇ ਤੁਰੰਤ ਹਵਾਲੇ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਨਿਊਯਾਰਕ ਸਿਟੀ ਦੇ ਮੇਅਰ ਮਮਦਾਨੀ ਨੂੰ ਇਸ ਬੇਸਕੀਮਤੀ ਕੋਹਿਨੂਰ ਹੀਰੇ ਦੇ ਇਤਿਹਾਸ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਇਸ ਲਈ ਇਸ ਉਤੇ ਹਿੰਦੂ ਇੰਡੀਆ ਸਟੇਟ ਦਾ ਕਿਸੇ ਤਰ੍ਹਾਂ ਵੀ ਕੋਈ ਹੱਕ ਨਹੀ ਹੈ । ਇਹ ਸਿੱਖ ਕੌਮ ਨੂੰ ਵਾਪਸ ਮਿਲਣਾ ਚਾਹੀਦਾ ਹੈ।