ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਧਦੀ ਮਹਿੰਗਾਈ ਦੇ ਖਿਲਾਫ਼ 14 ਮਈ ਨੂੰ ਜਿ਼ਲ੍ਹਾ ਹੈੱਡਕੁਆਰਟਰਾਂ ਤੇ ਮੋਟਰਸਾਈਕਲ ਮਾਰਚ ਰਾਹੀ ਯਾਦ-ਪੱਤਰ ਦੇਵੇਗਾ : ਮਾਨ
ਫ਼ਤਹਿਗੜ੍ਹ ਸਾਹਿਬ, 02 ਮਈ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਬੇਗਮਪੁਰਾ ਸ਼ਹਿਰ ਕੋ ਨਾਓ ਦੀ ਮਨੁੱਖਤਾ ਪੱਖੀ, ਬਰਾਬਰਤਾ ਵਾਲੀ ਸਾਫ ਸੁਥਰੇ ਰਿਸਵਤ ਤੋ ਰਹਿਤ ਪ੍ਰਬੰਧ ਦੀ ਸੋਚ ਤੇ ਅਧਾਰਿਤ ਨਿਰੰਤਰ ਖ਼ਾਲਸਾ ਰਾਜ ਕਾਇਮ ਕਰਨ ਲਈ ਜੱਦੋ-ਜਹਿਦ ਕਰਦਾ ਆ ਰਿਹਾ ਹੈ । ਪਰ ਗਲਫ ਵਿਚ ਵੱਧਦੇ ਤਨਾਅ, ਇਜਰਾਇਲ, ਅਮਰੀਕਾ, ਇਰਾਨ ਜੰਗ ਦੀ ਬਦੌਲਤ ਤੇਲ-ਡੀਜ਼ਲ, ਗੈਸ, ਖਾਣ ਪੀਣ ਦੀਆਂ ਵਸਤਾਂ ਮਹਿੰਗੀਆ ਹੋਣ ਦੀ ਬਦੌਲਤ ਮਜਦੂਰ, ਗਰੀਬ ਵਰਗ, ਟਰਾਸਪੋਰਟਰ, ਸਬਜੀਆਂ ਖਰੀਦਣ ਤੇ ਵੇਚਣ ਵਾਲਿਆ ਦੇ ਵਪਾਰ ਉਤੇ ਤੇ ਉਨ੍ਹਾਂ ਦੀ ਆਰਥਿਕ ਸਥਿਤੀ ਉਤੇ ਬਹੁਤ ਡੂੰਘਾਂ ਤੇ ਪੀੜ੍ਹਾ ਦੇਣ ਵਾਲਾ ਅਸਰ ਪਿਆ ਹੈ । ਬੇਸੱਕ ਇਸ ਮਹਿੰਗਾਈ ਦਾ ਪ੍ਰਭਾਵ ਸਭ ਅਮੀਰ-ਗਰੀਬ ਸਭ ਵਰਗਾਂ ਤੇ ਪਿਆ ਹੈ । ਪਰ ਗਰੀਬ ਵਰਗ ਵਧੇਰੇ ਪੀੜ੍ਹਤ ਤੇ ਕੁੱਚਲਿਆ ਜਾ ਰਿਹਾ ਹੈ। ਕਿਉਂਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਗੁਰੂ ਸਾਹਿਬਾਨ ਦੀ ਸੋਚ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦੇ ਸਿਧਾਤ ਉਤੇ ਅਮਲ ਕਰਦੇ ਹੋਏ, ਗੁਰੂ ਦੀ ਗੋਲਕ ਗਰੀਬ ਦਾ ਮੂੰਹ ਵਾਲੀ ਮਨੁੱਖਤਾ ਪੱਖੀ ਸੋਚ ਨੂੰ ਲਾਗੂ ਕਰਨ ਅਤੇ ਪ੍ਰਫੁੱਲਿਤ ਕਰਨ ਵਿਚ ਵਿਸਵਾਸ ਰੱਖਦਾ ਹੈ । ਉਪਰੋਕਤ ਮਾਹੌਲ ਤਬਦੀਲ ਹੋਣ ਕਾਰਨ ਮਹਿੰਗਾਈ ਸਿੱਖਰਾਂ ਤੇ ਪਹੁੰਚ ਚੁੱਕੀ ਹੈ । ਇਥੋ ਤੱਕ ਕਾਲਾਬਜਾਰੀ, ਚੋਰਬਜਾਰੀ ਦੇ ਧੰਦੇ ਵੀ ਪ੍ਰਫੁੱਲਿਤ ਹੋ ਰਹੇ ਹਨ । ਜਿਸ ਨਾਲ ਇਹ ਆਰਥਿਕ ਪੀੜਾ ਹੋਰ ਪ੍ਰੇਸਾਨ ਕਰ ਰਹੀ ਹੈ । ਅਸੀ ਇਸਦੇ ਖਿਲਾਫ ਹਰ ਜਿ਼ਲ੍ਹਾ ਪੱਧਰ ਤੇ ਗਰੀਬ, ਮਜਦੂਰਾਂ, ਆੜਤੀਆ, ਟਰਾਸਪੋਰਟਰਾਂ, ਕਿਸਾਨਾਂ, ਨੌਜਵਾਨ ਆਦਿ ਜੋ ਵਰਗ ਵਧੇਰੇ ਪ੍ਰਭਾਵਿਤ ਤੇ ਪੀੜ੍ਹਤ ਹੋਏ ਹਨ, ਉਨ੍ਹਾਂ ਨੂੰ ਸਤਿਕਾਰ ਸਹਿਤ ਖੁੱਲ੍ਹਾ ਸੱਦਾ ਦਿੰਦੇ ਹੋਏ 14 ਮਈ ਨੂੰ ਮੋਟਰਸਾਈਕਲ ਰੋਰਸ ਮਾਰਚ ਦੇ ਪ੍ਰੋਗਰਾਮ ਅਧੀਨ ਹਰ ਜਿ਼ਲ੍ਹਾ ਪੱਧਰ ਉਤੇ ਡਿਪਟੀ ਕਮਿਸਨਰਾਂ ਨੂੰ ਦਿੱਤੇ ਜਾਣ ਵਾਲੇ ਯਾਦ ਪੱਤਰ ਵਿਚ ਸਮੂਲੀਅਤ ਕਰਨ ਦੀ ਜੋਰਦਾਰ ਅਪੀਲ ਕਰਦੇ ਹਾਂ। ਇਸ ਰੋਸ ਮਾਰਚ ਰਾਹੀ ਵੱਧਦੀ ਮਹਿੰਗਾਈ ਉਤੇ ਤੁਰੰਤ ਰੋਕ ਲਗਾਉਣ ਦੇ ਨਾਲ-ਨਾਲ ਅਮਰੀਕਾ, ਇਰਾਨ ਜੰਗ ਨੂੰ ਖਤਮ ਕਰਨ, ਆਪ੍ਰੇਸਨ ਸਿੰਧੂਰ ਬੰਦ ਕਰਨ ਅਤੇ ਜੋ ਪਾਇਪਲਾਇਨ ਅਫਗਾਨੀਸਤਾਨ ਆਦਿ ਮੁਲਕਾਂ ਤੋ ਆ ਰਹੀਆ ਹਨ ਉਸ ਪ੍ਰੋਗਰਾਮ ਨੂੰ ਸੀਮਤ ਸਮੇ ਵਿਚ ਪੂਰਾ ਕਰਨ ਦੀ ਮੰਗ ਵੀ ਕੀਤੀ ਜਾਵੇਗੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਤੇਲ-ਡੀਜਲ ਤੇ ਹੋਰ ਸਭ ਤਰ੍ਹਾਂ ਦੀਆਂ ਵਸਤਾਂ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਹੋ ਜਾਣ ਉਤੇ ਮੱਧ ਅਤੇ ਗਰੀਬ ਵਰਗ ਉਤੇ ਪੈਣ ਵਾਲੇ ਆਰਥਿਕ ਬੋਝ ਦੀ ਪੀੜ੍ਹਾ ਨੂੰ ਮਹਿਸੂਸ ਕਰਦੇ ਹੋਏ ਇਸ ਵਿਰੁੱਧ ਸਭ ਜਿ਼ਲ੍ਹਾ ਪੱਧਰਾਂ ਉਤੇ 14 ਮਈ ਨੂੰ ਮੋਟਰਸਾਈਕਲ ਮਾਰਚ ਕਰਨ ਦੇ ਪ੍ਰੋਗਰਾਮ ਵਿਚ ਵੱਧ ਚੜ੍ਹਕੇ ਸਮੂਲੀਅਤ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਸਾਡੇ ਵੱਲੋ ਇਸ ਕੀਤੇ ਜਾ ਰਹੇ ਪ੍ਰੋਗਰਾਮ ਦੀ ਬਦੌਲਤ ਜਿਥੇ ਸਰਕਾਰ ਵੱਧਦੀਆ ਕੀਮਤਾਂ ਉਤੇ ਠੱਲ੍ਹ ਪਾਉਣ ਲਈ ਮਜਬੂਰ ਹੋਵੇਗੀ, ਉਥੇ ਸਸਤੀ ਗੈਸ, ਖਾਂਦਾ ਅਤੇ ਹੋਰ ਵਸਤਾਂ ਉਪਲੱਬਧ ਕਰਵਾਉਣ ਦਾ ਪ੍ਰਬੰਧ ਕਰਨ ਦੀ ਗੱਲ ਵੀ ਹੋਵੇਗੀ । ਇਸ ਨਾਲ ਛੋਟੇ ਤੇ ਵੱਡੇ ਉਦਯੋਗਾਂ ਦਾ ਵਪਾਰ ਵੱਧੇਗਾ । ਬਠਿੰਡਾ ਰੀਫਾਇਨਰੀ ਨੂੰ ਵੀ ਵੱਡਾ ਫਾਇਦਾ ਹੋਵੇਗਾ । ਇਸ ਲਈ ਸਭ ਕਿਸਾਨ, ਟਰਾਸਪੋਰਟਰ, ਮਜਦੂਰ, ਗਰੀਬ, ਆੜਤੀਏ, ਨੌਜਵਾਨ ਇਸ ਰੋਸ ਮਾਰਚ ਵਿਚ ਸਾਮਿਲ ਹੋਣ ਲਈ ਅਪੀਲ ਕੀਤੀ ਜਾਂਦੀ ਹੈ । ਇਸੇ ਮਜਦੂਰ ਤੇ ਗਰੀਬ ਵਰਗ ਦੇ ਹੱਕ ਹਕੂਕਾ ਦੀ ਰਾਖੀ ਲਈ ਅਤੇ ਉਨ੍ਹਾਂ ਨੂੰ ਆਉਣ ਵਾਲੀਆ ਮਾਲੀ ਤੇ ਸਮਾਜਿਕ ਮੁਸਕਿਲਾਂ ਦਾ ਸਹੀ ਢੰਗ ਨਾਲ ਹੱਲ ਕਰਨ ਲਈ 13 ਜੂਨ ਨੂੰ ਫਗਵਾੜਾ ਵਿਖੇ ਦੋਆਬੇ ਦੇ ਸਮੁੱਚੇ ਰੰਘਰੇਟਿਆ, ਦਲਿਤ ਵਰਗ ਦਾ ਇੱਕ ਵੱਡਾ ਇਕੱਠ ਵੀ ਰੱਖਿਆ ਜਾ ਰਿਹਾ ਹੈ ਜਿਸ ਵਿਚ ਇਨ੍ਹਾਂ ਵਰਗਾਂ ਨੂੰ ਹਰ ਤਰ੍ਹਾਂ ਦੇ ਵਿਚਾਰਕ ਵਖਰੇਵਿਆ ਨੂੰ ਪਾਸੇ ਰੱਖਕੇ ਆਪਣੇ ਨਾਲ ਹੋ ਰਹੀਆ ਬੇਇਨਸਾਫ਼ੀਆ ਨੂੰ ਦੂਰ ਕਰਵਾਉਣ ਲਈ ਇਕੱਤਰ ਕਰਨ, ਯੋਜਨਾਬੰਦ ਢੰਗ ਨਾਲ ਸੰਘਰਸ ਨੂੰ ਅੱਗੇ ਤੋਰਨ ਅਤੇ ਸਭ ਤਰ੍ਹਾਂ ਦੀਆਂ ਮੁਸਕਿਲਾਂ ਨੂੰ ਹੱਲ ਕਰਵਾਉਣ ਲਈ ਸਰਕਾਰ ਨੂੰ ਮਜਬੂਰ ਕਰਨ ਹਿੱਤ ਅਗਲੇ ਪ੍ਰੋਗਰਾਮ ਵੀ ਤਹਿ ਕੀਤੇ ਜਾਣਗੇ । ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ 14 ਮਈ ਦੇ ਦਿੱਤੇ ਜਾਣ ਵਾਲੇ ਯਾਦ ਪੱਤਰ ਅਤੇ 13 ਜੂਨ ਨੂੰ ਰੰਘਰੇਟਿਆ ਤੇ ਦਲਿਤ ਵਰਗਾਂ ਦੇ ਹੱਕ ਹਕੂਕਾ ਲਈ ਕੀਤੇ ਜਾਣ ਵਾਲੇ ਇਕੱਠ ਸਹੀ ਮਾਇਨਿਆ ਵਿਚ ਬੇਗਮਪੁਰਾ ਦੀ ਵੱਡਮੁੱਲੀ ਸੋਚ ਅਧੀਨ ਹਲੀਮੀ ਰਾਜ ਕਾਇਮ ਕਰਨ ਵਿਚ ਮੁੱਖ ਭੂਮਿਕਾ ਨਿਭਾਉਣ ਦੇ ਸਮਰੱਥ ਹੋਣਗੇ ।