ਅਮਰੀਕਾ-ਇਜਰਾਇਲ-ਇਰਾਨ ਦੀ ਜੰਗ ਨੂੰ ਬੰਦ ਕਰਵਾਉਣ ਹਿੱਤ ਸਾਡੇ ਵੱਲੋ ਪਾਕਿਸਤਾਨ ਨੂੰ ਨੋਬਲ ਪੀਸ ਪ੍ਰਾਈਜ ਦੇਣ ਉਤੇ ਹਿੰਦੂਤਵ ਤਾਕਤਾਂ ਚਿੜ੍ਹੀਆਂ : ਮਾਨ
ਫ਼ਤਹਿਗੜ੍ਹ ਸਾਹਿਬ, 27 ਅਪ੍ਰੈਲ ( ) “ਜਦੋ ਦੋ ਵੱਡੇ ਮੁਲਕਾਂ ਵਿਚ ਜੰਗ ਦੇ ਮੁੱਦੇ ਉਤੇ ਸੰਸਾਰ ਪੱਧਰ ਦੇ ਅਮਨ-ਚੈਨ ਨੂੰ ਕਾਇਮ ਕਰਨ ਵੱਲ ਗੱਲ ਵੱਧਦੀ ਹੈ, ਤਾਂ ਉਹ ਪ੍ਰਸੰਸਾਯੋਗ ਉਦਮ ਹੁੰਦੇ ਹਨ । ਜਦੋ ਹੁਣ ਅਮਰੀਕਾ-ਇਜਰਾਇਲ-ਇਰਾਨ ਜੰਗ ਨੂੰ ਬੰਦ ਕਰਵਾਉਣ ਲਈ ਪਾਕਿਸਤਾਨ ਸੰਜੀਦਾ ਉਦਮ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਟੇਬਲ ਤੇ ਬਿਠਾਉਣ ਦੇ ਸਲਾਘਾਯੋਗ ਉਦਮ ਹੋ ਰਹੇ ਹਨ ਤਾਂ ਅਸੀ ਇਸ ਕੀਤੇ ਜਾਣ ਵਾਲੇ ਉਦਮ ਨੂੰ ਮੁੱਖ ਰੱਖਕੇ ਪਾਕਿਸਤਾਨ ਨੂੰ ਨੋਬਲ ਪੀਸ ਪ੍ਰਾਈਜ ਦੇਣ ਦੀ ਸੰਬੰਧਤ ਸੰਸਥਾਂ ਨੂੰ ਬੇਨਤੀ ਕੀਤੀ ਹੈ । ਇਸ ਵਿਸੇ ਉਤੇ ਮੋਦੀ ਹਕੂਮਤ, ਬੀਜੇਪੀ-ਆਰ.ਐਸ.ਐਸ ਮੈਬਰ ਅਤੇ ਹਿੰਦੂਤਵ ਤਾਕਤਾਂ ਸਾਡੇ ਤੋ ਬਹੁਤ ਵੱਡੀ ਰੋਹ ਵਿਚ ਚਿੜ੍ਹ ਗਏ ਹਨ । ਜਦੋਕਿ ਜੰਗ ਨੂੰ ਬੰਦ ਕਰਵਾਉਣ ਵਾਲੇ ਕਿਸੇ ਵੀ ਮੁਲਕ ਨੂੰ ਕੋਈ ਮਾੜਾ ਨਹੀ ਕਹਿੰਦਾ । ਫਿਰ ਇਹ ਲੋਕ ਇਸ ਗੱਲ ਦਾ ਗੁੰਮਰਾਹਕੁੰਨ ਪ੍ਰਚਾਰ ਕਰ ਰਹੇ ਹਨ ਕਿ ਪਾਕਿਸਤਾਨ ਦੁਸਮਣ ਮੁਲਕ ਹੈ । ਜਦੋ ਪਾਕਿਸਤਾਨ ਦਾ ਸਫੀਰ ਇੰਡੀਆ ਵਿਚ ਸਥਿਤ ਹੈ ਅਤੇ ਇੰਡੀਆ ਦਾ ਸਫੀਰ ਪਾਕਿਸਤਾਨ ਵਿਚ ਸਥਿਤ ਹੈ ਦੋਵਾਂ ਦੇ ਅਜਿਹੇ ਸਮੇ ਡਿਪਲੋਮੈਟਿਕ ਸੰਬੰਧਾਂ ਰਾਹੀ ਹਰ ਮਸਲੇ ਨੂੰ ਹੱਲ ਕਰਨ ਦਾ ਰਾਹ ਪੱਧਰਾਂ ਹੈ, ਫਿਰ ਇਨ੍ਹਾਂ ਦੋਵਾਂ ਵਿਚੋ ਇਕ ਦੂਸਰੇ ਨੂੰ ਦੁਸਮਣ ਕਿਵੇ ਕਿਹਾ ਜਾ ਸਕਦਾ ਹੈ ? ਇੰਡੀਆ ਤੇ ਪਾਕਿਸਤਾਨ ਵੀ ਇਸ ਜੰਗ ਨੂੰ ਖਤਮ ਦੇਖਣਾ ਚਾਹੁੰਦੇ ਹਨ । ਫਿਰ ਇਹ ਹਿੰਦੂਤਵ ਹੁਕਮਰਾਨ ਅਤੇ ਜਮਾਤਾਂ ਸਿੱਖ ਕੌਮ ਤੋ ਕਿਉ ਚਿੜ੍ਹਦੇ ਹਨ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਾਡੇ ਵੱਲੋ ਅਮਰੀਕਾ-ਇਜਰਾਇਲ-ਇਰਾਨ ਜੰਗ ਨੂੰ ਬੰਦ ਹੋਣ ਦੀ ਪਾਕਿਸਤਾਨ ਵੱਲੋ ਨਿਭਾਈ ਜਾ ਰਹੀ ਭੂਮਿਕਾ ਨੂੰ ਮੁੱਖ ਰੱਖਕੇ ਨੋਬਲ ਪੀਸ ਪ੍ਰਾਈਜ ਪ੍ਰਦਾਨ ਕਰਨ ਦੀ ਕੀਤੀ ਬੇਨਤੀ ਉਤੇ ਹਿੰਦੂਤਵ ਹੁਕਮਰਾਨਾਂ ਦਾ ਚਿੜ੍ਹ ਜਾਣ ਉਤੇ ਕੋਈ ਦਲੀਲ ਨਾ ਹੋਣ ਦੀ ਗੱਲ ਦਾ ਵਰਣਨ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਾਡਾ ਨਾ ਤਾਂ ਇੰਡੀਆ ਨਾਲ ਕੋਈ ਵੈਰ ਵਿਰੋਧ ਹੈ ਨਾ ਹੀ ਪਾਕਿਸਤਾਨ ਨਾਲ । ਇਸ ਲਈ ਅਮਨ ਚੈਨ ਦੇ ਮੁੱਦੇ ਨੂੰ ਮੁੱਖ ਰੱਖਕੇ ਅਤੇ ਸੰਸਾਰ ਪੱਧਰ ਤੇ ਅਮਨ ਚੈਨ ਕਾਇਮ ਹੋਣ ਦੀ ਚਾਹਨਾ ਕਰਦੇ ਹੋਏ ਜੇਕਰ ਪਾਕਿਸਤਾਨ ਦੇ ਉਦਮਾਂ ਦੀ ਪ੍ਰਸੰਸਾ ਹੋ ਰਹੀ ਹੈ, ਤਾਂ ਉਸ ਵਿਚ ਹੁਕਮਰਾਨ ਨਫਰਤ ਤੇ ਦੁਸ਼ਮਣੀ ਦੀ ਭਾਵਨਾ ਕਿਉ ਰੱਖਦੇ ਹਨ ?