ਮਿਸਟਰ ਟਰੰਪ ਉਤੇ ਹੋਇਆ ਹਮਲਾ ਦੁੱਖਦਾਇਕ, ਸੁਕਰ ਹੈ ਕਿ ਕੋਈ ਨੁਕਸਾਨ ਨਹੀ ਹੋਇਆ : ਮਾਨ
ਫ਼ਤਹਿਗੜ੍ਹ ਸਾਹਿਬ, 27 ਅਪ੍ਰੈਲ ( ) “ਜੋ ਬੀਤੇ ਦਿਨੀਂ ਵਾਈਟ ਹਾਊਸ ਵਸਿੰਗਟਨ ਵਿਖੇ ਇਕ ਪੱਤਰਕਾਰ ਸੰਮੇਲਨ ਦੌਰਾਨ ਕਿਸੇ ਸਿਰਫਿਰੇ ਨੇ ਮਿਸਟਰ ਡੋਨਾਲਡ ਟਰੰਪ ਤੇ ਹਮਲਾ ਕਰਨ ਦੀ ਕੋਸਿਸ ਕੀਤੀ ਹੈ, ਇਹ ਬਹੁਤ ਹੀ ਦੁੱਖਦਾਇਕ ਅਤੇ ਅਤਿ ਚਿੰਤਾ ਵਾਲੀ ਗੱਲ ਹੈ ਕਿ ਉਨ੍ਹਾਂ ਦੀ ਜਾਨ ਲੈਣ ਦੀ ਕੋਸਿਸ ਹੋਈ ਹੈ । ਪਰ ਇਸਦੇ ਨਾਲ ਹੀ ਉਸ ਅਕਾਲ ਪੁਰਖ ਦਾ ਸੁਕਰ ਵੀ ਹੈ ਕਿ ਮਿਸਟਰ ਟਰੰਪ ਦਾ ਪੂਰੀ ਤਰ੍ਹਾਂ ਬਚਾਅ ਹੋਇਆ ਹੈ । ਅਜਿਹੇ ਗ੍ਰਿਫਤਾਰ ਕੀਤੇ ਗਏ ਅਪਰਾਧੀ ਦੀ ਉਥੋ ਦੀਆਂ ਏਜੰਸੀਆ ਸੀ.ਆਈ.ਏ, ਐਫ.ਬੀ.ਆਈ ਆਦਿ ਛਾਣਬੀਨ ਕਰਨ ਕਿ ਉਸਨੇ ਅਜਿਹਾ ਕਿਉ ਕੀਤਾ ਹੈ ਅਤੇ ਇਸ ਪਿੱਛੇ ਕੀ ਸੋਚ ਹੈ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮਿਸਟਰ ਡੋਨਾਲਡ ਟਰੰਪ ਤੇ ਹੋਏ ਹਮਲੇ ਵਿਚ ਪੂਰਨ ਰੂਪ ਵਿਚ ਬਚਾਅ ਹੋਣ ਉਤੇ ਉਸ ਅਕਾਲ ਪੁਰਖ ਦਾ ਸੁਕਰਾਨਾ ਕਰਦੇ ਹੋਏ ਅਤੇ ਅਮਰੀਕਨ ਏਜੰਸੀਆ ਵੱਲੋ ਇਸਦੀ ਤਹਿ ਤੱਕ ਜਾਣ ਦੀ ਸਲਾਹ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ. ਮਾਨ ਨੇ ਇਤਿਹਾਸ ਦਾ ਵੇਰਵਾ ਦਿੰਦੇ ਹੋਏ ਕਿਹਾ ਕਿ ਪਹਿਲੀ ਸੰਸਾਰ ਜੰਗ ਉਪਰੰਤ ਮਿਸਟਰ ਨਿਕਸਨ ਨੇ ਕੌਮੀਅਤ ਦੇ ਆਧਾਰ ਤੇ ਕਈ ਨਵੇ ਮੁਲਕ ਬਣਾਏ ਸਨ । ਅਸੀ ਉਮੀਦ ਕਰਦੇ ਹਾਂ ਕਿ ਮਿਸਟਰ ਟਰੰਪ ਵੀ ਅਮਰੀਕਾ-ਇਜਰਾਇਲ-ਇਰਾਨ ਜੰਗ ਦਾ ਖਾਤਮਾ ਹੋਣ ਉਪਰੰਤ ਸਿੱਖ ਕੌਮ ਦੇ ਬਿਨ੍ਹਾਂ ਤੇ ਖਾਲਿਸਤਾਨ ਸਟੇਟ ਨੂੰ ਕਾਇਮ ਕਰਨ ਵਿਚ ਮੁੱਖ ਭੂਮਿਕਾ ਨਿਭਾਉਣਗੇ । ਕਿਉਂਕਿ ਇੰਡੀਆ ਤੇ ਪਾਕਿਸਤਾਨ ਦੋਵੇ ਨਿਊਕਲੀਅਰ ਪਾਵਰ ਨਾਲ ਲੈਸ ਮੁਕਲ ਹਨ ਇਨ੍ਹਾਂ ਵਿਚਕਾਰ ਕਿਸੇ ਤਰ੍ਹਾਂ ਦੀ ਜੰਗ ਹੋਣ ਦੀ ਸੂਰਤ ਵਿਚ ਸਿੱਖ ਅਤੇ ਪੰਜਾਬੀ ਵਸੋ ਵਾਲੇ ਇਲਾਕੇ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਂਨ, ਚੰਡੀਗੜ੍ਹ, ਯੂ.ਟੀ. ਜੰਮੂ-ਕਸ਼ਮੀਰ, ਲੇਹ-ਲਦਾਖ ਅਤੇ ਗੁਜਰਾਤ ਦੇ ਕੱਛ ਜੰਗ ਦਾ ਅਖਾੜਾ ਬਣਨਗੇ ਅਤੇ ਸਿੱਖ ਵਸੋ ਦਾ ਤਾਂ ਬੀਜ਼ ਨਾਸ ਹੋ ਕੇ ਰਹਿ ਜਾਵੇਗਾ । ਇਸ ਲਈ ਇਨ੍ਹਾਂ ਦੋਵਾਂ ਮੁਲਕਾਂ ਦੀ ਆਪਸੀ ਦੁਸ਼ਮਣੀ ਦੀ ਬਦੌਲਤ, ਉਸ ਸਿੱਖ ਕੌਮ ਦਾ ਨੁਕਸਾਨ ਨਾ ਹੋਵੇ ਜਿਸਦਾ ਨਾ ਤਾਂ ਪਾਕਿਸਤਾਨ ਨਾਲ ਕੋਈ ਵੈਰ ਹੈ ਨਾ ਹੀ ਇੰਡੀਆ ਨਾਲ ਕੋਈ ਵੈਰ ਵਿਰੋਧ ਹੈ । ਏਸੀਆ ਖਿੱਤੇ ਵਿਚ ਅਮਨ ਚੈਨ ਕਾਇਮ ਹੋ ਸਕੇ ਤਾਂ ਜਰੂਰੀ ਹੈ ਕਿ ਉਪਰੋਕਤ ਇੰਡੀਆ, ਪਾਕਿਸਤਾਨ ਅਤੇ ਚੀਨ ਦੀ ਤ੍ਰਿਕੋਣ ਵਿਚਕਾਰ ਇਕ ਬਫਰ ਸਟੇਟ ਖਾਲਿਸਤਾਨ ਕਾਇਮ ਹੋਵੇ ਜਿਸ ਨਾਲ ਇਸ ਖਿੱਤੇ ਵਿਚ ਸਥਾਈ ਤੌਰ ਤੇ ਅਮਨ ਕਾਇਮ ਹੋ ਸਕੇ । ਉਨ੍ਹਾਂ ਇਹ ਵੀ ਕਿਹਾ ਕਿ ਸਿੱਖ ਕੌਮ ਨੂੰ ਇਹ ਜਾਣਕਾਰੀ ਅਵੱਸ ਹੋਣੀ ਚਾਹੀਦੀ ਹੈ ਕਿ ਮਿਸਟਰ ਟਰੰਪ ਉਤੇ ਹਮਲਾ ਕਰਨ ਵਾਲੀਆ ਸ਼ਕਤੀਆ ਕੀ ਚਾਹੁੰਦੀਆ ਹਨ। ਐਫ.ਬੀ.ਆਈ ਅਤੇ ਸ੍ਰੀ ਟਰੰਪ ਦੀ ਨਿੱਜੀ ਸੁਰੱਖਿਆ ਕਰਨ ਵਾਲੀ ਸੰਸਥਾਂ ਨੂੰ ਅਗਾਊ ਤੌਰ ਤੇ ਇਸ ਸੰਬੰਧੀ ਜਾਣਕਾਰੀ ਕਿਉ ਨਹੀ ਮਿਲੀ ਅਤੇ ਅਪਰਾਧੀ ਇਸ ਬੈਠਕ ਵਿਚ ਕਿਸ ਤਰ੍ਹਾਂ ਦਾਖਲ ਹੋ ਗਿਆ ਅਤੇ ਦਾਖਲ ਹੋਣ ਵਾਲਿਆ ਦੀ ਤਲਾਸੀ ਲੈਣ ਵਿਚ ਢਿੱਲ੍ਹ ਕਿਉਂ ਹੋਈ ?
ਇੰਡੀਆ ਦੇ ਵਜੀਰ ਏ ਆਜਮ ਸ੍ਰੀ ਮੋਦੀ ਅਤੇ ਉਸਦੀ ਕੈਬਨਿਟ ਵਿਚ ਸਾਮਿਲ ਜੂੰਡਲੀ ਜਿਸ ਵਿਚ ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਨੇ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ, ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੌ ਪੰਜਾਬ ਦੇ ਕਤਲ ਕਰਵਾਏ ਅਤੇ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਕੋਸਿਸ ਕੀਤੀ । ਇਸ ਕੇਸ ਵਿਚ ਨਿਖਿਲ ਗੁਪਤਾ ਨੂੰ ਅਮਰੀਕਨ ਸਰਕਾਰ ਨੇ ਗ੍ਰਿਫਤਾਰ ਕੀਤਾ ਹੋਇਆ ਹੈ । ਇਸੇ ਦਿਸਾ ਵਿੱਚ ਅੱਗੇ ਵੱਧਦੇ ਹੋਏ ਉਪਰੋਕਤ ਜੂੰਡਲੀ ਉਤੇ ਅਮਰੀਕਾ ਵਿਚ ਕੇਸ ਚੱਲਦੇ ਹੋਏ ਫਾਸਟ ਟਰੈਕ ਅਦਾਲਤਾਂ ਰਾਹੀ ਇਨ੍ਹਾਂ ਨੂੰ ਅਵੱਸ ਅਮਰੀਕਨ ਕਾਨੂੰਨ ਅਨੁਸਾਰ ਸਜਾ ਮਿਲਣੀ ਚਾਹੀਦੀ ਹੈ ਤਦ ਹੀ ਇਹ ਗੱਲ ਸੰਸਾਰ ਪੱਧਰ ਤੇ ਪ੍ਰਤੱਖ ਹੋ ਸਕੇਗੀ ਕਿ ਅਮਰੀਕਾ ਵਿਚ ਕਾਨੂੰਨ ਦਾ ਰਾਜ ਹੈ । ਵਰਨਾ ਅਮਰੀਕਨ ਇਨਸਾਫ ਅਤੇ ਕਾਨੂੰਨ ਤੇ ਲੋਕਾਂ ਦੇ ਵਿਸਵਾਸ ਨੂੰ ਸੱਟ ਵੱਜੇਗੀ ।