ਨਿਊਜ ਚੈਨਲਾਂ ਅਤੇ ਮੀਡੀਏ ਨੂੰ ਤੱਥਾਂ ਤੋ ਉਲਟ ਕੋਈ ਅਮਲ ਨਹੀਂ ਕਰਨਾ ਚਾਹੀਦਾ : ਮਾਨ
ਫ਼ਤਹਿਗੜ੍ਹ ਸਾਹਿਬ, 25 ਅਪ੍ਰੈਲ ( ) “ਨਿਊਜ 18 ਚੈਨਲ ਤੇ ਕੁਝ ਦਿਨ ਪਹਿਲੇ ਇਰਾਨ-ਅਮਰੀਕਾ ਦੀ ਲੜਾਈ ਦੇ ਸੰਬੰਧ ਵਿਚ ਡੀਬੇਟ ਹੋ ਰਿਹਾ ਸੀ, ਤਾਂ ਉਸ ਸਮੇ ਨਿਊਜ 18 ਦੀ ਐਕਰ ਬੀਬੀ ਨੇ ਡਿਬੇਟ ਕਰਵਾਉਦੇ ਹੋਏ ਆਪਣੇ ਵੱਲੋ ਇਕ ਪਾਰਟੀ ਸਪੇਟ ਕਰ ਰਹੇ ਲਿਆਕਤਮੰਦ ਨੂੰ ਤੱਥਾਂ ਤੋ ਉਲਟ ਗੱਲ ਕਰਕੇ ਇਹ ਕਹਿ ਸੀ ਕਿ ਇਰਾਨ ਨੇ ਪਾਕਿਸਤਾਨ ਵਿਚ ਹੋਣ ਵਾਲੀ ਅਮਰੀਕਾ-ਇਰਾਨ ਜੰਗਬੰਦੀ ਦੀ ਗੱਲਬਾਤ ਦੌਰਾਨ ਆਪਣਾ ਨੁਮਾਇੰਦਾ ਨਹੀਂ ਭੇਜਿਆ । ਜਦੋਕਿ ਪਹਿਲਾ ਹੋਈ ਗੱਲਬਾਤ ਵਿਚ ਵੀ ਇਰਾਨ ਦਾ ਡੈਪੈਟੇਸਨ ਆਇਆ ਸੀ ਜਿਸਦੀ ਅਗਵਾਈ ਇਰਾਨੀ ਸੰਸਦ ਦੇ ਸਪੀਕਰ ਜਨਾਬ ਮੁਹੰਮਦ ਬਾਗੇਰ ਗਾਲਿਬਾਫ ਕਰਨ ਆਏ ਸਨ । ਲੇਕਿਨ ਨਿਊਜ 18 ਦੀ ਉਪਰੋਕਤ ਐਕਰ ਬੀਬਾ ਨੇ ਇਹ ਕਹਿਕੇ ਕਿ ਇਰਾਨ ਤਾਂ ਗੱਲਬਾਤ ਕਰਨ ਲਈ ਆਇਆ ਹੀ ਨਹੀ । ਸੱਚਾਈ ਨੂੰ ਜਾਣਬੁੱਝ ਕੇ ਲੁਕੋਇਆ ਸੀ । ਜਦੋਕਿ ਮੀਡੀਆ ਅਤੇ ਟੀ.ਵੀ ਚੈਨਲਾਂ ਨੂੰ ਦੇਸ਼ ਨਿਵਾਸੀਆ ਨੂੰ ਸਹੀ ਤੱਥਾਂ ਤੋ ਜਾਣਕਾਰੀ ਵੀ ਦੇਣੀ ਚਾਹੀਦੀ ਹੈ ਅਤੇ ਜੇਕਰ ਕੋਈ ਅਜਿਹੇ ਤੱਥਾਂ ਨੂੰ ਲੁਕੋਣ ਦੀ ਕੋਸਿਸ ਕਰਦਾ ਹੈ, ਉਸਨੂੰ ਉਜਾਗਰ ਕਰਕੇ ਆਪਣੇ ਨਿਵਾਸੀਆ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ । ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਜੋ ਬੀਤੇ ਕੱਲ੍ਹ ਦੂਜੀ ਵਾਰ ਅਮਰੀਕਾ-ਇਰਾਨ ਮੁਲਕਾਂ ਦੀ ਜੰਗਬੰਦ ਸੰਬੰਧੀ ਗੱਲਬਾਤ ਹੋਈ ਹੈ, ਉਸ ਵਿਚ ਜਨਾਬ ਅਬਾਸ ਅਗਾਰਚੀ ਪਾਕਿਸਤਾਨ ਵਿਖੇ ਗੱਲਬਾਤ ਕਰਨ ਪਹੁੰਚੇ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਨਿਊਜ 18 ਦੀ ਐਕਰ ਬੀਬਾ ਵੱਲੋ ਬੀਤੇ ਸਮੇ ਮੁਲਕ ਨਿਵਾਸੀਆ ਤੇ ਸੰਸਾਰ ਨਿਵਾਸੀਆ ਨੂੰ ਅਮਰੀਕਾ-ਇਰਾਨ ਜੰਗਬੰਦੀ ਸੰਬੰਧੀ ਪਾਕਿਸਤਾਨ ਵਿਖੇ ਹੋਈ ਗੱਲਬਾਤ ਦੇ ਤੱਥਾਂ ਨੂੰ ਲੁਕੋਣ ਦੀ ਕਾਰਵਾਈ ਉਤੇ ਗਹਿਰਾ ਦੁੱਖ ਜਾਹਰ ਕਰਦੇ ਹੋਏ ਅਤੇ ਮੀਡੀਏ ਨੂੰ ਇੰਡੀਅਨ ਹੁਕਮਰਾਨਾਂ ਜਾਂ ਕਿਸੇ ਹੋਰ ਪਾਰਟੀ ਦਾ ਪੱਖਪਾਤ ਨਾ ਕਰਨ ਦੀ ਜੋਰਦਾਰ ਗੁਜਾਰਿਸ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਹ ਵੀ ਕਿਹਾ ਕਿ ਭਾਵੇ ਇੰਡੀਆ ਦੀ ਕਿਸੇ ਵੀ ਮੁਲਕ ਨਾਲ ਕਿਸੇ ਤਰ੍ਹਾਂ ਦਾ ਵੈਰ ਵਿਰੋਧ ਜਾਂ ਦੁਸ਼ਮਣੀ ਹੋਵੇ ਜਦੋ ਕੋਈ ਮੁਲਕ ਜਾਂ ਉਸਦੇ ਸਰਬਰਾਹ ਸੰਸਾਰ ਵਿਚ ਅਮਨ-ਚੈਨ ਨੂੰ ਕਾਇਮ ਕਰਨ ਜਾਂ ਹੋਣ ਵਾਲੀਆ ਜੰਗਾਂ ਨੂੰ ਖਤਮ ਕਰਨ ਲਈ ਭਾਵੇ ਦੁਸਮਣ ਮੁਲਕ ਵੀ ਕੋਸਿਸ ਕਿਉ ਨਾ ਕਰਦਾ ਹੋਵੇ ਉਸਦੀ ਦ੍ਰਿੜਤਾ ਨਾਲ ਪ੍ਰਸੰਸਾ ਕਰਨੀ ਬਣਦੀ ਹੈ । ਨਾ ਕਿ ਦੁਸਮਣੀ ਭਾਵਨਾ ਹੇਠ ਕਿਸੇ ਸੱਚ ਦੀ ਗੱਲ ਨੂੰ ਲੁਕੋਣਾ ਚਾਹੀਦਾ ਹੈ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਇੰਡੀਆ ਦੇ ਬਹੁਤੇ ਟੀ.ਵੀ ਚੈਨਲ ਅਤੇ ਵੱਡੀ ਗਿਣਤੀ ਵਿਚ ਮੀਡੀਆ ਅਕਸਰ ਹੀ ਇੰਡੀਆ ਦੇ ਹਿੰਦੂਤਵ ਹੁਕਮਰਾਨਾਂ ਦੇ ਪੱਖਪਾਤ ਦੀ ਗੱਲ ਕਰਦੇ ਹਨ ਨਾ ਕਿ ਸੱਚਾਈ ਨੂੰ ਉਜਾਗਰ ਕਰਨ ਦੀ ਜਿੰਮੇਵਾਰੀ ਨਿਭਾਉਦੇ ਹਨ । ਅਜਿਹੀਆ ਪੱਖਪਾਤੀ ਜਿੰਮੇਵਾਰੀਆ ਕਦੀ ਵੀ ਕਿਸੇ ਮੁਲਕ ਜਾਂ ਸੰਸਾਰ ਵਿਚ ਅਮਨ ਚੈਨ ਕਾਇਮ ਕਰਨ ਜਾਂ ਕੋਈ ਉਸਾਰੂ ਭੂਮਿਕਾ ਵੱਲ ਮਜਬੂਤੀ ਕਰਨ ਵਿਚ ਯੋਗਦਾਨ ਨਹੀ ਪਾ ਸਕਦੀਆ ।